ਗ੍ਰੈਮੀ ਅਵਾਰਡ ਜਾਂ ਗ੍ਰੈਮੀ, ਅਮਰੀਕਾ ਦੀ ਨੈਸ਼ਨਲ ਅਕੈਡਮੀ ਆਫ਼ ਰਿਕਾਰਡਿੰਗ ਆਰਟਸ ਐੰਡ ਸਾਇੰਸਜ਼ (ਏਨਏਆਰਏਐਸ) ਦੁਆਰਾ ਸੰਗੀਤ ਖੇਤਰ ਵਿੱਚ ਉਚ ਪ੍ਰਾਪਤੀਆਂ ਲਈ ਦਿੱਤਾ ਜਾਣ ਵਾਲਾ ਇੱਕ ਸ਼ਲਾਘਾ ਪੁਰਸਕਾਰ ਹੈ। ਇਸ ਨੂੰ ਗ੍ਰਾਮੋਫੋਨ ਅਵਾਰਡ ਵੀ ਕਿਹਾ ਜਾਂਦਾ ਹੈ। ਸਲਾਨਾ ਅਵਾਰਡ-ਵੰਡ ਸਮਾਰੋਹ ਵਿੱਚ ਉੱਘੇ ਅਦਾਕਾਰਾਂ ਦੁਆਰਾ ਆਪਣੀ ਅਦਾਕਾਰੀ ਪੇਸ਼ ਕੀਤੀ ਜਾਂਦੀ ਹੈ ਅਤੇ ਪ੍ਰਸਿੱਧ ਕਲਾਕਾਰਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਹ ਪੁਰਸਕਾਰ ਸੰਗੀਤ ਦੇ ਨਾਲ-ਨਾਲ ਕਲਾ ਦੀਆਂ ਹੋਰ ਸ਼੍ਰੇਣੀਆਂ: ਐਮੀ ਪੁਰਸਕਾਰ (ਟੇਲੀਵਿਜ਼ਨ), ਟੋਨੀ ਪੁਰਸਕਾਰ (ਮੰਚ ਪ੍ਰਦਰਸ਼ਨ) ਅਤੇ ਅਕਾਦਮੀ ਪੁਰਸਕਾਰ(ਮੋਸ਼ਨ ਪਿਕਚਰਜ਼)ਨੂੰ ਵੀ ਦਿੱਤਾ ਜਾਂਦਾ ਹੈ।

ਗ੍ਰੈਮੀ ਅਵਾਰਡ
ਮੌਜੂਦਾ: 57ਵਾਂ ਸਲਾਨਾ ਗ੍ਰੈਮੀ ਅਵਾਰਡਜ਼
ਤਸਵੀਰ:Grammy.jpg
Grammy given to Jacob Bronstein for Best Spoken Word Album in 2007
DescriptionOutstanding achievements in the music industry
ਦੇਸ਼ਅਮਰੀਕਾ
ਵੱਲੋਂ ਪੇਸ਼ ਕੀਤਾਨੈਸ਼ਨਲ ਅਵਾਰਡ ਆਫ਼ ਰਿਕਾਰਡਿੰਗ ਆਰਟਸ ਐੰਡ ਸਾਇੰਸਜ਼
ਪਹਿਲੀ ਵਾਰ1959
ਵੈੱਬਸਾਈਟgrammy.com
ਟੈਲੀਵਿਜ਼ਨ/ਰੇਡੀਓ ਕਵਰੇਜ
ਨੈੱਟਵਰਕNBC (1959–1970)
ABC (1971–1972)
CBS (1973–present)

ਪਹਿਲਾ ਗ੍ਰੈਮੀ ਅਵਾਰਡਜ਼ ਸਮਾਰੋਹ 4 ਮਈ, 1959 ਨੂੰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਾਲ 1958 ਦੇ ਸ਼੍ਰੇਸ਼ਟ ਸੰਗੀਤਕ ਪ੍ਰਾਪਤੀਆਂ ਵਾਲੇ ਕਲਾਕਾਰਾਂ ਨੂੰ ਸਨਮਾਨ ਦਿੱਤਾ ਗਿਆ। 2011 ਦੇ ਸਮਾਰੋਹ ਵਿੱਚ, ਨੈਸ਼ਨਲ ਅਕੈਡਮੀ ਆਫ਼ ਰਿਕਾਰਡਿੰਗ ਆਰਟਸ ਐੰਡ ਸਾਇੰਸਜ਼ ਨੇ 2012 ਦੇ ਗ੍ਰੈਮੀ ਅਵਾਰਡ ਦੀਆਂ ਨਵੀਆਂ ਸ਼੍ਰੇਣੀਆਂ ਘੋਸ਼ਿਤ ਕੀਤੀਆਂ। 56ਵਾਂ ਗ੍ਰੈਮੀ ਅਵਾਰਡਜ਼ 26 ਜਨਵਰੀ, 2014 ਨੂੰ ਸਟੈਪਲਜ਼ ਸੈਂਟਰ ਲਾਸ ਏੰਨਜਲਸ, ਕੈਲੀਫ਼ੋਰਨੀਆ ਵਿਖੇ ਸੰਗਠਿਤ ਕੀਤਾ ਗਿਆ।

ਫਰਵਰੀ 2009 ਵਿੱਚ, ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਨੂੰ ਆਪਣੀ ਸ੍ਰੇਸ਼ਟ ਸੰਗੀਤਕ ਐਲਬਮ ਦੀ ਸ਼੍ਰੇਣੀ ਹੇਠ ਗਲੋਬਲ ਡ੍ਰਮ ਲਈ ਗ੍ਰੈਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਏ. ਆਰ. ਰਹਿਮਾਨ ਨੂੰ ਵੀ ਇਸ ਪੁਰਸਕਾਰ ਨਾਲ ਦੋ ਵਾਰ ਸਨਮਾਨਿਤ ਕੀਤਾ ਗਿਆ।