ਓਜ਼ੋਨ ਪਰਤ (O3) ਵਾਯੂਮੰਡਲ ਦੀ ਉੱਪਰਲੀ ਪਰਤ ਵਿੱਚ ਆਕਸੀਜਨ ਦੇ ਪ੍ਰਮਾਣੂ ਤਿੰਨ ਦੀ ਗਿਣਤੀ 'ਚ ਜੁੜ ਕੇ ਬੰਧਨ ਬਣਾਉਂਦੇ ਹਨ ਤੇ ਓਜ਼ੋਨ ਦਾ ਅਣੂ ਬਣਾਉਂਦੇ ਹਨ। ਇਹ ਵਾਯੂਮੰਡਲ ਦੀ ਸਭ ਤੋਂ ਉੱਪਰਲੀ ਪਰਤ ਵਿੱਚ ਹੁੰਦੀ ਹੈ ਜੋੋ ਸੂਰਜ ਦੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਤੋਂ ਧਰਤੀ ਨੂੰ ਬਚਾਉਂਦੀ ਹੈ। ਇਸ ਨਾਲ ਹੀ ਧਰਤੀ ਤੇ ਜੀਵਨ ਹੈ। ਇਹ ਪਰਤ ਧਰਤੀ ਤੋਂ 20 to 30 kilometres (12 to 19 mi) ਦੀ ਉੱਚਾਈ ਤੇ ਹੈ। ਇਸ ਦੀ ਮੋਟਾਈ ਬਦਲਦੀ ਰਹਿੰਦੀ ਹੈ।[1] ਪਹਿਲੀ ਵਾਰ ਸੰਨ 1913 ਵਿੱਚ ਫ਼੍ਰਾਂਸ ਦੇ ਵਿਗਿਆਨੀ ਚਾਰਲਸ ਫੈਬਰੀ ਅਤੇ ਹੈਨਰੀ ਬਿਉਸ਼ਨ ਨੇ ਇਸ ਦੀ ਖੋਜ ਕੀਤੀ। ਇਹ ਗੈਸ 97–99% ਸੂਰਜ ਦੀਆਂ ਪਰਾਬੈਂਗਨੀ ਕਿਰਨਾ ਨੂੰ ਸੋਖ ਲੈਂਦੀ ਹੈ।[2] ਯੂ.ਐਨ.ਓ ਵੱਲੋ 16 ਸਤੰਬਰ ਨੂੰ ਵਿਸ਼ਵ ਓਜ਼ੋਨ ਦਿਵਸ ਮਨਾਇਆ ਜਾਂਦਾ ਹੈ। ਧਰਤੀ ਤੋਂ 16 ਕਿਲੋਮੀਟਰ ਦੀ ਉਚਾਈ ’ਤੇ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ ਕਿਰਨਾਂ ਦੀ ਕਿਰਿਆ ਕਾਰਨ ਆਕਸੀਜਨ (02) ਓਜ਼ੋਨ (03) ਵਿੱਚ ਤਬਦੀਲ ਹੋ ਜਾਂਦੀ ਹੈ ਜਿਸ ਕਾਰਨ ਧਰਤੀ ਦੁਆਲੇ ਓਜ਼ੋਨ ਪਰਤ ਬਣ ਜਾਂਦੀ ਹੈ ਜੋ ਸਾਡੀ ਧਰਤੀ ਦੀ ਸੁਰੱਖਿਆ ਛੱਤਰੀ ਵਜੋਂ ਕੰਮ ਕਰਦੀ ਹੈ। ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਹਾਨੀਕਾਰਕ ਹਨ। ਓਜ਼ੋਨ ਪਰਤ ਇਨ੍ਹਾਂ ਖਤਰਨਾਕ ਕਿਰਨਾਂ ਨੂੰ ਕਾ਼ਫ਼ੀ ਹੱਦ ਤਕ ਜਜ਼ਬ ਕਰਕੇ ਸਾਡੀ ਧਰਤੀ ਦੀ ਰੱਖਿਆ ਕਰਦੀ ਹੈ।

ਓਜ਼ੋਨ ਚੱਕਰ

ਨੁਕਸਾਨ ਸੋਧੋ

ਜੇ ਪਰਾਬੈਂਗਣੀ ਕਿਰਨਾਂ ਧਰਤੀ ’ਤੇ ਸਿੱਧੀਆਂ ਪਹੁੰਚ ਜਾਣ ਤਾਂ ਇਹ ਧਰਤੀ ਦੇ ਸਾਰੇ ਜੈਵਿਕ ਅੰਸ਼ਾਂ ਨੂੰ ਤਬਾਹ ਕਰ ਸਕਦੀਆਂ ਹਨ। ਇਹ ਸਾਡੇ ਸਰੀਰਕ ਸੈੱਲਾਂ ਅੰਦਰਲੇ ਅਣੂਆਂ ਦੀ ਨੁਹਾਰ ਵਿਗਾੜ ਦਿੰਦੀਆਂ ਹਨ ਜਿਸ ਕਾਰਨ ਅਸੀਂ ਅੱਖਾਂ ਦੇ ਰੋਗਾਂ, ਚਮੜੀ ਦੇ ਕੈਂਸਰ, ਅਲਰਜੀ ਅਤੇ ਭਿੰਨ-ਭਿੰਨ ਰਸੌਲੀਆਂ ਦੇ ਸ਼ਿਕਾਰ ਹੋ ਸਕਦੇ ਹਾਂ। ਪਰ ਇਹ ਪਰਤ ਪਤਲੀ ਹੋ ਰਹੀ ਹੈ ਇਸ ਦਾ ਕਾਰਨ ਵਰਤੇ ਜਾ ਰਹੇ ਫਰਿੱਜ, ਏ.ਸੀ., ਫੋਮਜ਼, ਝੱਗ ਪੈਦਾ ਕਰਨ

ਸੋਮੇ ਸੋਧੋ

ਸੰਨ 1930 ਵਿੱਚ ਬਰਤਾਨੀਆ ਦੇ ਵਿਗਿਆਨੀ ਸਿਡਨੀ ਚੈਪਮੈਨ ਨੇ ਫੋਟੋ ਰਸਾਇਣ ਜਿਸ ਰਾਹੀ ਓਜ਼ੋਨ ਦਾ ਨਿਰਮਾਣ ਹੁੰਦਾ ਹੈ ਦੀ ਵਿਆਖਿਆ ਕੀਤੀ। ਜਦੋਂ ਆਕਸੀਜਨ (O2) ਦੇ ਅਣੂ ਤੇ ਪਰਾਬੈਂਗਣੀ ਕਿਰਨਾਂ ਦਾ ਟਕਰਾ ਹੁੰਦਾ ਹੈ ਤਾਂ ਓਜ਼ੋਨ ਗੈਸ ਪੈਦਾ ਹੁੰਦੀ ਹੈ। ਤਾਂ ਆਕਸੀਜਨ ਦੇ ਅਣੂ ਟੁਟ ਕੇ ਆਕਸੀਜਨ ਪ੍ਰਮਾਣੂ ਦਾ ਨਿਰਮਾਣ ਹੁੰਦਾ ਹੈ ਤੇ ਇਹ ਪ੍ਰਮਾਣੂ ਮਿਲ ਕੇ ਓਜ਼ੋਨ O3 ਦਾ ਨਿਰਮਾਣ ਕਰਦੇ ਹਨ।

O2 + ℎνuv → 2O
O + O2 ↔ O3

90% ਓਜ਼ੋਨ ਵਾਤਾਵਰਨ ਵਿੱਚ ਸਟਰੈਟੋਸਫੀਅਰ ਵਿੱਚ ਹੁੰਦੀ ਹੈ।

ਹਵਾਲੇ ਸੋਧੋ

  1. "Science: Ozone Basics". Retrieved 2007-01-29.
  2. "Ozone layer". Archived from the original on 2021-05-02. Retrieved 2007-09-23.