ਨਿਉਟ੍ਰੋਨ ਤਾਰਾ ਇੱਕ ਢਿੱਠੇ ਹੋਏ ਸਥੂਲ ਤਾਰੇ ਦਾ ਕੇਂਦਰ ਹੁੰਦਾ ਹੈ, ਜਿਹਦਾ ਕੁੱਲ ਪੁੰਜ 10-25 ਸੂਰਜੀ-ਪੁੰਜਾਂ ਦੇ ਬਰਾਬਰ ਹੁੰਦਾ ਹੈ। ਨਿਉਟ੍ਰੋਨ ਤਾਰੇ ਬਲੈਕ ਹੋਲ, ਮਨਘੜ੍ਹਤ ਵਾਈਟ ਹੋਲ, ਕੁਆਰਕ ਤਾਰੇ ਅਤੇ ਅਜੀਬ ਤਾਰਿਆਂ ਨੂੰ ਛੱਡ ਕੇ, ਸਭ ਤੋਂ ਛੋਟੀਆਂ ਸੰਘਣੀਆਂ ਪੁਲਾੜੀ ਚੀਜ਼ਾਂ ਹੁੰਦੀਆਂ ਹਨ। ਨਿਉਟ੍ਰੋਨ ਤਾਰਿਆਂ ਦਾ ਵਿਆਸ ਲੱਗਭਗ 20 ਕਿਲੋਮੀਟਰ ਹੁੰਦਾ ਹੈ ਅਤੇ ਇਹਨਾਂ ਦਾ ਪੁੰਜ ਲੱਗਭਗ 1.4 ਸੂਰਜੀ-ਪੁੰਜਾਂ ਦੇ ਬਰਾਬਰ ਹੁੰਦਾ ਹੈ।

ਤੇਜ਼-ਤੇਜ਼ ਘੁੰਮ ਰਹੇ ਪਲਸਰ ਪੀਐਸਆਰ ਬੀ-1509-58 ਵਿੱਚੋਂ ਨਿੱਕਲਣ ਵਾਲੀ ਰੇਡੀਏਸ਼ਨ, ਆਲੇ-ਦੁਆਲੇ ਦੀਆਂ ਗੈਸਾਂ ਵਿੱਚੋਂ ਐਕਸ-ਰੇ ਕੱਢ ਦਿੰਦੀ ਹੈ।

ਜਦੋਂ ਇੱਕ ਤਾਰਾ ਨਿਉਟ੍ਰੋਨ ਤਾਰਾ ਬਣ ਜਾਂਦਾ ਹੈ, ਉਹਦੇ ਤੋਂ ਬਾਅਦ ਇਹ ਸੇਕ ਪੈਦਾ ਨਹੀਂ ਕਰਦਾ ਅਤੇ ਹੌਲੀ-ਹੌਲੀ ਇਹ ਵੇਲੇ ਦੇ ਹਿਸਾਬ ਨਾਲ਼ ਠੰਢਾ ਹੁੰਦਾ ਜਾਂਦਾ ਹੈ। ਨਿਉਟ੍ਰੋਨ ਤਾਰਿਆਂ ਦੇ ਮੁੱਢਲੇ ਨਮੂਨਿਆਂ ਤੋਂ ਤਾਂ ਇਹ ਹੀ ਪਤਾ ਲੱਗਦਾ ਹੈ ਕਿ ਪੂਰੀ ਤਰ੍ਹਾਂ ਨਿਉਟ੍ਰੋਨਾਂ ਤੋਂ ਹੀ ਬਣੇ ਹੁੰਦੇ ਹਨ। ਨਿਉਟ੍ਰੋਨ ਤਾਰਿਆਂ ਦਾ ਇਹ ਵੀ ਜਾਇਜ਼ਾ ਲਗਾਇਆ ਜਾਂਦਾ ਹੈ ਕਿ ਇਹ ਪੌਲੀ ਐਕਸਕਲੂਜ਼ਨ ਅਕੀਦੇ ਵਿੱਚ ਦੱਸੇ ਗਏ ਨਿਉਟ੍ਰੋਨ ਡੀਜਨਰੇਸੀ ਦਬਾਅ ਇਸ ਨੂੰ ਹੋਰ ਢਿੱਠਣ ਤੋਂ ਰੋਕਦਾ ਹੈ।

ਜਿਹੜੇ ਨਿਉਟ੍ਰੋਨ ਤਾਰੇ ਅਸੀਂ ਵੇਖ ਸਕਦੇ ਹਾਂ ਉਹ ਜ਼ਿਆਦਾਤਰ ਤੱਤੇ ਹੁੰਦੇ ਹਨ ਅਤੇ ਉਨ੍ਹਾਂ ਦਾ ਧਰਾਤਲ ਤਾਪ 600,000 ਕੈਲਵਿਨ ਹੁੰਦਾ ਹੈ। ਉਹ ਏਨੇਂ ਸੰਘਣੇ ਹੁੰਦੇ ਹਨ ਕਿ ਇੱਕ ਆਮ ਅਕਾਰ ਵਾਲ਼ੀ ਤੀਲਾਂ ਦੀ ਡੱਬੀ ਵਿੱਚ ਜੇ ਨਿਉਟ੍ਰੋਨ ਤਾਰੇ ਜਿਨ੍ਹਾਂ ਸਮਾਨ ਹੋਵੇ ਤਾਂ ਉਹਦਾ ਭਾਰ ਲੱਗਭਗ 300 ਕਰੋੜ ਟੰਨ ਹੋਊਗਾ। ਉਨ੍ਹਾਂ ਦਾ ਚੰਬਕੀ ਜ਼ੋਰ ਧਰਤੀ ਨਾਲੋਂ ਲੱਗਭਗ 10⁸ ਤੋਂ 10¹⁵ ਗੁਣਾਂ ਵੱਧ ਹੁੰਦਾ ਹੈ ਅਤੇ ਗੁਰਤਾ ਖਿੱਚ ਵੀ ਧਰਤੀ ਨਾਲੋਂ 2 x 10¹¹ ਗੁਣਾਂ ਵੱਧ ਹੁੰਦੀ ਹੈ।

ਇਹ ਮੰਨਿਆ ਜਾਂਦਾ ਹੈ ਕਿ ਮਿਲਕੀ ਵੇ ਖਿੱਤੀ ਵਿੱਚ ਲੱਗਭੱਗ 100 ਕਰੋੜ ਨਿਉਟ੍ਰੋਨ ਤਾਰੇ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਪੁਰਾਣੇ ਅਤੇ ਠੰਡੇ ਹਨ ਅਤੇ ਇਹਨਾਂ ਵਿੱਚੋਂ ਕੋਈ ਵੀ ਰੇਡੀਏਸ਼ਨਾਂ ਨਹੀਂ ਨਿਕਲਦੀਆਂ। ਜਿਹਨਾਂ ਨਿਉਟ੍ਰੋਨ ਤਾਰਿਆਂ ਨੂੰ ਲੱਭਿਆ ਜਾ ਚੁੱਕਾ ਹੈ ਉਹ ਵੀ ਕੁੱਝ ਹੀ ਹਾਲਾਂ ਵਿੱਚ ਰੇਡੀਏਸ਼ਨ ਛੱਡਦੇ ਹਨ। ਹੌਲ਼ੀ ਘੁੰਮਣ ਵਾਲੇ ਨਿਉਟ੍ਰੋਨ ਤਾਰੇ ਲੱਭਣੇ ਤਕਰੀਬਨ ਨਾਮੁਮਕਿਨ ਹੈ। ਪਰ ਨਵੇਂ ਆਏ ਹੱਬਲ ਪੁਲਾੜੀ ਦੂਰਬੀਨ, ਨਾਲ਼ ਕੁੱਝ ਨਿਉਟ੍ਰੋਨ ਤਾਰੇ ਜਿਹੜੇ ਨਿਰੀ ਥਰਮਲ ਰੇਡੀਏਸ਼ਨਾਂ ਹੀ ਛੱਡਦੇ ਹਨ ਉਹ ਲੱਭੇ ਜਾ ਚੁੱਕੇ ਹਨ।

ਕਿੰਝ ਬਣਦੇ ਹਨ ਨਿਉਟ੍ਰੋਨ ਤਾਰੇ ਸੋਧੋ

 
ਨਿਉਟ੍ਰੋਨ ਤਾਰੇ ਕਿੰਝ ਬਣਦੇ ਹਨ, ਦੀ ਸਰਲਤਾਪੂਰਵਕ ਤਸਵੀਰ

ਕੋਈ ਵੀ ਆਮ ਤਾਰਾ ਜਿਹਦਾ ਪੁੰਜ ਸੂਰਜ ਦੇ ਪੁੰਜ ਨਾਲੋਂ 8 ਗੁਣਾਂ ਹੋਵੇ, ਉਹ ਤਾਰਾ ਇੱਕ ਨਿਉਟ੍ਰੋਨ ਤਾਰਾ ਬਣਨ ਦੀ ਸਮਰੱਥਾ ਰੱਖਦਾ ਹੈ। ਜਿਦਾਂ-ਜਿਦਾਂ ਇੱਕ ਤਾਰਾ ਪੁਰਾਣਾ ਹੁੰਦਾ ਜਾਂਦਾ ਹੈ ਉਹਦੇ ਅੰਦਰ ਹੁੰਦਾ ਪਰਮਾਣੂ ਦਾ ਸਾੜ ਇੱਕ ਲੋਹੇ ਦਾ ਕੇਂਦਰ ਬਣਾ ਦਿੰਦਾ ਹੈ। ਜਦੋਂ ਤਾਰੇ ਦੇ ਕੇਂਦਰ ਵਿੱਚਲਾ ਪਰਮਾਣੂ ਬਾਲਣ ਮੁੱਕ ਜਾਂਦਾ ਹੈ ਤਾਂ ਤਾਰੇ ਦੇ ਕੇਂਦਰ ਨੂੰ ਡੀਜਨਰੇਸੀ ਦਬਾਅ ਓਟ ਦਿੰਦਾ ਹੈ। ਜ਼ਿਆਦਾ ਸੜਨ ਨਾਲ, ਹੋਰ ਪੁੰਜ ਤਾਰੇ ਦੇ ਕੇਂਦਰ ਵਿੱਚ ਇਕੱਤਰ ਹੋ ਜਾਂਦਾ ਹੈ, ਜਿਹਦੇ ਕਰਕੇ ਕੇਂਦਰ ਚੰਦਰਸ਼ੇਖਰ ਹੱਦ ਪਾਰ ਕਰ ਜਾਂਦਾ ਹੈ। ਬਿਜਲਾਣੂ-ਪਤਨ ਦਬਾਅ ਨੂੰ ਕਾਬੂ ਵਿੱਚ ਕੀਤਾ ਜਾਂਦਾ ਹੈ ਅਤੇ ਤਾਰੇ ਦਾ ਕੇਂਦਰ ਢਿੱਠ ਜਾਂਦਾ ਹੈ ਅਤੇ ਤਾਪ 5 x 10⁹ ਕੈਲਵਿਨ ਤੱਕ ਪੁੱਜ ਜਾਂਦਾ ਹੈ। ਏਨੇਂ ਤਾਪ 'ਤੇ ਫੋਟੋਡਿਸਇੰਟੀਗ੍ਰੇਸ਼ਨ (ਤਾਰੇ ਦੇ ਲੋਹੇ ਦੇ ਕੇਂਦਰ ਦਾ ਗਾਮਾ ਕਿਰਣਾਂ ਕਰਕੇ ਬਾਹਲ਼ੇ ਹੀ ਛੋਟੇ ਪੁਰਜਿਆਂ ਵਿੱਚ ਟੁੱਟਣਾ) ਹੁੰਦੀ ਹੈ। ਜਿਦਾਂ-ਜਿਦਾਂ ਤਾਪ ਚੜ੍ਹਦਾ ਜਾਂਦਾ ਹੈ, ਬਿਜਲਾਣੂ ਅਤੇ ਪਰੋਟੌਨ ਰਲ਼ਨਾ ਸ਼ੁਰੂ ਹੋ ਜਾਂਦੇ ਹਨ ਅਤੇ ਨਿਉਟ੍ਰੋਨ ਬਣਨ ਲੱਗਦੇ ਹਨ। ਜਦੋਂ ਸੰਘਣਾਪਣ 4 x 10¹⁷ ਕਿਲੋ ਪ੍ਰਤੀ ਮੀਟਰ ਘਣ ਟੱਪ ਜਾਂਦਾ ਹੈ ਇੱਕ ਤਕੜੀ ਸੂਗ ਸ਼ਕਤੀ ਅਤੇ ਨਿਉਟ੍ਰੋਨ ਪਤਨ ਦਬਾਅ ਅਤੇ ਸੁੰਗੜਾਅ ਖਲੋ ਜਾਂਦਾ ਹੈ। ਜਿਹੜਾ ਤਾਰੇ ਦਾ ਗਿਲਾਫ ਅੰਦਰ ਡਿੱਗਦਾ ਪਿਆ ਹੁੰਦਾ ਹੈ, ਉਹਨੂੰ ਨਿਉਟ੍ਰੋਨੋ ਜਿਹੜੇ ਨਿਉਟ੍ਰੋਨ ਬਣਨ ਵੇਲੇ ਬਣੇਂ ਸਨ ਰੋਕ ਦਿੰਦੇ ਹਨ। ਜਿਹੜੀ ਰਹਿੰਦ-ਖੂਹੰਦ ਹੁੰਦੀ ਹੈ ਉਹਨੂੰ ਨਿਉਟ੍ਰੋਨ ਤਾਰਾ ਕਿਹਾ ਜਾਂਦਾ ਹੈ। ਜੇ ਰਹਿੰਦ-ਖੂਹੰਦ ਦਾ ਪੁੰਜ ਸੂਰਜ ਨਾਲੋਂ ਤਿੰਨ ਗੁਣਾਂ ਵੱਧ ਹੋਵੇ, ਤਾਂ ਇਹ ਹੋਰ ਢਿੱਠਦਾ-ਢਿੱਠਦਾ ਬਲੈਕ ਹੋਲ ਬਣ ਜਾਂਦਾ ਹੈ।

ਗੁਣ ਸੋਧੋ

ਪੁੰਜ ਅਤੇ ਤਾਪ ਸੋਧੋ

ਇੱਕ ਨਿਉਟ੍ਰੋਨ ਤਾਰੇ ਦਾ ਘੱਟੋ-ਘੱਟ ਪੁੰਜ 1.1 ਸੂਰਜੀ ਪੁੰਜ ਹੁੰਦਾ ਹੈ। ਨਿਉਟ੍ਰੋਨ ਤਾਰੇ ਦੇ ਵੱਧ ਤੋਂ ਵੱਧ ਪੁੰਜ ਦੀ ਹੱਦ ਨੂੰ ਟੋਲਮੈਨ-ਓਪੈਨਹੇਈਮਰ-ਵੋਕਮੈਨ ਹੱਦ ਕਹਿੰਦੇ ਹਨ ਜਿਹੜੀ ਕਿ ਲੱਗਭੱਗ 2.1 ਸੂਰਜੀ ਪੁੰਜ ਹੁੰਦੀ ਹੈ, ਪਰ ਕੁੱਝ ਨਵੇਂ ਅੰਦਾਜ਼ਿਆਂ ਤੋਂ ਪਤਾ ਲੱਗਾ ਹੈ ਕਿ ਇਹ ਹੱਦ 2.16 ਸੂਰਜੀ ਪੁੰਜ ਹੁੰਦੀ ਹੈ। ਸਾਰਿਆਂ ਨਾਲ਼ੋਂ ਵੱਧ ਪੁੰਜ ਵਾਲ਼ਾ ਨਿਉਟ੍ਰੋਨ ਤਾਰਾ ਜਿਹੜਾ ਵੇਖਿਆ ਗਿਆ ਹੈ ਉਹਦਾ ਪੁੰਜ 2.14 ਸੂਰਜੀ ਪੁੰਜ ਹੈ। ਜਿਹੜੇ ਤਾਰਿਆਂ ਦਾ ਪੁੰਜ 1.39 ਸੂਰਜੀ ਪੁੰਜ ਹੁੰਦਾ ਹੈ ਉਹ ਜ਼ਿਆਦਾਤਰ ਚਿੱਟੇ ਬੌਨੇਂ (ਵਾਈਟ ਡਵਾਰਫ) ਹੁੰਦੇ ਹਨ ਅਤੇ 1.4 ਸੂਰਜੀ ਪੁੰਜ ਤੋਂ ਲੈਕੇ 2.16 ਸੂਰਜੀ ਪੁੰਜ ਵਾਲ਼ੇ ਤਾਰੇ ਨਿਉਟ੍ਰੋਨ ਤਾਰੇ ਹੁੰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਤਾਰਿਆਂ ਦਾ ਪੁੰਜ 2.16 ਸੂਰਜੀ ਪੁੰਜ ਤੋਂ ਵੱਧ ਹੁੰਦਾ ਹੈ ਉਹ ਕਾਲੇ ਛੇਕ (ਬਲੈਕ ਹੋਲ) ਬਣਦੇ ਹਨ, ਪਰ ਸਭ ਤੋਂ ਛੋਟਾ ਕਾਲੇ ਛੇਕ ਦਾ ਪੁੰਜ 5 ਸੂਰਜੀ ਪੁੰਜ ਹੈ। 2.16 ਤੋਂ 5 ਸੂਰਜੀ ਪੁੰਜ ਦੇ ਵਿੱਚਕਾਰ ਵਾਲੇ ਤਾਰੇ ਮਨਘੜ੍ਹਤ ਕੁਆਰਕ ਤਾਰੇ ਜਾਂ ਇਲੈਕਟਰੋਵੀਕ ਤਾਰੇ ਹੁੰਦੇ ਹਨ, ਪਰ ਇਹ ਦੋਹੀਂ ਤਰ੍ਹਾਂ ਦੇ ਤਾਰੇ ਅਜੇ ਲੱਭੇ ਨਹੀਂ ਹਨ।

ਇੱਕ ਨਵੇਂ ਬਣੇ ਨਿਉਟ੍ਰੋਨ ਤਾਰੇ ਦੇ ਅੰਦਰਲਾ ਤਾਪ ਲੱਗਭੱਗ 10¹¹ ਤੋਂ 10¹² ਕੈਲਵਿਨ ਦੇ ਵਿੱਚਕਾਰ ਹੁੰਦਾ ਹੈ। ਪਰ ਬਾਹਲ਼ੇ ਵਾਧੂ ਨਿਉਟ੍ਰੀਨੋ ਛੱਡਣ ਕਾਰਣ ਇਹਦਾ ਤਾਪ ਕੁੱਝ ਵਰ੍ਹਿਆਂ ਵਿੱਚ ਹੀ 10⁶ ਕੈਲਵਿਨ ਹੋ ਜਾਂਦਾ ਹੈ। ਇਸ ਤਾਪ 'ਤੇ ਜਿਨਾਂ ਵੀ ਪ੍ਰਕਾਸ਼ ਇੱਕ ਨਿਉਟ੍ਰੋਨ ਤਾਰਾ ਛੱਡਦਾ ਹੈ ਉਹ ਜ਼ਿਆਦਾਤਰ ਐਕਸ-ਰੇ ਦੇ ਰੂਪ ਵਿੱਚ ਹੁੰਦਾ ਹੈ।

ਸੰਘਣਾਪਣ ਅਤੇ ਦਬਾਅ ਸੋਧੋ

ਨਿਉਟ੍ਰੋਨ ਤਾਰੇ ਜ਼ਿਆਦਾਤਰ 3.7 x 10¹⁷ ਕਿਲੋ ਪ੍ਰਤੀ ਮੀਟਰ ਘਣ ਤੋਂ 5.9 x 10¹⁷ ਕਿਲੋ ਪ੍ਰਤੀ ਮੀਟਰ ਘਣ ਸੰਘਣੇ ਹੁੰਦੇ ਹਨ। ਨਿਉਟ੍ਰੋਨ ਤਾਰੇ ਏਨੇਂ ਸੰਘਣੇ ਹੁੰਦੇ ਹਨ ਕਿ ਉਸਦੇ ਇੱਕ ਚੱਮਚੇ ਜਿਨੇਂ ਸਮਾਨ ਦਾ ਪੁੰਜ ਖੁਫੂ ਦੇ ਮਹਾਨ ਪਿਰਾਮਿਡ ਨਾਲ਼ੋਂ 900 ਗੁਣਾਂ ਵੱਧ ਹੁੰਦਾ ਹੈ। ਬਾਹਲ਼ੀ ਵੱਧ ਗੁਰੂਤਾ ਖਿੱਚ ਵਿੱਚ ਉਹ ਹੀ ਇੱਕ ਚੱਮਚੇ ਜਿਨੇਂ ਸਮਾਨ ਦਾ ਭਾਰ ਚੰਨ ਦੇ ਭਾਰ ਨਾਲ਼ੋਂ ਵੱਧ ਹੁੰਦਾ ਹੈ। ਨਿਉਟ੍ਰੋਨ ਤਾਰੇ ਦਾ ਦਬਾਅ 3.2 x 10³¹ ਤੋਂ 1.6 x 10³⁴ ਦੇ ਵਿੱਚਕਾਰ ਹੁੰਦਾ ਹੈ।

ਚੁੰਬਕੀ ਖੇਤਰ ਸੋਧੋ

ਨਿਉਟ੍ਰੋਨ ਤਾਰੇ ਦੇ ਚੁੰਭਕੀ ਖੇਤਰ ਦੀ ਸ਼ਕਤੀ ਉਹਦੇ ਧਰਾਤਲ ਤੇ 10⁴ ਤੋਂ 10¹¹ ਟੈਸਲਾ ਦੇ ਵਿੱਚਕਾਰ ਹੁੰਦੀ ਹੈ।

ਬਣਤਰ ਸੋਧੋ

 
ਨਿਉਟ੍ਰੋਨ ਤਾਰੇ ਦਾ ਮਾਡਲ।

ਅਜੇ ਤੱਕ ਜੋ ਵੀ ਅਸੀਂ ਨਿਉਟ੍ਰੋਨ ਤਾਰਿਆਂ ਦੀ ਬਣਤਰ ਬਾਰੇ ਜਾਣਦੇ ਹਾਂ, ਉਹ ਬਸ ਗਣਿਤਕ ਮਾਡਲਾਂ ਤੋਂ ਹੀ ਜਾਣਦੇ ਹਾਂ। ਪਰ ਨਿਉਟ੍ਰੋਨ-ਤਾਰੇ ਦੇ ਹੁਲਾਰੇ ਤੋਂ ਕੁੱਝ ਅੰਦਾਜ਼ੇ ਲਗਾਏ ਜਾ ਸਕਦੇ ਹਨ।

ਰੇਡੀਏਸ਼ਨ ਸੋਧੋ

ਪਲਸਰ ਸੋਧੋ

ਨਿਉਟ੍ਰੋਨ ਤਾਰੇ ਉਨ੍ਹਾਂ ਦੀ ਬਿਜਲ-ਚੁੰਭਕੀ ਰੇਡੀਏਸ਼ਨਾਂ ਨਾਲ਼ ਲੱਭੇ ਜਾਂਦੇ ਹਨ। ਨਿਉਟ੍ਰੋਨ ਤਾਰੇ ਪਲਸ ਰੇਡੀਓ ਠਾਠਾਂ ਨਾਲ਼ ਲੱਭੇ ਜਾਂਦੇ ਹਨ, ਜਿਹੜੇ ਨਿਉਟ੍ਰੋਨ ਤਾਰੇ ਪਲਸ ਰੇਡੀਓ ਠਾਠਾਂ ਨਾਲ਼ ਲੱਭਦੇ ਹਨ ਉਨ੍ਹਾਂ ਨੂੰ ਪਲਸਰ ਕਿਹਾ ਜਾਂਦਾ ਹੈ।

ਘੁਮਾਉ ਸੋਧੋ

ਨਿਉਟ੍ਰੋਨ ਤਾਰੇ ਬਣਨ ਤੋਂ ਬਾਅਦ ਬਾਹਲ਼ੀ ਤੇਜ਼-ਤੇਜ਼ ਘੁੰਮਦੇ ਹਨ। ਇੱਕ ਨਵਾਂ ਬਣਿਆ ਨਿਉਟ੍ਰੋਨ ਤਾਰਾ ਇੱਕ ਸਕਿੰਟ ਵਿੱਚ ਬਾਹਲ਼ੀ ਵਾਰ ਘੁੰਮ ਸਕਦਾ ਹੈ।

ਆਬਾਦੀ ਅਤੇ ਦੂਰੀ ਸੋਧੋ

 
ਕਰੈਬ ਨੀਬੂਲਾ ਦੇ ਕੇਂਦਰ ਵਿੱਚਲਾ ਨਿਉਟ੍ਰੋਨ ਤਾਰਾ। [1]

ਇਸ ਵੇਲੇ ਮਿਲਕੀ ਵੇ ਖਿੱਤੀ ਵਿੱਚ 2000 ਨਿਉਟ੍ਰੋਨ ਤਾਰੇ ਲੱਭੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਰੇਡੀਓ ਪਲਸਰ ਹਨ। ਕੁੱਝ ਸਾਰਿਆਂ ਤੋਂ ਲਾਗੇ ਵਾਲੇ ਨਿਉਟ੍ਰੋਨ ਤਾਰੇ ਇਹ ਹਨ: ਆਰਐਕਸ ਜੇ1856.5 ਜਿਹੜਾ ਧਰਤੀ ਤੋਂ ਕੁੱਝ 400 ਪ੍ਰਕਾਸ਼ ਵਰ੍ਹੇ ਪਰੇ ਹੈ, ਪੀਐੱਸਆਰ ਜੇ0108-1431 ਜਿਹੜਾ ਕੀ ਧਰਤੀ ਤੋਂ 424 ਪ੍ਰਕਾਸ਼ ਵਰ੍ਹੇ ਪਰੇ ਹੈ।

ਗ੍ਰਹਿ ਸੋਧੋ

ਨਿਉਟ੍ਰੋਨ ਤਾਰਿਆਂ ਦੇ ਨਾਲ਼ ਬਾਹਰਲੇ ਗ੍ਰਹਿ ਵੀ ਜੁੜੇ ਹੋ ਸਕਦੇ ਹਨ। ਇਹ ਅਸਲੀ, ਖੋਹਿਉ ਹੋਏ ਜਾ ਨਵੇਂ ਗ੍ਰਹਿ ਹੋ ਸਕਦੇ ਹਨ। ਪਲਸਰ ਗ੍ਰਹਿਆਂ ਦਾ ਵਾਯੂਮੰਡਲ ਵੀ ਖ਼ਰਾਬ ਕਰ ਸਕਦੇ ਹਨ। ਸਾਰਿਆਂ ਨਾਲ਼ੋਂ ਪਹਿਲਾਂ ਲੱਭੇ ਗਏ ਗ੍ਰਹਿ ਡ੍ਰੌਗਰ, ਪੋਲਟਰਗੀਸਟ, ਫੋਬੇਟੌਰ ਸਨ, ਜਿਹੜੇ ਪੀਐੱਸਆਰ ਬੀ1257+12 ਨਿਉਟ੍ਰੋਨ ਤਾਰੇ ਨਾਲ਼ 1992-1994 ਵਿੱਚਕਾਰ ਲੱਭੇ ਸਨ।

ਭਾਲਾਂ ਦਾ ਇਤਿਹਾਸ ਸੋਧੋ

ਅਮਰੀਕੀ ਭੌਤਕ ਸੁਸਾਇਟੀ ਦੀ ਦਸੰਬਰ 1993 ਦੀ ਮੀਟਿੰਗ ਵਿੱਚ ਵੌਲਟਰ ਬੇਡ ਅਤੇ ਫ੍ਰਿਟਜ਼ ਜ਼ਵਿਕੀ ਨੇਂ ਜੇਮਜ਼ ਚੈਡਵਿਕ ਦੀ ਨਿਉਟ੍ਰੋਨ ਦੀ ਭਾਲ਼ ਹੋਣ ਦੇ ਦੋ ਵਰ੍ਹਿਆਂ ਬਾਅਦ ਨਿਉਟ੍ਰੋਨ ਤਾਰੇ ਹੋਣ ਦੀ ਸੰਭਾਵਨਾ ਦੱਸੀ। ਸੂਪਰਨੋਵਾ ਨੂੰ ਸਮਝਣ ਲਈ, ਉਹਨਾਂ ਨੇ ਇਹ ਆਖਿਆ ਕਿ ਸੂਪਰਨੋਵਾ ਦੇ ਧਮਾਕੇ ਵੇਲੇ ਕਈ ਆਮ ਤਾਰੇ, ਕੁੱਝ ਇਸ ਤਰ੍ਹਾਂ ਦੇ ਤਾਰੇ ਬਣ ਜਾਂਦੇ ਹਨ ਜਿਨ੍ਹਾਂ ਵਿੱਚ ਬਾਹਲ਼ੇ ਹੀ ਲਾਗੇ-ਲਾਗੇ ਨਿਉਟ੍ਰੋਨੋ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਿਉਟ੍ਰੋਨ ਤਾਰੇ ਆਖਿਆ ਜਾਂਦਾ ਹੈ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਨਿਉਟ੍ਰੋਨ ਤਾਰੇ ਲੱਭੇ ਜਾਣ ਵਾਸਤੇ ਬਹੁਤ ਫ਼ਿੱਕੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਬਣਦਾ ਧਿਆਨ ਨਹੀਂ ਦਿੱਤਾ ਗਿਆ। ਪਰ ਨਵੰਬਰ 1967 ਵਿੱਚ, ਜਦੋਂ ਫਰੈਂਕੋ ਪਾਕੀਨੀ ਨੇ ਆਖਿਆ ਕਿ ਜੇਕਰ ਨਿਉਟ੍ਰੋਨ ਤਾਰੇ ਘੁੰਮਦੇ ਹੋਣ ਅਤੇ ਉਨ੍ਹਾਂ ਦਾ ਚੁੰਬਕੀ ਖੇਤਰ ਬਾਹਲ਼ਾ ਵੱਡਾ ਹੋਵੇ ਤਾਂ ਬਿਜਲ-ਚੁੰਬਕੀ ਠਾਠਾਂ ਨਿੱਕਲੂਗੀਆਂ। ਫਰੈਂਕੋ ਪਾਕੀਨੀ ਨੂੰ ਇਹਦੇ ਬਾਰੇ ਨਹੀਂ ਪਤਾ ਸੀ ਕਿ ਐਂਟੋਨੀ ਹੀਵਿਸ਼ ਇੱਕ ਰੇਡੀਓ ਖਗੋਲ ਵਿਗਿਆਨੀ ਥੋੜ੍ਹੇ ਚਿਰ ਬਾਅਦ ਹੀ ਤਾਰਿਆਂ ਤੋਂ ਨਿਕਲਣ ਵਾਲੀਆਂ ਰੇਡੀਓ ਪਲਸਾਂ ਨੂੰ ਭਾਲ਼ ਲੈਣਗੇ, ਜਿਹੜੇ ਹੁਣ ਮੰਨੇ ਜਾਂਦੇ ਹਨ ਕਿ ਬਾਹਲ਼ੇ ਹੀ ਚੁੰਬਕੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਹੁਣ ਨਿਉਟ੍ਰੋਨ ਤਾਰੇ ਆਖਿਆ ਜਾਂਦਾ ਹੈ।

ਨਿਉਟ੍ਰੋਨ ਤਾਰਿਆਂ ਦੀਆਂ ਉਦਾਹਰਣਾਂ ਸੋਧੋ

  • ਪਲਸਰ ਜੋ ਕਿ ਬਹੁਤ ਵਿਸ਼ਾਲ ਹੈ.
  • LGM-1 - ਪਹਿਲਾ ਮਾਨਤਾ ਪ੍ਰਾਪਤ ਰੇਡੀਓ-ਪਲਸਰ.
  • ਪੀਐਸਆਰ ਬੀ 1257 + 12 - ਗ੍ਰਹਿਾਂ (ਮਿਲੀਸੀਕੈਂਡ ਪਲਸਰ) ਦੇ ਨਾਲ ਲੱਭਿਆ ਗਿਆ ਪਹਿਲਾਮ ਨਿ neutਟ੍ਰੋਨ ਤਾਰਾ.
  • ਪੀਐਸਆਰ ਬੀ1509−58 - ਚੰਦਰ ਐਕਸ-ਰੇ ਆਬਜ਼ਰਵੇਟਰੀ ਦੁਆਰਾ ਚਲਾਈ ਗਈ "ਹੈਂਡ ਆਫ ਗੌਡ" ਫੋਟੋ ਦਾ ਸਰੋਤ.
  • PSR J0108−1431 - ਨਜ਼ਦੀਕੀ ਨਿ neutਟ੍ਰੋਨ ਸਿਤਾਰਾ.
  • ਮੈਗਨੀਫਿਸੀਏਟ ਸੇਵਨ, ਨੇੜਲੇ, ਐਕਸ-ਰੇ ਮੱਧਮ ਅਲੱਗ ਨਿtedਟ੍ਰੋਨ ਸਿਤਾਰਿਆਂ ਦਾ ਸਮੂਹ.
  • PSR J0348 + 0432 - 2.05 well 0.04 M ਪੁੰਜ ਦੇ ਨਾਲ ਸਭ ਤੋਂ ਵਿਸ਼ਾਲ ਨਿ neutਟ੍ਰੋਨ ਸਿਤਾਰਾ.
  • ਆਰਐਕਸ ਜੇ0806.4-4123 - ਇਨਫਰਾਰੈੱਡ ਰੇਡੀਏਸ਼ਨ ਦਾ ਨਿ neutਟ੍ਰੋਨ ਤਾਰਾ ਸਰੋਤ. [2]
  • ਸਵਿਫਟ ਜੇ 1756.9-2508 - ਗ੍ਰਹਿ ਰੇਂਜ ਪੁੰਜ (ਭੂਰੇ ਬਾਂਹ ਦੇ ਹੇਠਾਂ) ਦੇ ਨਾਲ ਇੱਕ ਸਜੀਵ ਕਿਸਮ ਦੀ ਸਾਥੀ ਵਾਲਾ ਇੱਕ ਮਿਲੀਸਕਿੰਟ ਪਲਸਰ.
  • ਸਵਿਫਟ ਜੇ 1818.0-1607 - ਸਭ ਤੋਂ ਘੱਟ ਉਮਰ ਦਾ ਜਾਣਿਆ ਜਾਂਦਾ ਮੈਗਨੇਟਰ

ਇਹ ਵੀ ਵੇਖੋ ਸੋਧੋ

  • ਪ੍ਰੀਨ-ਡੀਜਨਰੇਟ ਮੈਟਰ
  • ਘੁੰਮ ਰਿਹਾ ਰੇਡੀਓ ਅਸਥਾਈ
  1. "Powerful processes at work". Retrieved 15 July 2016.
  2. "HubbleSite: News - Hubble Uncovers Never Before Seen Features Around a Neutron Star". hubblesite.org. Retrieved 18 September 2018.