ਤੁਤਸੀ

ਅਫਰੀਕਾ ਦੇ ਮਹਾਨ ਝੀਲਾਂ ਦੇ ਖੇਤਰ ਤੋਂ ਨਸਲੀ ਸਮੂਹ

ਤੁਤਸੀ (/ˈtʊtsi/;[1] ਰਵਾਂਡਾ-ਰੂੰਡੀ: [tūtsī]), ਜਾਂ ਅਬਾਤੁਤਸੀ, ਅਫ਼ਰੀਕੀ ਮਹਾਨ ਝੀਲਾਂ ਇਲਾਕੇ ਵਿੱਚ ਵਸਦਾ ਇੱਕ ਨਸਲੀ ਵਰਗ ਹੈ। ਪੁਰਾਣੇ ਸਮਿਆਂ ਵਿੱਚ ਇਹਨਾਂ ਨੂੰ ਆਮ ਤੌਰ ਉੱਤੇ ਵਾਤੁਤਸੀ,[2] ਵਾਤੂਸੀ,[2] ਜਾਂ ਵਾਹੂਮਾ ਕਰ ਕੇ ਜਾਣਿਆ ਜਾਂਦਾ ਸੀ। ਇਹ ਲੋਕ ਬਨਿਆਰਵਾਂਡਾ ਅਤੇ ਬਾਰੂੰਡੀ ਲੋਕਾਂ ਦਾ ਇੱਕ ਉੱਪ-ਵਰਗ ਹਨ ਜੋ ਮੁੱਖ ਤੌਰ ਉੱਤੇ ਰਵਾਂਡਾ ਅਤੇ ਬੁਰੂੰਡੀ ਵਿੱਚ ਰਹਿੰਦੇ ਹਨ ਪਰ ਕਾਫ਼ੀ ਅਬਾਦੀ ਯੁਗਾਂਡਾ, ਕਾਂਗੋ ਲੋਕਤੰਤਰੀ ਗਣਰਾਜ ਅਤੇ ਤਨਜ਼ਾਨੀਆ ਵਿੱਚ ਵੀ ਮਿਲਦੀ ਹੈ।[3]

ਤੁਤਸੀ
ਅਹਿਮ ਅਬਾਦੀ ਵਾਲੇ ਖੇਤਰ
ਰਵਾਂਡਾ, ਬੁਰੂੰਡੀ, ਪੂਰਬੀ ਕਾਂਗੋ ਲੋਕਤੰਤਰੀ ਗਣਰਾਜ
ਭਾਸ਼ਾਵਾਂ
ਰਵਾਂਡਾ-ਰੂੰਡੀ ਅਤੇ ਫ਼ਰਾਂਸੀਸੀ
ਧਰਮ
ਇਸਾਈ ਮੱਤ
ਸਬੰਧਿਤ ਨਸਲੀ ਗਰੁੱਪ
ਹੂਤੂ, ਤਵਾ

ਹਵਾਲੇ ਸੋਧੋ

  1. "Tutsi". ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (Online ed.). Oxford University Press. (Subscription or participating institution membership required.)
  2. 2.0 2.1 Collins English Dictionary
  3. Gourevitch, Philip (2000). We Wish To Inform You That Tomorrow We Will Be Killed With Our Families (Reprint ed.). London; New York, N.Y.: Picador. p. 52. ISBN 978-0-330-37120-9.