ਕਰਤਾਰ ਸਿੰਘ ਝੱਬਰ[1] (1874—1920) ਇੱਕ ਅਕਾਲੀ ਨੇਤਾ ਸਨ ਜੋ ਗੁਰਦਵਾਰਾ ਸੁਧਾਰ ਲਹਿਰ ਤੇ ਅਕਾਲੀ ਲਹਿਰ ਦੇ ਮੋਢੀਆਂ ਵਿਚੋਂ ਸਨ।

ਕਰਤਾਰ ਸਿੰਘ ਝੱਬਰ
ਜਨਮ1874
ਮੌਤ20 ਨਵੰਬਰ 1962
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਖਾਲਸਾ ਉਪਦੇਸ਼ਕ ਮਹਾਵਿਦਿਆਲਾ
ਪੇਸ਼ਾReligious preacher
ਲਈ ਪ੍ਰਸਿੱਧਅਕਾਲੀ ਲਹਿਰ ਦਾ ਮੁੱਖ ਆਗੂ
ਮਾਤਾ-ਪਿਤਾਤੇਜਾ ਸਿੰਘ

ਸਰਦਾਰ ਕਰਤਾਰ ਸਿੰਘ[2] ਦਾ ਜਨਮ 1874 ਈ. ਵਿੱਚ ਪਿੰਡ ਝੱਬਰ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਸ. ਤੇਜਾ ਸਿੰਘ (ਵਿਰਕ) ਦੇ ਘਰ ਹੋਇਆ। ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚੋਂ ਗੁਰਮੁਖੀ ਪੜ੍ਹੀ। ਸ਼ੁਰੂ ਵਿੱਚ ਉਹਨਾਂ ਨੇ ਖੇਤੀਬਾੜੀ ਦੇ ਕਿੱਤੇ ਨੂੰ ਅਪਣਾਇਆ। 30 ਸਾਲ ਦੀ ਉਮਰ ਵਿੱਚ ਭਾਈ ਮੂਲ ਸਿੰਘ ਗਰਮੂਲਾ ਤੋਂ ਅੰਮ੍ਰਿਤਪਾਨ ਕੀਤਾ। ਇਸ ਤੋਂ ਬਾਅਦ ਖਾਲਸਾ ਉਪਦੇਸ਼ਕ (ਮਿਸ਼ਨਰੀ) ਕਾਲਜ ਗੁਜਰਾਂਵਾਲਾ ਤੋਂ ਤਿੰਨ ਸਾਲ ਤਕ ਵਿਦਿਆ ਪ੍ਰਾਪਤ ਕੀਤੀ। ਉਹਨਾਂ ਦੇ ਦਿਲ ਵਿੱਚ ਸਿੱਖੀ ਜਜ਼ਬਾ ਬਹੁਤ ਜ਼ਿਆਦਾ ਸੀ।

ਲਹੌਰ ਵਿਚ 7 ਸਾਲ ਸੋਧੋ

ਸ਼ੁਰੂ ਵਿੱਚ ਉਹ ਧਾਰਮਕ ਨੇਤਾ ਸਨ ਤੇ ਸਿਖੀ ਪ੍ਰਚਾਰ ਵਿਚ ਬਹੁਤ ਸਰਗਰਮ ਰਹੇ।ਉਹਨਾਂ ਪ੍ਰੋਫੈਸਰ ਗੰਗਾ ਸਿੰਘ ਜਹੇ ਵਿਦਵਾਨਾਂ ਨੂੰ ਵੀ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। 1912 ਵਿਚ ਖਾਲਸਾ ਦੀਵਾਨ ਸੁਸਾਇਟੀ ਖਰਾ ਸੌਦਾ ਦੀ ਸਥਾਪਨਾ ਕੀਤੀ ਤੇ 1917 ਵਿਚ ਮਿਡਲ ਸਕੂਲ ਖਰਾ ਸੌਦਾ ਸਥਾਪਤ ਕਰਨ ਪਿਛੋਂ 1918 ਵਿਚ ਇਸ ਨੂੰ ਮੰਡੀ ਚੂਹੜਕਾਣਾ ਵਿਖੇ ਤਬਦੀਲ ਕੀਤਾ।

ਸਿਆਸੀ ਜੀਵਨ ਦਾ ਅਰੰਭ ਸੋਧੋ

ਉਹਨਾਂ ਦੇ ਸਿਆਸਤੀ ਜੀਵਨ ਦਾ ਅਰੰਭ 11 ਅਪ੍ਰੈਲ 1919 ਨੂੰ ਹਿੰਦੂ ਮੁਸਲਮਾਨਾਂ ਦੇ ਇਕੱਠ ਵਿਖੇ ਤਕਰੀਰ ਨਾਲ ਹੋਇਆ।13 ਅਪ੍ਰੈਲ 1919 ਜਲਿਆਂਵਾਲਾ ਬਾਗ ਅੰਮ੍ਰਿਤਸਰ ਦੇ ਸਾਕੇ ਤੋਂ ਬਾਦ 15 ਅਪ੍ਰੈਲ 1919 ਨੂੰ ਚੂਹੜਕਾਣੇ ਵਿਚ ਹੋਈ ਗੜਬੜ ਫੈਲਾਣ ਦੇ ਸਰਗਣੇ ਵਜੋਂ ਉਹਨਾਂ ਨੂੰ ਅੰਗ੍ਰੇਜ਼ੀ ਹਕੂਮਤ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਲ ਗੱਡੀ ਦੇ ਡੱਬਿਆਂ ਵਿਚ ਡੱਕ ਕੇ 6 ਦਿਨ ਰੱਖਿਆ।28 ਅਪ੍ਰੈਲ ਨੂੰ ਫੌਜ ਦੇ ਕਮਿਸ਼ਨਰ ਕੋਲ ਪੇਸ਼ਕਰਨ ਪਿਛੋਂ 22 ਮਈ 1919 ਨੂੰ ਮੌਤ ਦੀ ਸਜ਼ਾ ਸੁਣਾਈ ਗਈ। 30 ਮਈ ਨੂੰ ਚੂਹੜਕਾਣੇ ਤੋਂ ਪਕੜੇ ਗਏ 6 ਦੋਸ਼ੀਆਂ ਦੀ ਸਜ਼ਾ ਕਾਲੇਪਾਣੀ ਦੀ ਸਜ਼ਾ ਵਿਚ ਤਬਦੀਲ ਕਰ ਦਿੱਤੀ ਗਈ। 10 ਦਿਨ ਕਲਕੱਤੇ ਰੱਖਣ ਤੋਂ ਬਾਦ ਹੋਰ ਕੈਦੀਆਂ ਨਾਲ ਰਾਜਾ ਕੰਪਨੀ ਦੇ ਜਹਾਜ਼ ਰਾਹੀਂ ਅੰਡੇਮਾਨ ਨਿਕੋਬਾਰ ਟਾਪੂਆਂ ਵਿਖੇ ਕਾਲੇਪਾਣੀ ਭੇਜ ਦਿੱਤਾ।

ਕਾਲੇਪਾਣੀ ਵਿਚ ਜੇਲ ਦੌਰਾਨ ਝੱਬਰ ਦੀ ਮੁਲਾਕਾਤ ਗੁਜਰਾਤ ਦੇ ਕਿਰਪਾ ਰਾਮ ( 1915 ਦੀ ਸਾਜ਼ਸ਼ ਕੇਸ ਦਾ ਦੋਸ਼ੀ)ਤੇ ਹੁਸ਼ਿਆਰਪੁਰ ਦੇ ਹਿਰਦੇ ਰਾਮ ਵਰਗੇ ਇਨਕਲਾਬੀਆਂ ਨਾਲ ਹੋਈ ਰਾਜਨੀਤੀ ਦੇ ਗੰਭੀਰ ਨੁਕਤੇ ਉਸ ਨੇ ਇਨ੍ਹਾਂ ਇਨਕਲਾਬੀਆਂ ਦੇ ਸੰਪਰਕ ਨਾਲ ਗ੍ਰਹਿਣ ਕੀਤੇ।ਮਾਰਚ 1920 ਵਿਚ ਝੱਬਰ ਸਮੇਤ ਚੂਹੜਕਾਣੇ ਦੇ ਫੌਜਦਾਰੀ ਮੁਜਰਮਾਂ ਨੂੰ ਅਖਬਾਰਾਂ ਰਾਹੀਂ ਆਪਣੀ ਰਿਹਾਈ ਦੀ ਖਬਰ ਮਿਲੀ। ਤਦ ਤੱਕ ਝੱਬਰ ਨੂੰ ਖਤਰਨਾਕ ਸਿਆਸੀ ਆਗੂ ਜਾਣਿਆ ਲਗ ਪਿਆ ਸੀ।

ਸਿਆਸਤ ਦਾ ਸਫ਼ਰ ਸੋਧੋ

ਇਕ ਸਾਲ ਦੇ ਸਿਆਸੀ ਸਬਕ ਗ੍ਰਹਿਣ ਕਰਨ ਪਿਛੋਂ ਕਰਤਾਰ ਸਿੰਘ ਝੱਬਰ ਤੇ ਉਸ ਦੇ ਸਾਥੀ, ਮਾਸਟਰ ਮੋਤਾ ਸਿੰਘ ਨੇ ਮਿਲ ਕੇ ਲਲਿਆਣੀ (ਲਹੌਰ), ਵੈਛੋਆ (ਅੰਮ੍ਰਿਤਸਰ), ਧਾਰੋਵਾਲੀ(ਸ਼ੇਖੂਪੁਰਾ), ਖੁਸ਼ਾਲਪੁਰ ਕੋਠਾ (ਗੁਰਦਾਸਪੁਰ) ਇਤਿਆਦ ਥਾਵਾਂ ਤੇ ਕਈ ਕਾਨਫਰੰਸਾਂ ਕੀਤੀਆਂ। ਇਨ੍ਹਾਂ ਵਿਚ ਜੋ ਰਾਜਨੀਤਕ ਜਨਰਲ ਡਾਇਰ ਦੇ ਵਿਦਾਇਗੀ ਸਮਾਰੋਹ ਆਯੋਜਨ ਵਿਚ ਸ਼ਾਮਲ ਹੋਏ ਸਨ ਵਿਰੁੱਧ ਧਰਮ ਤੇ ਬਰਾਦਰੀ ਵਿਚੋਂ ਛੇਕੇ ਜਾਣ ਦੇ ਮਤੇ ਪਾਸ ਕੀਤੇ।

ਗੁਰਦੁਆਰਾ ਸੁਧਾਰ ਲਹਿਰ ਸੋਧੋ

  • ਧਾਰੋਵਾਲੀ ਕਾਨਫਰੰਸ ਤੋਂ ਪ੍ਰਭਾਵਿਤ ਹੋਣ ਬਾਦ ਖਾਲਸਾ ਹਾਈ ਸਕੂਲ ਸਾਂਗਲਾਹਿਲ ਦੇ ਮੈਨੇਜਰ ਸਰਦਾਰ ਦਲੀਪ ਸਿੰਘ ਨੇ 10 ਸਿੰਘਾਂ ਦੇ ਜੱਥੇ ਨੂੰ ਨਾਲ ਲੈਕੇ ਬੇਰ ਸਾਹਿਬ ਗੁਰਦੁਆਰੇ ਨੂੰ ਮਹੰਤ ਕੋਲੋਂ ਅਜ਼ਾਦ ਕਰਵਾ ਲਿਆ।
  • ਅਕਤੂਬਰ 1920 ਨੂੰ ਇੱਕ ਜੱਥੇ ਦੀ ਅਗਵਾਈ ਕਰਕੇ ਅਕਾਲ ਤਖਤ ਅੰਮ੍ਰਿਤਸਰ ਦਾ ਪ੍ਰਬੰਧ ਮਹੰਤ ਤੋਂ ਛੁੜਵਾ ਕੇ ਸਿੱਖ ਸੰਗਤਾਂ ਹੇਠ ਲੈ ਆਂਦਾ।
  • 15 ਅਕਤੂਬਰ 1920 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਪ੍ਰਬੰਧ ਵੀ ਸਿੱਖ ਸੰਗਤਾਂ ਦੀ ਥਾਪੀ ਕਮੇਟੀ ਹੇਠ ਲਿਆਦਾ ਗਿਆ।
  • 15 ਨਵੰਬਰ 1920- ਜਿਲ੍ਹੇਵਾਰ ਪ੍ਰਤਿਨਿਧਤਾ ਵਾਲੇ 175 ਮੈਂਬਰਾਂ ਦੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ, ਜਿਸ ਦੇ ਪ੍ਰਧਾਨ ਸਰਦਾਰ ਸੁੰਦਰ ਸਿੰਘ ਮਜੀਠੀਆ ਸੀ।
  • 18 ਨਵੰਬਰ 1920 ਨੂੰ 25 ਸਿੰਘਾਂ ਦੇ ਜੱਥੇ ਨਾਲ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਤੇ ਕਬਜ਼ਾ
  • 20 ਫਰਵਰੀ 1920 ਨੂੰ ਸਰਦਾਰ ਲਛਮਣ ਸਿੰਘ ਦੇ ਨਾਲ 200 ਸਿੰਘਾਂ ਦੀ ਸ਼ਹੀਦੀ ਉਪਰੰਤ ਗੁਰਦਵਾਰਾ ਨਨਕਾਣਾ ਸਾਹਿਬ ਦੀਆਂ ਚਾਬੀਆਂ ਲਗਭਗ 1000 ਸਿੰਘਾਂ ਦੀ ਦਲੇਰਾਨਾ ਅਗਵਾਈ ਵਿਚ ਮਿਸਟਰ ਕੰਗ ਕਮਿਸ਼ਨਰ ਲਹੌਰ ਕੋਲੋਂ ਹਾਸਲ ਕਰਨਾ।
  • 24 ਦਸੰਬਰ 1920 ਨੂੰ ਅਕਾਲੀ ਜੱਥਾ ਖਰਾ ਸੌਦਾ ਬਾਰ ਦੀ ਸਥਾਪਨਾ ਜਿਸ ਦਾ ਪ੍ਰਧਾਨ ਕਰਤਾਰ ਸਿੰਘ ਂਨੰਬਰ ਸੀ।
  • ਇਸ ਉਪਰੰਤ ਨਨਕਾਣਾ ਸਾਹਿਬ ਦੇ ਕਈ ਹੋਰ ਗੁਰਦੁਆਰਿਆਂ ਤੇ ਕਬਜ਼ਾ
  • ਅਕਤੂਬਰ 18-20, 1920 ਦੌਰਾਨ ਹੋਈ ਸਿੱਖ ਲੀਗ ਕਾਨਫਰੰਸ ਜਿਸ ਦੇ ਸਰਗਰਮ ਕਾਰਕੁੱਨ ਕਰਤਾਰ ਸਿੰਘ ਝੱਬਰ ਸਨ,ਵਿੱਚ ਸਿੱਖ ਸਿਆਸੀ ਮੰਗਾਂ ਤਹਿ ਕੀਤੀਆਂ ਗਈਆਂ ਜੋ ਮੁੱਖ ਸਨ
  1. ਗੁਰਦੁਆਰਿਆਂ ਦਾ ਪ੍ਰਬੰਧ ਹਾਸਲ ਕਰਨਾ।
  2. ਰਾਜਸੀ ਕੈਦੀਆਂ ਦੀ ਰਿਹਾਈ।
  3. ਪੰਜਾਬ ਕੌਸਲ ਵਿਚ 33% ਸੀਟਾਂ ਸਿਖਾਂ ਲਈ ਰਾਖਵੀਆਂ ਕਰਨਾ।

ਇਸ ਸਿਆਸੀ ਸਫ਼ਰ ਵਿਚ 12 ਮਾਰਚ 1921 ਨੂੰ ਗਿਰਫਤਾਰੀ, ਰਿਹਾਈ ਦੇ ਬਾਵਜੂਦ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਚਾਬੀਆਂ ਦੇ ਮੋਰਚੇ ਵਿਚ ਉਸ ਨੇ ਸਰਗਰਮ ਹਿੱਸਾ ਲੀਤਾ।1925 ਵਿਚ ਤੀਜੀ ਵਾਰ ਗਿਰਫਤਾਰੀ ਉਪਰੰਤ 1928 ਵਿਚ ਰਿਹਾ ਕੀਤਾ ਗਿਆ।1935 ਵਿਚ ਉਹਨਾਂ ਤੇ ਕਤਲ ਦਾ ਝੂਠਾ ਮੁਕੱਦਮਾ ਚਲਾਇਆ ਗਿਆ। 1947 ਅਜ਼ਾਦੀ ਉਪ੍ਰ੍ੰਤ ਕਈ ਸਾਲ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਮੈਂਬਰ ਰਹੇ।

ਅੰਤ ਸੋਧੋ

ਜੀਵਨ ਦੇ ਅੰਤਮ ਪੜਾਅ ਵਿਚ ਹਾਂਬਰੀ ਜ਼ਿਲ੍ਹਾ ਕਰਨਾਲ ਵਿਚ ਇਕਾਂਤ ਵਿਚ ਰਹਿੰਦੇ ਹੋਏ ਉਨ੍ਹਾੰ 20 ਨਵੰਬਰ 1962 ਨੂੰ ਆਪਣੇ ਪ੍ਰਾਣ ਤਿਆਗ ਦਿੱਤੇ।

ਬਾਹਰੀ ਕੜੀਆਂ ਸੋਧੋ

http://www.bhaikartarsinghjhabbar.org/index.html Archived 2014-08-03 at the Wayback Machine.

ਹਵਾਲੇ ਸੋਧੋ

  1. Jagjiwan Mohan walia. Kartar Singh Jhabbar. Publication beauro, Punjabi University Patiala.
  2. Narain Singh M.A. jathedar Bhai Kartar Singh Jhabbar, life and time. SGPC Amritsar.