ਗੁਣਾਤਮਕ ਉਲਟ ਜਾਂ ਉਲਟਕ੍ਰਮ ਇੱਕ ਪਰਿਮੇਯ ਸੰਖਿਆ ਦੂਸਰੀ ਪਰਿਮੇਯ ਸੰਖਿਆ ਦਾ ਉਲਟਕ੍ਰਮ ਜਾਂ ਗੁਣਾਤਮਕ ਉਲਟ ਕਹਾਉਂਦੀ ਹੈ ਜਦੋਂਕਿ ×ਹੈ। ਗਣਿਤ ਵਿੱਚ x ਦਾ ਗੁਣਾਤਮਕ ਉਲਟ 1/x ਜਾਂ x−1, ਜਿਸ ਨੂੰ ਜਦੋਂ x ਨਾਲ ਗੁਣਾ ਕੀਤਾ ਜਾਂਦਾ ਹੈ ਤਾਂ 1 ਪ੍ਰਾਪਤ ਹੁੰਦਾ ਹੈ। ਪਰਿਮੇਯ ਸੰਖਿਆ a/b ਦਾ ਗੁਣਾਤਮਕ ਉਲਟ b/a ਹੈ। ਕਿਸੇ ਵੀ ਵਾਸਤਵਿਕ ਸੰਖਿਆ ਦਾ ਗੁਣਾਤਮਕ ਉਲਟ ਪਤਾ ਕਰਨ ਲਈ ਸੰਖਿਆ 1 ਨੂੰ ਵਾਸਤਵਿਕ ਸੰਖਿਆ ਨਾਲ ਭਾਗ ਕਰਨ ਤੇ ਪ੍ਰਾਪਤ ਹੁੰਦਾ ਹੈ। ਜਿਵੇਂ 5 ਦਾ ਉਲਟਕ੍ਰਮ 1/5 ਜਾਂ 0.2 ਹੈ ਅਤੇ 0.25 ਦਾ ਉਲਟਕ੍ਰਮ ਪਤਾ ਕਰਨ ਲਈ 1 ਨੂੰ 0.25 ਭਾਗ ਕਰਨਾ ਨਾਲ ਪੈਂਦਾ ਹੈ ਜੋ ਕਿ 4 ਹੈ।[1]

ਹਵਾਲੇ ਸੋਧੋ

  1. "।n equall Parallelipipedons the bases are reciprokall to their altitudes". OED "Reciprocal" §3a. Sir Henry Billingsley translation of Elements XI, 34.