ਨਾਗਾਰਜੁਨ (ਦਾਰਸ਼ਨਿਕ)

ਨਾਗਰਜੁਨ ਜਾਂ ਨਾਗਾਰਜੁਨ ਜਾਂ ਨਾਗਅਰਜੁਨ (ਸੰਸਕ੍ਰਿਤ: नागार्जुन, ਤੇਲਗੂ: నాగార్జునుడు, ਤਿੱਬਤੀ: ཀླུ་སྒྲུབ་ਵਾਇਲੀ: klu.sgrub ਚੀਨੀ: 龍樹; ਪਿਨਯਿਨ: Lóngshù, 龍樹 (Ryūju?), ਸਿੰਹਾਲਾ: නාගර්ජුන) (c. 150 – c. 250 CE) ਗੌਤਮ ਬੁੱਧ ਦੇ ਬਾਅਦ ਸਭ ਤੋਂ ਮੁੱਖ ਬੋਧੀ ਦਾਰਸ਼ਨਿਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2] ਬੁੱਧ ਮੱਤ ਮਾਧਿਅਮਿਕਾ ਸਕੂਲ (ਮੱਧ ਮਾਰਗ) ਦਾ ਮੋਢੀ ਸੀ। ਉਸ ਦੇ ‘ਸ਼ੂਨਿਅਤਾ’ ਦੇ ਸੰਕਲਪ ਦੇ ਸਪਸ਼ਟੀਕਰਨ ਨੂੰ ਉੱਚਕੋਟੀ ਦੀ ਬੌਧਿਕ ਅਤੇ ਰੂਹਾਨੀ ਪ੍ਰਾਪਤੀ ਮੰਨਿਆ ਜਾਂਦਾ ਹੈ। ਦੋ ਮੌਲਕ ਰਚਨਾਵਾਂ (ਜੋ ਕਾਫ਼ੀ ਹੱਦ ਤੱਕ ਉਸ ਦੀਆਂ ਹਨ ਅਤੇ ਸੰਸਕ੍ਰਿਤ ਵਿੱਚ ਮਿਲਦੀਆਂ ਹਨ) - ਮੂਲਮਾਧਿਅਮਿਕਾ ਕਾਰਿਕਾ (ਆਮ ਤੌਰ 'ਤੇ ਮਾਧਿਅਮਿਕਾ ਕਾਰਿਕਾ ਵਜੋਂ ਜਾਣੀ ਜਾਂਦੀ ਹੈ) ਅਤੇ ਵਿਗਰਹਿਵਿਅਵਰਤੀਨੀ ਹਨ, ਜੋ ਹੋਂਦ ਦੀ ਉਤਪੱਤੀ, ਗਿਆਨ ਦੇ ਸਾਧਨ ਅਤੇ ਯਥਾਰਥ ਦੇ ਸਰੂਪ ਬਾਰੇ ਵਿਚਾਰਾਂ ਦਾ ਵਿਵੇਚਨਾਤਮਕ ਵਿਸ਼ਲੇਸ਼ਣ ਹਨ।

ਨਾਗਰਜੁਨ
ਨਾਗਰਜੁਨ ਦਾ ਸੁਨਹਿਰੀ ਬੁੱਤ
ਜਨਮc. 150 CE
ਮੌਤc. 250 CE
ਭਾਰਤ
ਪੇਸ਼ਾਬੋਧੀ ਭਿਕਸ਼ੂ ਅਤੇ ਦਾਰਸ਼ਨਿਕ
ਲਈ ਪ੍ਰਸਿੱਧਬੁੱਧ ਮੱਤ ਮਾਧਿਅਮਿਕਾ ਸਕੂਲ ਦਾ ਮੋਢੀ

ਹਵਾਲੇ ਸੋਧੋ

  1. Kalupahana, David. A History of Buddhist Philosophy. 1992. p. 160
  2. Garfield, Jay L. (1995), The Fundamental Wisdom of the Middle Way, Oxford: Oxford University Press