ਪਰਿਵਰਤਿਤ ਚਟਾਨਾਂ ਉਹ ਹਨ ਜਿਹਨਾਂ ਵਿੱਚ ਰਸਾਇਣਕ ਬਣਤਰ ਜਾਂ ਸ਼ਕਲ ਤਾਂ ਬਦਲ ਗਈ ਹੈ ਪਰ ਚਟਾਨ ਸਮੁਚੇ ਤੌਰ 'ਤੇ ਅਖੰਡ ਅਤੇ ਅਟੁਟ ਰਹੀਆਂ ਹਨ। ਚਟਾਨਾ ਵਿੱਚ ਇਹ ਤਬਦੀਲੀ ਭੌਤਿਕ ਵੀ ਹੋ ਸਕਦੀ ਹੈ ਅਤੇ ਰਸਾਇਣਕ ਵੀ। ਕਈ ਵਾਰੀ ਇਹ ਦੋਵੇਂ ਵੀ ਹੁੰਦੀਆਂ ਹਨ। ਇੱਕ ਖਣਿਜ ਦੂਜੀ ਵਿੱਚ ਤਬਦੀਲ ਹੋ ਜਾਂਦਾ ਹੈ। ਤਾਪ ਦੀ ਬਹੁਲਤਾ ਕਰ ਕੇ ਵੱਖ ਵੱਖ ਕਣ ਇੱਕ ਦੂਜੇ ਅੰਦਰ ਸਮਾ ਜਾਂਦੇ ਹਨ ਅਤੇ ਕਈ ਵਾਰੀ ਬਾਹਰੀ ਕਣ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ। ਚਟਾਨਾਂ ਵਿੱਚ ਤਬਦੀਲੀ ਲਿਆਉਣ ਵਾਲੇ ਤਾਪ, ਸੰਪੀੜਨ ਅਤੇ ਘੁਲਣ ਹਨ। ਇਹਨਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ।[1]

  1. ਸਪਰਸ਼ੀ ਪਰਿਵਰਤਨ: ਅਸਲ ਵਿੱਚ ਸਿੱਧਾ ਜਵਾਲਾਮੁਖੀ ਵਿਸਫੋਟ ਦੇ ਕਾਰਨ ਨਾਲ ਸਬੰਧ ਹੈ। ਪਿਘਲੀਆਂ ਹੋਈਆਂ ਜਾਂ ਦੁਆਲੇ ਦੀ ਚਟਾਨਾਂ ਨਾਲ ਮੈਗਮਾ ਸਪਰਸ ਕਰਦਾ ਹੈ। ਤਾਪ ਦੀ ਬਹੁਲਤਾ ਅਤੇ ਅਨੇਕਾਂ ਮਿਸ਼ਰਤ ਤਰਲ ਪਦਾਰਥ ਦੁਆਲੇ ਦੀਆਂ ਚਟਾਨਾਂ ਦੀ ਬਣਤਰ ਨੂੰ ਬਦਲ ਦਿੰਦੇ ਹਨ। ਆਮ ਤੌਰ 'ਤੇ ਮੈਗਮਾ ਜਾਂ ਲਾਵਾ ਪ੍ਰਿਥਵੀ ਦੀਆਂ ਦਰਾੜਾਂ ਜਾਂ ਤੇੜਾ ਖੋੜਾਂ ਰਾਹੀ ਜਾਂ ਕਮਜ਼ੋਰ ਭਾਗਾਂ ਰਾਹੀ ਚੂਜੇ ਚਟਾਨੀ ਸਮੂਹਾਂ ਨਾਲ ਸਪਰਸ਼ ਕਰਦਾ ਹੈ। ਜਿਵੇਂ ਸੰਗਮਰਮਰ ਜੋ ਕਿ ਪੱਕਿਆ ਹੋਇਆ ਚੂਨਾ ਪੱਥਰ ਹੈ ਜੋ ਅਗਨ ਮੈਗਮਾ ਚੂਨੇ ਦੇ ਪੱਥਰ ਨੂੰ ਕ੍ਰਿਸਟਲਾਂ ਵਿੱਚ ਬਦਲ ਦਿੰਦਾ ਹੈ ਤੇ ਸੰਗਮਰਮਰ ਬਣ ਜਾਂਦਾ ਹੈ।
  2. ਪ੍ਰਦੇਸ਼ਕ ਪਰਿਵਰਤਨ: ਇਹ ਪਰਬਤ ਨਿਰਮਾਣ ਦੇ ਕਾਰਜ ਨਾਲ ਸਬੰਧਤ ਹੈ। ਇੱਥੇ ਚਟਾਨੀ ਪਰਿਵਰਤਨ ਬਹੁਤ ਵੱਡੇ ਆਕਾਰ ਤੇ ਹੁੰਦਾ ਹੈ। ਪਰਬਤ ਨਿਰਮਾਣ ਕਾਰਜ ਰਗੜ ਅਤੇ ਸੰਪੀੜਨ ਬਲ ਨੂੰ ਜਨਮ ਦਿੰਦਾ ਹੈ। ਚਟਾਨੀ ਸਮੂਹ ਆਪਣੀ ਥਾਂ ਬਦਲਦੇ ਰਹਿੰਦੇ ਹਨ ਜਿਸ ਕਰ ਕੇ ਉਹਨਾਂ ਵਿੱਚ ਵੱਡੇ ਆਕਾਰ ਦੀਆਂ ਤਬਦੀਲੀਆਂ ਆ ਜਾਂਦੀਆਂ ਹਨ। ਚਟਾਨਾਂ ਬਲੌਰੀ ਜਾਂ ਕ੍ਰਿਸਟਲੀ ਹੋ ਜਾਂਦੀਆਂ ਹਨ। ਜੋ ਪਹਿਲਾ ਹੀ ਬਲੌਰੀ ਹਨ ਉਹਨ ਪੁਨਰ-ਬਲੌਰੀ ਦਾ ਕਾਰਜ ਕਰਦੀਆਂ ਹਨ। ਪ੍ਰਿਥਵੀ ਦੀਆਂ ਅੰਦਰੁਨੀ ਗਤੀਆਂ ਇਹ ਸਾਰਾ ਕਾਰਜ ਵੱਡੇ ਪੈਮਾਨੇ ਤੇ ਵਿਸ਼ਲਾ ਪ੍ਰਦੇਸ਼ਾਂ ਵਿੱਚ ਕਰਦੀਆਂ ਹਨ ਇਸ ਲਈ ਇਸਨੂੰ ਪ੍ਰਦੇਸ਼ਕ ਪਰਿਵਰਤਿਤ ਕਹਿੰਦੇ ਹਨ।
ਕੁਆਰਟੇਜ਼ਾਈਟ

ਪਰਿਵਰਤਿਤ ਚਟਾਨਾਂ ਨੂੰ ਹੋਰ ਚਟਾਨਾਂ ਨਾਲੋਂ ਨਿਖੜਨਾ ਔਖਾ ਨਹੀਂ। ਇਸ ਦੀਆਂ ਕੁਝ ਉਦਾਰਹਨਾਂ ਹੇਠ ਲਿਖੀਆਂ ਹਨ।

ਲੜੀ ਨੰ: ਅਸਲ ਚਟਾਨ ਪਰਿਵਰਤਿਤ ਚਟਾਨ ਕਿਸਮ
1. ਰੇਤਲਾ ਪੱਥਰ ਕੁਆਰਟੇਜ਼ਾਈਟ ਗੈਰ ਪਤਰਤ
2. ਚੀਕਨੀ ਮਿੱਟੀ ਸਲੇਟ ਪਤਰਤ
3. ਚੂਨਾ ਪੱਥਰ ਸੰਗਮਰਮਰ ਗੈਰ ਪਤਰਤ
4. ਬਰੀਕ ਸ਼ੇਲ ਸ਼ਿਸ਼ਟ ਪਤਰਤ
5. ਖੁਰਦਰੀ ਸ਼ੇਲ ਨੀਸ ਪਤਰਤ
6. ਕੋਲਾ ਸਿੱਕਾ (ਧਾਤ)

ਹਵਾਲੇ ਸੋਧੋ

  1. Blatt, Harvey and Robert J. Tracy, Petrology, W.H.Freeman, 2nd ed., 1996, p.355 ISBN 0-7167-2438-3