ਤਾਰਾ (*) ਇੱਕ ਚਿੰਨ੍ਹ ਹੈ। ਲਿਖਤੀ ਤੌਰ 'ਤੇ ਇਸਦੀ ਵਰਤੋਂ ਯੂਰਪੀ ਲਿਪੀਆਂ ਨਾਲ ਕੀਤੀ ਜਾਂਦੀ ਹੈ। ਮੂਲ ਭਾਰਤੀ ਲਿਪੀਆਂ ਨਾਲ ਇਸਦੀ ਵਰਤੋਂ ਕਦੇ ਨਹੀਂ ਕੀਤੀ ਗਈ ਪਰ ਹੁਣ ਕਦੇ ਨਾ ਕਦੇ ਇਸਦੀ ਵਰਤੋਂ ਕੀਤੀ ਜਾਣ ਲੱਗ ਪਈ ਹੈ। ਇਸ ਚਿੰਨ੍ਹ ਵਿੱਚ ਤਾਰੇ ਵਾਂਗ ਪੰਜ ਡੰਡੀਆਂ ਹੁੰਦੀਆਂ ਹਨ ਪਰ ਲਿਖਣ ਦੌਰਾਨ ਕਈ ਵਾਰ ਛੇ ਜਾਂ ਅੱਠ ਡੰਡੀਆਂ ਵੀ ਬਣਾ ਦਿੱਤੀਆਂ ਜਾਂਦੀਆਂ ਹਨ।

ਵਰਤੋਂ ਸੋਧੋ

  • ਇਸਦੀ ਵਰਤੋਂ ਕਿਸੇ ਸ਼ਬਦ ਵਿੱਚ ਅੱਖਰਾਂ ਨੂੰ ਲੁਕਾਉਣ ਲਈ ਕੀਤੀ ਜਾਂਦੀ ਹੈ। ਮਿਸਾਲ ਦੇ ਤੌਰ 'ਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਵੇਲੇ; ਜਿਵੇਂ ਕਿ 'ਅਸ਼ਲੀਲ' ਇਸ ਤਰ੍ਹਾਂ ਲਿਖਿਆ ਜਾਵੇਗਾ 'ਅਸ਼**ਲ'।
  • ਕ੍ਰਿਕਟ ਵਿੱਚ ਇਸਦੀ ਵਰਤੋਂ ਨਾਬਾਦ ਰਹਿਣ ਵਾਲੇ ਖਿਡਾਰੀ ਦੇ ਅੰਕਾਂ ਦੇ ਪਿੱਛੇ ਵਰਤਿਆ ਜਾਂਦਾ ਹੈ। ਜਿਵੇਂ ਕਿ ਕੋਈ ਖਿਡਾਰੀ 123 ਸਕੋਰ ਬਣਾ ਕੇ ਹਾਲੇ ਵੀ ਖੇਡ ਰਿਹਾ ਹੈ ਤਾਂ ਉਸਦੇ ਸਕੋਰ ਇਸ ਤਰ੍ਹਾਂ ਦਿਖਾਏ ਜਾਣਗੇ; 123*
  • ਸੀ.ਐਸ.ਐਸ ਵਿੱਚ ਇਸਦੀ ਵਰਤੋਂ ਕੋਡਿੰਗ ਵਿੱਚ ਟਿੱਪਣੀ ਕਰਨ ਲਈ ਕੀਤੀ ਜਾਂਦੀ ਹੈ।