ਬੈਰੀ ਰੌਬਰਟ ਪੈਪਰ (ਜਨਮ 4 ਅਪਰੈਲ 1970) ਇੱਕ ਕੈਨੇਡੀਆਈ ਅਦਾਕਾਰ ਹੈ। ਇਹ ਬੈਟਲਫ਼ੀਲ ਅਰਥ ਵਿੱਚ ਆਪਣੇ ਕਿਰਦਾਰ ਜੌਨੀ ਗੁੱਡਬੌਇ ਟਾਇਲਰ, ਫ਼ਲੈਗ ਆਫ਼ ਆਵਰ ਫ਼ਾਦਰਸ ਵਿੱਚ ਸਾਰਜੰਟ ਮਾਈਕਲ ਸਟ੍ਰੈਂਕ, Dean Stanton in ਦ ਗ੍ਰੀਨ ਮਾਈਲ ਵਿੱਚ ਡੀਨ ਸਟੈਨਟਨ, ਸੇਵਿੰਗ ਪ੍ਰਾਈਵੇਟ ਰਾਇਨ ਵਿੱਚ ਪ੍ਰਾਈਵੇਟ ਡੇਨੀਅਲ ਜੈਕਸਨ, 61* ਵਿੱਚ ਰੌਜਰ ਮੈਰਿਸ, ਅਤੇ ਟ੍ਰੂ ਗ੍ਰਿਟ ਵਿੱਚ "ਲਕੀ" ਨੈਡ ਪੈਪਰ ਕਰ ਕੇ ਜਾਣਿਆ ਜਾਂਦਾ ਹੈ। ਇਹ ਤਿੰਨ ਸਕਰੀਨ ਐਕਟਰਸ ਗਿਲਡ ਇਨਾਮਾਂ ਅਤੇ ਇੱਕ ਗੋਲਡਨ ਗਲੋਬ ਇਨਾਮ ਲਈ ਨਾਮਜ਼ਦਗੀ ਹਾਸਲ ਕਰ ਚੁੱਕਾ ਹੈ। 2011 ਵਿੱਚ ਟੀਵੀ ਲੜੀਵਾਰ ਦ ਕੈਨੇਡੀਜ਼ ਵਿੱਚ ਆਪਣੇ ਕਿਰਦਾਰ ਰੌਬਰਟ ਐੱਫ਼. ਕੈਨੇਡੀ ਲਈ ਇਸਨੇ ਐਮੀ ਇਨਾਮ ਦਾ ਨਿੱਕੀਲੜੀ ਜਾਂ ਫ਼ਿਲਮ ਲਈ ਲਾਜਵਾਬ ਆਗੂ ਅਦਾਕਾਰ ਇਨਾਮ ਜਿੱਤਿਆ।

ਬੈਰੀ ਪੈਪਰ
2009 ਵਿੱਚ
ਜਨਮ
ਬੈਰੀ ਰੌਬਰਟ ਪੈਪਰ

(1970-04-04) ਅਪ੍ਰੈਲ 4, 1970 (ਉਮਰ 53)
ਰਾਸ਼ਟਰੀਅਤਾਕੈਨੇਡੀਆਈ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1992–ਜਾਰੀ
ਜੀਵਨ ਸਾਥੀਸਿੰਡੀ ਪੈਪਰ (1997–ਵਰਤਮਾਨ; 1 ਬੱਚਾ)
ਵੈੱਬਸਾਈਟwww.barrypepper.com

ਮੁੱਢਲਾ ਜੀਵਨ ਸੋਧੋ

ਪੈਪਰ ਦਾ ਜਨਮ ਕੈਂਪਬੈੱਲ ਰਿਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਰਿਟਾਇਰ ਲੰਬਰਜੈਕ ਦੇ ਘਰ ਹੋਇਆ।[1] ਇਹ ਆਪਣੇ ਤਿੰਨ ਭਰਾਵਾਂ ਵਿੱਚ ਸਭ ਤੋਂ ਛੋਟਾ ਹੈ। ਉਹਨਾਂ ਦਾ ਪੰਜ ਜਣਿਆਂ ਦਾ ਪਰਿਵਾਰ ਸੀ। ਉਹ ਟੈਲੀਵਿਜ਼ਨ ਬਗੈਰ ਇੱਕ 50-ਫੁਟੀ ਕਿਸ਼ਤੀ ਤੇ ਰਹਿੰਦੇ ਸਨ। ਉਹ ਪੰਜ ਸਾਲ ਦੀ ਉਮਰ ਦਾ ਸੀ, ਜਦ ਉਸ ਦਾ ਪਰਿਵਾਰ ਘਰ ਬਣਾਏ ਸਮੁੰਦਰੀ ਜਹਾਜ਼ ਵਿੱਚ ਪੰਜ ਸਾਲ ਦੇ ਲਈ ਦੱਖਣੀ ਪ੍ਰਸ਼ਾਂਤ ਟਾਪੂਆਂ ਵਿਚੀਂ ਯਾਤਰਾ ਤੇ ਰਵਾਨਾ ਹੋ ਪਿਆ ਸੀ।[1][2] ਉਸਨੇ ਆਪਣੀ ਪੜ੍ਹਾਈ ਪਬਲਿਕ ਸਕੂਲਾਂ ਅਤੇ ਪੱਤਰ ਵਿਹਾਰ ਕੋਰਸਾਂ ਰਾਹੀਂ ਪੂਰੀ ਕੀਤੀ ਸੀ।

ਹਵਾਲੇ ਸੋਧੋ

  1. 1.0 1.1 Portman, Jamie (2006-10-30). "Vancouver actor inspired by fatherly Clint Eastwood". The Ottawa Citizen. Archived from the original on 2012-11-09. Retrieved 2010-12-17. {{cite news}}: Unknown parameter |dead-url= ignored (help)
  2. Barry Pepper Biography – Yahoo! Movies