ਪੁਰਸ਼ੋਤਮ ਲਾਲ (28 ਅਗਸਤ 1929 – 3 ਨਵੰਬਰ 2010) ਇੱਕ ਭਾਰਤੀ ਕਵੀ, ਨਿਬੰਧਕਾਰ, ਅਨੁਵਾਦਕ, ਪ੍ਰੋਫ਼ੈਸਰ ਅਤੇ ਪ੍ਰਕਾਸ਼ਕ ਸੀ। ਉਹ ਸੰਨ 1958 ਵਿੱਚ ਕਲਕੱਤਾ ਚ ਹੋਂਦ ਵਿੱਚ ਆਈ ਰਾਇਟਰਸ ਵਰਕਸ਼ਾਪ ਦਾ ਮੋਢੀ ਸੀ।[1][2] ਕਲਕੱਤੇ ਦੇ ਸੇਂਟ ਜ਼ੇਵੀਅਰ ਕਾਲਜ ਵਿੱਚ ਅੰਗਰੇਜ਼ੀ ਦੇ ਪ੍ਰੋਫ਼ੈਸਰ ਪੀ ਲਾਲ ਨੇ ਅਮਰੀਕਾ ਦੇ ਕਈ ਸੰਸਥਾਨਾਂ ਵਿੱਚ ਵਿਜਿਟਿੰਗ ਪ੍ਰੋਫ਼ੈਸਰ ਦੇ ਤੌਰ ਉੱਤੇ ਵੀ ਕੰਮ ਕੀਤਾ।

ਪੁਰਸ਼ੋਤਮ ਲਾਲ
ਜਨਮ(1929-08-28)28 ਅਗਸਤ 1929
ਕਪੂਰਥਲਾ, ਪੰਜਾਬ, ਬਰਤਾਨਵੀ ਭਾਰਤ
ਮੌਤ3 ਨਵੰਬਰ 2010(2010-11-03) (ਉਮਰ 81)
ਕੋਲਕਾਤਾ, ਭਾਰਤ
ਕਿੱਤਾਕਵੀ, ਨਿਬੰਧਕਾਰ, ਅਨੁਵਾਦਕ, ਪ੍ਰਕਾਸ਼ਕ
ਭਾਸ਼ਾਅੰਗਰੇਜ਼ੀ
ਰਾਸ਼ਟਰੀਅਤਾਭਾਰਤੀ
ਸਿੱਖਿਆਅੰਗਰੇਜ਼ੀ ਐਮਏ
ਅਲਮਾ ਮਾਤਰਸੇਂਟ ਜ਼ੇਵੀਅਰ ਕਾਲਜ, ਕੋਲਕਾਤਾ, ਅਤੇ ਕੋਲਕਾਤਾ ਯੂਨੀਵਰਸਿਟੀ
ਕਾਲ1953–1993
ਸ਼ੈਲੀਭਾਰਤੀ ਕਲਾਸਿਕ
ਪ੍ਰਮੁੱਖ ਕੰਮਮਹਾਭਾਰਤ ਅਤੇ ਉਪਨਿਸ਼ਦਾਂ ਦੀ ਅੰਗਰੇਜ਼ੀ ਵਿੱਚ ਪੁਨਰ-ਸਿਰਜਣਾ
ਪ੍ਰਮੁੱਖ ਅਵਾਰਡਪਦਮ ਸ੍ਰੀ, Honorary Doctorate of Letters, Western Maryland College
ਜੀਵਨ ਸਾਥੀਸ਼ਿਆਮਸਰੀ ਨਾਗ
ਬੱਚੇਆਨੰਦ ਲਾਲ, ਸਰੀਮਤੀ ਲਾਲ http://en.wikipedia.org/wiki/Srimati_Lal
ਵੈੱਬਸਾਈਟ
writersworkshopindia.com

ਇੱਕ ਲੇਖਕ ਵਜੋਂ ਪੀ ਲਾਲ ਨੇ ਅੱਠ ਕਾਵਿ-ਸੰਗ੍ਰਿਹ, ਦਰਜਨ ਤੋਂ ਵੱਧ ਸਾਹਿਤ-ਸਮਿਖਿਆ ਦੀਆਂ ਕਿਤਾਬਾਂ, ਇੱਕ ਯਾਦਾਂ ਦੀ ਪੁਸਤਕ, ਕਈ ਬਾਲ ਕਿਤਾਬਾਂ ਲਿਖਣ ਦੇ ਇਲਾਵਾ ਦਰਜਨਾਂ ਅਨੁਵਾਦ ਕੀਤੇ। ਵਿਸ਼ੇਸ਼ ਤੌਰ 'ਤੇ ਸੰਸਕ੍ਰਿਤ ਤੋਂ ਅੰਗਰੇਜ਼ੀ ਵਿੱਚ ਮਹਾਂਭਾਰਤ ਦਾ ਉਸ ਦਾ ਕੀਤਾ ਅਨੁਵਾਦ ਸਭ ਤੋਂ ਪ੍ਰਮਾਣਿਕ ਮੰਨਿਆ ਜਾਂਦਾ ਹੈ ਜੋ ਅਠਾਰਾਂ ਖੰਡਾਂ ਵਿੱਚ ਛਪ ਚੁੱਕਿਆ ਹੈ। ਉਸ ਨੇ ਇੱਕੀ ਉਪਨਿਸ਼ਦਾਂ ਦਾ ਵੀ ਅੰਗਰੇਜ਼ੀ ਅਨੁਵਾਦ ਕੀਤਾ। ਸੰਸਕ੍ਰਿਤ ਦੇ ਹੋਰ ਗ੍ਰੰਥਾਂ ਦੇ ਇਲਾਵਾ ਉਸ ਨੇ ਪ੍ਰੇਮਚੰਦ ਅਤੇ ਟੈਗੋਰ ਨੂੰ ਵੀ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ।

ਆਪਣੇ ਜੀਵਨ ਕਾਲ ਵਿੱਚ ਉਸ ਨੇ ਵਿਦਿਆਰਥੀਆਂ, ਕਵੀਆਂ ਅਤੇ ਲੇਖਕਾਂ ਦੀ ਕਈ ਪੀੜੀਆਂ ਲਈ ਪ੍ਰੇਰਨਾ-ਸਰੋਤ ਦਾ ਕੰਮ ਕੀਤਾ।

ਹਵਾਲੇ ਸੋਧੋ