ਕੈਮਿਲ ਕਲੌਡੇਲ (ਫ਼ਰਾਂਸੀਸੀ ਉਚਾਰਨ: [kamij klɔdɛl] ( ਸੁਣੋ); 8 ਦਸੰਬਰ 1864

ਕੈਮਿਲ ਕਲੌਡੇਲ
ਕੈਮਿਲ ਕਲੌਡੇਲ 1884 ਵਿੱਚ (ਉਮਰ 19)
ਜਨਮ(1864-12-08)8 ਦਸੰਬਰ 1864
Fère-en-Tardenois, Aisne, ਫ਼ਰਾਂਸ
ਮੌਤ19 ਅਕਤੂਬਰ 1943(1943-10-19) (ਉਮਰ 78)
Montdevergues, Vaucluse, ਫ਼ਰਾਂਸ
ਅਲਮਾ ਮਾਤਰAcadémie Colarossi
ਮਾਤਾ-ਪਿਤਾ
  • Louis Prosper
  • Louise Athanaïse Cécile Cerveaux
ਰਿਸ਼ਤੇਦਾਰPaul Claudel (brother)

 – 19 ਅਕਤੂਬਰ 1943) ਇੱਕ ਫ਼ਰਾਂਸੀਸੀ ਮੂਰਤੀਕਾਰ ਅਤੇ ਗ੍ਰਾਫਿਕ ਕਲਾਕਾਰ ਸੀ ਉਸ ਦੀ ਗੁੰਮਨਾਮੀ ਵਿੱਚ ਮੌਤ ਹੋ ਗਈ, ਪਰ ਬਾਅਦ ਵਿੱਚ ਉਸ ਦੇ ਕੰਮ ਦੀ ਮੌਲਿਕਤਾ ਸਦਕਾ ਉਸ ਨੂੰ ਮਾਨਤਾ ਪ੍ਰਾਪਤ ਹੋਈ।[1][2] ਉਹ ਕਵੀ ਅਤੇ ਡਿਪਲੋਮੈਟ ਪਾਲ ਕਲੌਡੇਲ ਦੀ ਵੱਡੀ ਭੈਣ ਸੀ।

ਸ਼ੁਰੂ ਦੇ ਸਾਲ ਸੋਧੋ

ਕੈਮਿਲ ਕਲੌਡੇਲ ਦਾ ਜਨਮ ਉੱਤਰ-ਫਰਾਂਸ ਦੇ ਫੈਰੇ-ਏ-ਤਰਡੇਨੋਈਸ, ਆਇਨ ਵਿੱਚ ਹੋਇਆ ਸੀ, ਜੋ ਕਿ ਕਿਸਾਨ ਅਤੇ ਕੁਲੀਨ ਪਰਿਵਾਰ ਦਾ ਦੂਜਾ ਬੱਚਾ ਸੀ। ਉਸ ਦੇ ਪਿਤਾ, ਲੂਈਸ ਪ੍ਰੋਸਪਰ, ਮਾਰਟਗੇਜਾਂ ਅਤੇ ਬੈਂਕ ਟ੍ਰਾਂਜੈਕਸ਼ਨਾਂ ਦਾ ਕਾਰੋਬਾਰ ਕਰਦਾ ਸੀ। ਉਸ ਦੀ ਮਾਂ, ਸਾਬਕਾ ਲੁਈਸ ਆਥਾਨਾਸ ਸੇਜ਼ੀਲ ਸੇਵਰੌਕਸ ਕੈਥੋਲਿਕ ਕਿਸਾਨਾਂ ਅਤੇ ਪੁਜਾਰੀਆਂ ਦੇ ਸ਼ੈਂਪੇਨ ਪਰਿਵਾਰ ਤੋਂ ਆਈ ਸੀ। ਕੈਮਿਲ ਅਜੇ ਇੱਕ ਬੱਚੀ ਹੀ ਸੀ ਜਦ ਉਸਦਾ ਪਰਿਵਾਰ ਵਿਲੇਨੇਵਾ-ਸੁਰ-ਫੇਰੇ ਚਲੇ ਗਿਆ ਜਦਕਿ ਉਸਦੇ ਛੋਟੇ ਭਰਾ ਪਾਲ ਕਲੌਡੇਲ ਦਾ ਜਨਮ 1868 ਵਿੱਚ ਹੋਇਆ ਸੀ। ਬਾਅਦ ਵਿੱਚ ਉਹ ਬਾਰ-ਲੇ-ਡੂਕ (1870), ਨੋਗੇਂਟ-ਸੁਰ-ਸੇਨ (1876) ਅਤੇ ਵੈਸੀ-ਸੁਰ-ਬਲੇਸ (1879) ਚਲੇ ਗਏ ਸਨ, ਹਾਲਾਂਕਿ ਉਹ ਗਰਮੀਆਂ ਵਿਲੇਨੇਵਾ-ਸੁਰ-ਫੇਰੇ ਵਿੱਚ ਹੀ ਬਤੀਤ ਕਰਦੇ, ਅਤੇ ਇਸ ਖੇਤਰ ਦੇ ਖੁੱਲ੍ਹੇ ਮਾਹੌਲ ਵਿੱਚ ਘੁੰਮਣ ਨਾਲ ਬੱਚਿਆਂ ਉੱਤੇ ਡੂੰਘਾ ਪ੍ਰਭਾਵ ਪਿਆ। ਕੈਮਿਲ ਆਪਣੀ ਮਾਂ, ਭਰਾ ਅਤੇ ਛੋਟੀ ਭੈਣ ਨਾਲ 1881 ਵਿੱਚ ਪੈਰਿਸ ਦੇ ਮਾਂਟਪਾਰਨਸੈਸੇ ਇਲਾਕੇ ਵਿੱਚ ਚਲੀ ਗਈ, ਉਸ ਦੇ ਪਿਤਾ ਨੂੰ ਪਿੱਛੇ ਰਹਿਣਾ ਪਿਆ, ਤਾਂ ਜੋ ਉਹਨਾਂ ਦੀ ਸਹਾਇਤਾ ਕਰਨ ਲਈ ਕੰਮ ਕਰ ਸਕੇ। 

ਰਚਨਾਤਮਕ ਅਰਸਾ ਸੋਧੋ

 
ਔਗਸਟ ਰੋਡਿਨ, ਇੱਕ  ਬੋਨਟ ਨਾਲ ਕੈਮਿਲ ਕਲੌਡੇਲ ਦੀ ਤਸਵੀਰ, 1886

ਇੱਕ ਬੱਚੇ ਦੇ ਰੂਪ ਵਿੱਚ ਪੱਥਰ ਅਤੇ ਮਿੱਟੀ ਦੇ ਨਾਲ ਮੋਹਕ, ਇੱਕ ਮੁਟਿਆਰ ਦੇ ਤੌਰ ਤੇ, ਜਿਸਨੇ ਅਕਡੀਮੇਮੀ ਕੋਲੋਰਸੀ, ਕੁੱਝ ਸਥਾਨਾਂ ਵਿੱਚੋਂ ਇੱਕ ਜੋ ਨਾਰੀ ਵਿਦਿਆਰਥਆਂ ਲਈ ਖੁੱਲੀ ਹੈ, ਵਿੱਚ ਪੜ੍ਹਾਈ ਕੀਤੀ,[3] ਜਿਥੇ ਮੂਰਤੀਕਾਰ ਅਲਫਰੇਡ ਬਾਉਚਰ ਉਸ ਦੇ ਨਾਲ ਸੀ (ਉਸ ਸਮੇਂ, ਐਕਲੇ ਡੇਸ ਬੌਕਸ-ਆਰਟਸ ਨੇ ਇਸਤਰੀਆਂ ਨੂੰ ਪੜ੍ਹਨ ਲਈ ਦਾਖਲ ਹੋਣ ਤੋਂ ਰੋਕ ਲਾ ਦਿੱਤੀ ਸੀ।) 1882 ਵਿੱਚ, ਕਲੌਡੇਲ ਨੇ ਹੋਰਨਾਂ ਕੁੜੀਆਂ ਦੇ, ਜਿਆਦਾਤਰ ਅੰਗਰੇਜ਼, ਜਿਸ ਵਿੱਚ ਜੈਸੀ ਲਿਪਸਕਾਮ ਵੀ ਸ਼ਾਮਲ ਸੀ, ਨਾਲ ਇੱਕ ਵਰਕਸ਼ਾਪ ਲਗਾਈ। ਐਲਫ੍ਰਡ ਬਾਊਚਰ ਉਸ ਦੇ ਉਸਤਾਦ ਬਣੇ ਅਤੇ ਉਸਨੇ ਉਨ੍ਹਾਂ ਦੀ ਅਗਲੀ ਪੀੜ੍ਹੀ ਦੇ ਲੌਰੇ ਕਾਟਨ ਅਤੇ ਕਲੌਡੇਲ ਵਰਗਿਆਂ ਨੂੰ ਪ੍ਰੇਰਨਾ ਅਤੇ ਹੌਸਲਾ ਅਫਜਾਈ ਦਿੱਤੀ। ਬਾਅਦ ਵਾਲੇ ਨੂੰ ਬਾਊਚਰ ਦੁਆਰਾ "ਕੈਮਿਲ ਕਲੌਡੇਲ ਲਿਜੰਟ" ਵਿੱਚ ਦਰਸਾਇਆ ਗਿਆ ਸੀ[4] ਅਤੇ ਬਾਅਦ ਵਿੱਚ ਉਸਨੇ ਖੁਦ ਆਪਣੇ ਉਸਤਾਦ ਦੀ ਇੱਕ ਮੂਰਤੀ ਦੀ ਸਿਰਜਣਾ ਕੀਤੀ।ਫਲੋਰੈਂਸ ਵਿੱਚ ਜਾਣ ਤੋਂ ਪਹਿਲਾਂ ਅਤੇ ਤਿੰਨ ਸਾਲਾਂ ਤੋਂ ਕਲੌਡੇਲ ਅਤੇ ਹੋਰਨਾਂ ਨੂੰ ਪੜ੍ਹਾਉਣ ਤੋਂ ਬਾਅਦ, ਬਾਊਚਰ ਨੇ ਔਗਸਟ ਰੋਡਿਨ ਨੂੰ ਕਿਹਾ ਕਿ ਉਹ ਉਸਦੇ ਵਿਦਿਆਰਥੀਆਂ ਨੂੰ ਪੜ੍ਹਾਉਣ। ਇਸ ਤਰ੍ਹਾਂ ਰੋਡਿਨ ਅਤੇ ਕਲੌਡੇਲ ਦੀ ਮੁਲਾਕਾਤ ਹੋਈ ਅਤੇ ਉਨ੍ਹਾਂ ਦਾ ਗੁੰਝਲਦਾਰ ਅਤੇ ਭਾਵੁਕ ਰਿਸ਼ਤਾ ਸ਼ੁਰੂ ਹੋ ਗਿਆ। 

1884 ਦੇ ਲਾਗੇ, ਉਸ ਨੇ ਰੋਡਿਨ ਦੀ ਵਰਕਸ਼ਾਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਕਲੌਡਲ ਪ੍ਰੇਰਣਾ ਦਾ ਸਰੋਤ ਬਣ ਗਈ, ਉਸ ਦਾ ਮਾਡਲ, ਉਸ ਦੀ ਰਾਜਦਾਨ ਅਤੇ ਪ੍ਰੇਮਿਕਾ। ਉਹ ਰੋਡਿਨ ਨਾਲ ਕਦੇ ਨਹੀਂ ਰਹੀ, ਜੋ ਰੋਸ ਬੇਉਰੇਟ ਨਾਲ ਆਪਣੇ 20 ਸਾਲ ਦੇ ਰਿਸ਼ਤੇ ਨੂੰ ਖਤਮ ਕਰਨ ਤੋਂ ਝਿਜਕ ਰਹੇ ਸਨ। ਇਸ ਮਾਮਲੇ ਦੇ ਗਿਆਨ ਨੇ ਉਸ ਦੇ ਪਰਿਵਾਰ ਨੂੰ, ਖਾਸ ਤੌਰ ਤੇ ਉਸ ਦੀ ਮਾਂ ਨੂੰ ਪਰੇਸ਼ਾਨ ਕੀਤਾ, ਜੋ ਕਿ ਪਹਿਲਾਂ ਹੀ ਉਸ ਨਾਲ ਮੁੰਡਾ ਨਾ ਹੋਣ ਕਰਕੇ (ਜਿਸ ਨੇ ਉਸਦੇ ਪਹਿਲੇ ਜਨਮੇ ਮੁੰਡੇ ਦੀ ਥਾਂ ਲੈ ਲੈਣੀ ਸੀ) ਨਾਰਾਜ਼ ਸੀ ਅਤੇ ਕਲੌਡਲ ਦੀਆਂ ਕਲਾਵਾਂ ਵਿੱਚ ਲਿਪ੍ਤ ਹੋਣ ਦੇ ਨਾਲ ਕਦੇ ਵੀ ਸਹਿਮਤ ਨਹੀਂ ਸੀ।[5][6][7] ਨਤੀਜੇ ਵਜੋਂ, ਉਸਨੇ ਪਰਿਵਾਰਕ ਘਰ ਛੱਡ ਦਿੱਤਾ। 1892 ਵਿੱਚ, ਗਰਭਪਾਤ ਦੇ ਬਾਅਦ, ਕਲੌਡਲ ਨੇ ਰੋਡਿਨ ਨਾਲ ਆਪਣੇ ਸੰਬੰਧਾਂ ਦਾ ਕਰੀਬੀ ਪਹਿਲੂ ਖ਼ਤਮ ਕਰ ਦਿੱਤਾ ਭਾਵੇਂ ਕਿ ਉਹ 1898 ਤੱਕ ਇੱਕ ਦੂਜੇ ਨੂੰ ਬਾਕਾਇਦਗੀ ਨਾਲ ਮਿਲਦੇ ਰਹੇ।[8]

 
ਕੈਮਿਲ ਕਲੌਡੇਲ ਨੇ ਆਪਣੀ ਵਰਕਸ਼ਾਪ ਵਿੱਚ (1930 ਤੋਂ ਪਹਿਲਾਂ)

1903 ਤੋਂ ਸ਼ੁਰੂ ਕਰਦੇ ਹੋਏ, ਉਸਨੇ ਸੇਲੋਨ ਡੈਸ ਆਰਟਿਸਟਸ ਫ੍ਰਾਂਸਿਸ ਵਿਖੇ ਜਾਂ ਸੈਲੂਨ ਡੀ ਆਟੋਮਨੇ ਵਿਖੇ ਆਪਣੇ ਕੰਮਾਂ ਦਾ ਪ੍ਰਦਰਸ਼ਨ ਕੀਤਾ।

ਇਹ ਸੋਚਣਾ ਇੱਕ ਗ਼ਲਤੀ ਹੋਵੇਗੀ ਕਿ ਕਲੌਡਲ ਦਾ ਨਾਮ ਰੋਡਿਨ ਨਾਲ ਇੱਕ ਵਾਰ ਬਦਨਾਮ ਸੰਬੰਧਾਂ ਦੇ ਕਾਰਨ ਰਹਿ ਗਿਆ ਹੈ। ਨਾਵਲਕਾਰ ਅਤੇ ਕਲਾ ਵਿਸ਼ਲੇਸ਼ਕ ਆਕਤੇਵ ਮਿਰਬੇਊ ਨੇ ਉਸ ਨੂੰ "ਪ੍ਰਕਿਰਤੀ ਦੇ ਵਿਰੁੱਧ ਵਿਦਰੋਹ: ਇੱਕ ਔਰਤ ਦੀ ਪ੍ਰਤਿਭਾ" ਵਜੋਂ ਪੇਸ਼ ਕੀਤਾ। ਉਸ ਦਾ ਮੁਢਲਾ ਕੰਮ ਭਾਵਨਾ ਪੱਖੋਂ ਰੋਡਿਨ ਦੇ ਸਮਾਨ ਹੈ, ਪਰ ਉਸ ਨੇ ਖ਼ਾਸ ਤੌਰ ਤੇ ਮਸ਼ਹੂਰ ਕਾਂਸੀ ਵਾਲਟਜ਼ (1893) ਵਿੱਚ ਅਜਿਹੀ ਕਲਪਨਾ ਅਤੇ ਪ੍ਰਗੀਤਕਤਾ ਦਰਸਾਈ ਜੋ ਨਿਰੋਲ ਉਸਦੀ ਆਪਣੀ ਹੈ। The Mature Age (1900) ਨੂੰ ਹਾਲਾਂਕਿ ਉਸ ਦੇ ਆਪਣੇ ਭਰਾ ਨੇ ਰੋਡਿਨ ਨਾਲੋਂ ਉਸਦੇ ਟੁੱਟਣ ਦੇ ਸ਼ਕਤੀਸ਼ਾਲੀ ਰੂਪਕ ਵਜੋਂ ਪਰਿਭਾਸ਼ਿਤ ਕੀਤੀ, ਇੱਕ ਚਿੱਤਰ ਇੰਪਲੋਰਰ ਦੇ ਨਾਲ ਜਿਸਨੂੰ ਆਪਣੇ ਆਪ ਦੇ ਐਡੀਸ਼ਨ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਸੀ, ਦੀ ਮਨੁੱਖ ਦਸ਼ਾ ਵਿੱਚ ਤਬਦੀਲੀ ਅਤੇ ਉਦੇਸ਼  ਦੀ ਹੋਰ ਵੀ ਜਿਆਦਾ ਸ਼ਕਤੀਸ਼ਾਲੀ ਤਰਜਮਾਨੀ ਦੇ ਰੂਪ ਵਿੱਚ ਇੱਕ ਘੱਟ ਸ਼ੁੱਧ ਆਤਮਕਥਾਤਮਕ ਮੋਡ ਵਿੱਚ ਵੀ ਵਿਆਖਿਆ ਕੀਤੀ ਗਈ ਹੈ।[9] 1898 ਵਿੱਚ ਤਿਆਰ ਕੀਤੇ ਗਏ ਅਤੇ 1905 ਵਿੱਚ ਕਾਸਟ ਕਰਕੇ, ਕਲੌਡਲ ਨੇ ਅਸਲ ਵਿੱਚ ਇਸ ਕੰਮ ਲਈ ਆਪਣੀ ਹੀ ਕਾਂਸੀ ਨੂੰ ਨਹੀਂ ਢਾਲਿਆ ਸਗੋਂ ਇਸਦੇ ਉਲਟ ਯੂਪੀਨ ਬਲਾਟ ਦੁਆਰਾ ਇਮੇਪਲੋਰਰ ਨੂੰ ਪੈਰਿਸ ਵਿੱਚ ਢਾਲਿਆ ਗਿਆ ਸੀ।[10] ਲੂਈ ਵੋਸੇਲੈਲਸ ਕਹਿੰਦਾ ਹੈ ਕਿ ਕਲੌਡਲ ਇਕੋ ਮੂਰਤੀਕਾਰ ਸੀ ਜਿਸ ਦੇ ਮੱਥੇ ਤੇ ਸਦੀ ਦੀ ਇਕੋ-ਇਕ ਮਾਦਾ ਚਿੱਤਰਕਾਰ, ਬੇਰਥ ਮੋਰਿਸੋਟ ਵਾਂਗ ਪ੍ਰਤਿਭਾਸ਼ਾਲੀ ਹਸਤੀ ਦਾ ਨਿਸ਼ਾਨ ਲਿਸ਼ਕਦਾ ਸੀ, ਜਿਸ ਵਿੱਚ ਇਹ ਦੇਖਿਆ ਗਿਆ ਸੀ ਕਿ ਉਸ ਦੀ ਸ਼ੈਲੀ ਬਹੁਤ ਸਾਰੇ ਪੁਰਸ਼ ਸਾਥੀਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਸੀ।  ਮੋੋਰਹਾਰਡ ਅਤੇ ਕਾਰਾਨਫਾ ਵਰਗੇ ਹੋਰ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੇ ਸਟਾਈਲ ਬਹੁਤ ਹੀ ਵੱਖ ਵੱਖ ਹੋ ਗਏ ਹਨ, ਜਿਸ ਵਿੱਚ ਰੋਡਿਨ ਜ਼ਿਆਦਾ ਸਹਿਜ ਅਤੇ ਨਾਜ਼ੁਕ ਸੀ ਅਤੇ ਕਲੌਡਲ ਜੋਰਦਾਰ ਵਿਰੋਧਾਭਾਸ਼ਾਂ ਦੇ ਨਾਲ ਜੂਝ ਰਹੀ ਸੀ, ਅਤੇ ਇਹ ਇੱਕ ਕਾਰਨ ਹੋ ਸਕਦਾ ਹੈ ਜਿਸਦੇ ਨਾਲ ਉਨ੍ਹਾਂ ਦਾ ਸਾਥ ਟੁੱਟ ਗਿਆ, ਉਹ ਅਖੀਰ ਵਿੱਚ ਉਸ ਦੀ ਵਿਰੋਧੀ ਬਣ ਗਈ। [11][./ਕੈਮਿਲ_ਕਲੌਡੇਲ#cite_note-FOOTNOTEVollmer2007-1 [1]]

[12]

 
ਵਾੱਲਟਜ਼ (1889 ਵਿੱਚ ਚਿਤਵਿਆ ਗਿਆ ਅਤੇ 1905 ਵਿੱਚ ਢਾਲਿਆ)

ਉਸਦਾ ਓਨਿਕਸ ਅਤੇ ਕਾਂਸੀ ਦਾ ਛੋਟੇ-ਪੈਮਾਨੇ ਦੀ ਵੇਵ (1897) ਉਸ ਦੀ ਰੋਡਿਨ ਪੀਰੀਅਡ ਦੇ ਨਾਲੋਂ ਸੁਚੇਤ ਬ੍ਰੇਕ ਸੀ, ਜਿਸਦਾ ਸਜਾਵਟੀ ਗੁਣ ਉਸਦੇ ਆਪਣੇ ਪਹਿਲੇ ਦੇ ਕੰਮ ਦੀ "ਨਾਇਕਮੂਲਕ" ਭਾਵਨਾ ਤੋਂ ਬਹੁਤ ਵੱਖ ਸੀ।

 
ਕੈਮਿਲ ਕਲੌਡਲ, ਸਕੁੰਤਲਾ, ਮੂਰਤੀ (ਸੰਗਮਰਮਰ), 1905, ਮਿਊਜੇ ਰੋਡਿਨ, ਪੈਰਿਸ।

ਐਂਜੇਲੋ ਕਾਰਾਨਫਾ ਦੁਆਰਾ ਸਕੁੰਤਲਾ ਨੂੰ ਉਸਦੀ ਪਵਿੱਤਰ ਤੱਕ ਪਹੁੰਚਣ ਦੀ ਆਪਣੀ ਇੱਛਾ ਜ਼ਾਹਰ ਕਰਦਾ ਦੱਸਿਆ ਗਿਆ ਹੈ ਕਿ ਇਹ ਉਸ ਦੀ ਰੋਡਿਨ ਦੀਆਂ ਹੱਦਾਂ ਤੋਂ ਮੁਕਤ ਆਪਣੀ ਕਲਾਤਮਕ ਪਛਾਣ ਦੀ ਉਸ ਦੀ ਜੀਵਨ ਭਰ ਦੀ ਖੋਜ ਦਾ ਫਲ ਸੀ। ਕਾਰਾਨਫਾ ਦਾ ਕਹਿਣਾ ਹੈ ਕਿ ਉਸ ਦੇ ਰੋਡਿਨ ਦੇ ਉਸ ਨਾਲ ਛਲ ਅਤੇ ਉਸ ਦੇ ਸ਼ੋਸ਼ਣ, ਜੋ ਉਸਦੀ ਇੱਛਾ ਅਨੁਸਾਰ ਆਗਿਆਕਾਰੀ ਨਹੀਂ ਬਣ ਸਕਦੀ ਸੀ, ਅਤੇ ਸਮਾਜ ਅੰਦਰ ਔਰਤਾਂ ਦਾ ਸ਼ੋਸ਼ਣ ਦੇ ਉਸਦੇ ਪ੍ਰਭਾਵ ਗਲਤ ਨਹੀਂ ਸੀ।ਇਸ ਤਰ੍ਹਾਂ ਸਕੁੰਤਲਾ ਉਸ ਦੀ ਇਕੱਲੀ ਹੋਂਦ, ਅੰਦਰਲੀ ਖੋਜ, ਅੰਦਰ ਦੀ ਯਾਤਰਾ ਦਾ ਸਪਸ਼ਟ ਪ੍ਰਗਟਾਵਾ ਹੈ। [13]

 
ਲਾ ਵੇਗ (1897)

ਲੀ ਕੋਰਨਕ ਅਤੇ ਪੋਲੋਕ ਨੇ ਕਿਹਾ ਕਿ ਜੈਂਡਰ ਸੈਂਸਰਸ਼ਿਪ ਦੇ ਕਾਰਨ, ਕਲੌਡੇਲ ਆਪਣੇ ਜਿਨਸੀ ਤੱਤ ਦੇ ਕਾਰਨ ਬਹੁਤ ਸਾਰੇ ਆਪਣੇ ਦਲੇਰ ਵਿਚਾਰਾਂ ਨੂੰ ਸਾਕਾਰ ਕਰਨ ਲਈ ਫੰਡ ਨਹੀਂ ਜੁਟਾ ਸਕਦੀ ਸੀ ਅਤੇ ਇਸ ਲਈ ਉਨ੍ਹਾਂ ਨੂੰ ਸਾਕਾਰ ਕਰਨ ਲਈ ਜਾਂ ਤਾਂ ਰੋਡਿਨ ਤੇ ਨਿਰਭਰ ਹੋਣਾ ਪਿਆ ਸੀ ਜਾਂ ਫਿਰ ਰੋਡਿਨ ਨਾਲ ਸਹਿਯੋਗ ਕਰਨਾ ਪੈਂਦਾ ਸੀ ਉਸ ਨੂੰ ਫ੍ਰੈਂਚ ਸ਼ਿਲਪਕਾਰਾਂ ਦੀ ਵੱਡੀ ਹਸਤੀ ਦੇ ਰੂਪ ਵਿੱਚ ਕ੍ਰੈਡਿਟ ਲੈਣ ਦੇਣਾ ਪੈਂਦਾ ਸੀ। ਉਹ ਉਸ ਤੇ ਵਿੱਤੀ ਤੌਰ ਤੇ ਵੀ ਨਿਰਭਰ ਸੀ (ਖ਼ਾਸ ਤੌਰ ਤੇ ਉਸ ਦੇ ਅਮੀਰ, ਪਿਆਰ ਕਰਨ ਵਾਲੇ ਪਿਤਾ ਦੀ ਮੌਤ ਤੋਂ ਬਾਅਦ, ਜਿਸ ਨੇ ਉਸ ਦੀ ਮਾਂ ਅਤੇ ਭਰਾ, ਜਿਨ੍ਹਾਂ ਨੂੰ ਉਸਦੀ ਜੀਵਨ ਸ਼ੈਲੀ ਤੇ ਸ਼ੱਕ ਸੀ, ਨੂੰ ਪੈਸਾ ਰੱਖਣ ਦੀ ਆਗਿਆ ਦੇ ਦਿੱਤੀ ਸੀ ਅਤੇ ਉਸਨੂੰ ਭਿਖਾਰੀ ਦੇ ਕੱਪੜੇ ਪਹਿਨ ਗਲੀਆਂ ਵਿੱਚ ਰੁਲਦੇ ਫਿਰਨ ਲਈ ਛੱਡ ਦਿੱਤਾ ਸੀ।)[14]

 
The Age of Maturity (between 1898 and 1913)

ਹਵਾਲੇ ਸੋਧੋ

  1. Flemming, Laraine E. (Jan 1, 2016). Reading for Results. Cengage Learning, Jan 1, 2016. p. 721. ISBN 9781305500525.
  2. Montagu, Ashley (1999). The Natural Superiority of Women. Rowman Altamira. p. 217. ISBN 9780761989820.
  3. Heller, Nancy (2000). Women Artists: Works from the National Museum of Women in the Arts. Rizzoli Intntl. p. 64. ISBN 0-8478-2290-7. ...one of the few art academies in France open to female students.
  4. Camille Claudel révélée, exporevue, magazine, art vivant et actualité at www.exporevue.com
  5. Runco, Mark A.; Pritzker, Steven R. (May 20, 2011). Encyclopedia of Creativity. Academic Press. p. 763. ISBN 9780123750389.
  6. Mahon, Elizabeth Kerri (2011). Memories of Our Lost Hands: Searching for Feminine Spirituality And Creativity. Penguin. pp. 37–38. ISBN 9781101478813.
  7. Schmoll gen. Eisenwerth, J. Adolf (1994). Auguste Rodin and Camille Claudel. Prestel. p. 109. ISBN 9783791313825.
  8. Mahon, Elizabeth K. Scandalous Women: The Lives and Loves of History's Most Notorious Women.
  9. The different scales, the different modes of plasticity, and gender-representation, of the three figures which make up this important group, enable a more universal thematic and metaphoric stylistics related to the ages of existence, childhood, maturity, and the perspective of the transcendent (v.
  10. "Met Museum".
  11. Eisen 2003.
  12. Rodin, Auguste; Crone, Rainer; Salzmann, Siegfried (1997). Rodin: Eros and creativity. Prestel. p. 41. ISBN 9783791318097.
  13. Caranfa, Angelo (1999). CamilleClaudel: A Sculpture of Interior Solitude. Associated University Presse. pp. 27–28. ISBN 9780838753910.
  14. Akbar, Arifa (2012). "How Rodin's tragic lover shaped the history of sculpture". http://www.independent.co.uk. {{cite news}}: External link in |agency= (help)