ਕੇਨ ਉਪਨਿਸ਼ਦ ਰਿਗਵੇਦ ਦੇ ‘ਤਲਵਕਾਰ ਬ੍ਰਾਹਮਣ’ ਵਿੱਚ ਸ਼ਾਮਲ ਹੈ। ਤਲਵਕਾਰ ਨੂੰ ਜ਼ੈਮਨੀ ਉਪਨਿਸ਼ਦ ਵੀ ਆਖਦੇ ਹਨ। ‘ਤਲਵਕਾਰ ਬ੍ਰਾਹਮਣ’ ਦੀ ਹੋਂਦ ਸਬੰਧੀ ਕੁਝ ਪੱਛਮੀ ਵਿਦਵਾਨਾਂ ਨੂੰ ਸ਼ੱਕ ਸੀ ਪਰ ਡਾ. ਬਰਨਲੇ ਨੂੰ ਕਿਧਰੋਂ ਇੱਕ ਪ੍ਰਾਚੀਨ ਪ੍ਰਤਿਲਿਪੀ ਮਿਲ ਗਈ ਤੇ ਉਹ ਸ਼ੱਕ ਜਾਂਦਾ ਰਿਹਾ। ਇਸ ਉਪਨਿਸ਼ਦ ਵਿੱਚ ਸਭ ਤੋਂ ਪਹਿਲਾਂ ਕੇਨ ਸ਼ਬਦ ਆਇਆ ਹੈ ਜਿਸ ਤੋਂ ਇਸ ਦਾ ਨਾਂ ਕੇਨ ਉਪਨਿਸ਼ਦ ਪੈ ਗਿਆ। ਇਸ ਨੂੰ ਤਲਵਾਰ ਉਪਨਿਸ਼ਦ ਤੇ ਬ੍ਰਾਹਮਣ, ਉਪਨਿਸ਼ਦ ਵੀ ਕਹਿੰਦੇ ਹਲ। ਤਲਵਕਾਰ ਬ੍ਰਾਹਮਣ ਦਾ ਇਹ ਨੌਵਾਂ ਅਧਿਆਇ ਹੈ। ਇਸ ਉਪਨਿਸ਼ਦ ਦਾ ਵਿਸ਼ਾ ਹੈ ਕਿ ਇੰਦਰਆ ਦਾ ਪ੍ਰੇਰਕ ਕੌਣ ਹੈ ? ਪ੍ਰਮਾਤਮਾ ਨੂੰ ਪ੍ਰੇਰਕ ਮੰਨਿਆ ਗਿਆ ਹੈ। ਜੀਵਾਤਮਾ ਪ੍ਰਮਾਤਮਾ ਦਾ ਅੰਸ਼ ਹੈ ਤੇ ਸੰਪੂਰਨ ਇੰਦਰੀਆ ਵਿੱਚ ਜੋ ਬਲ ਹੈ ਉਹ ਵੀ ਬ੍ਰਹਮ ਦਾ ਹੀ ਹੈ। ਇਸ ਜਨਮ ਵਿੱਚ ਹੀ ਬ੍ਰਹਮ ਤੱਤ ਨੂੰ ਜਾਣਾ ਲੈਣਾ ਜ਼ਰੂਰੀ ਹੈ। ਪ੍ਰਮਾਤਮਾ ਦੀ ਮਹਿਮਾ ਨਾ ਜਾਣਨ ਕਾਰਨ ਦੇਵਤਿਆਂ ਨੂੰ ਅਭਿਮਾਨ ਹੋਇਆ ਤੇ ਉਹਨਾਂ ਨੇ ਨਾਸ਼ ਲਈ ਯਕਸ਼ ਪੈਦਾ ਹੋਇਆ। ਉਸ ਨੇ ਉਹਨਾਂ ਦੇਵਤਿਆਂ ਦੇ ਅਭਿਮਾਨ ਦਾ ਨਾਸ਼ ਕੀਤਾ।

ਯਕਸ਼ ਮਗਰੋਂ ਓਮਾਦੇਵੀ ਪ੍ਰਗਟ ਹੋਈ ਤੇ ਉਸ ਨੇ ਯਕਸ਼ ਦੇ ਰੂਪ ਪਾਰਬ੍ਰਹਮ ਦੇ ਤੱਤ ਦਾ ਉਪਦੇਸ਼ ਦਿੱਤਾ ਜਿਸ ਤੋਂ ਇੰਦਰ ਨੂੰ ਬ੍ਰਹਮ-ਗਿਆਨ ਹੋਇਆ। ਇਸ ਮਗਰੋਂ ਅਗਨੀ, ਵਾਯੂ ਅਤੇ ਇੰਦਰ ਦੀ ਸ੍ਰੇਸ਼ਟਤਾ ਤੇ ਇਨ੍ਹਾਂ ਵਿਚੋਂ ਇੰਦਰ ਦੀ ਸਰਬ ਸ੍ਰੇਸ਼ਟਤਾ ਬਾਰੇ ਨਿਰੂਪਣ ਹੋਇਆ ਹੈ। ਬ੍ਰਹਮ-ਨਿਰੂਪਣ ਮਗਰੋਂ ਉਸ ਪ੍ਰਮਾਤਮਾ ਦੀ ਉਪਾਸਨਾ ਤੇ ਉਸ ਦੇ ਫ਼ਲ ਬਾਰੇ ਦੱਸਿਆ ਗਿਆ ਹੈ।

ਇਹ ਸਮੁੱਚਾ ਉਪਨਿਸ਼ਦ ਗੁਰੂ-ਸ਼ਿਸ਼ ਸੰਵਾਦ ਦੇ ਰੂਪ ਵਿੱਚ ਹੈ। ਸ਼ਿਸ਼ ਦੇ ਪ੍ਰਸ਼ਨਾਂ ਦਾ ਉੱਤਰ ਗੁਰੂ ਨੇ ਦਿੱਤਾ ਹੈ ਤੇ ਸ਼ੰਕਾ ਨਵਰਿਤੀ ਕੀਤੀ ਹੈ।[1]

ਹਵਾਲੇ ਸੋਧੋ