ਫੁੱਟਸਾਲ (ਪੁਰਤਗਾਲੀ ਉਚਾਰਨ: [futˈsal]) ਇੱਕ ਅੰਦਰਵਰਤੀ ਖੇਡ ਹੈ। ਫੁੱਟਬਾਲ ਦੀ ਇੱਕ ਕਿਸਮ ਹੈ ਜੋ ਉਸ ਨਾਲੋਂ ਛੋਟੇ ਮੈਦਾਨ ਵਿੱਚ ਖੇਡੀ ਜਾਂਦੀ ਹੈ ਅਤੇ ਇਹ ਜ਼ਿਆਦਾਤਰ ਕਿਸੇ ਖੇਡ ਹਾਲ ਵਿੱਚ ਖੇਡੀ ਜਾਂਦੀ ਹੈ। ਇਹ ਹਰ ਟੀਮ ਵਿੱਚ 5 ਮੈਂਬਰਾਂ ਵਾਲੀ ਫੁੱਟਬਾਲ ਦੀ ਇੱਕ ਕਿਸਮ ਹੈ।[1] ਇਸ ਦਾ ਨਾਲ ਪੁਰਤਗੇਜ਼ੀ "ਫੁਤੇਬਾਲ ਦੇ ਸਾਲਾਓ" (Futebol de salão) ਤੋਂ ਲਿੱਤਾ ਗਿਆ ਹੈ ਜਿਸਦਾ ਅਰਥ ਹੈ "ਕਮਰੇ ਵਿੱਚ ਖੇਡੀ ਜਾਣ ਵਾਲੀ ਫੁੱਟਬਾਲ"। ਬਰਾਜ਼ੀਲ ਵਿੱਚ ਇਹ ਖੇਡ 1930ਵਿਆਂ ਅਤੇ 1940ਵਿਆਂ ਵਿੱਚ ਵਿਕਸਿਤ ਹੋਈ।

ਫੁੱਟਸਾਲ
ਅਰਜਨਟੀਨਾ ਅਤੇ ਬਰਾਜ਼ੀਲ ਵਿੱਚ ਅੰਤਰਰਾਸ਼ਟਰੀ ਫੁੱਟਸਾਲ ਮੈਚ
ਖੇਡ ਅਦਾਰਾਫ਼ੀਫ਼ਾ ਅਤੇ AMF
ਪਹਿਲੀ ਵਾਰ1930, ਊਰੂਗੂਏ
ਖ਼ਾਸੀਅਤਾਂ
ਪਤਾYes
ਟੀਮ ਦੇ ਮੈਂਬਰਹਰ ਟੀਮ ਵਿੱਚ 5 ਮੈਂਬਰ
ਕਿਸਮਅੰਦਰਵਰਤੀ
ਖੇਡਣ ਦਾ ਸਮਾਨਫੁੱਟਸਾਲ ਗੇਂਦ
ਥਾਂਫੁੱਟਸਾਲ ਖੇਡ ਹਾਲ
ਪੇਸ਼ਕਾਰੀ
ਓਲੰਪਿਕ ਖੇਡਾਂNo
ਪੈਰਾ ਓਲੰਪਿਕ ਖੇਡਾਂNo

ਬਰਾਜ਼ੀਲ ਵਿੱਚ ਫੁੱਟਸਾਲ ਫੁੱਟਬਾਲ ਤੋਂ ਜ਼ਿਆਦਾ ਖੇਡੀ ਜਾਂਦੀ ਹੈ ਪਰ ਇਸ ਦੇ ਦਰਸ਼ਕ ਫੁੱਟਬਾਲ ਤੋਂ ਘੱਟ ਹੁੰਦੇ ਹਨ। ਕਈ ਫੁੱਟਸਾਲ ਖਿਡਾਰੀ ਬਾਅਦ ਵਿੱਚ ਸਫ਼ਲ ਅਤੇ ਪੇਸ਼ੇਵਰ ਫੁੱਟਬਾਲ ਖਿਡਾਰੀ ਬਣੇ ਹਨ।[2]

ਹਵਾਲੇ ਸੋਧੋ

  1. http://www.bbc.co.uk/sport/0/football/27980859
  2. "The football greats forged by futsal". FIFA.com. FIFA. Archived from the original on 24 ਮਾਰਚ 2013. Retrieved 28 March 2013. {{cite web}}: Unknown parameter |dead-url= ignored (|url-status= suggested) (help)