ਮਲਕੀਅਤ ਜਾਂ ਮਾਲਕੀ ਤੋਂ ਭਾਵ ਹੈ ਕਿਸੇ ਚੀਜ਼ ਤੇ ਨਿੱਜੀ ਮਲਕੀਅਤ ਹੋਣਾ। ਇਹ ਮਲਕੀਅਤ ਜ਼ਮੀਨ, ਚੀਜ਼ਾਂ ਅਤੇ ਬੌਧਿਕ ਜਾਇਦਾਦ ਤੇ ਹੋ ਸਕਦੀ ਹੈ। ਕਿਸੇ ਵੀ ਚੀਜ਼ ਦੀ ਮਲਕੀਅਤ ਵਿੱਚ ਮਾਲਕ ਦੇ ਕੁਝ ਕਰਤੱਵ ਅਤੇ ਅਧਿਕਾਰ ਮੌਜੂਦ ਹੁੰਦੇ ਹਨ।

ਮਾਲਕੀ ਦੀ ਪ੍ਰਕਿਰਿਆ ਅਤੇ ਮਕੈਨਿਕਸ ਕਾਫ਼ੀ ਗੁੰਝਲਦਾਰ ਹਨ: ਜਾਇਦਾਦ ਦੀ ਮਾਲਕੀ ਨੂੰ ਹਾਸਲ ਕਰਨਾ, ਮੁੰਤਕਿਲ ਕਰਨਾ ਜਾਂ ਗੁਆ ਲੈਣਾ ਸੰਭਵ ਹੈ। ਸੰਪਤੀ ਨੂੰ ਹਾਸਲ ਕਰਨ ਲਈ, ਕੋਈ ਪੈਸੇ ਦੇ ਨਾਲ ਇਸ ਨੂੰ ਖਰੀਦ ਸਕਦਾ ਹੈ, ਹੋਰ ਜਾਇਦਾਦ ਨਾਲ ਤਬਾਦਲਾ ਕਰ ਸਕਦਾ ਹੈ, ਸ਼ਰਤ ਜਿੱਤ ਕੇ, ਵਿਰਾਸਤ ਜਾਂ ਤੋਹਫ਼ੇ ਵਜੋਂ ਹਾਸਲ ਕਰ ਸਕਦਾ ਹੈ, ਨੁਕਸਾਨ ਦੇ ਹਰਜਾਨੇ ਦੇ ਤੌਰ 'ਤੇ ਵੀ ਮਿਲ ਸਕਦੀ ਹੈ, ਆਪਣੀ ਮਿਹਨਤ ਨਾਲ ਕਮਾਈ ਕਰ ਕੇ ਬਣਾਈ ਜਾ ਸਕਦੀ ਹੈ।