ਦਵੰਦਾਤਮਕ ਪਦਾਰਥਵਾਦ

ਦਵੰਦਾਤਮਕ ਪਦਾਰਥਵਾਦ ਜਾਂ ਵਿਰੋਧਵਿਕਾਸੀ ਭੌਤਿਕਵਾਦ ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਦਾ ਸੂਤਰਬਧ ਕੀਤਾ ਸੰਸਾਰ ਨੂੰ ਸਮਝਣ ਦਾ ਵਿਰੋਧਵਿਕਾਸੀ ਤਰੀਕਾ ਹੈ।[1][2] ਇਹ ਭੌਤਿਕਵਾਦ ਅਤੇ ਵਿਰੋਧਵਿਕਾਸ ਦੇ ਸੰਯੋਗ ਤੋਂ ਬਣਿਆ ਹੈ।[3] ਬੁਨਿਆਦੀ ਤੌਰ 'ਤੇ ਹੀਗਲ ਤੋਂ ਅੱਡਰਾ ਹੀ ਨਹੀਂ ਬਲਕਿ ਉਸ ਦਾ ਉਲਟਾ ਹੈ। ਯਾਨੀ ਹੀਗਲ ਅਨੁਸਾਰ ਵਿਚਾਰ ਹੀ ਹਕੀਕਤ ਹੈ, ਜਦਕਿ ਮਾਰਕਸ ਦੇ ਮੁਤਾਬਿਕ ਵਿਚਾਰ ਬਜ਼ਾਤ-ਏ-ਖ਼ੁਦ ਕੋਈ ਸ਼ੈ ਨਹੀਂ, ਸਿਵਾਏ ਇਸ ਦੇ ਕਿ ਉਹ ਵੀ ਮਾਦਾ ਹੀ ਹੈ। ਜਦੋਂ ਮਾਦਾ, ਇਨਸਾਨੀ ਦਿਮਾਗ਼ ਵਿੱਚ ਲੀਨ ਹੋ ਜਾਂਦਾ ਹੈ ਤਾਂ ਜ਼ਿਹਨ ਜਾਂ ਮਨ ਦੀ ਸੂਰਤ ਅਖ਼ਤਿਆਰ ਕਰ ਲੈਂਦਾ ਹੈ।

ਹਵਾਲੇ ਸੋਧੋ

  1. Z. A. Jordan, The Evolution of Dialectical Materialism (London: Macmillan, 1967).
  2. Paul Thomas, Marxism and Scientific Socialism: From Engels to Althusser (London: Routledge, 2008).
  3. http://www.marxists.org/glossary/terms/d/i.htm