ਤੁਲਨਾਤਮਕ ਧਰਮ ਵਿਸ਼ਵ ਦੇ ਧਰਮਾਂ ਦੇ ਸਿਧਾਂਤਾਂ ਅਤੇ ਅਮਲਾਂ ਦੀ ਯੋਜਨਾਬੱਧ ਤੁਲਨਾ ਨਾਲ ਸੰਬੰਧਿਤ ਧਰਮਾਂ ਦੇ ਅਧਿਐਨ ਦੀ ਇੱਕ ਸ਼ਾਖਾ ਹੈ। ਆਮ ਤੌਰ ਤੇ ਧਰਮ ਦਾ ਤੁਲਨਾਤਮਕ ਅਧਿਐਨ ਧਰਮ ਦੇ ਬੁਨਿਆਦੀ ਦਾਰਸ਼ਨਿਕ ਸਰੋਕਾਰਾਂ ਜਿਵੇਂ ਕਿ ਨੈਤਿਕਤਾ, ਤੱਤ-ਮੀਮਾਂਸਾ ਅਤੇ ਮੁਕਤੀ ਦੇ ਸੁਭਾਅ ਅਤੇ ਰੂਪਾਂ ਦੀ ਡੂੰਘੀ ਸਮਝ ਪ੍ਰਾਪਤ ਕਰਦਾ ਹੈ। ਅਜਿਹੀ ਸਮੱਗਰੀ ਦਾ ਅਧਿਐਨ ਕਰਨ ਨਾਲ ਮਨੁੱਖੀ ਵਿਸ਼ਵਾਸਾਂ ਅਤੇ ਪਵਿੱਤਰ, ਨਿਊਮਿਨਿਸ, ਅਧਿਆਤਮਿਕ ਅਤੇ ਬ੍ਰਹਮਤਾ ਸੰਬੰਧੀ ਅਭਿਆਸਾਂ ਦੀ ਵਿਸ਼ਾਲ ਅਤੇ ਵਧੇਰੇ ਡੂੰਘੀ ਸਮਝ ਆਉਂਦੀ ਹੈ।[1]

ਤੁਲਨਾਤਮਕ ਧਰਮ ਦੇ ਖੇਤਰ ਵਿੱਚ, ਮੁੱਖ ਵਿਸ਼ਵ ਧਰਮਾਂ ਦਾ ਇੱਕ ਸਾਂਝਾ ਭੂਗੋਲਿਕ ਵਰਗੀਕਰਣ ਵੱਖ ਵੱਖ ਸਮੂਹਾਂ - ਮੱਧ ਪੂਰਬੀ ਧਰਮ (ਈਰਾniਨੀ ਧਰਮਾਂ ਸਮੇਤ), ਭਾਰਤੀ ਧਰਮ, ਪੂਰਬੀ ਏਸ਼ੀਆਈ ਧਰਮ, ਅਫ਼ਰੀਕੀ ਧਰਮ, ਅਮਰੀਕੀ ਧਰਮ, ਸਮੁੰਦਰੀ ਧਰਮ ਅਤੇ ਸ਼ਾਸਤਰੀ ਹੇਲੇਨਿਸਟਿਕ ਧਰਮ ਸਮੂਹਾਂ - ਨੂੰ ਪੇਸ਼ ਕਰਦਾ ਹੈ।[2]

ਇਤਿਹਾਸ ਸੋਧੋ

 
ਕਾਰਡੋਬਾ ਸਪੇਨ ਵਿੱਚ, ਆਧੁਨਿਕ ਤੁਲਨਾਤਮਕ ਧਾਰਮਿਕ ਅਧਿਐਨਾਂ ਦੇ ਪਿਤਾ, ਇਬਨ ਹਜ਼ਮ ਦੀ ਮੂਰਤੀ.

ਇਸਲਾਮੀ ਸੁਨਹਿਰੀ ਯੁੱਗ ਦੇ ਇਬਨ ਹਜ਼ਮ ਨੇ ਧਾਰਮਿਕ ਬਹੁਲਵਾਦ ਦੇ ਅਧਿਐਨ ਦੀ ਤੁਲਨਾ ਕੀਤੀ ਅਤੇ ਉਹ ਇਸ ਖੇਤਰ ਦੀ ਇੱਕ ਮਹੱਤਵਪੂਰਣ ਸ਼ਖਸੀਅਤ ਰਹੀ ਹੈ।[3][4] 19 ਵੀਂ ਸਦੀ ਦੇ ਸਮਾਜ ਵਿਗਿਆਨੀਆਂ ਨੇ ਮੈਕਸ ਮਲੇਰ, ਐਡਵਰਡ ਬਰਨੇਟ ਟਾਈਲਰ, ਵਿਲੀਅਮ ਰੌਬਰਟਸਨ ਸਮਿੱਥ, ਜੇਮਜ਼ ਜੋਰਜ ਫਰੇਜ਼ਰ, ਏਮੀਲ ਦੁਰਖਿਮ, ਮੈਕਸ ਵੇਬਰ ਅਤੇ ਰੁਡੌਲਫ ਓਟੋ ਦੇ ਕੰਮ ਦੇ ਰੂਪ ਵਿੱਚ ਤੁਲਨਾਤਮਕ ਅਤੇ "ਆਦਿ" ਧਰਮ ਵਿੱਚ ਡੂੰਘੀ ਦਿਲਚਸਪੀ ਲਈ।[5] ਕੈਮਬ੍ਰਿਜ ਯੂਨੀਵਰਸਿਟੀ ਵਿੱਚ ਇਬਰਾਨੀ ਅਤੇ ਯਹੂਦੀ ਅਧਿਐਨ ਦੇ ਪ੍ਰੋਫੈਸਰ ਨਿਕੋਲਸ ਡੀ ਲੈਂਜ ਦਾ ਕਹਿਣਾ ਹੈ ਕਿ

ਧਰਮਾਂ ਦਾ ਤੁਲਨਾਤਮਕ ਅਧਿਐਨ ਇੱਕ ਅਕਾਦਮਿਕ ਅਨੁਸ਼ਾਸ਼ਨ ਹੈ ਜੋ ਕਿ ਈਸਾਈ ਧਰਮ ਸ਼ਾਸਤਰ ਵਿਭਾਗਾਂ ਦੇ ਅੰਦਰ ਵਿਕਸਤ ਹੋਇਆ ਹੈ, ਅਤੇ ਇਸਦਾ ਰੁਝਾਨ ਹੈ ਕਿ ਬਹੁਤ ਵੱਖਰੇ ਵੱਖਰੇ ਵਰਤਾਰਿਆਂ ਨੂੰ ਇੱਕ ਕਿਸਮ ਦੇ ਸਟ੍ਰੇਟ-ਜੈਕੇਟ ਦੇ ਈਸਾਈ ਨਮੂਨੇ ਦੇ ਮੇਚ ਕਰ ਲਵੇ। ਸਮੱਸਿਆ ਸਿਰਫ ਇਹ ਨਹੀਂ ਹੈ ਕਿ ਦੂਸਰੇ 'ਧਰਮਾਂ' ਕੋਲ ਇਨ੍ਹਾਂ ਪ੍ਰਸ਼ਨਾਂ ਬਾਰੇ, ਜੋ ਈਸਾਈਅਤ ਦੇ ਲਈ ਮਹੱਤਵਪੂਰਨ ਹਨ, ਕਹਿਣ ਲਈ ਬਹੁਤ ਘੱਟ ਜਾਂ ਕੁਝ ਵੀ ਨਾ ਹੋਵੇ, ਸਗੋਂਇਹ ਵੀ ਕਿ ਉਹ ਆਪਣੇ ਆਪ ਨੂੰ ਸ਼ਾਇਦ ਉਸ ਤਰ੍ਹਾਂ ਧਰਮ ਦੇ ਰੂਪ ਵਿੱਚ ਨਹੀਂ ਸੀ ਵੇਖ ਸਕਦੇ ਜਿਸ ਤਰ੍ਹਾਂ ਈਸਾਈਅਤ ਆਪਣੇ ਆਪ ਨੂੰ ਇੱਕ ਧਰਮ ਦੇ ਰੂਪ ਵਿੱਚ ਵੇਖਦੀ ਹੈ।[6]

ਭੂਗੋਲਿਕ ਵਰਗੀਕਰਨ ਸੋਧੋ

ਚਾਰਲਸ ਜੋਸਫ ਐਡਮਜ਼ ਦੇ ਅਨੁਸਾਰ ਤੁਲਨਾਤਮਕ ਧਰਮ ਦੇ ਖੇਤਰ ਵਿੱਚ, ਇੱਕ ਆਮ ਭੂਗੋਲਿਕ ਵਰਗੀਕਰਣ[2] ਪ੍ਰਮੁੱਖ ਵਿਸ਼ਵ ਧਰਮਾਂ ਦੀ ਪਛਾਣ ਕਰਦਾ ਹੈ:

  1. ਮੱਧ ਪੂਰਬੀ ਧਰਮ, ਜਿਸ ਵਿੱਚ ਯਹੂਦੀ, ਈਸਾਈ, ਇਸਲਾਮ ਅਤੇ ਕਈ ਤਰ੍ਹਾਂ ਦੇ ਪ੍ਰਾਚੀਨ ਧਰਮ ਸ਼ਾਮਲ ਹਨ;
  2. ਪੂਰਬੀ ਏਸ਼ੀਆਈ ਧਰਮ, ਚੀਨ, ਜਾਪਾਨ, ਅਤੇ ਕੋਰੀਆ ਦੇ ਧਾਰਮਿਕ ਭਾਈਚਾਰੇ, ਅਤੇ ਕਨਫਿਊਸ਼ੀਅਨਿਜ਼ਮ, ਦਾਓਵਾਦ, ਮਹਾਂਯਾਨ ("ਵੱਡਾ ਯਾਨ"), ਬੁੱਧ ਮੱਤ ਅਤੇ ਸ਼ਿੰਤੋਵਾਦ ਸ਼ਾਮਲ ਹਨ ;
  3. ਸ਼ੁਰੂਆਤੀ ਬੁੱਧ, ਹਿੰਦੂ, ਜੈਨ ਧਰਮ, ਸਿੱਖ ਧਰਮ ਅਤੇ ਜ਼ੋਰਾਸਟ੍ਰਿਸਟਿਜ਼ਮ ਸਮੇਤ ਭਾਰਤੀ ਧਰਮ, ਅਤੇ ਕਈ ਵਾਰੀ ਥੈਰਵਾੜਾ (“ਬਜ਼ੁਰਗਾਂ ਦਾ ਰਾਹ”) ਵੀ ਬੁੱਧ ਧਰਮ ਅਤੇ ਹਿੰਦੂ- ਅਤੇ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ ਦੇ ਬੋਧੀ-ਪ੍ਰੇਰਿਤ ਧਰਮ;
  4. ਅਫ਼ਰੀਕੀ ਧਰਮ, ਅਫ਼ਰੀਕਾ ਦੇ ਵੱਖ-ਵੱਖ ਸਵਦੇਸ਼ੀ ਲੋਕਾਂ ਦੀਆਂ ਪ੍ਰਾਚੀਨ ਵਿਸ਼ਵਾਸ ਪ੍ਰਣਾਲੀਆਂ, ਪੁਰਾਣੇ ਮਿਸਰ ਦੇ ਧਰਮ ਨੂੰ ਛੱਡ ਕੇ, ਜਿਸ ਨੂੰ ਪ੍ਰਾਚੀਨ ਮੱਧ ਪੂਰਬ ਨਾਲ ਸਬੰਧਤ ਮੰਨਿਆ ਜਾਂਦਾ ਹੈ;
  5. ਅਮਰੀਕੀ ਧਰਮ, ਦੋ ਅਮਰੀਕੀ ਮਹਾਂਦੀਪਾਂ ਦੇ ਵੱਖ-ਵੱਖ ਸਵਦੇਸ਼ੀ ਲੋਕਾਂ ਦੀਆਂ ਮਾਨਤਾਵਾਂ ਅਤੇ ਰਿਵਾਜ;
  6. ਸਮੁੰਦਰੀ ਧਰਮ, ਪ੍ਰਸ਼ਾਂਤ ਟਾਪੂਆਂ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਲੋਕਾਂ ਦੀਆਂ ਧਾਰਮਿਕ ਪ੍ਰਣਾਲੀਆਂ; ਅਤੇ
  7. ਪ੍ਰਾਚੀਨ ਯੂਨਾਨ ਅਤੇ ਰੋਮ ਦੇ ਕਲਾਸੀਕਲ ਧਰਮ ਅਤੇ ਉਨ੍ਹਾਂ ਦੇ ਹੇਲੇਨਿਸਟਿਕ ਵਾਰਸ।

ਮੱਧ ਪੂਰਬੀ ਧਰਮ ਸੋਧੋ

ਅਬਰਾਹਮਿਕ ਜਾਂ ਪੱਛਮੀ ਏਸ਼ੀਆਈ ਧਰਮ ਸੋਧੋ

ਤੁਲਨਾਤਮਕ ਧਰਮ ਦੇ ਅਧਿਐਨ ਵਿੱਚ, ਅਬਰਾਹਮ ਧਰਮ ਦੇ ਵਰਗ ਵਿੱਚ ਤਿੰਨ ਇੱਕ ਈਸ਼ਵਰਵਾਦੀ ਧਰਮ, (ਈਸਾਈ ਧਰਮ, ਇਸਲਾਮ ਅਤੇ ਯਹੂਦੀ ਧਰਮ) ਸ਼ਾਮਲ ਹਨ, ਜੋ ਅਬਰਾਹਮ ਨੂੰ ਆਪਣੇ ਪਵਿੱਤਰ ਇਤਿਹਾਸ ਦਾ ਇੱਕ ਹਿੱਸਾ ਮੰਨਦੇ ਹਨ; (ਅਰਬੀ ਇਬਰਾਹਿਮ إبراهيم ਹਿਬਰੂ Avraham אַבְרָהָם)। ਬਹਾਈ ਧਰਮ ਵਰਗੇ ਛੋਟੇ-ਛੋਟੇ ਧਰਮ ਜੋ ਇਸ ਵਰਣਨ ਦੇ ਅਨੁਕੂਲ ਹਨ ਕਈ ਵਾਰ ਸ਼ਾਮਲ ਕੀਤੇ ਜਾਂਦੇ ਹਨ ਪਰ ਅਕਸਰ ਛੱਡ ਦਿੱਤੇ ਜਾਂਦੇ ਹਨ।[7]

ਅਬਰਾਹਮ ਦੇ ਰੱਬ ਵਿੱਚ ਮੂਲ ਵਿਸ਼ਵਾਸ ਆਖਰਕਾਰ ਅਜੋਕੇ ਰੱਬੀਨਿਕ ਯਹੂਦੀਵਾਦ ਦਾ ਸਖਤੀ ਨਾਲ ਅਦਵੈਤਵਾਦੀ ਬਣ ਗਿਆ। ਈਸਾਈ ਵਿਸ਼ਵਾਸ ਕਰਦੇ ਹਨ ਕਿ ਈਸਾਈ ਧਰਮ ਯਹੂਦੀ ਪੁਰਾਣੇ ਨੇਮ ਦੀ ਪੂਰਤੀ ਅਤੇ ਨਿਰੰਤਰਤਾ ਹੈ। ਮਸੀਹੀ ਵਿਸ਼ਵਾਸ ਹੈ ਕਿ ਯਿਸੂ (ਹਿਬਰੂ ਯਿਸੂਆ יֵשׁוּעַ) ਹੀ ਪੁਰਾਣੇ ਨੇਮ ਦੀ ਭਵਿੱਖਬਾਣੀ ਵਾਲਾ ਮਸੀਹਾ ਹੈ, ਅਤੇ ਇਸ ਉਪਰੰਤ ਬਾਈਬਲ ਪਰਮੇਸ਼ੁਰ ਦੀ ਮਸੀਹੀ ਵਿਸ਼ਵਾਸ ਵਿੱਚ ਯਿਸੂ ਦੇ ਦੈਵੀ ਅਧਿਕਾਰ ਦੇ ਤੌਰ 'ਤੇ ਅਧਾਰਿਤ (ਪਰਮੇਸ਼ੁਰ ਦੇ ਅਵਤਾਰ ਦੇ ਤੌਰ ਤੇ) ਖੁਲਾਸੇ ਵਿੱਚ ਵਿਸ਼ਵਾਸ ਕਰਦੇ ਹਨ। ਇਸਲਾਮ ਦਾ ਮੰਨਣਾ ਹੈ ਕਿ ਮੌਜੂਦਾ ਈਸਾਈ ਅਤੇ ਯਹੂਦੀ ਸ਼ਾਸਤਰ ਸਮੇਂ ਦੇ ਨਾਲ ਭ੍ਰਿਸ਼ਟ ਹੋ ਚੁੱਕੇ ਹਨ ਅਤੇ ਹੁਣ ਉਹ ਅਸਲ ਬ੍ਰਹਮ ਪ੍ਰਕਾਸ਼ ਨਹੀਂ ਹਨ ਜਿਵੇਂ ਕਿ ਯਹੂਦੀਆਂ ਲੋਕਾਂ ਅਤੇ ਮੂਸਾ, ਯਿਸੂ ਅਤੇ ਹੋਰ ਨਬੀਆਂ ਨੂੰ ਦਿੱਤੇ ਗਏ ਸੀ। ਮੁਸਲਮਾਨਾਂ ਲਈ, ਕੁਰਆਨ ਰੱਬ ਵਲੋਂ ਅੰਤਮ ਇਲਹਾਮ ਹੈ, ਜੋ ਇਹ ਇਕੱਲੇ ਮੁਹੰਮਦ ਨੂੰ ਹੋਇਆ ਮੰਨਦੇ ਹਨ। ਅਤੇ ਮੁਹੰਮਦ ਨੂੰ ਉਹ ਇਸਲਾਮ ਦਾ ਅੰਤਮ ਨਬੀ, ਅਤੇ ਖੱਤਮ- ਅਨਬੀਇਨ, ਭਾਵ ਅੱਲ੍ਹਾ ਦੁਆਰਾ ਭੇਜੇ ਨਬੀਆਂ ਵਿਚੋਂ ਅੰਤਮ ਮੰਨਦੇ ਹਨ। ਮਹਾਦੀ ਦੀ ਮੁਸਲਿਮ ਸ਼ਖਸੀਅਤ ਦੇ ਅਧਾਰ ਤੇ, ਮਨੁੱਖਜਾਤੀ ਦਾ ਅੰਤਮ ਮੁਕਤੀਦਾਤਾ ਅਤੇ ਬਾਰ੍ਹਾਂ ਇਮਾਮਾਂ ਦੇ ਅੰਤਮ ਇਮਾਮ, ਅਲੀ ਮੁਹੰਮਦ ਸ਼ੀਰਾਜ਼ੀ, ਜਿਸ ਨੂੰ ਬਾਅਦ ਵਿੱਚ ਬਾਬ ਵਜੋਂ ਜਾਣਿਆ ਗਿਆ, ਨੇ ਇਸ ਵਿਸ਼ਵਾਸ ਤੋਂ ਬਾਬੀ ਅੰਦੋਲਨ ਦੀ ਸਿਰਜਣਾ ਕੀਤੀ ਕਿ ਉਹ ਬਾਰ੍ਹਵੇਂ ਇਮਾਮ ਦਾ ਦਰਵਾਜ਼ਾ ਸੀ। ਇਸ ਨੇ ਇਸਲਾਮ ਨਾਲੋਂ ਟੁੱਟਣ ਦਾ ਸੰਕੇਤ ਦਿੱਤਾ ਅਤੇ ਇੱਕ ਨਵੀਂ ਧਾਰਮਿਕ ਪ੍ਰਣਾਲੀ, ਬਾਬੀਅਤ ਦੀ ਸ਼ੁਰੂਆਤ ਕੀਤੀ। ਐਪਰ, 1860 ਦੇ ਦਹਾਕੇ ਵਿੱਚ ਇਸ ਵਿੱਚ ਫੁੱਟ ਪੈ ਗਈ ਜਿਸ ਤੋਂ ਬਾਅਦ ਬਹੁਤ ਸਾਰੇ ਬਾਬੀ ਜੋ ਮਿਰਜ਼ਾ ਹੁਸੈਨ ਅਲੀ ਜਾਂ ਬਹੂਲਹ ਨੂੰ ਬਾਬੀਆਂ ਦਾ ਅਧਿਆਤਮਿਕ ਉੱਤਰਾਧਿਕਾਰੀ ਮੰਨਦੇ ਸਨ, ਨੇ ਬਹਾਈ ਅੰਦੋਲਨ ਦੀ ਸਥਾਪਨਾ ਕੀਤੀ, ਜਦੋਂਕਿ ਘੱਟ ਗਿਣਤੀ ਜੋ ਸੁਭ-ਏ-ਅਜ਼ਲ ਦਾ ਅਨੁਸਰਣ ਕਰਦੀ ਸੀ ਅਜ਼ਾਲਿਸ ਕਹਾਉਣ ਲਗੀ।[8] ਬਹਾਈ ਧਿਰ ਅੰਤ ਨੂੰ ਆਪਣੇ ਆਪ ਹੀ ਇੱਕ ਪੂਰਾ-ਵੱਡਾ ਧਰਮ ਬਹਾਈ ਧਰਮ ਬਣ ਗਿਆ। ਦੂਸਰੇ ਅਬਰਾਹਮਿਕ ਧਰਮਾਂ, ਯਹੂਦੀ ਧਰਮ, ਈਸਾਈ ਅਤੇ ਇਸਲਾਮ ਦੇ ਮੁਕਾਬਲੇ ਬਾਹਾਈ ਧਰਮ ਅਤੇ ਹੋਰ ਛੋਟੇ ਅਬਰਾਹਮ ਧਰਮਾਂ ਦੇ ਪਾਲਣ ਕਰਨ ਵਾਲਿਆਂ ਦੀ ਗਿਣਤੀ ਬਹੁਤ ਮਹੱਤਵਪੂਰਨ ਨਹੀਂ ਹੈ।

ਹਵਾਲੇ ਸੋਧੋ

  1. "Human beings' relation to that which they regard as holy, sacred, spiritual, and divine" Encyclopædia Britannica (online, 2006), cited in "Definitions of Religion". Religion facts.
  2. 2.0 2.1 Charles Joseph Adams, Classification of religions: geographical, Encyclopædia Britannica
  3. Joseph A. Kechichian, A mind of his own. Gulf News: 21:30 December 20, 2012.
  4. "USC-MSA Compendium of Muslim Texts". Usc.edu. Archived from the original on 2008-11-28. Retrieved 2010-09-12.
  5. Hans Kippenberg, Discovering Religious History in the Modern Age (2001).
  6. Nicholas de Lange, Judaism, Oxford University Press, 1986
  7. Why Abrahamic? Archived 8 September 2007 at the Wayback Machine. Lubar Institute for the Study of the Abrahamic Religions at the University of Wisconsin
  8. "But the upshot of the whole matter is, that out of every hundred Bábís probably not more than three or four are Ezelís [sic], all the rest accepting Behá'u'lláh [sic] as the final and most perfect manifestation of the Truth." (Browne (1889) p. 351)