ਮੈਨਹੈਟਨ ਪ੍ਰੋਜੈਕਟ

ਮੈਨਹੈਟਨ ਪ੍ਰੋਜੈਕਟ ਨੂੰ ਇੱਕ ਖੋਜ ਅਤੇ ਵਿਕਾਸ ਪ੍ਰਾਜੈਕਟ ਸੀ, ਜਿਸਦੇ ਤਹਿਤ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਪਹਿਲੇ ਪ੍ਰਮਾਣੂ ਹਥਿਆਰ ਪੈਦਾ ਹੋਏ ਸੀ। ਇਹ ਯੂਨਾਈਟਡ ਕਿੰਗਡਮ ਅਤੇ ਕੈਨੇਡਾ ਦੇ ਸਹਿਯੋਗ ਨਾਲ ਸੰਯੁਕਤ ਰਾਜ ਅਮਰੀਕਾ ਦੀ ਅਗਵਾਈ ਕੀਤਾ ਗਿਆ ਸੀ। 1942 ਤੋਂ 1946 ਤੱਕ, ਇਸ ਪ੍ਰਾਜੈਕਟ ਦਾ ਨਿਰਦੇਸ਼ਨ ਇੰਜੀਨੀਅਰਾਂ ਦੀ  ਅਮਰੀਕੀ ਆਰਮੀ ਕੋਰ ਦੇ ਮੇਜਰ ਜਨਰਲ ਲੈਸਲੀ ਗਰੋਵਜ ਕੋਲ ਸੀ; ਭੋਤਿਕ ਵਿਗਿਆਨੀ ਜੇ ਰਾਬਰਟ Oppenheimer, ਜਿਸਨੇ ਅਸਲ ਬੰਬ ਡਿਜ਼ਾਇਨ ਕੀਤੇ, ਲਾਸ ਅਲਾਮੋਸ ਨੈਸ਼ਨਲ ਲੈਬਾਰਟਰੀ ਦਾ ਡਾਇਰੈਕਟਰ ਸੀ। ਪ੍ਰਾਜੈਕਟ ਦੇ ਫੌਜੀ ਭਾਗ ਨੂੰ ਮੈਨਹੈਟਨ ਜ਼ਿਲ੍ਹਾ ਮਨੋਨੀਤ ਕੀਤਾ ਗਿਆ ਸੀ;ਹੌਲੀ ਹੌਲੀ ਸਮੁੱਚੇ ਪ੍ਰੋਜੈਕਟ ਲਈ ਦਫਤਰੀ ਕੋਡ ਨਾਮ, ਬਦਲਵੇਂ ਪਦਾਰਥਾਂ ਦਾ ਵਿਕਾਸ ਨੂੰ ਪਿੱਛੇ ਛੱਡ ਗਿਆ। ਚਲਦੇ ਚਲਦੇ ਇਸ ਪ੍ਰਾਜੈਕਟ ਨੇ ਇਸ ਦੇ ਪਹਿਲੇ ਬ੍ਰਿਟਿਸ਼ ਹਮਰੁਤਬਾ, ਟਿਊਬ ਇਲੌਏ ਨੂੰ ਸਮੋ ਲਿਆ। ਮੈਨਹੈਟਨ ਪ੍ਰਾਜੈਕਟ 1939 ਵਿਚ ਨਿਮਾਣੇ ਜਿਹੇ ਤੌਰ ਤੇ ਸ਼ੁਰੂ ਕੀਤਾ ਗਿਆ ਸੀ, ਪਰ ਜਲਦ ਇਹ ਵੱਡਾ ਹੋ ਗਿਆ ਅਤੇ 130,000 ਲੋਕਾਂ ਨੂੰ ਨੌਕਰੀ ਦਿੱਤੀ ਅਤੇ ਇਸਦੀ ਲਾਗਤ ਕਰੀਬ 2 ਅਰਬ ਅਮਰੀਕੀ ਡਾਲਰ (2016 ਵਿੱਚ ਲੱਗਪੱਗ $26 ਬਿਲੀਅਨ[1] ਡਾਲਰ) ਹੋ ਗਈ।  90% ਤੋਂ ਵੱਧ ਲਾਗਤ ਕਾਰਖਾਨੇ ਉਸਾਰਨ ਅਤੇ fissile ਸਮੱਗਰੀ ਪੈਦਾ ਕਰਨ ਲਈ ਸੀ। 10% ਤੋਂ  ਘੱਟ ਹਥਿਆਰਾਂ ਦੇ ਵਿਕਾਸ ਅਤੇ ਉਤਪਾਦਨ ਲਈ ਸੀ। ਖੋਜ ਅਤੇ ਉਤਪਾਦਨ ਸੰਯੁਕਤ ਰਾਜ ਅਮਰੀਕਾ, ਸੰਯੁਕਤ ਬਾਦਸ਼ਾਹੀ ਅਤੇ ਕੈਨੇਡਾ ਵਿੱਚ 30 ਤੋਂ ਵਧ ਸਾਈਟਾਂ ਤੇ ਹੋ ਰਹੀ ਸੀ।