ਮੋਡਸ ਓਪ੍ਰੈਨਡਾਈ ਇੱਕ ਲਾਤੀਨੀ ਸ਼ਬਦ ਹੈ ਜਿਸਦਾ ਮਤਲਬ ਹੈ "ਕਾਰਵਾਈ ਦੇ ਢੰਗ"।[1] ਖਾਸ ਤੌਰ 'ਤੇ ਕਾਰੋਬਾਰ ਜਾਂ ਅਪਰਾਧਕ ਮਾਮਲਿਆਂ ਵਿੱਚ ਇਹ ਸ਼ਬਦ ਆਮ ਤੌਰ 'ਤੇ ਕਿਸੇ ਦੀਆਂ ਆਦਤਾਂ ਜਾਂ ਕੰਮ ਕਰਨ ਦੇ ਢੰਗ ਨੂੰ ਦਰਸ਼ਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਅੰਗ੍ਰੇਜ਼ੀ ਵਿੱਚ ਆਮ ਤੌਰ 'ਤੇ ਇਸਨੂੰ M.O. ਵੀ ਕਿਹਾ ਜਾਂਦਾ ਹੈ। ਇਹ ਵਚਨ ਆਮ ਤੌਰ 'ਤੇ ਪੁਲਿਸਦੁਆਰਾ ਕਿਸੇ ਵੀ ਅਪਰਾਧ ਤੇ ਅਪਰਾਧੀ ਵੱਲੋਂ ਆਪਣਾਏ ਤਰੀਕਿਆਂ ਬਾਰੇ ਚਰਚਾ ਕਰਦੇ ਹੋਏ ਇਸਤੇਮਾਲ ਕੀਤਾ ਜਾਂਦਾ ਹੈ। ਅਪਰਾਧਿਕ ਰੂਪਰੇਖਾ ਬਣਾਉਣ ਇਸ ਦਾ ਅਧਿਐਨ ਕੀਤਾ ਜਾਂਦਾ ਹੈ, ਜਿੱਥੇ ਇਹ ਅਪਰਾਧੀ ਦੀ ਮਨੋਸਥਿਤੀ ਜਾਨਣ ਵਿੱਚ ਸਹਾਈ ਹੁੰਦਾ ਹੈ।[2],[3] ਇਸ ਵਿੱਚ ਖਾਸ ਤੌਰ 'ਤੇ ਅਪਰਾਧੀ ਦੁਆਰਾ ਕੀਤੀ ਗਈ ਅਪਰਾਧਕ ਕਾਰਵਾਈ ਜੋ ਉਸ ਦੀ ਪਛਾਣ ਨੂੰ ਮੁਸ਼ਕਿਲ ਅਤੇ ਭੱਜਣ ਵਿੱਚ ਸਹਾਈ ਹੋਵੇ, ਉਸ ਦਾ ਵਿਅਕਤੀਗਤ ਮੁਆਇਨਾ ਸ਼ਾਮਿਲ ਹੈ।[1] ਸ਼ੱਕੀ ਦੀ ਕਾਰਜਪ੍ਰਣਾਲੀ ਉਸ ਦੀ ਪਛਾਣ, ਸ਼ੱਕ, ਅਤੇ ਜਜ਼ਬ ਵਿੱਚ ਮਦੱਦ ਕਰਦੀ ਹੈ ਅਤੇ ਜੁਰਮ ਤੇ ਅਪਰਾਧੀ ਵਿਚਲੇ ਸੰਬੰਧ ਪਤਾ ਕਰਨ ਲਈ ਵੀ ਇਸਨੂੰ ਵਰਤਿਆ ਜਾ ਸਕਦਾ ਹੈ।[4]

ਹਵਾਲੇ ਸੋਧੋ

  1. 1.0 1.1 Douglas, J. E. and A. W. Burgess, A. G. Burgess, R. K. Ressler. Crime classification manual (John Wiley & Sons, 2006)।SBN 0-7879-8501-5, p. 19-21.
  2. Vronsky, R. Serial Killers (Berkley Books, 2004)।SBN 0-425-19640-2, p. 412.
  3. Hazelwood, R. R, A. W. Burgess, Practical Aspects of Rape।nvestigation, (CRC Press, 2001)।SBN 0-8493-0076-2, p. 517.
  4. Berg, B.L. Criminal।nvestigation (McGraw-Hill, 2008)।SBN 978-0-07-340124-9