ਫ਼ਰਾਂਸਿਸ ਫ਼ੋਰਡ ਕੋਪੋਲਾ

ਫ਼ਰਾਂਸਿਸ ਫ਼ੋਰਡ ਕੋਪੋਲਾ (ਯੂਐਸ: /ˈkpələ/;[1]) ਜਨਮ 7 ਅਪਰੈਲ, 1939 ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ ਅਤੇ ਫ਼ਿਲਮ ਕੰਪੋਜ਼ਰ ਹੈ। ਉਹ ਫ਼ਿਲਮ ਨਿਰਮਾਣ ਦੀ ਨਵੀਨ ਹਾਲੀਵੁੱਡ ਲਹਿਰ ਦਾ ਕੇਂਦਰੀ ਸ਼ਖ਼ਸ ਸੀ। ਕੋਪੋਲਾ ਦੀ ਫ਼ਿਲਮ ਦ ਗੌਡਫ਼ਾਦਰ ਨੂੰ ਨਾ ਸਿਰਫ਼ ਤਿੰਨ ਔਸਕਰ ਇਨਾਮ ਮਿਲੇ ਜਦਕਿ ਇਸ ਫ਼ਿਲਮ ਨੇ ਦੁਨੀਆ ਭਰ ਵਿੱਚ ਗੈਂਗਸਟਰ ਸ਼ੈਲੀ ਦੀਆਂ ਫ਼ਿਲਮਾਂ ਦੇ ਨਿਰਮਾਣ ਦੇ ਨਜ਼ਰੀਏ ਵਿੱਚ ਬਹੁਤ ਬਦਲਾਅ ਕੀਤਾ।[2]

ਫ਼ਰਾਂਸਿਸ ਫ਼ੋਰਡ ਕੋਪੋਲਾ
(Francis Ford Coppola)
ਜਨਮ (1939-04-07) ਅਪ੍ਰੈਲ 7, 1939 (ਉਮਰ 85)
ਡੀਟ੍ਰੋਇਚ, ਮਿਸ਼ੀਗਨ, ਅਮਰੀਕਾ
ਅਲਮਾ ਮਾਤਰਹੌਫ਼ਸਤ੍ਰਾ ਯੂਨੀਵਰਸਿਟੀ
ਕੈਲੇਫ਼ੋਰਨੀਆ ਦੀ ਯੂਨੀਵਰਸਿਟੀ, ਲਾਸ ਏਂਜਲਸ
ਪੇਸ਼ਾਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ, ਫ਼ਿਲਮ ਨਿਰਮਾਤਾ, ਫ਼ਿਲਮ ਕੰਪੋਜ਼ਰ
ਸਰਗਰਮੀ ਦੇ ਸਾਲ1962 ਤੋਂ ਹੁਣ ਤੱਕ
ਰਾਜਨੀਤਿਕ ਦਲਡੈਮੋਕ੍ਰੇਟਿਕ
ਜੀਵਨ ਸਾਥੀ
(ਤੋਂ ਬਾਅਦ 1963)
ਬੱਚੇਜਿਆਨ-ਕਾਰਲੋ ਕੋਪੋਲਾ
ਰੋਮਨ ਕੋਪੋਲਾ
ਸੋਫ਼ੀਆ ਕੋਪੋਲਾ
ਮਾਤਾ-ਪਿਤਾਕਾਰਮਾਈਨ ਕੋਪੋਲਾ
ਇਟਾਲੀਆ ਪੈਨੀਨੋ
ਰਿਸ਼ਤੇਦਾਰਅਗਸਤ ਕੋਪੋਲਾ (ਭਰਾ)
ਤਾਲੀਆ ਸ਼ਾਇਰ (ਭੈਣ)
ਨਿਕੋਲਸ ਕੇਜ (ਭਾਣਜਾ)
ਜਿਆ ਕੋਪੋਲਾ (ਪੋਤਰੀ)
ਪਰਿਵਾਰਕੋਪੋਲਾ ਪਰਿਵਾਰ

ਜੀਵਨ ਸੋਧੋ

ਫ਼ਰਾਂਸਿਸ ਫ਼ੋਰਡ ਕੋਪੋਲਾ ਦਾ ਜਨਮ ਸੰਯੁਕਤ ਰਾਜ ਅਮਰੀਕਾ ਦੇ ਮਿਸ਼ੀਗਨ ਰਾਜ ਦੇ ਡੀਟ੍ਰੋਇਚ ਸ਼ਹਿਰ ਵਿੱਚ ਇਤਾਲਵੀ ਮੂਲ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਕੋਪੋਲਾ ਦਾ ਵਿਚਕਾਰਲਾ ਨਾਮ ਫ਼ੋਰਡ ਮੋਟਰਸ ਦੇ ਮਾਲਿਕ ਹੈਨਰੀ ਫ਼ੋਰਡ ਦੇ ਨਾਮ ਉੱਪਰ ਪਿਆ ਸੀ। ਕੋਪੋਲਾ ਦਾ ਜਨਮ ਹੈਨਰੀ ਫ਼ੋਰਡ ਹਸਪਤਾਲ ਵਿੱਚ ਹੋਇਆ ਸੀ। ਕੋਪੋਲਾ ਦੇ ਜਨਮ ਦੇ ਸਮੇਂ ਉਸਦੇ ਪਿਤਾ ਫ਼ੋਰਡ ਮੋਟਰ ਕੰਪਨੀ ਦੇ ਲਈ ਰੇਡੀਓ ਤੇ ਪ੍ਰਸਾਰਿਤ ਹੋਣ ਵਾਲੇ ਸੰਗੀਤ ਪ੍ਰੋਗਰਾਮ ਵਿੱਚ ਬੰਸਰੀ ਵਾਦਕ ਅਤੇ ਆਰਕੈਸਟਰਾ ਦੇ ਸਹਾਇਕ ਨਿਰਦੇਸ਼ਕ ਸਨ। ਜਦੋਂ ਕੋਪੋਲਾ ਦੋ ਸਾਲ ਦਾ ਸੀ ਤਾਂ ਉਸਦੇ ਪਿਤਾ ਨੂੰ ਮਸ਼ਹੂਰ ਸੰਗੀਤ ਕੰਪਨੀ ਐਨਬੀਸੀ ਸਿੰਫ਼ਨੀ ਆਰਕੈਸਟਰਾ ਵਿੱਚ ਮੁੱਖ ਬੰਸਰੀ ਵਾਦਕ ਦੇ ਰੂਪ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਕੋਪੋਲਾ ਆਪਣੇ ਮਾਤਾ-ਪਿਤਾ ਦੇ ਨਾਲ ਨਿਊਯਾਰਕ ਆ ਗਿਆ। ਨਿਊਯਾਰਕ ਦੇ ਵੁੱਡਸਾਈਡ, ਕੁਈਨਜ਼ ਵਿੱਚ ਕੋਪੋਲਾ ਦਾ ਬਚਪਨ ਬੀਤਿਆ।

ਪੋਲੀਓ ਦੀ ਬੀਮਾਰੀ ਹੋ ਜਾਣ ਕਾਰਨ ਕੋਪੋਲਾ ਦੇ ਬਚਪਨ ਦਾ ਬਹੁਤਾ ਹਿੱਸਾ ਬਿਸਤਰੇ ਤੇ ਹੀ ਲੰਘਿਆ। ਇਹ ਉਹ ਦੌਰ ਸੀ ਜਦੋਂ ਕੋਪੋਲਾ ਨੇ ਘਰ ਵਿੱਚ ਰਹਿ ਕੇ ਕਠਪੁਤਲੀ ਨਾਟਕਲਾ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਪੁਸਤਕਾਂ ਦਾ ਅਧਿਐਨ ਕੀਤਾ। 15 ਸਾਲ ਦੀ ਉਮਰ ਵਿੱਚ ਕੋਪੋਲਾ ਨੇ ਟੇਨੀਜ ਵਿਲੀਅਮਜ਼ ਦਾ ਨਾਟਕ ਏ ਸਟ੍ਰਿਕਟਰ ਨੇਮਡ ਡਿਜ਼ਾਇਰ ਪੜ੍ਹਿਆ। ਇੱਥੋਂ ਹੀ ਕੋਪੋਲਾ ਦੀ ਰੰਗਮੰਚ ਵਿੱਚ ਰੁਚੀ ਉਤਪੰਨ ਹੋ ਗਈ। ਹਾਲਾਂਕਿ ਕੋਪੋਲਾ ਸਕੂਲੀ ਪੜ੍ਹਾਈ ਵਿੱਚ ਔਸਤ ਸੀ ਪਰ ਤਕਨੀਕ ਅਤੇ ਇੰਜੀਨੀਅਰਿੰਗ ਵਿੱਚ ਉਸਦੀ ਰੁਚੀ ਇਸ ਕਦਰ ਤੱਕ ਸੀ ਕਿ ਉਸਦੇ ਸਹਿਪਾਠੀ ਉਸਨੂੰ ਸਾਇੰਸ ਉਪਨਾਮ ਨਾਲ ਬੁਲਾਉਂਦੇ ਸਨ।

ਸੰਗੀਤਕਾਰ ਪਿਤਾ ਦੀ ਔਲਾਦ ਹੋਣ ਦੇ ਕਾਰਨ ਟਿਊਬਾ ਵਜਾਉਣ ਵਿੱਚ ਮਾਹਿਰ ਹੋ ਗਿਆ ਅਤੇ ਉਸਨੂੰ ਨਿਊਯਾਰਕ ਮਿਲਟਰੀ ਅਕੈਡਮੀ ਵਿੱਚ ਦਾਖ਼ਲਾ ਮਿਲ ਗਿਆ। ਕੋਪੋਲਾ ਦੇ ਪਿਤਾ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਇੰਜੀਨੀਅਰ ਬਣੇ ਪਰ ਕੋਪੋਲਾ ਨੇ ਹੌਫ਼ਸਤ੍ਰਾ ਕਾਲਜ ਵਿੱਚ ਰੰਗਮੰਚ ਅਤੇ ਕਲਾ ਵਿੱਚ ਦਾਖ਼ਲਾ ਲੈ ਲਿਆ। ਅਧਿਐਨ ਦੇ ਦੌਰਾਨ ਹੀ ਕੋਪੋਲਾ ਨੂੰ ਸੇਰਗੇਈ ਆਈਜ਼ਨਸਟਾਈਨ ਦੀ ਟੈਨ ਡੇਜ਼ ਦੈਟ ਸ਼ੁੱਕ ਦ ਵਰਲਡ ਫ਼ਿਲਮ ਵੇਖਣ ਦਾ ਮੌਕਾ ਮਿਲਿਆ। ਉਹ ਇਸ ਫ਼ਿਲਮ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਰੰਗਮੰਚ ਨੂੰ ਆਪਣਾ ਕੈਰੀਅਰ ਚੁਣਨ ਦਾ ਵਿਚਾਰ ਛੱਡ ਦਿੱਤਾ ਅਤੇ ਉਸਦਾ ਰੁਝਾਨ ਸਿਨੇਮਾ ਦੇ ਵੱਲ ਹੋ ਗਿਆ।

ਕਾਲਜ ਵਿੱਚ ਅਧਿਐਨ ਦੇ ਦੌਰਾਨ ਕੋਪੋਲਾ ਨੂੰ ਰੰਗਮੰਚ ਵਿੱਚ ਨਿਰਦੇਸ਼ਨ ਅਤੇ ਪ੍ਰੋਡਕਸ਼ਨ ਦੇ ਲਈ ਡੀ.ਐਚ. ਲਾਰੈਂਸ ਪੁਰਸਕਾਰ ਵੀ ਮਿਲਿਆ। ਨਾਲ ਹੀ ਉਸਨੂੰ ਕਾਲਜ ਦੇ ਰੰਗਮੰਚ ਅਤੇ ਕਲਾ ਵਿਭਾਗ ਵਿੱਚ ਮਹੱਤਵਪੂਰਨ ਉਪਲਬਧੀ ਅਤੇ ਯੋਗਦਾਨ ਦੇ ਲਈ ਬੇਕਰਮੈਨ ਪੁਰਸਕਾਰ ਵੀ ਮਿਲਿਆ।[3][4][5]

ਫ਼ਿਲਮ ਨਿਰਮਾਣ ਸੋਧੋ

ਕਾਲਜ ਦੀ ਪੜ੍ਹਾਈ ਪੂਰੀ ਹੋਣ ਪਿੱਛੋਂ ਕੋਪੋਲਾ ਨੇ ਯੂ.ਐਲ.ਸੀ.ਏ. ਫ਼ਿਲਮ ਸਕੂਲ ਵਿੱਚ ਫ਼ਿਲਮ ਨਿਰਮਾਣ ਸਿੱਖਣ ਦੇ ਲਈ ਦਾਖ਼ਲਾ ਲੈ ਲਿਆ। ਇੱਥੇ ਉਸਨੇ ਵਿਦਿਆਰਥੀ ਦੇ ਰੂਪ ਵਿੱਚ ਐਡੇਗਰ ਐਲਨ ਪੋ ਦੀ ਕਹਾਣੀ ਵਿਲੀਅਮ ਵਿਲਸਨ ਤੇ ਅਧਾਰਿਤ ਟੂ ਕ੍ਰਿਸਟੋਫ਼ਰ ਨਾਮ ਦੀ ਫ਼ਿਲਮ ਬਣਾਈ। ਯੂ.ਐਲ.ਸੀ.ਏ. ਫ਼ਿਲਮ ਸਕੂਲ ਵਿੱਚ ਪੜ੍ਹਾਈ ਦੇ ਦੌਰਾਨ ਕੋਪੋਲਾ ਦੀ ਮੁਲਾਕਾਤ ਪ੍ਰਸਿੱਧ ਰੌਕਸਟਾਰ ਜਿਮ ਮੌਰੀਸਨ ਨਾਲ ਹੋਈ ਜਿਸਦੇ ਮਸ਼ਹੂਰ ਅਤੇ ਵਿਵਾਦ ਭਰੇ ਗੀਤ ਦ ਐਂਡ ਦਾ ਇਸਤੇਮਾਲ ਕੋਪੋਲਾ ਨੇ ਆਪਣੀ ਫ਼ਿਲਮ ਐਪੋਕਲਿਪਸ ਨਾਓ ਵਿੱਚ ਕੀਤਾ।

ਫ਼ਿਲਮ ਨਿਰਮਾਣ ਵਿੱਚ ਸਿੱਖਿਅਤ ਹੋਣ ਦੇ ਬਾਵਜੂਦ ਕੋਪੋਲਾ ਨੂੰ ਸ਼ੁਰੂਆਤ ਦੌਰ ਵਿੱਚ ਸਫ਼ਲਤਾ ਨਹੀਂ ਮਿਲੀ। ਛੋਟੀਆ-ਮੋਟੀਆਂ ਫ਼ਿਲਮਾਂ ਦੇ ਇਲਾਵਾ ਕੋਈ ਵੱਡਾ ਨਿਰਮਾਤਾ ਉਸਦੀਆਂ ਫ਼ਿਲਮਾਂ ਨੂੰ ਹੱਥ ਪਾਉਣ ਨੂੰ ਤਿਆਰ ਨਹੀਂ ਸੀ। ਪਰ 1970 ਵਿੱਚ ਕੋਪੋਲਾ ਨੂੰ ਫ਼ਿਲਮ ਪੈਟਨ ਵਿੱਚ ਸਹਿ-ਪਟਕਥਾ ਲਿਖਣ ਦਾ ਕੰਮ ਮਿਲ ਗਿਆ ਅਤੇ ਇਸ ਫ਼ਿਲਮ ਵਿੱਚ ਉਸਦੇ ਕੰਮ ਨੂੰ ਸਰਾਹਨਾ ਮਿਲੀ ਅਤੇ ਉਸਨੂੰ ਉਸਦੇ ਕੰਮ ਲਈ ਅਕਾਦਮੀ ਇਨਾਮ ਮਿਲਿਆ। ਇਸਦੇ ਦੋ ਸਾਲ ਪਿੱਛੋਂ 1972 ਵਿੱਚ ਕੋਪੋਲਾ ਦੀ ਫ਼ਿਲਮ ਗੌਡਫ਼ਾਦਰ ਨੇ ਤਾਂ ਫ਼ਿਲਮ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਲਿਖ ਦਿੱਤਾ। ਇਸ ਫ਼ਿਲਮ ਨੂੰ ਦੁਨੀਆ ਭਰ ਵਿੱਚ ਜ਼ਬਰਦਸਤ ਵਪਾਰਕ ਸਫ਼ਲਤਾ ਮਿਲੀ ਅਤੇ ਨਾਲ ਹੀ ਸਭ ਤੋਂ ਵਧੀਆ ਪਟਕਥਾ ਅਤੇ ਨਿਰਦੇਸ਼ਨ ਲਈ ਆਸਕਰ ਇਨਾਮ ਵੀ ਮਿਲਿਆ।

ਹੌਲੀਵੁੱਡ ਵਿੱਚ ਫ਼ਿਲਮ ਨਿਰਮਾਣ ਦੀ ਪਰੰਪਰਿਕ ਸ਼ੈਲੀ ਨੂੰ ਚੁਨੌਤੀ ਦਿੰਦੇ ਹੋਏ ਕੋਪੋਲਾ ਨੇ ਨਵੀਂ ਹੌਲੀਵੁੱਡ ਲਹਿਰ ਨੂੰ ਜਨਮ ਦਿੱਤਾ। ਕੋਪੋਲਾ ਦੇ ਨਾਲ ਇਸ ਸ਼ੈਲੀ ਨੂੰ ਅਪਨਾਉਣ ਵਾਲ ਫ਼ਿਲਮਕਾਰਾਂ ਵਿੱਚ ਸਟੀਵਨ ਸਪੀਲਬਰਗ, ਮਾਰਟਿਨ ਸਕੌਰਸੀਜ਼ੇ, ਵੁਡੀ ਐਲਨ ਅਤੇ ਜੌਰਜ ਲੁਕਾਚ ਜਿਹੇ ਦਿੱਗਜ ਵੀ ਸ਼ਾਮਿਲ ਸਨ।

ਕੋਪੋਲਾ ਨੇ ਅੱਜਤੱਕ 25 ਤੋ ਵੱਧ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ ਜਿਹਨਾਂ ਵਿੱਚੋਂ ਮੁੱਖ ਫ਼ਿਲਮਾਂ ਦੀ ਸੂਚੀ ਇਸ ਤਰ੍ਹਾਂ ਹੈ:

ਸਨਮਾਨ ਸੋਧੋ

  • ਬਰਲਿਨ ਅੰਤਰਰਾਸ਼ਟਰੀ ਫ਼ਿਲਮ ਸਮਾਰੋਹ ਵਿੱਚ ਬਰਲੀਨਾਲੇ ਕੈਮਰਾ ਸਨਮਾਨ - 1991
  • ਵੈਨਿਸ ਫ਼ਿਲਮ ਸਮਾਰੋਹ ਵਿੱਚ ਗੋਲਡਨ ਲਾਇਨ ਸਨਮਾਨ -1992
  • ਡਾਇਰੈਕਟਰਜ਼ ਗਿਲਡ ਔਫ਼ ਅਮੈਰੀਕਾ ਦੇ ਵੱਲੋਂ ਲਾਈਫ਼ ਟਾਈਮ ਅਚੀਵਮੈਂਟ ਅਵਾਰਡ - 1998
  • ਡੈਨਵਰ ਫ਼ਿਲਮ ਸਮਾਰੋਹ ਦੁਆਰਾ ਡੈਨਵਰ ਲਾਈਫ਼ ਟਾਈਮ ਅਚੀਵਮੈਂਟ ਅਵਾਰਡ - 2003
  • ਕਈ ਫ਼ਿਲਮਾਂ ਵਿੱਚ ਆਸਕਰ ਇਨਾਮ

ਹਵਾਲੇ ਸੋਧੋ

  1. ਫ਼ਰਾਂਸਿਸ ਫ਼ੋਰਡ ਕੋਪੋਲਾ ਇਨਸਾਈਕਲੋਪੀਡੀਆ ਬ੍ਰਿਟਾਨੀਕਾ ਵਿੱਚ
  2. "Featured Filmmaker Fransis Ford Copola". ign.com. Retrieved 2017-07-28.
  3. "Francis Ford Coppola". Retrieved 2017-07-28.
  4. "Directors Hall of Fame, Class of 2010". Retrieved 2017-07-28.

ਹੋਰ ਪੜ੍ਹੋ ਸੋਧੋ

ਬਾਹਰਲੇ ਲਿੰਕ ਸੋਧੋ