ਡਾ. ਧਰਮਵੀਰ ਗਾਂਧੀ (ਜਨਮ 1 ਜੂਨ 1951) ਭਾਰਤੀ ਸਿਆਸਤਦਾਨ ਹੈ। ਉਹ ਪਹਿਲਾਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਰਿਹਾ। ਪਰ ਉਸਦੇ ਅਨੁਸਾਰ ਜਿਹੜੇ ਅਸੂਲਾਂ ਨੂੰ ਲੈ ਕੇ ਪਾਰਟੀ ਦਾ ਗਠਨ ਹੋਇਆ ਸੀ ਉਸ ਉੱਤੇ ਹੀ ਪਹਿਰਾ ਨਹੀਂ ਦਿੱਤਾ ਗਿਆ ਤਾਂ ਉਸਦਾ ਆਮ ਆਦਮੀ ਪਾਰਟੀ ਨਾਲ਼ ਚੱਲਣਾ ਮੁਸ਼ਕਲ ਹੋ ਗਿਆ ਸੀ ਅਤੇ ਉਨ੍ਹਾਂ ਨੇ ਨਵਾਂ ਪੰਜਾਬ ਪਾਰਟੀ ਦਾ ਗਠਨ ਕੀਤਾ।

ਧਰਮਵੀਰ ਗਾਂਧੀ
ਸੰਸਦ ਮੈਂਬਰ
ਦਫ਼ਤਰ ਵਿੱਚ
2014–2019
ਤੋਂ ਪਹਿਲਾਂਪਰਨੀਤ ਕੌਰ
ਹਲਕਾਪਟਿਆਲਾ ਤੋਂ ਲੋਕ ਸਭਾ ਮੈਂਬਰ
ਨਿੱਜੀ ਜਾਣਕਾਰੀ
ਜਨਮeducation ਐਮਡੀ (ਮੈਡੀਸਨ)
(1951-06-01) 1 ਜੂਨ 1951 (ਉਮਰ 72)
ਮੌਤeducation ਐਮਡੀ (ਮੈਡੀਸਨ)
ਕਬਰਿਸਤਾਨeducation ਐਮਡੀ (ਮੈਡੀਸਨ)
ਸਿਆਸੀ ਪਾਰਟੀਪਹਿਲਾਂ ਆਮ ਆਦਮੀ ਪਾਰਟੀ,
ਮਾਪੇ
  • education ਐਮਡੀ (ਮੈਡੀਸਨ)
ਰਿਹਾਇਸ਼ਪਟਿਆਲਾ
ਪੇਸ਼ਾਡਾਕਟਰ, ਸਿਆਸਤਦਾਨ

ਧਰਮਵੀਰ ਦਾ ਜਨਮ ਭਾਰਤੀ ਪੰਜਾਬ ਦੇ ਰੋਪੜ ਜਿਲ੍ਹੇ ਦੇ ਨੂਰਪੁਰ ਬੇਦੀ ਦੇ ਇਲਾਕੇ ਵਿੱਚ ਹੋਇਆ। ਗਾਂਧੀ ਉਸਦੇ ਨਾਮ ਨਾਲ਼ ਬਾਅਦ ਵਿੱਚ ਜੁੜਿਆ। ਪਹਿਲਾਂ ਉਸਦੇ ਪਿਤਾ ਨੇ ਉਸ ਦਾ ਨਾਮ ਧਰਮੀਵਰ ਬੁੱਲਾ ਰੱਖਿਆ ਸੀ। ਧਰਮਵੀਰ ਦਾ ਪਿਤਾ ਪ੍ਰਾਇਮਰੀ ਸਕੂਲ ਅਧਿਆਪਕ ਸੀ ਅਤੇ ਸੂਫੀ ਅਤੇ ਭਗਤੀ ਲਹਿਰ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸੀ। ਉਸ ਨੇ ਧਰਮਵੀਰ ਦੇ ਦੂਜੇ ਦੋ ਭਰਾਵਾਂ ਦੇ ਨਾਵਾਂ ਨਾਲ਼ ਨਾਨਕ ਅਤੇ ਕਬੀਰ ਦੇ ਨਾਮ ਜੋੜੇ।

ਕਾਲਜ ਦੇ ਦਿਨਾਂ ਵਿੱਚ ਧਰਮਵੀਰ ਦਾ ਨਾਮ ਪਹਿਲਾਂ ਤਾਂ ਬੁੱਲਾ ਚਲਦਾ ਰਿਹਾ ਪਰ ਹੌਲੀ ਹੌਲੀ ਉਨ੍ਹਾਂ ਦੀ ਸਮਾਜ ਭਲਾਈ ਦੇ ਕੰਮਾਂ ਵੱਲ ਰੁਚੀ ਅਤੇ ਸਾਦਗੀ ਨੂੰ ਦੇਖਦੇ ਹੋਏ ਵਿਦਿਆਰਥੀਆਂ ਨੇ ਉਸਨੂੰ 'ਗਾਂਧੀ' ਕਹਿਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਬੁੱਲਾ ਦੀ ਥਾਂ ਗਾਂਧੀ ਨੇ ਲੈ ਲਈ ਅਤੇ ਇਹ ਪੱਕੇ ਤੌਰ ਤੇ ਉਸਦੇ ਨਾਮ ਨਾਲ ਜੁੜ ਗਿਆ।

ਪੰਜਾਬ ਫਰੰਟ ਸੋਧੋ

ਪੰਜਾਬ ਫਰੰਟ
ਛੋਟਾ ਨਾਮPBF
ਆਗੂਧਰਮਵੀਰ ਗਾਂਧੀ
ਸੰਸਥਾਪਕਧਰਮਵੀਰ ਗਾਂਧੀ
ਸਥਾਪਨਾ26 ਸਤੰਬਰ 2016 (2016-09-26)
ਭੰਗ ਕੀਤੀ11 ਮਾਰਚ 2019
ਇਸਤੋਂ ਬਾਅਦਨਵਾਂ ਪੰਜਾਬ ਪਾਰਟੀ[1]
ECI StatusRegistered

ਉਸ ਦੇ ਕਾਲਜ ਦੇ ਦਿਨਾਂ ਦੌਰਾਨ, 1975 ਐਮਰਜੈਂਸੀ ਦੇ ਵਿਰੋਧ ਦੇ ਲਈ ਉਸਨੂੰ ਇੱਕ ਮਹੀਨੇ ਦੇ ਲਈ ਅੰਮ੍ਰਿਤਸਰ ਵਿੱਚ ਨਜ਼ਰਬੰਦ ਕੀਤਾ ਗਿਆ ਸੀ,[2]

ਧਰਮਵੀਰ ਗਾਂਧੀ 2011 ਵਿੱਚ ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਪ੍ਰੇਰਿਤ ਹੋਕੇ ਸਰਗਰਮ ਸਿਆਸਤ ਵਿੱਚ ਸ਼ਾਮਲ ਹੋ ਗਿਆ, ਅਤੇ ਦਿੱਲੀ ਵਿਧਾਨ ਸਭਾ ਦੀ ਚੋਣ, 2013 ਦੇ ਦੌਰਾਨ ਆਮ ਆਦਮੀ ਪਾਰਟੀ ਦੇ ਲਈ ਚੋਣ ਮੁਹਿੰਮ ਦੌਰਾਨ ਉਸਨੇ ਸਰਗਰਮੀ ਨਾਲ ਪ੍ਰਚਾਰ ਕੀਤਾ। ਫਿਰ ਉਹ 'ਆਪ' ਦੀ ਟਿਕਟ ਤੇ ਪਟਿਆਲਾ ਭਾਰਤੀ ਆਮ ਚੋਣ, 2014 ਲੜਿਆ। ਉਸ ਤੇ ਕਥਿਤ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਨਗਰ ਕੌਂਸਲਰ ਰਜਿੰਦਰ ਸਿੰਘ ਵਿਰਕ ਨੇ ਚੋਣ ਮੁਹਿੰਮ ਦੌਰਾਨ ਰਸੂਲਪੁਰ ਸੈਦਾਂ ਖੇਤਰ ਵਿੱਚ ਹਮਲਾ ਕੀਤਾ ਸੀ।[3] ਗਾਂਧੀ ਨੇ 20,942 ਵੋਟ ਦੇ ਫਰਕ ਨਾਲ ਮੌਜੂਦਾ ਸੰਸਦ ਪਰਨੀਤ ਕੌਰ ਨੂੰ ਹਰਾਇਆ।[4]ਉਸਨੇ 2016 ਵਿੱਚ 'ਆਪ' ਤੋਂ ਅਸਤੀਫਾ ਦੇ ਦਿੱਤਾ। 2019 ਦੀਆਂ ਲੋਕ ਸਭਾ ਚੋਣਾਂ ਵਿੱਚ, ਗਾਂਧੀ ਨੇ ਆਪਣੀ ਪਾਰਟੀ ਪੰਜਾਬ ਫਰੰਟ ਬਣਾਇਆ ਅਤੇ ਚੋਣ ਲੜੀ। ਉਹ ਤੀਜੇ ਸਥਾਨ 'ਤੇ ਆਇਆ।[1]

ਹਵਾਲੇ ਸੋਧੋ

  1. 1.0 1.1 Dharamvir Gandhi flots Nawan Punjab Party
  2. Monika Malik (2014-02-28). "Dharamveer Gandhi is AAP's Patiala candidate". The Pioneer.
  3. "Suspected Activists Attack Patiala's AAP Candidate Dharamvir Gandhi". NDTV. 2014-04-30.
  4. "Constituencywise-All Candidates". Archived from the original on 20 ਮਈ 2014. Retrieved 17 May 2014. {{cite web}}: Unknown parameter |dead-url= ignored (help)