ਐਵਰੈਸਟ ਪਹਾੜ

ਧਰਤੀ ਦਾ ਸਭ ਤੋਂ ਉੱਚਾ ਪਹਾੜ

ਮਾਊਂਟ ਐਵਰੈਸਟ (ਨੇਪਾਲੀ: सगरमाथा) ਧਰਤੀ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਹੈ ਜੋ ਸਮੁੰਦਰੀ ਤਲ ਤੋਂ 8,848 ਮੀਟਰ (ਜਾਂ 29,029 ਫੁੱਟ) ਉੱਚੀ ਹੈ।[1] ਇਹ ਨੇਪਾਲ ਵਿੱਚ ਤਿੱਬਤ (ਚੀਨ) ਨਾਲ਼ ਲੱਗਦੀ ਹੱਦ ’ਤੇ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਲੜੀ ਹਿਮਾਲਿਆ ਵਿੱਚ ਸਥਿਤ ਹੈ।[2]

ਨੇਪਾਲ ਦੇ ਕਾਲਾ ਪੱਥਰ ਤੋਂ ਦਿਸਦੀ ਮਾਊਂਟ ਐਵਰੈਸਟ
ਤਿੱਬਤ ਕੋਲੋਂ ਦਿਸਦੀ ਮਾਊਂਟ ਐਵਰੈਸਟ

1865 ਤੱਕ ਅੰਗਰੇਜ਼ ਇਸਨੂੰ ਪੀਕ ਐਕਸ ਵੀ (Peak XV) ਆਖਦੇ ਸਨ ਜਦੋਂ ਬਰਤਾਨਵੀ ਭਾਰਤ ਦੇ ਇੱਕ ਅੰਗਰੇਜ਼ ਅਫ਼ਸਰ ਸਰ ਜਾਰਜ ਐਵਰੈਸਟ ਦੇ ਨਾਮ ’ਤੇ ਇਸ ਦਾ ਨਾਂ ਮਾਊਂਟ ਐਵਰੈਸਟ ਰੱਖਿਆ ਗਿਆ[2] ਜੋ 1830 ਤੋਂ 1843 ਤੱਕ ਬਰਤਾਨਵੀ ਭਾਰਤ ਵਿੱਚ ਅਫ਼ਸਰ ਰਿਹਾ। 29 ਮਈ, 1953 – ਸ਼ੇਰਪਾ ਤੇਨਜ਼ਿੰਗ ਨੋਰਗੇ ਅਤੇ ਐਡਮੰਡ ਹਿਲਰੀ ਨੇ ਹਿਮਾਲਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਸਰ ਕੀਤੀ। ਉਹ ਦੋਵੇਂ ਪਹਿਲੇ ਸ਼ਖ਼ਸ ਸਨ, ਜੋ ਉਸ ਚੋਟੀ ‘ਤੇ ਪੁੱਜੇ ਸਨ।

ਹਵਾਲੇ ਸੋਧੋ

  1. "Everest". 8000ers.com. ਫ਼ਰਵਰੀ 13, 2008. Retrieved ਅਕਤੂਬਰ 27, 2012. {{cite web}}: External link in |publisher= (help)
  2. 2.0 2.1 "Mount Everest". About.com. ਜੂਨ 28, 2009. Archived from the original on 2012-11-15. Retrieved ਅਕਤੂਬਰ 27, 2012. {{cite web}}: External link in |publisher= (help); Unknown parameter |dead-url= ignored (|url-status= suggested) (help)

{{{1}}}