ਮੁਹੰਮਦ ਅਲ-ਬੁਖਾਰੀ (19 ਜੁਲਾਈ 810 – 1 ਸਤੰਬਰ 870) ਆਮ ਤੌਰ ਉੱਤੇ ਜਿਸਨੂੰ ਇਮਾਮ ਅਲ-ਬੁਖ਼ਾਰੀ ਜਾਂ ਇਮਾਮ ਬੁਖਾਰੀ ਵੀ ਕਹਿੰਦੇ ਹਨ, ਇੱਕ ਫ਼ਾਰਸੀ[1][2][3] ਇਸਲਾਮੀ ਵਿਦਵਾਨ ਸੀ ਜਿਸਦਾ ਜਨਮ ਬੁਖਾਰਾ (ਉਜ਼ਬੇਕਿਸਤਾਨ ਦੇ ਬੁਖਾਰਾ ਖੇਤਰ ਦੀ ਰਾਜਧਾਨੀ) ਵਿੱਚ ਹੋਇਆ। ਉਸਨੇ ਹਦੀਸ ਸੰਗ੍ਰਹਿ ਲਿਖਿਆ ਜੋ ਕਿ ਸਹੀਹ ਅਲ-ਬੁਖਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿਸਨੂੰ ਕਿ ਸੁੰਨੀ ਮੁਸਲਮਾਨਾਂ ਵੱਲੋਂ ਸਭ ਤੋਂ ਵੱਧ ਪ੍ਰਮਾਣਿਤ (ਸਹੀਹ) ਹਦੀਸ ਸੰਗ੍ਰਹਿ ਸਵੀਕਾਰਿਆ ਗਿਆ ਹੈ। ਉਸਨੇ ਹੋਰ ਵੀ ਕਿਤਾਬਾਂ ਦੀ ਰਚਨਾ ਕੀਤੀ ਜਿਵੇਂ ਕਿ ਅਲ-ਅਦਬ ਅਲ-ਮੁਫ਼ਰਾਦ।[4]

ਜੀਵਨੀ ਸੋਧੋ

ਜਨਮ ਸੋਧੋ

ਮੁਹੰਮਦ ਇਬਨ ਇਸਮਾਇਲ ਅਲ-ਬੁਖ਼ਾਰੀ ਅਲ-ਜੁਲਫੀ ਦਾ ਜਨਮ ਜੁੰਮੇ ਦੀ ਨਮਾਜ਼ ਤੋਂ ਬਾਅਦ ਦਿਨ ਸ਼ੁਕਰਵਾਰ, 19 ਜੁਲਾਈ 810 (13 ਸ਼ਾਵਾਲ 194 ਏ.ਐੱਚ.) ਨੂੰ  ਤਰਾਂਸੋਕਸੀਆਨਾ (ਹੁਣ ਉਜ਼ਬੇਕਿਸਤਾਨ) ਦੇ ਸ਼ਹਿਰ ਬੁਖ਼ਾਰਾ ਵਿਖੇ  ਹੋਇਆ।[5] ਉਸਦਾ ਪਿਤਾ, ਇਸਮਾਇਲ ਇਬਨ ਇਬਰਾਹਿਮ, ਹਦੀਸਾਂ ਦਾ ਵਿਦਵਾਨ, ਇੱਕ ਵਿਦਿਆਰਥੀ ਅਤੇ ਮਲਿਕ ਇਬਨ ਅਨਸ ਦਾ ਸਹਿਯੋਗੀ ਸੀ। ਕੁਛ ਇਰਾਕੀ ਵਿਦਵਾਨ ਉਸ ਤੋਂ ਹਦੀਸਾਂ ਦਾ ਬਿਆਨ ਲੈਂਦੇ ਸਨ।

ਵੰਸ਼ਾਵਲੀ ਸੋਧੋ

ਇਮਾਮ ਬੁਖ਼ਾਰੀ ਦਾ ਵੱਡਾ ਦਾਦਾ ਅਲ-ਮੁਗਿਰਾਹ, ਬੁਖਾਰਾ ਬੁਖ਼ਾਰਾ ਦੇ ਰਾਜਪਾਲ ਯਮਨ ਅਲ-ਜ਼ੁਲਫੀ ਹੱਥੋਂ ਇਸਲਾਮ ਕਬੂਲ ਕਰਕੇ ਬੁਖ਼ਾਰਾ ਵਿੱਚ ਆ ਵੱਸਿਆ। ਰਿਵਾਜ਼ ਮੁਤਾਬਿਕ ਉਹ ਯਮਨ ਦਾ ਮਾ ਬਣਿਆ ਅਤੇ  ਅਤੇ ਉਸਦਾ ਪਰਿਵਾਰ  ਨੂੰ ਨਿਰੰਤਰ ਅਲ-ਜ਼ੁਲਫੀ ਦਾ ਨਿਸਬਾਹ ਢੋਹਣਾ ਪਿਆ।[6]

ਜ਼ਿਆਦਾਤਰ ਵਿਦਵਾਨਾਂ ਅਤੇ ਇਤਿਹਾਸਕਾਰਾਂ ਅਨੁਸਾਰ ਅਲ-ਮੁਗਿਰਾਹ ਦਾ ਪਿਤਾ ਬਰਦੀਜ਼ਬਾਹ ਬੁਖਾਰੀ ਦਾ ਸਭ ਤੋਂ ਪੁਰਾਣਾ ਜਾਣਿਆ ਜਾਂਦਾ ਪੂਰਵਜ ਹੈ।  ਉਹ ਪਾਰਸੀ ਮਜਾਈ (Magi) ਸੀ, ਅਤੇ ਇਸੇ ਤਰ੍ਹਾਂ ਹੀ ਮਰ ਗਿਆ। ਅਸ-ਸੁਬਕੀ ਇਕਲੋਤਾ ਵਿਦਵਾਨ ਹੈ ਜੋ ਬਰਦੀਜ਼ਬਾਹ ਦੇ ਪਿਤਾ ਦਾ ਨਾਮ ਦੱਸਦਾ ਹੈ, ਜੋ ਕਿ ਉਸ ਅਨੁਸਾਰ ਬਜ਼ਾਬਾਹ (Persian: بذذبه) ਸੀ।  ਬਰਦੀਜ਼ਬਾਹ ਅਤੇ ਬਜ਼ਾਬਾਹ ਬਾਰੇ ਬਹੁਤ ਥੋੜੀ ਜਾਣਕਾਰੀ ਮਿਲਦੀ ਹੈ, ਇਸਦੇ ਇਲਾਵਾ ਕਿ ਉਹ ਫ਼ਾਰਸੀ ਸਨ ਅਤੇ ਉਥੋਂ ਦੇ ਲੋਕਾਂ ਦਾ ਧਰਮ ਅਪਣਾਇਆ ਹੋਇਆ ਸੀ।

ਹਦੀਸ ਅਧਿਐਨ ਅਤੇ ਯਾਤਰਾਵਾਂ ਸੋਧੋ

ਇਤਿਹਾਸਕਾਰ ਅਲ-ਧਾਹਾਬੀ ਉਸਦੀ ਮੁੱਢਲੀ ਅਕਾਦਮਿਕ ਜ਼ਿੰਦਗੀ ਬਾਰੇ ਦੱਸਦਾ ਹੈ:

ਉਹ ਸਾਲ 205 (ਏ.ਐੱਚ) ਵਿੱਚ ਹਦੀਸਾਂ ਦਾ ਅਧਿਐਨ ਕਰਨਾ ਸ਼ੁਰੂ ਕਰਦਾ ਹੈ| ਉਹ ਅਜੇ ਬੱਚਾ ਹੀ ਸੀ ਕਿ ਉਸਨੇ ਅਬਦੁੱਲਾ ਦੀ ਰਚਨਾ ਇਬਨ ਅਲ-ਮੁਬਾਰਕ ਜ਼ੁਬਾਨੀ ਕਰ ਲਈ ਸੀ| ਉਸਨੂੰ ਉਸਦੀ ਮਾਂ ਨੇ ਪਾਲਕੇ ਵੱਡਾ ਕੀਤਾ ਕਿਉਂਕਿ ਉਹ ਅਜੇ ਨਿੱਕਾ ਬਾਲ ਹੀ ਸੀ ਜਦੋਂ ਉਸਦਾ ਪਿਤਾ ਗੁਜ਼ਰ ਗਿਆ|  ਆਪਣੇ ਖੇਤਰ ਬਾਰੇ ਸੁਣਨ ਤੇ ਉਸਨੇ ਆਪਣੀ ਮਾਂ ਅਤੇ ਭਾਈ ਨਾਲ ਸਾਲ 210 ਵਿੱਚ ਯਾਤਰਾ ਕੀਤੀ| ਉਹ ਕਿਸ਼ੌਰ ਅਵਸਥਾ ਵਿੱਚ ਹੀ ਕਿਤਾਬਾਂ ਲਿਖਣ ਅਤੇ ਹਦੀਸਾਂ ਦਾ ਵਿਆਖਿਆਨ ਕਰਨ ਲੱਗ ਪਿਆ ਸੀ| ਉਸ ਕਿਹਾ, "ਜਦੋਂ ਮੈਂ ਅਠਾਰਾਂ ਸਾਲਾਂ ਦਾ ਹੋਇਆ ਮੈਂ ਆਪਣੇ ਸਾਥੀਆਂ ਅਤੇ ਸਮਰਥਕਾਂ ਬਾਰੇ ਅਤੇ ਉਨ੍ਹਾਂ ਦੇ ਕਥਨ ਲਿਖਣੇ ਸ਼ੁਰੂ ਕੀਤੇ| ਇਹ ਸਭ ਉਬੈਦ ਅਲਾਹ ਇਬਨ ਮੂਸਾ(ਉਸਦੇ ਅਧਿਆਪਕਾਂ ਵਿਚੋਂ ਇੱਕ) ਦੇ ਸਮੇਂ ਹੋਇਆ| ਉਸੇ ਸਮੇਂ ਹੀ ਮੈਂ ਨਬੀ ਦੀ ਕਬਰ ਬਾਰੇ ਪੂਰੇ ਚੰਦ ਦੀ ਰਾਤ ਵਿੱਚ ਇਤਿਹਾਸਿਕ ਕਿਤਾਬ ਲਿਖੀ|

 
ਬੁਖਾਰੀ ਦੀ ਹਦਿਸਾਂ ਦੀ ਭਾਲ ਅਤੇ ਅਧਿਐਨ ਲਈ ਕੀਤੀ ਯਾਤਰਾ

ਸੋਲਾਂ ਸਾਲਾਂ ਦੀ ਉਮਰ ਵਿੱਚ ਉਸਨੇ ਖੁਦ ਆਪਣੇ ਭਾਈ ਤੇ ਵਿਧਵਾ ਮਾਂ ਨਾਲ ਮੱਕਾ ਦਾ ਹੱਜ ਕੀਤਾ। ਉਥੋਂ ਹੀ ਉਸਨੇ ਆਪਣਾ ਹਦੀਸਾਂ ਬਾਰੇ ਗਿਆਨ ਵਧਾਉਣ ਲਈ ਯਾਤਰਾਵਾ ਦੀ ਲੜੀ ਸ਼ੁਰੂ ਕੀਤੀ। ਉਹ ਗਿਆਨ ਇਕੱਠਾ ਕਰਨ ਸਮੇਂ ਇਸਲਾਮਿਕ ਗਿਆਨ ਦੇ ਸਾਰੇ ਮਹੱਤਵਪੂਰਨ ਸਥਾਨਾਂ ਵਿੱਚ ਦੀ ਹੋਕੇ ਲੰਘਿਆ, ਅਤੇ ਵਿਦਵਾਨਾਂ ਨਾਲ ਹਦੀਸਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਕਿਹਾ ਜਾਂਦਾ ਹੈ ਕਿ ਉਸਨੇ 1000 ਲੋਕਾਂ ਤੋਂ ਵੱਧ ਸੁਣਿਆ ਅਤੇ 600,000 ਪਰੰਪਰਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ।

ਸੋਲਾਂ ਸਾਲਾਂ ਦੀ ਗ਼ੈਰਹਾਜ਼ਰੀ ਤੋਂ ਬਾਅਦ ਉਹ ਬੁਖ਼ਾਰੇ ਵਾਪਿਸ ਆਇਆ ਅਤੇ ਇੱਥੇ ਹੀ ਆਪਣਾ ਅਲ-ਜਾਮੀ ਅਸ-ਸਹੀਹ ਲਿਖਿਆ, ਜੋ ਕਿ 7,275 ਸਾਬਿਤ ਕੀਤੀਆਂ ਪਰੰਪਰਾਵਾਂ ਦਾ ਸੰਗ੍ਰਹਿ ਹੈ, ਜੋ ਕਿ ਧਰਮਸ਼ਾਸਤਰ ਦੀ ਸਾਰੀ ਪ੍ਰਣਾਲੀ ਦਾ ਅਧਾਰ ਜੁਟਾਉਣ ਲਈ ਪਾਠਾਂ ਵਿੱਚ ਵੰਡਿਆ ਹੋਇਆ ਹੈ।

ਉਸਦੀ ਕਿਤਾਬ ਨੂੰ ਸੁੰਨੀ ਮੁਸਲਾਮਾਨਾਂ ਵਿੱਚ ਪੂਰੀ ਮਾਨਤਾ ਪ੍ਰਾਪਤ ਹੈ, ਅਤੇ ਹਦੀਸਾਂ ਦਾ ਸਭ ਤੋਂ ਵੱਧ ਪ੍ਰਮਾਣਿਕ ਸੰਗ੍ਰਹਿ ਮੰਨਿਆ ਜਾਂਦਾ ਹੈ। ਜ਼ਿਆਦਾਤਰ ਸੁੰਨੀ ਵਿਦਵਾਨ ਇਸਨੂੰ ਕੁਰਾਨ ਤੋਂ ਬਾਅਦ ਦੂਜੀ ਥਾਂ ਤੇ ਪ੍ਰਮਾਣਿਕ ਮੰਨਦੇ ਹਨ।  ਉਸਨੇ ਅਲ-ਅਦਬ ਅਤੇ ਅਲ-ਮੁਫਰਾਦ ਨਾਮਕ ਹੋਰ ਕਿਤਾਬਾਂ ਵੀ ਰਚੀਆਂ, ਜੋ ਕਿ ਅਚਾਰ ਵਿਹਾਰ ਬਾਰੇ ਹਦੀਸਾਂ ਦਾ ਸੰਗ੍ਰਹਿ ਹੈ। ਨਾਲੋ ਨਾਲ ਦੋਵੇਂ ਕਿਤਾਬਾਂ ਵਿੱਚ ਹਦੀਸਾਂ ਦੇ ਵਿਆਖਿਆਕਾਰਾਂ ਦਿਆਂ ਜੀਵਨੀਆਂ ਬਾਾਰੇ ਵੀ ਜਾਣਕਾਰੀ ਸ਼ਾਮਿਲ ਹੈ।

ਆਖਰੀ ਸਾਲ ਸੋਧੋ

864/250 ਦੇ ਸਾਲ ਉਹ ਨਿਸ਼ਾਪੁਰ ਜਾ ਵੱਸਿਆ। ਨਿਸ਼ਾਪੁਰ ਵਿੱਚ ਹੀ ਉਸਦੀ ਮੁਸਲਿਮ ਇਬਨ ਅਲ-ਹਜਾੱਜ ਨਾਲ ਮੁਲਾਕ਼ਾਤ ਹੋਈ|ਜਿਸਨੂੰ ਕਿ ਉਸਦਾ ਸ਼ਾਗਿਰਦ ਮੰਨਿਆ ਜਾਂਦਾ ਹੈ ਅਤੇ ਅੰਤ ਉਹੀ ਸਹੀਹ ਮੁਸਲਿਮ ਹਦੀਸ ਨੂੰ ਇੱਕਠਾ ਅਤੇ ਸੰਗ੍ਰਹਿਤ ਕਰਦਾ ਹੈ, ਜੋ ਕਿ ਅਲ-ਬੁਖ਼ਾਰੀ ਤੋਂ ਦੂਜੀ ਥਾਂ ਪ੍ਰਮਾਨਿਆਂ ਜਾਂਦਾ ਹੈ। ਰਾਜਨੀਤਿਕ ਦਿੱਕਤਾਂ  ਨੇ ਉਸਨੂੰ ਖਰਤੰਕ ਜਾਣ ਵਿੱਚ ਅਗਵਾਈ ਕੀਤੀ, ਜੋ ਕਿ ਸਮਰਕੰਦ ਦੇ ਨੇੜੇ ਹੈ। ਉੱਥੇ ਹੀ ਉਸਦੀ ਸਾਲ 870/256 ਵਿਚ  ਮੌਤ ਹੋਈ।[7]

ਹਵਾਲੇ ਸੋਧੋ

  1. Salaahud-Deen ibn ʿAlee ibn ʿAbdul-Maujood (December 2005). The Biography of Imam Bukhaaree. Translated by Faisal Shafeeq (1st ed.). Riyadh: Darussalam. ISBN 9960969053.
  2. Bourgoin, Suzanne Michele; Byers, Paula Kay, eds. (1998). "Bukhari". Encyclopedia of World Biography (2nd ed.). Gale. p. 112. https://books.google.com/books?id=bpAYAAAAIAAJ&q=Bukhari#search_anchor. 
  3. Lang, David Marshall, ed. (1971). "Bukhārī". A Guide to Eastern Literatures. Praeger. p. 33. https://books.google.com/books?id=CsZiAAAAMAAJ&q=Bukhari#search_anchor. 
  4. "Al-Adab al-Mufrad". Archived from the original on 2014-12-31. Retrieved 2018-05-30.
  5. Melchert, Christopher. "al-Bukhārī". Encyclopaedia of Islam, THREE. Brill Online. http://referenceworks.brillonline.com/entries/encyclopaedia-of-islam-3/al-bukhari-COM_2isisiideiiiseijjejdjjxj. [permanent dead link][permanent dead link]
  6. Robson, J.. "al-Bukhārī, Muḥammad b. Ismāʿīl". Encyclopaedia of Islam, Second Edition. Brill Online. http://referenceworks.brillonline.com/entries/encyclopaedia-of-islam-2/al-bukhari-muhammad-b-ismail-SIM_1510. 
  7. Tabish Khair (2006). Other Routes: 1500 Years of African and Asian Travel Writing. Signal Books. pp. 393–. ISBN 978-1-904955-11-5.