ਭਵਿੱਖਵਾਦ (Italian: Futurismo) ਇੱਕ ਕਲਾਤਮਕ ਅਤੇ social movement ਸੀ, ਜੋ ਸ਼ੁਰੂ 20ਵੀਂ ਸਦੀ ਵਿੱਚ ਇਟਲੀ ਵਿੱਚ ਉਪਜੀ। ਇਹ ਗਤੀ, ਤਕਨਾਲੋਜੀ, ਨੌਜਵਾਨੀ ਅਤੇ ਹਿੰਸਾ ਤੇ ਅਤੇ ਕਾਰ, ਹਵਾਈ ਜਹਾਜ਼ ਅਤੇ ਉਦਯੋਗਿਕ ਸ਼ਹਿਰ ਵਰਗੀਆਂ ਵਸਤਾਂ ਤੇ ਜੋਰ ਦਿੰਦੀ ਸੀ। ਇਹ ਖ਼ਾਸਕਰ ਇੱਕ ਇਤਾਲਵੀ ਵਰਤਾਰਾ ਸੀ, ਚਾਹੇ ਰੂਸ, ਇੰਗਲੈਂਡ ਅਤੇ ਹੋਰ ਕਿਤੇ ਪੈਰਲਲ ਅੰਦੋਲਨ ਵੀ ਸਨ। ਭਵਿੱਖਵਾਦੀਆਂ ਨੇ ਪੇਟਿੰਗ, ਮੂਰਤੀ, ਵਸਰਾਵਿਕਸ, ਗ੍ਰਾਫਿਕ ਡਿਜ਼ਾਇਨ, ਉਦਯੋਗਿਕ ਡਿਜ਼ਾਈਨ, ਅੰਦਰੂਨੀ ਡਿਜ਼ਾਇਨ, ਸ਼ਹਿਰੀ ਡਿਜ਼ਾਇਨ, ਥੀਏਟਰ, ਫਿਲਮ, ਫੈਸ਼ਨ, ਕੱਪੜਾ, ਸਾਹਿਤ, ਸੰਗੀਤ, ਆਰਕੀਟੈਕਚਰ ਅਤੇ gastronomy ਸਹਿਤ  ਕਲਾ ਦੇ ਹਰ ਮਾਧਿਅਮ, ਵਿੱਚ ਅਭਿਆਸ ਕੀਤਾ। ਇਸ ਦੀ ਮੁੱਖ ਹਸਤੀਆਂ ਇਤਾਲਵੀ ਫੀਲੀਪੋ ਤੋਮਾਸੋ ਮਾਰਿਨੇੱਤੀ, ਉਮਬੇਰਤੋ ਬੋਸੀਓਨੀ, ਕਾਰਲੋ ਕਾਰਾ, ਗੀਨੋ ਸੇਵੇਰੀਨੀ, ਗਿਆਕੋਮੋ ਬਾਲਾ, ਐਂਤੋਨੀਓ ਸੰਤੇਲੀਆ, ਬਰੂਨੋ ਮੁਨਾਰੀ, ਬੇਨੇਡਾਟਾ ਕਾਪਾ ਅਤੇ ਲੁਇਗੀ ਰੁਸੋਲੋ, ਰੂਸੀ ਨਤਾਲੀਆ ਗੋਂਚਾਰੋਵਾ, ਵੇਲੀਮੀਰ ਖਲੇਬਨੀਕੋਵ, ਇਗੋਰਸੇਵੇਰਿਆਨਿਨ, ਡੇਵਿਡ ਬੁਰਲੀਊਕ, ਅਲੇਕਸੀ ਕਰੁਚੇਨਿਖ ਅਤੇ Vladimir Mayakovsky, ਅਤੇ ਪੁਰਤਗੇਜ਼ੀ ਅਲਮਾਡਾ ਨੇਗਰੀਰੋਸ ਸਨ। ਇਸ ਨੇ ਆਧੁਨਿਕਤਾ ਦੀ ਵਡਿਆਈ ਕੀਤੀ ਅਤੇ ਇਟਲੀ ਨੂੰ ਇਸ ਦੇ ਅਤੀਤ ਦੇ ਭਾਰ ਤੋਂ ਮੁਕਤ ਕਰਾਉਣ ਦਾ ਟੀਚਾ ਰੱਖਿਆ।[1] ਘਣਵਾਦ ਨੇ ਇਤਾਲਵੀ ਭਵਿੱਖਵਾਦ ਦੀ ਕਲਾਤਮਕ ਸ਼ੈਲੀ ਦੇ ਨਿਰਮਾਣ ਵਿੱਚ ਯੋਗਦਾਨ ਪਾਇਆ।[2] ਮਹੱਤਵਪੂਰਨ ਭਵਿੱਖਵਾਦੀ ਕੰਮਾਂ ਵਿੱਚ ਸ਼ਾਮਲ ਮੇਰੀਨੇਤੀ ਦਾ ਭਵਿੱਖਵਾਦ ਦਾ ਮੈਨੀਫੈਸਟੋ,  Boccioni ਦੀ ਮੂਰਤੀ ਸਪੇਸ ਵਿੱਚ ਨਿਰੰਤਰਤਾ ਦੇ ਵਿਲੱਖਣ ਰੂਪ ਅਤੇ ਬਾਲਾ ਦੀ ਪੇਟਿੰਗ, ਐਬਸਟ੍ਰੈਕਟ ਸਪੀਡ + ਆਵਾਜ਼ (ਤਸਵੀਰ)। ਕੁਝ ਹੱਦ ਤਕ ਭਵਿੱਖਵਾਦ ਨੇ ਕਲਾ ਅੰਦੋਲਨ ਕਲਾ ਡੈਕੋ, ਰਚਨਾਵਾਦ, ਪੜਯਥਾਰਥਵਾਦ, ਡਾਡਾ ਨੂੰ, ਅਤੇ ਹੋਰ ਵੀ ਵਧ ਹੱਦ ਤੱਕ Precisionism, Rayonism, ਅਤੇ Vorticism ਨੂੰ ਪ੍ਰਭਾਵਿਤ ਕੀਤਾ।[citation needed]

Futurists Luigi Russolo, Carlo Carrà, Filippo Tommaso Marinetti, Umberto Boccioni and Gino Severini in front of Le Figaro, Paris, February 9, 1912

ਇਤਾਲਵੀ ਭਵਿੱਖਵਾਦ ਸੋਧੋ

ਭਵਿੱਖਵਾਦ ਇੱਕ ਐਵਾਂ-ਗਾਰਦ ਲਹਿਰ  ਹੈ ਜਿਸ ਦੀ ਸਥਾਪਨਾ ਇਤਾਲਵੀ ਕਵੀ ਫੀਲੀਪੋ ਤੋਮਾਸੋ ਮਾਰਿਨੇੱਤੀ ਨੇ 1909 ਵਿੱਚ ਮਿਲਨ ਵਿੱਚ ਕੀਤੀ ਸੀ।[1] ਮਾਰਿਨੇੱਤੀ ਨੇ ਇਹ ਲਹਿਰ ਭਵਿੱਖਵਾਦੀ ਮੈਨੀਫੈਸਟੋ,[3] ਨਾਮ ਦੇ ਆਪਣੇ ਲੇਖ ਰਾਹੀਂ ਸ਼ੁਰੂ ਕੀਤੀ ਜਿਹੜਾ ਉਸਨੇ 5 ਫਰਵਰੀ 1909 ਨੂੰ ਪਹਿਲੀ ਵਾਰLa gazzetta dell'Emilia ਵਿੱਚ ਪ੍ਰਕਾਸ਼ਿਤ ਕੀਤਾ ਅਤੇ  ਫਿਰ ਸ਼ਨੀਵਾਰ 20 ਫਰਵਰੀ 1909 ਨੂੰ ਫ਼ਰਾਂਸੀਸੀ ਰੋਜ਼ਾਨਾ ਅਖਬਾਰ Le Figaro ਵਿੱਚ ਛਾਪਿਆ।[4][5][6] ਉਸ ਨਾਲ ਛੇਤੀ ਹੀ ਚਿੱਤਰਕਾਰ, ਉਮਬੇਰਤੋ ਬੋਸੀਓਨੀ, ਕਾਰਲੋ ਕਾਰਾ, ਗੀਨੋ ਸੇਵੇਰੀਨੀ, ਗਿਆਕੋਮੋ ਬਾਲਾ, ਅਤੇ ਕੰਪੋਜ਼ਰ ਲੁਇਗੀ ਰੁਸੋਲੋ ਵੀ ਸ਼ਾਮਲ ਹੋ ਗਏ। Marinetti ਨੇ ਪੁਰਾਣੇ ਸਭ ਕੁਝ, ਖ਼ਾਸ ਕਰਕੇ ਸਿਆਸੀ ਅਤੇ ਕਲਾਤਮਕ ਪਰੰਪਰਾ ਦੇ ਪ੍ਰਤੀ ਭਾਵੁਕ ਨਫ਼ਰਤ ਦਾ ਪ੍ਰਗਟਾਵਾ ਕੀਤਾ। "ਸਾਨੂੰ ਇਸ ਦਾ, ਅਤੀਤ ਦਾ ਕੋਈ ਹਿੱਸਾ ਵੀ ਨਹੀਂ ਚਾਹੀਦਾ", ਉਸ ਨੇ ਲਿਖਿਆ "ਸਾਨੂੰ ਨੌਜਵਾਨ ਅਤੇ ਤਾਕਤਵਰ ਭਵਿੱਖਵਾਦੀਆਂ ਨੂੰ!" ਉਨ੍ਹਾਂ ਨੇ ਗਤੀ, ਤਕਨਾਲੋਜੀ, ਨੌਜਵਾਨੀ ਅਤੇ ਹਿੰਸਾ ਤੇ ਅਤੇ ਕਾਰ, ਹਵਾਈ ਜਹਾਜ਼ ਅਤੇ ਉਦਯੋਗਿਕ ਸ਼ਹਿਰ ਦੀ, ਉਸ ਸਭ ਕੁਝ ਦੀ ਸਲਾਘਾ ਕੀਤੀ, ਜੋ ਕੁਦਰਤ ਦੇ ਉੱਤੇ ਮਨੁੱਖਤਾ ਦੀ ਤਕਨਾਲੋਜੀਕਲ ਜਿੱਤ ਦੀ ਨੁਮਾਇੰਦਗੀ ਕਰਦਾ ਸੀ, ਅਤੇ ਉਹ ਜੋਸ਼ੀਲੇ ਰਾਸ਼ਟਰਵਾਦੀ ਸਨ। ਉਨ੍ਹਾਂ ਨੇ ਬੀਤੇ ਦੀ ਪੂਜਾ ਦਾ ਅਤੇ ਸਭ ਨਕਲ ਦਾ ਖੰਡਨ ਕੀਤਾ, "ਚਾਹੇ ਕਿੰਨੀ ਦਲੇਰ, ਚਾਹੇ ਕਿੰਨੀ ਹਿੰਸਕ", ਮੌਲਿਕਤਾ ਦੀ ਸ਼ਲਾਘਾ ਕੀਤੀ,  "ਪਾਗਲਪਨ ਦੇ ਧੱਬੇ" ਨੂੰ ਮਾਣ ਨਾਲ ਹੰਢਾਇਆ, ਕਲਾ ਆਲੋਚਕਾਂ ਨੂੰ ਵਿਅਰਥ ਹੋਣ ਨਾਤੇ ਖਾਰਜ ਕਰ ਦਿੱਤਾ, ਇਕਸੁਰਤਾ ਅਤੇ ਚੰਗੇ ਸੁਆਦ ਦੇ ਵਿਰੁੱਧ ਬਗਾਵਤ ਕੀਤੀ, ਪਿਛਲੀ ਕਲਾ ਦੇ ਸਭਨਾਂ ਥੀਮਾਂ ਅਤੇ ਵਿਸ਼ਿਆਂ ਨੂੰ ਵਗਾਹ ਮਾਰਿਆ, ਅਤੇ ਸਾਇੰਸ ਦੇ ਗੁਣ ਗਾਏ।

ਪਬਲਿਸ਼ਿੰਗ ਮੈਨੀਫੈਸਟੋ ਭਵਿੱਖਵਾਦ ਦੀ ਇੱਕ ਵਿਸ਼ੇਸ਼ਤਾ ਸੀ, ਅਤੇ ਭਵਿੱਖਵਾਦੀਆਂ ਨੇ (ਆਮ ਤੌਰ ਤੇ ਮਾਰਿਨੇੱਤੀ ਦੀ ਅਗਵਾਈ ਤਹਿਤ) ਪੇਟਿੰਗ, ਆਰਕੀਟੈਕਚਰ, ਧਰਮ, ਪਹਿਰਾਵੇ ਅਤੇ ਰਸੋਈ ਸਮੇਤ ਕਈ ਵਿਸ਼ਿਆਂ ਤੇ ਮੈਨੀਫੈਸਟੋ ਲਿਖੇ।[7]

Futurist artists ਸੋਧੋ

See also ਸੋਧੋ

References ਸੋਧੋ

  1. 1.0 1.1 The 20th-Century art book.
  2. Arnason; Harvard, H.; Mansfield, Elizabeth (December 2012).
  3. Filippo Tommaso Marinetti, I manifesti del futurismo, February 20, 2009
  4. Le Figaro, Le Futurisme, 1909/02/20 (Numéro 51).
  5. Filippo Tommaso Marinetti, Declaration of Futurism, published in Poesia, Volume 5, Number 6, April 1909 (Futurist manifesto translated to English).
  6. "Futurist Manifesto, reproduced in Futurist Aristocracy, New York, April 1923" (PDF). Archived from the original (PDF) on 2021-02-25. Retrieved 2015-12-04.
  7. Umbro Apollonio (ed.