ਗਲਾਉਕਾਨ (/ˈɡlɔːkɒn/; ਯੂਨਾਨੀ: Γλαύκων; ਅੰਦਾਜ਼ਨ 445 ਈਪੂ – ਚੌਥੀ ਸਦੀ ਈਪੂ) ਅਰਿਸਟਾਨ ਦਾ ਪੁੱਤਰ, ਪ੍ਰਾਚੀਨ ਏਥਨਵਾਸੀ ਅਤੇ ਮਸ਼ਹੂਰ ਫ਼ਿਲਾਸਫ਼ਰ ਪਲੈਟੋ ਦਾ ਵੱਡਾ ਭਰਾ ਸੀ। ਗੁਫ਼ਾ ਦਾ ਰੂਪਕ ਕਥਾ ਸੁਕਰਾਤ ਅਤੇ ਗਲਾਉਕਾਨ ਦੇ ਵਿੱਚ ਹੋਈ ਗੱਲਬਾਤ ਦੇ ਰੂਪ ਵਿੱਚ ਲਿਖੀ ਗਈ ਹੈ।