ਮਹਾੜ ਸੱਤਿਆਗ੍ਰਹਿ 20 ਮਾਰਚ 1927 ਨੂੰ ਮਹਾਰਾਸ਼ਟਰ ਰਾਜ ਦੇ ਰਾਇਗੜ ਜਿਲ੍ਹੇ ਦੇ ਮਹਾੜ  ਸਥਾਨ ਉੱਤੇ ਡਾ ਬੀ ਆਰ ਆਂਬੇਡਕਰ ਦੀ ਅਗੁਵਾਈ ਹੇਠ ਦਲਿਤਾਂ ਨੂੰ ਸਾਰਵਜਨਿਕ ਤਾਲਾਬਾਂ ਤੋਂ ਪਾਣੀ ਪੀਣ ਅਤੇ ਇਸਤੇਮਾਲ ਕਰਨ ਦਾ ਅਧਿਕਾਰ ਦਵਾਉਣ ਲਈ ਕੀਤਾ ਗਿਆ ਸੱਤਿਆਗ੍ਰਹਿ ਸੀ।[1] ਉਦੋਂ ਤੋਂ ਇਸ ਦਿਨ ਨੂੰ ਭਾਰਤ ਵਿੱਚ ਸਾਮਜਿਕ ਸਸ਼ਕਤੀਕਰਣ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।[1]

ਪਿਛੋਕੜ ਸੋਧੋ

 
Bronze sculpture depicting Mahad movement by B R Ambedkar

ਹਿੰਦੂ ਜਾਤੀ ਪ੍ਰਥਾ ਵਿੱਚ ਦਲਿਤਾਂ (ਜਿਨ੍ਹਾਂ ਲੋਕਾਂ ਨੂੰ  ਅਸਮਾਜਿਕ , ਆਰਥਕ ਅਤੇ ਸਿੱਖਿਅਕ ਤੌਰ ਤੇ ਦਬਾਇਆ ਗਿਆ ਹੋਵੇ) ਨੂੰ ਸਮਾਜ ਨਾਲੋਂ ਅੱਡਰਾ ਕਰਕੇ ਰੱਖਿਆ ਜਾਂਦਾ ਸੀ। ਉਨ੍ਹਾਂ ਲੋਕਾਂ ਨੂੰ ਸਾਰਵਜਨਿਕ ਨਦੀਆਂ, ਤਾਲਾਬਾਂ ਅਤੇ ਸੜਕਾਂ ਇਸਤੇਮਾਲ ਕਰਨ ਦੀ ਮਨਾਹੀ ਸੀ। ਅਗਸਤ 1923 ਨੂੰ ਬੰਬੇ ਲੇਜਿਸਲੇਟਿਵ ਕੌਂਸਲ ਦੇ ਦੁਆਰਾ ਇੱਕ ਪ੍ਰਸਤਾਵ ਲਿਆਂਦਾ ਗਿਆ, ਕਿ ਉਹ ਸਾਰੇ ਸਥਾਨ ਜਿਨ੍ਹਾਂ ਦਾ ਨਿਰਮਾਣ ਅਤੇ ਦੇਖਭਾਲ ਸਰਕਾਰ ਕਰਦੀ ਹੈ, ਉਨ੍ਹਾਂ ਦਾ ਇਸਤੇਮਾਲ ਹਰ ਕੋਈ ਕਰ ਸਕਦਾ ਹੈ।[2]ਜਨਵਰੀ 1924 ਵਿੱਚ, ਮਹਾੜ ਜੋ ਕਿ ਬੰਬੇ ਖੇਤਰ ਦਾ ਹਿੱਸਾ ਸੀ ਨੇ ਆਪਣੀ ਨਗਰ ਨਿਗਮ ਪਰਿਸ਼ਦ ਦੇ ਦੁਆਰਾ ਇਹ  ਕਾਨੂੰਨ ਲਾਗੂ ਕਰਵਾਉਣ ਲਈ ਮਤਾ ਪਾਸ ਕੀਤਾ। ਲੇਕਿਨ ਹਿੰਦੂਆਂ ਦੇ ਵਿਰੋਧ ਦੇ ਕਾਰਨ ਇਸਨੂੰ ਅਮਲ ਵਿੱਚ ਨਹੀਂ ਲਿਆਂਦਾ ਜਾ ਸਕਿਆ।

ਸੱਤਿਆਗ੍ਰਹਿ ਸੋਧੋ

 
Flyer published before Mahad Satyagraha in 1927

1927 ਵਿੱਚ, ਅੰਬੇਡਕਰ ਨੇ ਜਨਤਕ ਥਾਵਾਂ 'ਤੇ ਪਾਣੀ ਦੀ ਵਰਤੋਂ ਕਰਨ ਦੇ ਆਪਣੇ ਅਧਿਕਾਰਾਂ 'ਤੇ ਜ਼ੋਰ ਦੇਣ ਲਈ ਇੱਕ ਸੱਤਿਆਗ੍ਰਹਿ (ਅਹਿੰਸਕ ਵਿਰੋਧ) ਸ਼ੁਰੂ ਕਰਨ ਦਾ ਫੈਸਲਾ ਕੀਤਾ।

ਕੋਂਕਣ ਦੇ ਇੱਕ ਕਸਬੇ ਮਹਾੜ ਨੂੰ ਇਸ ਸਮਾਗਮ ਲਈ ਚੁਣਿਆ ਗਿਆ ਸੀ ਕਿਉਂਕਿ ਇਸ ਕਸਬੇ ਨੂੰ 'ਜਾਤੀ ਹਿੰਦੂਆਂ' ਦਾ ਸਮਰਥਨ ਸੀ। ਇਹਨਾਂ ਵਿੱਚ ਏ.ਵੀ. ਚਿੱਤਰੇ, ਮਰਾਠੀ ਭਾਈਚਾਰੇ ਦਾ ਇੱਕ ਕਾਰਕੁਨ ਚੰਦਰਸੇਨੀਆ ਕਾਯਸਥ ਪ੍ਰਭੂ, ਜੀ.ਐਨ. ਸਹਸ੍ਰਬੁੱਧੇ, ਸੋਸ਼ਲ ਸਰਵਿਸ ਲੀਗ ਦੇ ਇੱਕ ਚਿਤਪਾਵਨ ਬ੍ਰਾਹਮਣ ਅਤੇ ਸੁਰੇਂਦਰਨਾਥ ਟਿਪਨਿਸ, ਮਹਾੜ ਨਗਰਪਾਲਿਕਾ ਦੇ ਪ੍ਰਧਾਨ ਸੀਕੇਪੀ ਸ਼ਾਮਲ ਸਨ।[3]

ਮਹਾੜ ਨਗਰਪਾਲਿਕਾ ਦੇ ਪ੍ਰਧਾਨ ਸੁਰੇਂਦਰਨਾਥ ਟਿਪਨਿਸ ਨੇ ਆਪਣੇ ਜਨਤਕ ਸਥਾਨਾਂ ਨੂੰ ਅਛੂਤਾਂ ਲਈ ਖੁੱਲ੍ਹਾ ਘੋਸ਼ਿਤ ਕੀਤਾ ਅਤੇ ਅੰਬੇਡਕਰ ਨੂੰ 1927 ਵਿੱਚ ਮਹਾੜ ਵਿਖੇ ਇੱਕ ਮੀਟਿੰਗ ਕਰਨ ਲਈ ਸੱਦਾ ਦਿੱਤਾ। ਮੀਟਿੰਗ ਤੋਂ ਬਾਅਦ ਉਹ ‘ਚੌਡਰ ਟੈਂਕ’ ਵੱਲ ਚੱਲ ਪਏ।[4][5] ਅੰਬੇਡਕਰ ਦੇ ਸਰੋਵਰ ਤੋਂ ਪਾਣੀ ਪੀਣ ਤੋਂ ਬਾਅਦ ਹਜ਼ਾਰਾਂ ਅਛੂਤਾਂ ਨੇ ਵੀ ਇਹ ਪਾਣੀ ਪੀਤਾ।[5][4]

ਅੰਬੇਡਕਰ ਨੇ ਸੱਤਿਆਗ੍ਰਹਿ ਦੌਰਾਨ ਦਲਿਤ ਔਰਤਾਂ ਨੂੰ ਸੰਬੋਧਨ ਕਰਦਿਆਂ ਇੱਕ ਬਿਆਨ ਵੀ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਨੇ ਸਾਰੇ ਪੁਰਾਣੇ ਰੀਤੀ-ਰਿਵਾਜਾਂ ਨੂੰ ਛੱਡਣ ਲਈ ਕਿਹਾ ਜੋ ਉਨ੍ਹਾਂ ਨੂੰ ਅਛੂਤ ਬਣਾਉਂਦੇ ਹਨ ਅਤੇ ਉਹਨਾਂ ਨੂੰ ਉੱਚ ਜਾਤੀ ਦੀਆਂ ਔਰਤਾਂ ਵਾਂਗ ਸਾੜੀਆਂ ਪਹਿਨਣ ਲਈ ਕਿਹਾ। ਉਸ ਸਮੇਂ ਤੋਂ ਪਹਿਲਾਂ ਦਲਿਤ ਔਰਤਾਂ ਨੂੰ ਪੂਰੀ ਤਰ੍ਹਾਂ ਨਾਲ ਸਾੜੀ ਪਾਉਣ ਦੀ ਇਜਾਜ਼ਤ ਨਹੀਂ ਸੀ। ਮਹਾੜ ਵਿਖੇ ਅੰਬੇਡਕਰ ਦੇ ਭਾਸ਼ਣ ਤੋਂ ਤੁਰੰਤ ਬਾਅਦ, ਦਲਿਤ ਔਰਤਾਂ ਨੇ ਉੱਚ ਜਾਤੀ ਦੀਆਂ ਔਰਤਾਂ ਵਾਂਗ ਸਾੜੀਆਂ ਪਾਉਣ ਦਾ ਫੈਸਲਾ ਕੀਤਾ। ਉੱਚ ਜਾਤੀ ਦੀਆਂ ਔਰਤਾਂ ਜਿਵੇਂ ਕਿ ਲਕਸ਼ਮੀਬਾਈ ਟਿਪਨਿਸ ਅਤੇ ਇੰਦਿਰਾਬੀਆ ਚਿਤਰੇ ਨੇ ਦਲਿਤ ਔਰਤਾਂ ਦੀਆਂ ਨੂੰ 'ਉੱਚ ਜਾਤੀ ਦੀਆਂ ਔਰਤਾਂ' ਵਾਂਗ ਲੱਤਾਂ ਨੂੰ ਗਿੱਟਿਆਂ ਤੱਕ ਢੱਕ ਕੇ ਸਾੜੀ ਪਹਿਨਣ ਵਿੱਚ ਮਦਦ ਕੀਤੀ।[6]

ਇਸ ਤੋਂ ਬਾਅਦ ਇੱਕ ਅਫਵਾਹ ਫੈਲ ਗਈ ਕਿ ਅੰਬੇਡਕਰ ਅਤੇ ਉਸਦੇ ਪੈਰੋਕਾਰ ਇੱਕ ਹਿੰਦੂ ਮੰਦਰ ਵਿੱਚ ਦਾਖਲ ਹੋਣ ਦੀ ਯੋਜਨਾ ਬਣਾ ਰਹੇ ਸਨ। ਅਤੇ ਹਿੰਦੂਆਂ ਨੇ ਦਲੀਲ ਦਿੱਤੀ ਕਿ ਅਛੂਤਾਂ ਨੇ ਪਾਣੀ ਪੀ ਕੇ ਸਰੋਵਰ ਨੂੰ ਦੂਸ਼ਿਤ ਕਰ ਦਿੱਤਾ ਹੈ। ਉਨ੍ਹਾਂ ਨੇ ਸਰੋਵਰ ਨੂੰ ਗਊ-ਮੂਤਰ ਅਤੇ ਗੋਬਰ ਨਾਲ਼ ਸ਼ੁੱਧ ਕੀਤਾ। ਗਊ-ਮੂਤਰ ਅਤੇ ਗੋਬਰ ਦੇ 108 ਬਰਤਨਾਂ ਨੂੰ ਸਰੋਵਰ ਵਿੱਚ ਪਾਇਆ ਗਿਆ ਅਤੇ ਬ੍ਰਾਹਮਣਾਂ ਨੇ ਮੰਤਰਾਂ ਦਾ ਜਾਪ ਕੀਤਾ। ਫਿਰ ਸਰੋਵਰ ਨੂੰ ਉੱਚ ਜਾਤੀ ਦੇ ਹਿੰਦੂਆਂ ਲਈ ਵਰਤਣ ਯੋਗ ਘੋਸ਼ਿਤ ਕੀਤਾ ਗਿਆ ਸੀ।[2]

ਅੰਬੇਡਕਰ ਨੇ 26-27 ਦਸੰਬਰ 1927 ਨੂੰ ਮਹਾਡ ਵਿੱਚ ਦੂਜੀ ਕਾਨਫਰੰਸ ਕਰਨ ਦਾ ਫੈਸਲਾ ਕੀਤਾ। ਪਰ ਹਿੰਦੂਆਂ ਨੇ ਉਸ ਟੈਂਕ ਨੂੰ ਨਿੱਜੀ ਜਾਇਦਾਦ ਦੱਸ ਕੇ ਉਨ੍ਹਾਂ ਉੱਪਰ ਵਜੋਂ ਕੇਸ ਦਾਇਰ ਕਰ ਦਿੱਤਾ।[7] ਕੇਸ ਵਿਚਾਰ ਅਧੀਨ ਉਹ ਆਪਣਾ ਸੱਤਿਆਗ੍ਰਹਿ ਜਾਰੀ ਨਹੀਂ ਰੱਖ ਸਕੇ।

ਅੰਬੇਡਕਰ ਦੀ ਰਹਿਨੁਮਾਈ ਹੇਠ 25 ਦਸੰਬਰ (ਮਨੁਸਮ੍ਰਿਤੀ ਦਿਵਸ) ਨੂੰ ਸ਼ਾਸਤਰਬੁੱਧੇ ਨੇ ਰੋਸ ਵਜੋਂ ਹਿੰਦੂ ਕਾਨੂੰਨ ਦੀ ਕਿਤਾਬ ਮਨੁਸਮ੍ਰਿਤੀ ਨੂੰ ਸਾੜ ਦਿੱਤਾ। ਦਸੰਬਰ 1937 ਵਿੱਚ, ਬੰਬੇ ਹਾਈ ਕੋਰਟ ਨੇ ਫੈਸਲਾ ਦਿੱਤਾ ਕਿ ਅਛੂਤਾਂ ਨੂੰ ਟੈਂਕੀ ਤੋਂ ਪਾਣੀ ਵਰਤਣ ਦਾ ਅਧਿਕਾਰ ਹੈ।[8][9]

ਪਾਣੀ ਪ੍ਰਾਪਤੀ ਲਈ ਦਲਿਤਾਂ ਵੱਲੋਂ ਸੰਘਰਸ਼ ਅਜੇ ਵੀ ਜਾਰੀ ਹੈ। ਦਲਿਤਾਂ ਨੂੰ ਅਜੇ ਵੀ ਕਈ ਥਾਵਾਂ 'ਤੇ ਪਾਣੀ ਨਹੀਂ ਮਿਲਦਾ ਅਤੇ ਜੇਕਰ ਉਹ ਵਰਜਿਤ ਥਾਵਾਂ ਤੋਂ ਪਾਣੀ ਪੀਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਕਈ ਵਾਰ ਕੁੱਟਿਆ ਜਾਂ ਮਾਰਿਆ ਜਾਂਦਾ ਹੈ।[10][11]

19 ਮਾਰਚ 1940 ਨੂੰ, ਡਾ: ਅੰਬੇਡਕਰ ਨੇ 14ਵੇਂ ਮਹਾਦ ਸੱਤਿਆਗ੍ਰਹਿ ਦਿਵਸ ਨੂੰ "ਸਸ਼ਕਤੀਕਰਨ ਦਿਵਸ" ਵਜੋਂ ਯਾਦ ਕਰਨ ਲਈ ਮਹਾੜ ਵਿੱਚ ਇੱਕ ਰੈਲੀ ਅਤੇ ਜਨਤਕ ਕਾਨਫਰੰਸ ਦਾ ਪ੍ਰਬੰਧ ਕੀਤਾ। ਇਸ ਦਿਨ ਐਡਵੋਕੇਟ ਵਿਸ਼ਨੂੰ ਨਰਹਰੀ ਖੋਡਕੇ ਨੇ ਮਹਾੜ ਨਗਰ ਨਿਗਮ ਦੇ ਪ੍ਰਧਾਨ ਵਜੋਂ ਇੱਕ ਸਮਾਗਮ ਦਾ ਆਯੋਜਨ ਕੀਤਾ ਅਤੇ ਮਹਾਡ ਵਿੱਚ "ਚਵਦਾਰ ਤਾਲ ਸੱਤਿਆਗ੍ਰਹਿ" ਅਤੇ "ਮਨੁਸਮ੍ਰਿਤੀ ਦਹਨ" ਅਤੇ ਹੋਰ ਅੰਦੋਲਨਾਂ ਲਈ ਡਾਕਟਰ ਅੰਬੇਡਕਰ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ।[12]

ਹਵਾਲੇ ਸੋਧੋ

  1. 1.0 1.1 March 20 observed as social empowerment day to commemorate Mahad Satyagrah by Dr. Ambedkar. Press Information Bureau. 20 March 2003. http://pib.nic.in/archieve/lreleng/lyr2003/rmar2003/20032003/r200320038.html. Retrieved on 31 ਮਾਰਚ 2014. 
  2. 2.0 2.1 Sangharakshita (1 January 2006). Ambedkar and Buddhism. Motilal Banarsidass Publishe. pp. 53–55. ISBN 978-81-208-3023-3.
  3. Omvedt, Gail (1994-01-30). Dalits and the Democratic Revolution: Dr Ambedkar and the Dalit Movement in Colonial India. p. 138. ISBN 9788132119838.
  4. 4.0 4.1 Chatterjee, N. (2011). The Making of Indian Secularism: Empire, Law and Christianity, 1830-1960. p. 66. ISBN 9780230298088.
  5. 5.0 5.1 Ranjit Kumar De; Uttara Shastree (1996). Religious Converts in India: Socio-political Study of Neo-Buddhists. Mittal Publications. p. 10. ISBN 978-81-7099-629-3.
  6. Shailaja Paik (1 January 2005). Dalit Women's Education in Modern India: Double Discrimination. Routledge. pp. 168, 169. ISBN 9781317673316.
  7. Madan Gopal Chitkara (1 January 2002). Dr. Ambedkar and Social Justice. APH Publishing. p. 3. ISBN 978-81-7648-352-0.
  8. K.N Jadhav (1 January 2005). Dr. Ambedkar and the Significance of His Movement. Popular Prakashan. p. 24. ISBN 978-81-7154-329-8.
  9. Shailaja Paik (1 January 2005). Dalit Women's Education in Modern India: Double Discrimination. Routledge. p. 165. ISBN 9781317673316.
  10. "Dalit boy denied water from hand pump, drowns while drinking from well". Hindustan Times (in ਅੰਗਰੇਜ਼ੀ). 2016-03-09. Retrieved 2018-11-14.
  11. "Dalit girl attacked by priest in Uttar Pradesh for trying to draw water from temple well - Firstpost". www.firstpost.com. Retrieved 2018-11-14.
  12. Ambedkar, Bhimrao Ramji (2010). dr.ambedkars writings and speeches volume 18 part 2. p. 337.