ਫੂਲੇਰੀਨਜ਼ ਕਾਰਬਨ ਨੂੰ ਬਹੁਤ ਉੱਚੇ ਤਾਪਮਾਨ ਤੇ ਗਰਮ ਕਰ ਕੇ ਕਾਰਬਨ ਦਾ ਇੱਕ ਹੋਰ ਭਿੰਨ ਰੂਪ ਪੈਦਾ ਹੁੰਦਾ ਹੈ। ਇਹ 60 ਕਾਰਬਨ ਪ੍ਰਮਾਣੂਆਂ ਨੂੰ ਮਿਲ ਕੇ ਇੱਕ ਗੋਲਾਕਾਰ ਅਣੂ ਦੇ ਰੂਪ ਵਿੱਚ ਹੁੰਦਾ ਹੈ। 1985 'ਚ ਵਿਗਿਆਨੀਆਂ ਨੇ ਇਸ ਦਾ ਨਾਮ ਪਰਫੈਕਟ ਚਕਰਕਾਰ ਬਕਮਿਨਸਟਰ ਫੂਲੇਰੀਨਜ਼ ਰੱਖਿਆ ਗਿਆ। ਇਸ ਨੂੰ ਬੱਦਲਾਂ ਵਿੱਚਕਾਰਲੀ ਖਾਲੀ ਜਗ੍ਹਾ ਵਿੱਚ ਲੱਭਿਆ ਗਿਆ ਸੀ। ਫੂਲੇਰੀਨਜ਼ C70, C90ਅਤੇ C120 ਬਣਤਰ ਵਾਲੀ ਵੀ ਲੱਭੀ ਗਈ ਹੈ। ਆਉਣ ਵਾਲੇ ਸਮੇਂ ਵਿੱਚ ਫੂਲੇਰੀਨਜ਼ ਅਤੇ ਇਸ ਦੇ ਯੋਗਿਕਾਂ ਦਾ ਬਹੁਤ ਉਪਯੋਗ ਹੋਵੇਗਾ।[1]

C60
C60

ਗੁਣ ਸੋਧੋ

  • ਇਹ ਸਥਿਰ ਹੈ ਪਰੰਤੂ ਅਕਿਰਿਆਸ਼ੀਲ ਵੀ ਨਹੀਂ ਹੈ। ਇਸ ਦੀ ਬਣਤਰ sp2-ਹਾਈਬ੍ਰਿਡ ਕਾਰਬਨ ਪ੍ਰਮਾਣੂ ਹੈ ਜਿਸ ਦਾ ਉਰਜਾ ਪੱਧਰ ਗਰੇਫ਼ਾਈਟ ਵਰਗਾ ਪਰ ਝੁਕ ਕੇ ਗੋਲਾ ਜਾਂ ਟਿਉਬ ਵਰਗੀ ਸਕਲ ਬਣਾਉਂਦਾ ਹੈ।
  • ਫੂਲੇਰੀਨਜ਼ ਦੀ ਖਾਸ ਗੁਣ 6,6-ਦੁਹਰਾ ਬੰਧਨ ਰਾਹੀ sp2-ਹਾਈਬ੍ਰਿਡ ਕਾਰਬਨ ਦਾ sp3-ਵਿੱਚ ਬਦਲਣਾ ਹੈ ਜਿਸ ਨਾਲ ਬੰਧਨ ਦਾ ਕੋਣ 120° ਜੋ ਕਿ sp2 ਤੋਂ ਬਦਲ ਕਿ 109.5° ਜੋ ਕਿ sp3 ਵਿੱਚ ਹੈ ਹੋਣਾ।
  • ਜਿਸ ਨਾਲ ਅਣੂ ਦਾ ਜ਼ਿਆਦਾ ਸਥਿਰ ਹੈ।
  • ਫੂਲੇਰੀਨਜ਼ ਦਾ ਆਂਡੇ ਦੇ ਅਕਾਰ ਦਾ ਇੰਡੋਹੇਡਰਲ ਫੂਲੇਰੀਨਜ਼ ਦਾ ਬਣਨਾ ਹੈ Tb3N@C84
  • ਫੂਲੇਰੀਨਜ਼ ਬਹੁਤ ਘੱਟ ਮਾਰਤਾ ਵਿੱਚ ਤਾਂ ਬਹੁਤ ਸਾਰੇ ਘੋਲਕਾਂ ਵਿੱਚ ਘੁਲ ਜਾਂਦੀ ਹੈ। ਜਿਵੇਂ ਟੋਲੁਏਨ, ਕਾਰਬਨ ਡਾਈਆਕਸਾਈਡ। C70 ਦਾ ਘੋਲ ਸੁਰਖ ਭੂਰਾ ਰੰਗ ਦਾ ਹੁੰਦਾ ਹੈ। ਫੂਲੇਰੀਨਜ਼ C76 ਤੋਂ C84 ਦਾ ਰੰਗ ਵੱਖ ਵੱਖ ਹੁੰਦਾ ਹੈ। ਫੂਲੇਰੀਨਜ਼ C28, C36 ਅਤੇ C50 ਘੁਲਣਸ਼ੀਲ ਨਹੀਂ ਹਨ ਕਿਉਂਕੇ .ਇਹਨਾਂ ਦੇ ਕਾਰਬਨ ਕਾਰਬਨ ਪ੍ਰਮਾਣੂਆਂ ਵਿੱਚ ਅੰਤਰ ਘੱਟ ਹੈ।

ਹਵਾਲੇ ਸੋਧੋ

  1. "Fullerene", Encyclopædia Britannica on-line