ਦਾਤਰੀ

ਇਕ ਹੱਥੇ ਵਾਲਾ ਖੇਤੀਬਾੜੀ ਦਾ ਸੰਦ

ਇੱਕ ਦਾਤਰੀ (ਅੰਗ੍ਰੇਜ਼ੀ ਭਾਸ਼ਾ ਦੇ ਨਾਮ: ਸਿੱਕਲ, ਬੈਗਿੰਗ ਹੁੱਕ, ਰੀਪਿੰਗ-ਹੁੱਕ ਜਾਂ ਗਰਾਸਹੁੱਕ) ਇੱਕ ਇਕੱਲੇ-ਹੱਥ ਵਾਲਾ ਖੇਤੀਬਾੜੀ ਸੰਦ ਹੈ, ਜੋ ਵੱਖ-ਵੱਖ ਮੁੜਵੇਂ ਬਲੇਡਾਂ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਆਮ ਤੌਰ 'ਤੇ ਅਨਾਜ ਦੀਆਂ ਫਸਲਾਂ ਦੀ ਵਾਢੀ, ਜਾਂ ਮੁੱਖ ਤੌਰ 'ਤੇ ਪਸ਼ੂਆਂ ਨੂੰ ਖਾਣ ਲਈ ਚਾਰੇ ਵਾਲੀਆਂ ਫਸਲਾਂ ਕੱਟਣ (ਅਰਥਾਤ ਪੱਠੇ ਵੱਢਣ) ਲਈ ਵਰਤਿਆ ਜਾਂਦਾ ਹੈ। ਫਾਲਕਸ ਵੀ ਇੱਕ ਸਮਾਨਾਰਥੀ ਸ਼ਬਦ ਸੀ, ਪਰ ਬਾਅਦ ਵਿੱਚ ਇਸਦੀ ਵਰਤੋਂ ਕਈ ਸੰਦਾਂ ਲਈ ਕੀਤੀ ਜਾਣ ਲੱਗੀ ਸੀ ਜਿਹਨਾਂ ਵਿੱਚ ਇੱਕ ਕਰਵਡ (ਗੋਲ ਮੁੜਵਾਂ) ਬਲੇਡ ਹੁੰਦਾ ਸੀ, ਜੋ ਅੰਦਰਲੇ ਕਿਨਾਰੇ ਤੋਂ ਤਿੱਖਾ ਹੁੰਦਾ ਸੀ।

ਪੰਚਖਲ ਤੋਂ ਨੇਪਾਲੀ ਦਾਤਰੀ
ਪੰਜਾਬੀ ਵਿੱਚ ਹੋਰ ਨਾਮ ਦਾਤੀ, ਦਾਤਰੀ, ਦਾਤ
ਵਰਗੀਕਰਨ ਕੱਟਣਾ
ਮੁੱਖ ਵਰਤੋਂ ਚਾਰੇ ਵਾਲੀਆਂ ਫਸਲਾਂ ਕੱਟਣ ਲਈ

ਲੋਹ ਯੁੱਗ ਦੀ ਸ਼ੁਰੂਆਤ ਤੋਂ ਲੈ ਕੇ ਦਾਤਰੀ ਦੇ ਸੈਂਕੜੇ ਖੇਤਰ-ਵਿਸ਼ੇਸ਼ ਰੂਪ ਵਿਕਸਿਤ ਹੋਏ ਹਨ, ਸ਼ੁਰੂ ਵਿੱਚ ਲੋਹੇ ਦੇ ਅਤੇ ਬਾਅਦ ਵਿੱਚ ਸਟੀਲ ਦੇ। ਬਹੁਤ ਸਾਰੀਆਂ ਸੰਸਕ੍ਰਿਤੀਆਂ ਵਿੱਚ ਦਾਤਰੀ ਕਿਸਮਾਂ ਦੀ ਇਸ ਮਹਾਨ ਵਿਭਿੰਨਤਾ ਨੂੰ ਨਿਰਵਿਘਨ ਜਾਂ ਸੇਰੇਟਿਡ (ਦੰਦਿਆ ਵਾਲੇ) ਬਲੇਡਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਹਨਾਂ ਦੀ ਵਰਤੋਂ ਥੋੜੀ ਵੱਖਰੇ ਤਰੀਕੇ ਨਾਲ ਕਰਕੇ ਹਰੇ ਘਾਹ ਜਾਂ ਪਰਿਪੱਕ ਅਨਾਜ ਨੂੰ ਕੱਟਣ ਲਈ ਕੀਤੀ ਜਾ ਸਕਦੀ ਹੈ। ਸੈਰੇਟਿਡ ਬਲੇਡ (ਆਰੀ ਵਰਗੇ ਦੰਦਿਆ ਵਾਲੇ ਬਲੇਡ) ਜੋ ਕਿ ਪੂਰਵ-ਇਤਿਹਾਸਕ ਦਾਤਰੀਆਂ ਵਿੱਚ ਪੈਦਾ ਹੋਇਆ ਸੀ, ਅਜੇ ਵੀ ਹਾਵੀ ਹੈ ਅਤੇ ਇੱਥੋਂ ਤੱਕ ਕਿ ਆਧੁਨਿਕ ਅਨਾਜ-ਕਟਾਈ ਮਸ਼ੀਨਾਂ ਅਤੇ ਕੁਝ ਰਸੋਈ ਦੇ ਚਾਕੂਆਂ ਵਿੱਚ ਵੀ ਪਾਇਆ ਜਾਂਦਾ ਹੈ।

ਫਸਲ ਜਾਂ ਪੱਠੇ ਵੱਢਣ ਵਾਲੇ ਲੋਹੇ ਤੇ ਲੱਕੜ ਦੇ ਦੰਦੇਦਾਰ ਬਣੇ ਸੰਦ ਨੂੰ ਦਾਤੀ ਕਹਿੰਦੇ ਹਨ। ਦਾਤੀ ਜਿਮੀਂਦਾਰਾਂ ਦਾ ਨਿੱਤ ਦਾ ਵਰਤੋਂ ਦਾ ਸੰਦ ਹੈ ਕਿਉਂ ਜੋ ਪਸ਼ੂਆਂ ਨੂੰ ਹਰ ਰੋਜ਼ ਹੀ ਪੱਠੇ ਵੱਢ ਕੇ ਪਾਉਣੇ ਪੈਂਦੇ ਹਨ। ਜਦ ਹਰ ਫਸਲ ਪੱਕ ਜਾਂਦੀ ਸੀ/ਹੈ ਤਾਂ ਉਸ ਦੀ ਵਾਢੀ ਵੀ ਦਾਤੀ ਨਾਲ ਕੀਤੀ ਜਾਂਦੀ ਸੀ/ਹੈ। ਪਹਿਲੇ ਸਮਿਆਂ ਵਿਚ ਫਸਲ ਦੀ ਵਾਢੀ ਕਰਨ ਤੋਂ ਪਹਿਲਾਂ ਦਾਤੀ ਦੀ ਪੂਜਾ ਕੀਤੀ ਜਾਂਦੀ ਸੀ। ਦਾਤੀ ਦੇ ਜਿਸ ਭਾਗ ਨੂੰ ਹੱਥ ਵਿਚ ਫੜ ਕੇ ਦਾਤੀ ਨੂੰ ਚਲਾਇਆ ਜਾਂਦਾ ਹੈ, ਉਸ ਨੂੰ ਹੱਥਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨੂੰ ਮੁੱਠਾ ਤੇ ਦਸਤਾ ਵੀ ਕਹਿੰਦੇ ਹਨ। ਹੱਥਾ ਲੱਕੜ ਦਾ ਬਣਿਆ ਹੁੰਦਾ ਹੈ। ਦਾਤੀ ਦਾ ਫਲ ਲੋਹੇ ਦੀ ਪੱਤੀ ਦਾ ਬਣਿਆ ਹੁੰਦਾ ਹੈ ਜੋ ਥੋੜਾ ਗੁਲਾਈਦਾਰ ਹੁੰਦਾ ਹੈ। ਫਲ ਦੇ ਇਕ ਪਾਸੇ ਤਿਰਛੇ ਦੰਦੇ ਕੱਢੇ ਹੁੰਦੇ ਹਨ। ਲੋੜ ਅਨੁਸਾਰ ਦੰਦੇ ਲੁਹਾਰਾਂ ਤੋਂ ਕਢਵਾਉਂਦੇ ਰਹਿੰਦੇ ਹਨ।[1]

ਹੁਣ ਫਸਲਾਂ ਦੀ ਬਹੁਤੀ ਵਾਢੀ ਦਾਤੀ ਦੀ ਥਾਂ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ। ਚਾਰਾ/ਪੱਠੇ ਦਾਤੀ ਨਾਲ ਹੀ ਵੱਢੇ ਜਾਂਦੇ ਹਨ।[2]

ਆਧੁਨਿਕ ਵਾਢੀ ਵਾਲੀ ਦਾਤਰੀ

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.