ਦ ਪੋਸਥੁਮਸ ਪੇਪਰਜ਼ ਆਫ਼ ਦ ਪਿਕਵਿਕ ਕਲੱਬ (ਆਮ ਪ੍ਰਚਲਤ ਨਾਮ ਦ ਪਿਕਵਿਕ ਪੇਪਰਜ਼ ) ਚਾਰਲਸ ਡਿਕਨਜ਼ ਦਾ ਪਹਿਲਾ ਨਾਵਲ ਹੈ। 1836 ਵਿੱਚ ਪ੍ਰਕਾਸ਼ਤ ਸਕੈਚ ਬਾਇ ਬੌਜ਼ ਦੀ ਕਾਮਯਾਬੀ ਤੋਂ ਬਾਅਦ, ਉਸਨੂੰ ਇੱਕ ਉਭਰਦੇ ਲੇਖਕ ਵਜੋਂ ਚੱਲ ਰਹੇ ਪ੍ਰਕਾਸ਼ਨ ਪ੍ਰੋਜੈਕਟ ਵਿੱਚ ਯੋਗਦਾਨ ਪਾਉਣ ਲਈ ਕਿਹਾ ਗਿਆ ਸੀ।

ਦ ਪਿਕਵਿਕ ਪੇਪਰਜ਼
Original Pickwick cover issued in 1836
1836 ਵਾਲਾ ਮੂਲ ਕਵਰ
ਲੇਖਕਚਾਰਲਜ਼ ਡਿਕਨਜ਼ ("ਬੋਜ਼")
ਮੂਲ ਸਿਰਲੇਖThe Posthumous Papers of the Pickwick Club, Containing a Faithful Record of the Perambulations, Perils, Travels, Adventures and Sporting Transactions of the Corresponding Members
ਚਿੱਤਰਕਾਰਰਾਬਰਟ ਸੇਮੂਰ
ਰਾਬਰਟ ਵਿਲੀਅਮ ਬੁਸ
ਹੈਬਲੋਟ ਨਾਈਟਬਰਾਊਨ (ਫਿਜ਼)
ਦੇਸ਼ਇੰਗਲੈਂਡ
ਭਾਸ਼ਾਅੰਗਰੇਜ਼ੀ
ਲੜੀ20 ਮਹੀਨੇਵਾਰ ਕਿਸਤਾਂ:
ਅਪਰੈਲ 1836 – ਨਵੰਬਰ 1837
ਵਿਸ਼ਾਇੰਗਲਿਸ਼ਤਾਨ ਦੇ ਦੂਰ ਦੁਰਾਡੇ ਦਿਹਾਤੀ ਇਲਾਕਿਆਂ ਦੇ ਦੌਰੇ
ਵਿਧਾਇਤਹਾਸਕ-ਗਲਪ
ਸਮਾਜਕ ਆਲੋਚਨਾ
ਪ੍ਰਕਾਸ਼ਕਚੈਪਮੈਨ ਐਂਡ ਹਾਲ
ਪ੍ਰਕਾਸ਼ਨ ਦੀ ਮਿਤੀ
1837
ਮੀਡੀਆ ਕਿਸਮਪ੍ਰਿੰਟ (ਲੜੀਵਾਰ, ਹਾਰਡਕਵਰ ਅਤੇ ਪੇਪਰਬੈਕ)

ਸੰਖੇਪ ਸਾਰ ਸੋਧੋ

ਇਸ ਨਾਵਲ ਦੀਆਂ ਘਟਨਾਵਾਂ 1827–28 ਦੇ ਸਮੇਂ ਦੌਰਾਨ ਵਾਪਰਦੀਆਂ ਹਨ। ਆਲੋਚਕਾਂ ਦੇ ਇਸ ਸੰਬੰਧੀ ਮੱਤਭੇਦ ਵੀ ਹਨ।[1] ਨਾਵਲ ਦਾ ਮੁੱਖ ਪਾਤਰ ਘੁੰਮਣ ਫਿਰਨ ਅਤੇ ਤਿਕੜਮਬਾਜ਼ੀ ਦਾ ਸ਼ੌਕੀਨ,'ਪਿਕਵਿਕ ਕਲੱਬ' ਦਾ ਬਾਨੀ ਅਤੇ ਜੀਵਨ ਭਰ ਲਈ ਪ੍ਰਧਾਨ, ਸੈਮੁਅਲ ਪਿਕਵਿਕ ਸੁਝਾ ਦਿੰਦਾ ਹੈ ਕਿ ਉਸ ਨਾਲ ਤਿੰਨ ਹੋਰ ਪਿਕਵਿਕੀਅਨ ਦੋਸਤ (ਟਪਮੈਨ, ਸਨੌਡਗਰਾਸ ਅਤੇ ਵਿੰਕਲ) ਇੰਗਲਿਸ਼ਤਾਨ ਦੇ ਦੂਰ ਦੁਰਾਡੇ ਦਿਹਾਤੀ ਇਲਾਕਿਆਂ ਦੇ ਦੌਰੇ ਚੱਲਣ ਅਤੇ ਜੋ ਵੀ ਜਾਣਕਾਰੀ ਉਹਨਾਂ ਨੂੰ ਮਿਲੇ ਉਸਦੀ ਰਿਪੋਰਟ ਬਾਕੀ ਮੈਂਬਰਾਂ ਨੂੰ ਕਰਨ।[2] ਬਘੀ ਰਾਹੀਂ ਲੰਦਨ ਤੋਂ ਲਾਂਭੇ ਪੇਂਡੂ ਖੇਤਰਾਂ ਦੇ ਬਘੀਖਾਨਿਆਂ ਵਿੱਚ ਠਹਿਰਨ ਸਮੇਂ ਹੋਏ ਅਨੁਭਵਾਂ ਦੇ ਵਰਣਨ ਨੂੰ ਅਧਾਰ ਬਣਾ ਕੇ ਲੇਖਕ ਨੇ ਉਥੋਂ ਦੇ ਨਿਆਂ ਪ੍ਰਬੰਧ, ਜੇਲ੍ਹਾਂ, ਅਦਾਲਤਾਂ, ਕਲੱਬਾਂ, ਮਨੋਰੰਜਨ, ਰੁਝੇਵਿਆਂ, ਹਾਸੇ ਠੱਠੇ, ਦੋਸਤੀਆਂ, ਸਮਾਜਿਕ ਪਰਿਵਾਰਕ ਰਿਸ਼ਤਿਆਂ, ਆਵਾਜਾਈ ਦੇ ਪ੍ਰਬੰਧਾਂ, ਵਰਤੋਂ-ਵਿਹਾਰ, ਖਾਣ-ਪਾਣ, ਪਹਿਨਣ ਦੇ ਨਿੱਕੇ-ਨਿੱਕੇ ਵੇਰਵਿਆਂ ਨਾਲ ਸਮਾਜੀ ਜੀਵਨ ਦੀ ਬੜੀ ਪ੍ਰਮਾਣਿਕ ਤਸਵੀਰ ਇਸ ਨਾਵਲ ਵਿੱਚ ਕਲਮਬੰਦ ਕੀਤੀ ਹੈ।

ਹਵਾਲੇ ਸੋਧੋ

  1. Mark Wormald (2003) "Introduction" to The Pickwick Papers by Charles Dickens. London, Penguin.
  2. Mark Wormald (2003) "Introduction" to The Pickwick Papers by Charles Dickens. London, Penguin