ਕੀਨੀਆ

ਪੂਰਬੀ ਅਫ਼ਰੀਕਾ ਵਿਚ ਦੇਸ਼

ਕੀਨੀਆ, ਅਧਿਕਾਰਕ ਤੌਰ ’ਤੇ ਕੀਨੀਆ ਦਾ ਗਣਰਾਜ, ਪੂਰਬੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜੋ ਭੂ-ਮੱਧ ਰੇਖਾ ’ਤੇ ਪੈਂਦਾ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਤਨਜ਼ਾਨੀਆ, ਪੱਛਮ ਵੱਲ ਯੂਗਾਂਡਾ, ਉੱਤਰ-ਪੱਛਮ ਵੱਲ ਦੱਖਣੀ ਸੂਡਾਨ, ਉੱਤਰ ਵੱਲ ਇਥੋਪੀਆ, ਉੱਤਰ-ਪੂਰਬ ਵੱਲ ਸੋਮਾਲੀਆ ਅਤੇ ਦੱਖਣ-ਪੂਰਬ ਵੱਲ ਹਿੰਦ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸ ਦਾ ਖੇਤਰਫਲ 580,000 ਵਰਗ ਕਿ.ਮੀ. ਹੈ ਅਤੇ ਅਬਾਦੀ 4.3 ਕਰੋੜ ਤੋਂ ਥੋੜ੍ਹੀ ਜਿਹੀ ਵੱਧ ਹੈ। ਇਸ ਦਾ ਨਾਮ ਮਾਊਂਟ ਕੀਨੀਆ ਨਾਂ ਦੇ ਪਹਾੜ ਦੇ ਨਾਂ ਤੋਂ ਪਿਆ ਜੋ ਇਸ ਦਾ ਇੱਕ ਮਹੱਤਵਪੂਰਨ ਮਾਰਗ-ਦਰਸ਼ਨ ਚਿੰਨ੍ਹ ਹੈ ਅਤੇ ਅਫ਼ਰੀਕਾ ਦਾ ਦੂਜਾ ਸਭਾ ਤੋਂ ਉੱਚਾ ਪਹਾੜ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਨੈਰੋਬੀ ਹੈ। ਇਹ ਪੂਰਬੀ ਅਫ਼ਰੀਕਾ ਦਾ ਕੀਨੀਆ ਦੇਸ਼ ਦਾ ਇੱਕ ਪ੍ਰਾਂਤ ਹੈ ਜਿਹੜਾ ਨੈਰੋਬੀ ਦੇ ਠੀਕ ਉੱਤਰ ਵੱਲ ਨੂੰ ਹੈ। ਇਸ ਨੇ 13,991 ਵ. ਕਿ. ਮੀ. ਜਰਖੇਜ਼ ਪੂਰਬੀ ਉੱਚ ਭੂਮੀਆਂ ਦਾ ਇਲਾਕਾ ਮੱਲਿਆ ਹੋਇਆ ਹੈ। ਇਥੋਂ ਦੀ ਕੁੱਲ ਆਬਾਦੀ 36,91,700 (1990) ਹੈ। ਪ੍ਰਾਂਤ ਦੇ ਦੱਖਣੀ ਹਿੱਸੇ ਵਿੱਚ ਸੰਘਣੀ ਖੇਤੀ ਕੀਤੀ ਜਾਂਦੀ ਹੈ। ਕੀਨੀਆ ਦੀ ਅੱਧੀ ਤੋਂ ਜ਼ਿਆਦਾ ਕਾਫ਼ੀ ਦੀ ਫ਼ਲਸ ਇਸੇ ਪ੍ਰਾਂਤ ਵਿੱਚ ਹੁੰਦੀ ਹੈ। ਇਸ ਤੋਂ ਇਲਾਵਾ ਇਥੇ ਚਾਹ, ਫ਼ਲ ਅਤੇ ਮੱਕੀ ਵੀ ਬਹੁਤ ਹੁੰਦੀ ਹੈ। ਪਸ਼ੂ ਵੀ ਇਥੇ ਭਾਰੀ ਗਿਣਤੀ ਵਿੱਚ ਪਾਲੇ ਜਾਂਦੇ ਹਨ। ਇਸ ਪ੍ਰਾਂਤ ਵਿੱਚ ਵਧੇਰੇ ਆਬਾਦੀ ਕਿਕੂਯੁ ਲੋਕਾਂ ਦੀ ਹੈ। ਆਜ਼ਾਦੀ ਤੋਂ ਬਾਅਦ ਭੂਮੀ-ਸੁਧਾਰ ਸਕੀਮਾਂ ਲਾਗੂ ਕੀਤੀਆਂ ਗਈਆਂ ਜਿਸ ਦੇ ਨਤੀਜੇ ਵਜੋਂ ਯੂਰਪੀਅਨ ਲੋਕਾਂ ਦਾ ਜ਼ਮੀਨ ਉਪਰਲਾ ਅਧਿਕਾਰ ਕਾਫ਼ੀ ਘਟ ਗਿਆ। ਨਾਈਏਰੀ ਇਸ ਪ੍ਰਾਂਤ ਦੀ ਰਾਜਧਾਨੀ ਹੈ। ਇਥੇ ਕਈ ਪ੍ਰਾਸੈਸਿੰਗ ਪਲਾਂਟ ਅਤੇ ਛੋਟੇ ਪੈਮਾਨੇ ਦੇ ਉਦਯੋਗ ਸਥਾਪਤ ਹਨ।

ਕੀਨੀਆ ਦਾ ਗਣਰਾਜ
ਜਮਹੂਰੀ ਯਾ ਕੀਨੀਆ
Flag of ਕੀਨੀਆ
Coat of arms of ਕੀਨੀਆ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Harambee"  (ਸਵਾਹਿਲੀ)
ਚੱਲੋ ਸਾਰੇ ਇਕੱਠੇ ਖਿੱਚੀਏ
ਐਨਥਮ: Ee Mungu Nguvu Yetu
ਹੇ ਕੁਦਰਤ ਦੇ ਕਾਦਰ

Location of ਕੀਨੀਆ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਨੈਰੋਬੀ
ਅਧਿਕਾਰਤ ਭਾਸ਼ਾਵਾਂਸਵਾਹਿਲੀ
ਅੰਗਰੇਜ਼ੀ[1]
ਨਸਲੀ ਸਮੂਹ
22% ਕਿਕੂਯੂ
14% ਲੂਹੀਆ
13% ਲੂਓ
12% ਕਲੇਂਜਿਨ
11% ਕੰਬਾ
6% ਕਿਸੀ
6% ਮੇਰੂ
15% ਹੋਰ ਅਫ਼ਰੀਕੀ
1% ਗ਼ੈਰ-ਅਫ਼ਰੀਕੀ
ਵਸਨੀਕੀ ਨਾਮਕੀਨੀਆਈ
ਸਰਕਾਰਅਰਧ ਰਾਸ਼ਟਰਪਤੀ ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਮਵਾਈ ਕਿਬਾਕੀ
• ਉਪ-ਰਾਸ਼ਟਰਪਤੀ
ਕਲੌਂਜ਼ੋ ਮੂਸਯੋਕਾ
• ਪ੍ਰਧਾਨ ਮੰਤਰੀ
ਰੈਲਾ ਓਡਿੰਗਾ
Kenneth Marende
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਬਰਤਾਨੀਆ ਤੋਂ
12 ਦਸੰਬਰ 1963
• ਗਣਰਾਜ ਦਾ ਐਲਾਨ
12 ਦਸੰਬਰ 1964
ਖੇਤਰ
• ਕੁੱਲ
580,367 km2 (224,081 sq mi) (47ਵਾਂ)
• ਜਲ (%)
2.3
ਆਬਾਦੀ
• 2012 ਅਨੁਮਾਨ
43,013,341 (31ਵਾਂ)
• 2009 ਜਨਗਣਨਾ
38,610,097[2]
• ਘਣਤਾ
67.2/km2 (174.0/sq mi) (140ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$71.427 ਬਿਲੀਅਨ[3]
• ਪ੍ਰਤੀ ਵਿਅਕਤੀ
$1,746[3]
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$34.796 ਬਿਲੀਅਨ[3]
• ਪ੍ਰਤੀ ਵਿਅਕਤੀ
$850[3]
ਗਿਨੀ (2008)42.5
ਮੱਧਮ · 48ਵਾਂ
ਐੱਚਡੀਆਈ (2011)Increase 0.509[4]
Error: Invalid HDI value · 143ਵਾਂ
ਮੁਦਰਾਕੀਨੀਆਈ ਸ਼ਿਲਿੰਗ (KES)
ਸਮਾਂ ਖੇਤਰUTC+3 (ਪੂਰਬੀ ਅਫ਼ਰੀਕੀ ਵਕਤ)
• ਗਰਮੀਆਂ (DST)
UTC+3 (ਨਿਰੀਖਤ ਨਹੀਂ)
ਮਿਤੀ ਫਾਰਮੈਟਦਦ/ਮਮ/ਸਸ
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+254
ਇੰਟਰਨੈੱਟ ਟੀਐਲਡੀ.ke
According to cia.gov, estimates for this country explicitly take into account the effects of mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex, than would otherwise be expected.

ਪ੍ਰਸ਼ਾਸਕੀ ਖੇਤਰ ਸੋਧੋ

 
ਕੀਨੀਆ ਦੇ ਸੂਬੇ

ਕੀਨੀਆ ਅੱਠ ਸੂਬਿਆਂ ਵਿੱਚ ਵੰਡਿਆ ਹੋਇਆ ਹੈ:

  1. ਕੇਂਦਰੀ
  2. ਤਟ
  3. ਪੂਰਬੀ
  4. ਨੈਰੋਬੀ
  5. ਉੱਤਰ-ਪੂਰਬੀ
  6. ਨਿਆਂਜ਼ਾ
  7. ਤੇੜ ਵਾਦੀ
  8. ਪੱਛਮੀ

ਤਸਵੀਰਾਂ ਸੋਧੋ

ਹਵਾਲੇ ਸੋਧੋ

  1. Constitution (2009) Art. 7 [National, official and other languages] "(1) The national language of the Republic is Kiswahili. (2) The official languages of the Republic are Kiswahili and English. (3) The State shall–-–- (a) promote and protect the diversity of language of the people of Kenya; and (b) promote the development and use of indigenous languages, Kenyan Sign language, Braille and other communication formats and technologies accessible to persons with disabilities."
  2. Kenya 2009 Population and housing census highlights Archived 2010-10-10 at the Wayback Machine.. knbs.or.ke
  3. 3.0 3.1 3.2 3.3 "Kenya". International Monetary Fund. Retrieved 19 April 2012.
  4. "Human Development Report 2011" (PDF). United Nations. 2011. Retrieved 2 November 2011.