ਨਿਕੋਲੇਈ ਚਾਉਸੈਸਕੂ

ਨਿਕੋਲੇਈ ਚਾਉਸੈਸਕੂ (ਰੋਮਾਨੀਆਈ: [nikoˈla.e t͡ʃe̯awˈʃesku] ( ਸੁਣੋ); 26 ਜਨਵਰੀ 1918[1][2] – 25 ਦਸੰਬਰ 1989) ਇੱਕ ਰੋਮਾਨੀਆਈ ਕਮਿਊਨਿਸਟ ਸਿਆਸਤਦਾਨ ਸੀ। ਉਹ 1965 ਤੋਂ 1989 ਤੱਕ ਰੋਮਾਨੀਆਈ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਰਿਹਾ, ਅਤੇ ਉਹ ਦੇਸ਼ ਦਾ ਦੂਜਾ ਅਤੇ ਆਖ਼ਰੀ ਕਮਿਊਨਿਸਟ ਨੇਤਾ ਸੀ। ਉਹ 1967 ਤੋਂ 1989 ਤੱਕ ਦੇਸ਼ ਦਾ ਪ੍ਰਮੁੱਖ ਵੀ ਸੀ।

ਨਿਕੋਲੇਈ ਚਾਉਸੈਸਕੂ
ਰੋਮਾਨੀਆਈ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ
ਤੋਂ ਪਹਿਲਾਂ
ਤੋਂ ਬਾਅਦ
ਰੋਮਾਨੀਆ ਦਾ ਪਹਿਲਾ ਰਾਸ਼ਟਰਪਤੀ
ਤੋਂ ਪਹਿਲਾਂPosition established
ਤੋਂ ਬਾਅਦ
ਨਿੱਜੀ ਜਾਣਕਾਰੀ
ਜਨਮ(1918-01-26)26 ਜਨਵਰੀ 1918

ਮੌਤ 25 ਦਸੰਬਰ 1989(1989-12-25) (ਉਮਰ 71)

ਕਬਰਿਸਤਾਨ
ਕੌਮੀਅਤਰੋਮਾਨੀਆਈ
ਸਿਆਸੀ ਪਾਰਟੀਰੋਮਾਨੀਆਈ ਕਮਿਊਨਿਸਟ ਪਾਰਟੀ
ਜੀਵਨ ਸਾਥੀਇਲੀਨਾ ਪੈਟਰੈਸਕੂ (m. 1947–1989)
ਬੱਚੇ
ਦਸਤਖ਼ਤ
ਫੌਜੀ ਸੇਵਾ
ਵਫ਼ਾਦਾਰੀਫਰਮਾ:Country data Romania
ਬ੍ਰਾਂਚ/ਸੇਵਾਰੋਮਾਨੀਆਈ ਫ਼ੌਜ
ਸੇਵਾ ਦੇ ਸਾਲ1948–1989
ਰੈਂਕ ਲੈਫ਼ਟੀਨੈਂਟ ਜਨਰਲ

ਉਹ ਰੋਮਾਨੀਆਈ ਨੌਜਵਾਨ ਕਮਿਊਨਿਸਟ ਲਹਿਰ ਦਾ ਮੈਂਬਰ ਸੀ, ਅਤੇ 1965 ਵਿੱਚ ਜੌਰਜੀਊ-ਦੇਜ ਦੀ ਮੌਤ ਤੋਂ ਬਾਅਦ ਉਹ ਰੋਮਾਨੀਆਈ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਬਣ ਗਿਆ।[3]

ਕੁਝ ਦੇਰ ਦੇ ਉਦਾਰਵਾਦੀ ਰਾਜ ਤੋਂ ਬਾਅਦ ਉਹ ਬਹੁਤ ਹਿੰਸਕ ਅਤੇ ਦਮਨਕਾਰੀ ਹੋ ਗਿਆ, ਅਤੇ ਕੁਝ ਜਾਣਕਾਰਾਂ ਮੁਤਾਬਿਕ ਉਹ ਸੋਵੀਅਤ ਖੇਮੇ ਦਾ ਸਭ ਤੋਂ ਕੱਟੜ ਸਟੈਲਿਨਵਾਦੀ ਨੇਤਾ ਸੀ।[4] ਉਹ ਪ੍ਰੈਸ ਨੂੰ ਦਬਾ ਕੇ ਰੱਖਦਾ ਸੀ ਅਤੇ ਉਸਦੀ ਖ਼ੂਫ਼ੀਆ ਪੁਲਿਸ ਬਹੁਤ ਨਿਰਦਈ ਸੀ। ਉਸਦੇ ਰਾਜ ਦੌਰਾਨ ਗ਼ਲਤ ਆਰਥਿਕ ਨੀਤੀਆਂ ਦੇ ਕਾਰਨ ਰੋਮਾਨੀਆ ਵਿੱਚ ਖੁਰਾਕ, ਬਾਲਣ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜਾਂ ਦੀ ਕਿੱਲਤ ਪੈਦਾ ਹੋ ਗਈ ਸੀ, ਜੀਵਨ ਪੱਧਰ ਨੀਵਾਂ ਹੋ ਗਿਆ ਅਤੇ ਅਸ਼ਾਂਤੀ ਫ਼ੈਲ ਗਈ।

1989 ਵਿੱਚ ਰੋਮਾਨੀਆਈ ਇਨਕਲਾਬ ਹੋਇਆ ਅਤੇ ਉਸਦੀ ਸਰਕਾਰ ਗਿਰ ਗਈ[5] ਚਾਉਸੈਸਕੂ ਅਤੇ ਉਸਦੀ ਪਤਨੀ ਇਲੀਨਾ ਹੈਲੀਕਾਪਟਰ ਵਿੱਚ ਰਾਜਧਾਨੀ ਤੋਂ ਬਚ ਨਿੱਕਲੇ ਪਰ ਛੇਤੀ ਹੀ ਫ਼ੌਜ ਦੇ ਕਾਬੂ ਵਿੱਚ ਆ ਗਏ। ਇਸ ਤੋਂ ਬਾਅਦ ਉਹਨਾਂ ਉੱਤੇ ਜਲਦਬਾਜ਼ੀ ਵਿੱਚ ਮੁਕੱਦਮਾ ਚੱਲਿਆ ਅਤੇ ਉਹਨਾਂ ਨੂੰ ਨਸਲਕੁਸ਼ੀ ਅਤੇ ਰੋਮਾਨੀਆ ਦੀ ਆਰਥਿਕਤਾ ਤਬਾਹ ਕਰਨ ਦੇ ਦੋਸ਼ਾਂ ਹੇਠ ਸਜ਼ਾ ਸੁਣਾਈ ਗਈ।[6] ਇਸ ਤੋਂ ਬਾਅਦ ਛੇਤੀ ਹੀ ਉਸਨੂੰ ਅਤੇ ਉਸਦੀ ਪਤਨੀ ਨੂੰ ਗੋਲੀਮਾਰ ਦਸਤੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ।[7]

ਹੋਰ ਵੇਖੋ ਸੋਧੋ

ਹਵਾਲੇ ਸੋਧੋ

  1. "Ceausescu". Files. September 2010. Retrieved 28 December 2012.
  2. "Ceauşescu, între legendă şi adevăr: data naşterii şi alegerea numelui de botez".
  3. Behr, E. (1991).
  4. "Birth and Death in Romania, October 1986 - Making the History of 1989". Archived from the original on 2013-04-06. Retrieved 2017-01-09.
  5. Nicolae Ceaușescu.
  6. http://www.biography.com/people/nicolae-ceausescu-38355
  7. {{cite news}}: Empty citation (help)