ਮੋਰਸ ਕੋਡ ਸੰਦੇਸ਼ ਭੇਜਣ ਦਾ ਇੱਕ ਤਰੀਕਾ ਹੈ। ਇਸਦੀ ਰਚਨਾ ਸੈਮੁਏਲ ਮੋਰਸ ਨੇ ੧੮੪੦ ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਬਿਜਲਈ ਟੈਲੀਗਰਾਫ ਰਾਹੀਂ ਸੰਦੇਸ਼ ਭੇਜਣ ਲਈ ਕੀਤੀ ਸੀ। ਬਾਅਦ ਵਿੱਚ ੧੮੯੦ ਦੇ ਦਹਾਕੇ ਤੋਂ ਮੋਰਸ ਕੋਡ ਦੀ ਵਰਤੋਂ ਰੇਡੀਓ ਸੰਚਾਰ ਦੇ ਸ਼ੁਰੂਆਤੀ ਦਿਨਾਂ ਵਿੱਚ ਵੀ ਹੋਈ।

ਮੋਰਸ ਕੋਡ ਦੇ ਚਿੰਨ੍ਹਾਂ ਨੂੰ ਦਰਸਾਉਣ ਵਾਲਾ ਚਾਰਟ

ਤਰੀਕਾ ਸੋਧੋ

ਮੋਰਸ ਕੋਡ ਵਿੱਚ ਇੱਕ ਛੋਟਾ ਸੰਕੇਤ ਅਤੇ ਦੂਜਾ ਲੰਮਾ ਸੰਕੇਤ ਪ੍ਰਯੋਗ ਕੀਤੇ ਜਾਂਦੇ ਹਨ। ਇਹਨਾਂ ਦੋ ਸੰਕੇਤਾਂ ਦੇ ਨਿਰਧਾਰਤ ਸੰਜੋਗ ਨਾਲ ਕਿਸੇ ਵੀ ਸੁਨੇਹੇ ਨੂੰ ਪ੍ਰਕਾਸ਼ਿਤ ਕੀਤਾ ਜਾ ਸਕਦਾ ਹੈ। ਕਾਗਜ਼ ਆਦਿ ਉੱਤੇ ਮੋਰਸ ਕੋਡ ਵਿੱਚ ਕੁੱਝ ਲਿਖਣ ਲਈ ਛੋਟੇ ਸੰਕੇਤ ਲਈ ਬਿੰਦੀ ਅਤੇ ਲੰਮੇ ਸੰਕੇਤ ਲਈ ਡੈਸ਼ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਅੰਤਰਰਾਸ਼ਟਰੀ ਮਾਰਸ ਕੋਡ ਦੇ ਪੰਜ ਹਿੱਸੇ ਹਨਃ[1]
1. ਛੋਟਾ ਨਿਸ਼ਾਨ, ਬਿੰਦੀ ਜਾਂ ਡਿਟ (·) — ਇੱਕ ਇਕਾਈ ਲੰਮਾ
2. ਲੰਮਾ ਨਿਸ਼ਾਨ, ਡੈਸ਼ ਜਾਂ ਡਾ (-) — ਤਿੰਨ ਇਕਾਈਆਂ ਬਰਾਬਰ ਲੰਮਾ
3. ਛੋਟੇ ਅਤੇ ਲੰਮੇ ਸੰਕੇਤਾਂ ਦੇ ਵਿੱਚ ਖਾਲੀ ਜਗ੍ਹਾ ਜਾਂ ਸਮਾਂ — ਇੱਕ ਇਕਾਈ ਲੰਮਾ
4. ਛੋਟੀ ਖਾਲੀ ਜਗ੍ਹਾ (ਦੋ ਅੱਖਰਾਂ ਵਿਚਾਲੇ)— ਤਿੰਨ ਇਕਾਈ ਲੰਮਾ
5. ਮੱਧਮ ਖਾਲੀ ਜਗ੍ਹਾ (ਦੋ ਸ਼ਬਦਾਂ ਵਿਚਾਲੇ) — ਸੱਤ ਇਕਾਈ ਲੰਮਾ

ਹਵਾਲੇ ਸੋਧੋ