ਟੋਪੋਗ੍ਰਾਫੀ ਜੀਓਸਾਇੰਸ (ਭੂਵਿਗਿਆਨ) ਅਤੇ ਪਲੇਨੈਟਰੀ ਸਾਇੰਸ (ਗ੍ਰਹਿ ਵਿਗਿਆਨ) ਦਾ ਇੱਕ ਖੇਤਰ ਹੈ ਜਿਸ ਵਿੱਚ ਧਰਤੀ ਅਤੇ ਹੋਰ ਦੇਖਣਯੋਗ ਖਗੋਲਿਕ ਵਸਤੂਆਂ ਜਿਵੇਂ ਗ੍ਰਹਿ, ਉਪਗ੍ਰਹਿ, ਅਤੇ ਅਸਟ੍ਰੋਆਇਡਾਂ ਦੇ ਲੱਛਣਾਂ ਅਤੇ ਸਤਹਿ ਅਕਾਰ ਦਾ ਅਧਿਐਨ ਕੀਤਾ ਜਾਂਦਾ ਹੈ। ਇਹ ਅਜਿਹੀਆਂ ਸਤਹਿ ਸ਼ਕਲਾਂ ਅਤੇ ਲੱਛਣਾਂ ਦਾ ਵਿਵਰਣ ਵੀ ਹੁੰਦਾ ਹੈ (ਖਾਸ ਤੌਰ 'ਤੇ ਨਕਸ਼ਿਆਂ ਵਿੱਚ ਇਹਨਾਂ ਦਾ ਚਿਤ੍ਰਣ)। ਕਿਸੇ ਖੇਤਰ ਦੀ ਟੋਪੋਗ੍ਰਾਫੀ ਦਾ ਅਰਥ ਆਪਣੇ ਆਪ ਵਿੱਚ ਸਤਹਿ ਸ਼ਕਲ ਅਤੇ ਲੱਛਣ ਵੀ ਹੋ ਸਕਦਾ ਹੈ।

ਕੋੰਟੂਰ ਅੰਤਰਾਲ ਵਾਲਾ ਇੱਕ ਟੋਪੋਗ੍ਰਾਫੀ ਨਕਸ਼ਾ