ਕੰਪਿਊਟਰ ਸਕਿਉਰਿਟੀ

ਕੰਪਿਊਟਰ ਸੁਰੱਖਿਆ, ਸਾਈਬਰਸਕਯੁਰਿਟੀ[1] ਜਾਂ ਇਨਫਰਮੇਸ਼ਨ ਟੈਕਨਾਲੌਜੀ ਸਿਕਿਓਰਿਟੀ (ਆਈ ਟੀ ਸਿਕਉਰਿਟੀ) ਦਾ ਮਤਲਬ ਕੰਪਿਊਟਰ ਸਿਸਟਮ ਅਤੇ ਨੈਟਵਰਕ ਦੇ ਹਾਰਡਵੇਰ,ਸੋਫਟਵੇਰ ਅਤੇ ਇਲੈਕਟ੍ਰਾਨਿਕ ਡਾਟਾ ਨੂੰ ਖ਼ਤਰੇ ਤੋਂ ਸੁਰੱਖਿਆ ਪ੍ਰਦਾਨ ਕਰਨਾ ਹੈ।

ਜਦੋਂ ਕਿ ਕੰਪਿਊਟਰ ਸੁਰੱਖਿਆ ਦੇ ਜ਼ਿਆਦਾਤਰ ਪਹਿਲੂਆਂ ਵਿੱਚ ਡਿਜੀਟਲ ਉਪਾਅ ਸ਼ਾਮਲ ਹੁੰਦੇ ਹਨ ਜਿਵੇਂ ਇਲੈਕਟ੍ਰਾਨਿਕ ਪਾਸਵਰਡ ਅਤੇ ਐਨਕ੍ਰਿਪਸ਼ਨ, ਸਰੀਰਕ ਸੁਰੱਖਿਆ ਉਪਾਅ ਜਿਵੇਂ ਕਿ ਧਾਤ ਦੇ ਤਾਲੇ ਅਜੇ ਵੀ ਅਣਅਧਿਕਾਰਤ ਛੇੜਛਾੜ ਨੂੰ ਰੋਕਣ ਲਈ ਵਰਤੇ ਜਾਂਦੇ ਹਨ.[ਹਵਾਲਾ ਲੋੜੀਂਦਾ]

ਇਹ ਕੰਪਿਊਟਰ ਸੁਰੱਖਿਆ ਦਾ ਖੇਤਰ ਕੰਪਿਊਟਰ ਸਿਸਟਮ,ਇੰਟਰਨੇਟ ਅਤੇ ਵਾਇਰਲੈੱਸ ਨੈਟਵਰਕ ਮਾਪਦੰਡ ਜਿਵੇਂ ਕਿ ਬਲੂਟੂਥ,ਵਾਈ -ਫਾਈ ਅਤੇ ਸਮਾਰਟ ਜੰਤਰ ਜਿਵੇਂ ਕਿ ਸਮਾਰਟਫੋਨ,ਟੈਲੀਵਿਜ਼ਨ ਕਾਰਨ ਬਹੁਤ ਹੀ ਜਰੂਰੀ ਬਣ ਚੁਕਿਆ ਹੈ।

ਵਲਨੇਰਾਬਿਲਿਟੀ ਅਤੇ ਹਮਲੇ ਸੋਧੋ

ਡਿਜ਼ਾਇਨ ਦੇ ਵਿੱਚ, ਲਾਗੂ ਕਰਦੇ ਸਮੇਂ ਜਾਂ ਫਿਰ ਕਾਰਵਾਈ ਕਰਦੇ ਸਮੇਂ ਜੋ ਖ਼ਾਮੀ ਜਾਂ ਕਮਜ਼ੋਰੀ ਰਹਿ ਜਾਂਦੀ ਹੈ ਉਸਨੂੰ ਵਲਨੇਰਾਬਿਲਿਟੀ ਕਿਹਾ ਜਾਂਦਾ ਹੈ। ਵਲਨੇਰਾਬਿਲਿਟੀਆਂ ਨੂੰ ਲਭਿਆ ਜਾਂਦਾ ਹੈ ਅਤੇ ਆਟੋਮੈਟਿਕ ਟੂਲਜ਼ ਦੀ ਮਦਦ ਦੇ ਨਾਲ ਇਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।

ਇਕ ਕੰਪਿਊਟਰ ਸਿਸਟਮ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਵਲਨੇਰਾਬਿਲਿਟੀਆਂ ਦਾ ਸ਼ੋਸ਼ਣ ਕਰਨ ਲਈ ਤਿਆਰ ਕੀਤੇ ਅਟੈਕ ਨੂੰ ਸਮਝਣਾ ਜਰੂਰੀ ਹੈ। ਇਹਨਾਂ ਹਮਲਿਆਂ ਨੂੰ ਹੇਠ ਲਿਖੇ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ।

ਬੈਕਡੋਰ ਸੋਧੋ

ਇੱਕ ਕੰਪਿਊਟਰ ਸਿਸਟਮ ਦੇ ਵਿੱਚ ਬੈਕਡੋਰ, ਕਰੀਪਟੋਸਿਸਟਮ ਦੇ ਇੱਕ ਅਲਗੋਰਿਥਮ ਨੂੰ ਕਿਹਾ ਜਾਂਦਾ ਹੈ ਜੋ ਕਿ ਕਿਸੇ ਗੁਪਤ ਤਰੀਕੇ ਰਾਹੀਂ ਆਮ ਪ੍ਰਮਾਣਿਕਤਾ ਜਾਂ ਸਕਿਉਰਿਟੀ ਕੰਟਰੋਲ ਨੂੰ ਪਾਰ ਕਰ ਜਾਂਦਾ ਹੈ।

ਡੇਨਿਆਲ - ਆਫ -ਸਰਵਿਸ ਸੋਧੋ

ਡੇਨਿਆਲ - ਆਫ -ਸਰਵਿਸ ਇੱਕ ਮਸ਼ੀਨ ਜਾਂ ਨੈਟਵਰਕ ਸਰੋਤਿਆ ਨੂੰ ਉਸਦੇ ਅਸਲੀ ਉਪਭੋਗਤਾਵਾਂ ਲਈ ਅਣਉਪਲੱਭਧ ਬਣਾ ਦਿੰਦੇ ਹਨ। ਅਟੈਕਰ ਇਹ ਹਮਲਾ ਲਗਾਤਾਰ ਗਲਤ ਪਾਸਵਰਡ ਭਰਕੇ ਕਰ ਸਕਦਾ ਹੈ ਜਿਸ ਨਾਲ ਅਸਲੀ ਉਪਭੋਗਤਾ ਦਾ ਅਕਾਊਂਟ ਬੰਦ ਹੋ ਜਾਵੇਗਾ ਜਾਂ ਫਿਰ ਹਮਲਾਵਰ ਮਸ਼ੀਨ ਜਾਂ ਨੈਟਵਰਕ

  1. Schatz, Daniel; Bashroush, Rabih; Wall, Julie (2017). "Towards a More Representative Definition of Cyber Security". Journal of Digital Forensics, Security and Law (in ਅੰਗਰੇਜ਼ੀ). 12 (2). ISSN 1558-7215.