ਇੱਕ ਦਸਤਖ਼ਤ (ਲਾਤੀਨੀ:signare, ਅੰਗਰੇਜੀ: Signature) ਕਿਸੇ ਵਿਅਕਤੀ ਦੁਆਰਾ ਉਸਦੇ ਹੱਥੀਂ ਲਿਖੇ ਹੋਏ (ਅਕਸਰ ਵਿਲੱਖਣ ਤਰੀਕੇ ਦੇ) ਨਾਮ, ਉਪਨਾਮ ਜਾਂ ਇੱਕ ਖ਼ਾਸ ਨਿਸ਼ਾਨ ਨੂੰ ਕਹਿੰਦੇ ਹਨ। ਇਹ ਕਿਸੇ ਦਸਤਾਵੇਜ਼, ਬਿਆਨ ਜਾਂ ਘੋਸ਼ਣਾ ਵਰਗੇ ਕਾਗਜ਼ੀ ਕਾਰਵਾਈਆਂ ਲਈ ਕੀਤਾ ਜਾਂਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਇਹ 'ਸਹੀ ਵਿਅਕਤੀ' ਦੁਆਰਾ ਪ੍ਰਸਾਰਿਤ ਕੀਤਾ ਗਿਆ ਹੈ ਜਾਂ ਵਿਅਕਤੀ ਨੇ ਖ਼ੁਦ ਇਹ ਘੋਸ਼ਣਾ ਕੀਤੀ ਹੈ। ਦਸਤਖ਼ਤ ਅਤੇ ਆਟੋਗ੍ਰਾਫ (ਜੋ ਮੁੱਖ ਤੌਰ 'ਤੇ ਇੱਕ ਕਲਾਤਮਕ ਦਸਤਖਤ ਹੈ) ਦਾ ਅਕਸਰ ਹੀ ਭੁਲੇਖਾ ਪੈ ਜਾਂਦਾ ਹੈ। ਇਹ ਉਲਝਣ ਉਦੋਂ ਪੈਦਾ ਹੁੰਦੀ ਹੈ ਜਦੋਂ ਲੋਕਾਂ ਦੇ ਆਟੋਗ੍ਰਾਫ ਅਤੇ ਹਸਤਾਖ਼ਰ ਦੋਨੋਂ ਇੱਕੋ ਜਿਹੇ ਹੁੰਦੇ ਹਨ ਅਤੇ ਇਸੇ ਕਰਕੇ ਅਜਿਹੇ ਕੁਝ ਲੋਕ ਆਪਣੇ ਆਟੋਗ੍ਰਾਫ ਨੂੰ ਜਨਤਕ ਪ੍ਰਕਾਸ਼ਿਤ ਕਰਦੇ ਹਨ ਅਤੇ ਆਪਣੇ ਦਸਤਖ਼ਤ ਨੂੰ ਨਿੱਜੀ ਰੱਖਦੇ ਹਨ।

ਕੁ੍ਝ ਮਹਾਨ ਸ਼ਖਸ਼ੀਅਤਾਂ ਦੇ ਦਸਤਖ਼ਤ ਸੋਧੋ

ਹਵਾਲੇ ਸੋਧੋ