ਭੌਤਿਕ ਵਿਗਿਆਨ ਵਿੱਚ, ਮੀਜ਼ੌਨ ਇੱਕ ਕੁਆਰਕ ਅਤੇ ਇੱਕ ਐਂਟੀਕੁਆਰਕ ਨਾਲ ਬਣੇ ਉੱਪ-ਪ੍ਰਮਾਣੂ ਕਣ (ਸਬਐਟੌਮਿਕ ਪਾਰਟੀਕਲਜ਼) ਹੁੰਦੇ ਹਨ, ਜੋ ਤਾਕਤਵਰ ਪਰਸਪਰ ਕ੍ਰਿਆ ਰਾਹੀਂ ਇੱਕਠੇ ਜੁੜੇ ਹੁੰਦੇ ਹਨ। ਕਿਉਂਕਿ ਮੀਜ਼ੌਨ ਉੱਪ-ਕਣਾਂ ਤੋਂ ਬਣੇ ਹੁੰਦੇ ਹਨ, ਇਸਲਈ ਇਹਨਾਂ ਦਾ ਇੱਕ ਭੌਤਿਕੀ ਅਕਾਰ ਹੁੰਦਾ ਹੈ ਜੋ ਮੋਟੇ ਤੌਰ ਤੇ ਕਹਿੰਦੇ ਹੋਏ ਇੱਕ ਫਰਮੀ ਵਿਆਸ (ਡਾਇਆਮੀਟਰ) ਵਾਲਾ ਹੁੰਦਾ ਹੈ, ਜੋ ਕਿਸੇ ਪ੍ਰੋਟੌਨ ਜਾਂ ਨਿਊਟ੍ਰੌਨ ਦੇ ਅਕਾਰ ਦਾ 2/3 ਹਿੱਸਾ ਹੁੰਦਾ ਹੈ। ਸਾਰੇ ਮੀਜ਼ੌਨ ਅਸਥਿਰ ਹੁੰਦੇ ਹਨ, ਜਿਹਨਾਂ ਦੀ ਵੱਧ ਤੋਂ ਵੱਧ ਉਮਰ ਸਿਰਫ ਇੱਕ ਮਾਈਕ੍ਰੋਸੈਕੰਡ ਦੇ ਕੁੱਝ ਸੌਵੇਂ ਹਿੱਸੇ ਜਿੰਨੀ ਹੀ ਹੁੰਦੀ ਹੈ। ਚਾਰਜ ਵਾਲੇ ਮੀਜ਼ੌਨ ਇਲੈਕਟ੍ਰੌਨ ਅਤੇ ਨਿਊਟ੍ਰੀਨੋ ਰਚਣ ਲਈ ਡਿਕੇਅ ਹੋ ਜਾਂਦੇ ਹਨ (ਕਦੇ ਕਦੇ ਇੰਟਰਮੀਡੀਏਟ/ਮਾਧਿਅਮ ਕਣਾਂ ਰਾਹੀਂ)। ਚਾਰਜ ਨਾ ਰੱਖਣ ਵਾਲੇ ਮੀਜ਼ੌਨ ਫੋਟੌਨਾਂ ਵਿੱਚ ਡਿਕੇਅ ਹੋ ਸਕਦੇ ਹਨ।

0 ਸਪਿੱਨ ਵਾਲੇ ਮੀਜ਼ੌਨ
0 ਸਪਿੱਨ ਵਾਲੇ ਮੀਜ਼ੌਨ