ਭਾਗੀਦਾਰ ਲੋਕਤੰਤਰ (Participatory democracy) ਉਸ ਪ੍ਰਕਿਰਿਆ ਦਾ ਨਾਮ ਹੈ ਜੋ ਕਿਸੇ ਰਾਜਨੀਤਕ ਪ੍ਰਣਾਲੀ ਦੇ ਸੰਚਾਲਨ ਅਤੇ ਨਿਰਦੇਸ਼ਨ ਵਿੱਚ ਲੋਕਾਂ ਦੀ ਭਰਪੂਰ ਭਾਗੀਦਾਰੀ ਉੱਤੇ ਜ਼ੋਰ ਦਿੰਦੀ ਹੈ। ਉਂਜ ਲੋਕਤੰਤਰ ਦਾ ਆਧਾਰ ਹੀ ਲੋਕ ਹਨ ਅਤੇ ਸਾਰੇ ਲੋਕਤੰਤਰ ਸਾਂਝ ਤੇ ਹੀ ਆਧਾਰਿਤ ਹਨ ਪਰ ਫਿਰ ਵੀ ਭਾਗੀਦਾਰ ਲੋਕਤੰਤਰ ਆਮ ਭਾਗੀਦਾਰੀ ਦੇ ਬਜਾਏ ਕਿਤੇ ਜਿਆਦਾ ਭਾਗੀਦਾਰੀ ਦੀ ਗੱਲ ਕਰਦੀ ਹੈ।