ਟਾਵਰ (ਅੰਗਰੇਜ਼ੀ: tower) ਜਾਂ ਬੁਰਜ ਅਜਿਹੀ ਇਮਾਰਤ ਜਾਂ ਢਾਂਚੇ ਨੂੰ ਕਹਿੰਦੇ ਹਨ ਜਿਸਦੀ ਉੱਚਾਈ ਉਸ ਦੀ ਚੋੜਾਈ ਨਾਲੋਂ ਕਾਫ਼ੀ ਜਿਆਦਾ ਹੋਵੇ। ਜੇਕਰ ਢਾਂਚਾ ਜ਼ਿਆਦਾ ਉੱਚਾ ਹੋਵੇ ਤਾਂ ਉਸਨੂੰ ਮੀਨਾਰ ਕਿਹਾ ਜਾਂਦਾ ਹੈ। ਹਾਲਾਂਕਿ ਸਧਾਰਨ ਬੋਲ-ਚਾਲ ਵਿੱਚ ਕਦੇ-ਕਦੇ ਬੁਰਜ ਅਤੇ ਮੀਨਾਰ ਨੂੰ ਪਰਿਆਇਵਾਚੀ ਸ਼ਬਦਾਂ ਦੀ ਤਰ੍ਹਾਂ ਵਰਤਿਆ ਜਾਂਦਾ ਹੈ। ਟਾਵਰ 'ਇਮਾਰਤਾਂ' ਨਾਲੋਂ ਖਾਸ ਤੌਰ' ਤੇ ਇਸ ਪੱਖੋਂ ਭਿੰਨ ਹੁੰਦੇ ਹਨ ਕਿ ਇਨ੍ਹਾਂ ਦੀ ਵਰਤੋਂ ਰਹਿਣ ਲਈ ਨਹੀਂ ਕੀਤੀ ਜਾਂਦੀ ਸਗੋਂ ਹੋਰ ਫੰਕਸ਼ਨ ਨਿਭਾਉਣ ਲਈ ਬਣਾਏ ਜਾਂਦੇ ਹਨ। ਬੁਰਜਾਂ ਦਾ ਪ੍ਰਯੋਗ ਇਹਦੀ ਉੱਚਾਈ ਦੀ ਵਰਤੋਂ ਕਰ ਕੇ ਕਈ ਕੰਮਾਂ ਲਈ ਕੀਤਾ ਜਾਂਦਾ ਹੈ, ਜਿਹਨਾਂ ਵਿੱਚ ਅਕਸਰ ਬੁਰਜਾਂ ਦੇ ਦੂਰ ਤੋਂ ਵਿਖਾਈ ਦੇ ਸਕਣ ਦਾ ਫ਼ਾਇਦਾ ਉਠਾਇਆ ਜਾਂਦਾ ਹੈ। ਮਸਲਨ ਹੋਟਲਾਂ ਵਿੱਚ ਅਤੇ ਮਹਿਲਾਂ ਵਿੱਚ ਚੌਕੀਦਾਰ-ਬੁਰਜਾਂ ਵਜੋਂ। ਮਨੁੱਖ ਹਜ਼ਾਰਾਂ ਸਾਲਾਂ ਤੋਂ ਬੁਰਜਾਂ ਦਾ ਨਿਰਮਾਣ ਕਰਦੇ ਆ ਰਹੇ ਹਨ ਅਤੇ ਇਸ ਵਿੱਚ ਇੱਟ, ਮਿੱਟੀ, ਲੱਕੜੀ ਵਰਗੀਆਂ ਸਾਮਗਰੀਆਂ ਦਾ ਇਸਤੇਮਾਲ ਹੁੰਦਾ ਆਇਆ ਹੈ। ਮੱਧ ਪੂਰਬ ਦੇ ਜੇਰਿਕੋ ਸ਼ਹਿਰ ਵਿੱਚ 9,000 ਸਾਲ ਪੁਰਾਣੇ ਗੁੰਬਦ ਅੱਜ ਵੀ ਮੌਜੂਦ ਹਨ।[1]

ਈਫਲ ਟਾਵਰ
ਟਰੀਨੀਟੀ ਟਾਵਰ ਮਾਸਕੋ - ਕ੍ਰੈਮਲਿਨ ਦਾ ਸਭ ਤੋਂ ਬੁਲੰਦ ਟਾਵਰ

ਇਤਿਹਾਸ ਸੋਧੋ

ਮਨੁੱਖਜਾਤੀ ਪੂਰਵਇਤਿਹਾਸਕ ਜ਼ਮਾਨੇ ਦੇ ਬਾਅਦ ਤੋਂ ਬੁਰਜਾਂ ਦੀ ਵਰਤੋਂ ਕਰਦੀ ਆ ਰਹੀ ਹੈ।

ਹਵਾਲੇ ਸੋਧੋ

  1. The silent past: mysterious and forgotten cultures of the world, Ivar Lissner, Putnam, 1962, ... The oldest tower in the world, it existed even before Jericho acquired its protective walls. The men who planned and constructed it lived nine thousand or more years ago, and it is about four thousand years older than the oldest Pyramid ...