ਬੋੜੋ (ਅਸਾਮੀ: বড়ো) ਪੂਰਬੋਤਰ ਭਾਰਤ ਦੇ ਅਸਾਮ ਰਾਜ ਦੇ ਮੂਲ ਨਿਵਾਸੀ ਹਨ ਅਤੇ ਭਾਰਤ ਦਾ ਇੱਕ ਮਹਤਵਪੂਰਨ ਸਮੁਦਾਏ ਹੈ। ਬੋੜੋ ਸਮੁਦਾਏ ਨੂੰ ਇੱਕ ਵੱਡੇ ਬੋੜੋ-ਕਛਾਰੀ ਸਮੁਦਾਏ ਦਾ ਹਿੱਸਾ ਮੰਨਿਆ ਜਾਂਦਾ ਹੈ। 2011 ਦੀ ਭਾਰਤੀ ਰਾਸ਼ਟਰੀ ਜਨਗਣਨਾ ਵਿੱਚ ਲੱਗਪਗ 20 ਲੱਖ ਭਾਰਤੀਆਂ ਨੇ ਆਪ ਨੂੰ ਬੋੜੋ ਦੱਸਿਆ ਸੀ, ਜਿਸਦੇ ਅਨੁਸਾਰ ਉਹ ਅਸਮ ਦੀ ਕੁਲ ਆਬਾਦੀ ਦਾ 5.5 % ਹਨ। ਭਾਰਤੀ ਸੰਵਿਧਾਨ ਦੀ ਛੇਵੀਂ ਧਾਰਾ ਦੇ ਤਹਿਤ ਉਹ ਇੱਕ ਅਨੁਸੂਚਿਤ ਜਨਜਾਤੀ ਹਨ। ਬੋੜੋ ਲੋਕਾਂ ਦੀ ਮਾਤ ਭਾਸ਼ਾ ਨੂੰ ਵੀ ਬੋੜੋ ਕਿਹਾ ਜਾਂਦਾ ਹੈ, ਜੋ ਇੱਕ ਬ੍ਰਹਮਪੁਤਰੀ ਭਾਸ਼ਾ ਹੈ। ਬ੍ਰਹਮਪੁਤਰੀ ਭਾਸ਼ਾਵਾਂ ਤਿੱਬਤੀ-ਬਰਮੀ ਭਾਸ਼ਾ-ਪਰਵਾਰ ਦੀ ਇੱਕ ਸ਼ਾਖਾ ਹੈ। ਧਾਰਮਿਕ ਪੱਖ ਤੋਂ 2001 ਦੀ ਜਨਗਣਨਾ ਵਿੱਚ ਲੱਗਪਗ 90% ਫ਼ੀਸਦੀ ਬੋੜੋ ਹਿੰਦੂ ਸਨ।

ਬੋੜੋ
बड़ो
ਬਾਗਰੂੰਬਾ, ਰਵਾਇਤੀ ਬੋੜੋ ਨਾਚ
ਕੁੱਲ ਅਬਾਦੀ
5,000,000
ਅਹਿਮ ਅਬਾਦੀ ਵਾਲੇ ਖੇਤਰ
 ਭਾਰਤ (ਅਸਾਮ)4,000,000
ਭਾਸ਼ਾਵਾਂ
ਬੋੜੋ ਭਾਸ਼ਾ
ਧਰਮ
ਹਿੰਦੂ ਮੱਤ ਅਤੇ Bathouism
ਘੱਟਗਿਣਤੀ ਇਸਾਈਅਤ ਅਤੇ ਹੋਰ
ਸਬੰਧਿਤ ਨਸਲੀ ਗਰੁੱਪ
ਬੋੜੋ-ਕਛਾਰੀ

ਬੋੜੋ ਲੋਕ ਬੋੜੋ-ਕਛਾਰੀ ਸਮੂਹ ਅੰਦਰ 18 ਨਸਲੀ ਉੱਪ-ਸਮੂਹਾਂ ਵਿੱਚੋਂ ਸਭ ਤੋਂ ਵੱਡੇ ਸਮੂਹਾਂ ਵਿੱਚੋਂ ਇੱਕ ਦੀ ਪ੍ਰਤਿਨਿਧਤਾ ਕਰਦੇ ਹਨ।[1]

ਹਵਾਲੇ ਸੋਧੋ

  1. Endle 1911