ਮੱਧਕਾਲੀ ਦਰਸ਼ਨ, ਉਸ ਯੁੱਗ ਦਾ ਫ਼ਲਸਫ਼ਾ ਹੈ ਜਿਸ ਨੂੰ ਅੱਜ ਮੱਧਕਾਲ ਜਾਂ ਮੱਧਯੁੱਗ ਵਜੋਂ  ਜਾਣਿਆ ਜਾਂਦਾ ਹੈ, ਇਹ ਕਾਲ ਲਗਭਗ ਪੱਛਮੀ ਰੋਮਨ ਸਾਮਰਾਜ ਦੇ ਪੰਜਵੀਂ ਸਦੀ ਵਿੱਚ ਪਤਨ ਤੋਂ ਲੈਕੇ 16ਵੀਂ ਸਦੀ ਵਿੱਚ ਪੁਨਰ ਜਾਗਰਤੀ ਦੇ ਸਮੇਂ ਤੱਕ ਫੈਲਿਆ ਹੋਇਆ ਹੈ। ਮੱਧਯੁੱਗੀ ਫ਼ਿਲਾਸਫ਼ੀ, ਇੱਕ ਆਜ਼ਾਦ ਦਾਰਸ਼ਨਕ ਜਾਂਚ ਦੇ ਪ੍ਰੋਜੈਕਟ ਵਜੋਂ 8ਵੀਂ ਸਦੀ ਦੇ ਮੱਧ ਵਿਚ ਬਗਦਾਦ ਵਿੱਚ, ਅਤੇ ਫਰਾਂਸ ਵਿਚ ਸ਼ਾਰਲਮੇਨ ਦੀ ਯਾਤਰਾ ਕਰਨ ਵਾਲੀ ਅਦਾਲਤ ਵਿਚ, 8 ਵੀਂ ਸਦੀ ਦੀ ਆਖਰੀ ਚੁਥਾਈ ਵਿੱਚ ਸ਼ੁਰੂ ਹੋਈ ਮੰਨੀ ਜਾਂਦੀ ਹੈ।[1] ਇਸ ਨੂੰ ਕੁਝ ਹੱਦ ਤਕ ਯੂਨਾਨ ਅਤੇ ਰੋਮ ਵਿਚ ਕਲਾਸੀਕਲ ਕਾਲ ਵਿਚ ਵਿਕਸਤ ਪੁਰਾਤਨ ਸਭਿਆਚਾਰ ਨੂੰ ਮੁੜ-ਖੋਜਣ ਦੀ ਪ੍ਰਕਿਰਿਆ ਦੁਆਰਾ, ਅਤੇ ਕੁਝ ਹੱਦ ਤਕ ਧਾਰਮਿਕ ਸਮੱਸਿਆਵਾਂ ਨੂੰ ਸੰਬੋਧਿਤ ਕਰਨ ਅਤੇ ਧਰਮ ਨਿਰਪੱਖ ਸਿਖਲਾਈ ਦੇ ਨਾਲ ਪਵਿੱਤਰ ਸਿਧਾਂਤ ਨੂੰ ਇਕਜੁੱਟ ਕਰਨ ਦੀ ਲੋੜ ਦੁਆਰਾ ਪਰਿਭਾਸ਼ਿਤ ਕੀਤਾ ਜਾਂਦਾ ਹੈ। 

ਸੱਤ ਉਦਾਰ ਕਲਾਵਾਂ ਵਿਚਾਲੇ ਫ਼ਲਸਫ਼ਾ ਬਿਰਾਜਮਾਨ ਹੈ - ਹੇਰਾਡ ਵਾਨ ਲੈਂਡਰਬਰਗ ਦੀ ਹੋੋਰਟਸ ਡੈਲਸੀਅਰਮ ਤੋਂ ਤਸਵੀਰ (12 ਵੀਂ ਸਦੀ)

ਮੱਧਕਾਲੀ ਫ਼ਲਸਫ਼ੇ ਦਾ ਇਤਿਹਾਸ ਰਵਾਇਤੀ ਤੌਰ ਤੇ ਦੋ ਮੁੱਖ ਦੌਰਾਂ ਵਿਚ ਵੰਡਿਆ ਜਾਂਦਾ ਹੈ: ਲਾਤੀਨੀ ਪੱਛਮ ਵਿੱਚ ਅਰੰਭਕ ਮੱਧ ਯੁੱਗ ਤੋਂ ਬਾਅਦ 12 ਵੀਂ ਸਦੀ ਤਕ ਦਾ ਦੌਰ ਜਦੋਂ ਅਰਸਤੂ ਅਤੇ ਪਲੈਟੋ ਦੇ ਕੰਮ ਨੂੰ ਸੁਰੱਖਿਅਤ ਕੀਤਾ ਗਿਆ ਅਤੇ ਖੰਗਾਲਿਆ ਗਿਆ ਅਤੇ 12 ਵੀਂ, 13 ਵੀਂ ਅਤੇ 14 ਵੀਂ ਸਦੀ ਵਿੱਚ ਲਾਤੀਨੀ ਪੱਛਮ ਵਿੱਚ 'ਸੁਨਹਿਰੀ ਦੌਰ', ਜਿਸ ਵਿੱਚ ਪ੍ਰਾਚੀਨ ਫ਼ਲਸਫ਼ੇ ਦੀਆਂ ਪ੍ਰਾਪਤੀਆਂ ਦੀ ਬਹਾਲੀ ਨੇ ਆਪਣੀਆਂ ਚੋਟੀ ਦੀਆਂ ਬੁਲੰਦੀਆਂ ਦੇ ਦਰਸ਼ਨ ਕੀਤੇ, ਇਸਦੇ ਨਾਲ ਹੀ ਇਸ ਬਾਰੇ ਅਰਬੀ ਟਿੱਪਣੀਕਾਰਾਂ ਦਾ ਸਵਾਗਤ ਅਤੇ ਧਰਮ ਦੇ ਫ਼ਲਸਫ਼ੇ, ਮੰਤਕ ਅਤੇ ਮੈਟਾਫਿਜ਼ਿਕਸ ਦੇ ਖੇਤਰ ਵਿੱਚ ਮਹੱਤਵਪੂਰਣ ਘਟਨਾ-ਵਿਕਾਸ ਹੋਏ ਸਨ। 

ਮੱਧਯੁਗੀ ਦੌਰ ਨੂੰ ਪੁਨਰ ਜਾਗਰਤੀ ਕਾਲ ਦੇ ਮਾਨਵਵਾਦੀਆਂ ਨੇ ਦੁਆਰਾ ਚੰਗਾ ਭੰਡਿਆ ਗਿਆ, ਜਿਹਨਾਂ ਨੇ ਇਸ ਨੂੰ ਯੂਨਾਨੀ ਅਤੇ ਰੋਮਨ ਸਭਿਆਚਾਰ ਦੇ ਪੁਰਾਤਨ ਕਾਲ ਅਤੇ ਪੁਰਾਤਨ ਸੱਭਿਆਚਾਰ ਦੇ 'ਪੁਨਰ ਜਨਮ' ਜਾਂ ਪੁਨਰਜਾਗਰਣ ਦੇ ਵਿਚਕਾਰ ਇੱਕ ਜਹਾਲਤ ਦੇ 'ਮੱਧ' ਕਾਲ ਦੇ ਰੂਪ ਵਿੱਚ ਵੇਖਿਆ। ਆਧੁਨਿਕ ਇਤਿਹਾਸਕਾਰ ਮੱਧਯੁੱਗ ਨੂੰ ਇੱਕ ਦਾਰਸ਼ਨਿਕ ਵਿਕਾਸ ਦਾ ਮੰਨਦੇ ਹਨ, ਜੋ ਕਿ ਈਸਾਈ ਧਰਮ ਸ਼ਾਸਤਰ ਤੋਂ ਬਹੁਤ ਪ੍ਰਭਾਵਿਤ ਸੀ। ਯੁੱਗ ਦੇ ਸਭ ਤੋਂ ਵੱਡੇ ਮਸ਼ਹੂਰ ਵਿਚਾਰਕਾਂ ਵਿਚੋਂ ਇਕ, ਥਾਮਸ ਐਕੂਆਈਨਸ ਨੇ ਕਦੇ ਵੀ ਆਪਣੇ ਆਪ ਨੂੰ ਇੱਕ ਦਾਰਸ਼ਨਿਕ ਨਹੀਂ ਸੀ ਸਮਝਿਆ, ਅਤੇ ਦਾਰਸ਼ਨਿਕਾਂ ਦੀ ਹਮੇਸ਼ਾ "ਸੱਚੀ ਅਤੇ ਸਹੀ ਬੁੱਧੀ ਤੋਂ ਹੀਣੇ ਹੋਣ" ਦੀ ਆਲੋਚਨਾ ਕੀਤੀ।[2]

ਇਸ ਸਮੇਂ ਦੌਰਾਨ ਚਰਚਾ ਹੇਠ ਆਈਆਂ ਸਮੱਸਿਆਵਾਂ ਵਿਸ਼ਵਾਸ ਦੇ ਤਰਕ ਨਾਲ ਸੰਬੰਧ, ਰੱਬ ਦੀ ਹੋਂਦ ਅਤੇ ਸਾਦਗੀ, ਧਰਮ ਸ਼ਾਸਤਰ ਅਤੇ ਤੱਤ-ਸਿਧਾਂਤ ਦੇ ਮਕਸਦ ਅਤੇ ਗਿਆਨ ਦੀਆਂ ਸਮੱਸਿਆਵਾਂ, ਵਿਸ਼ਵ-ਵਿਆਪੀ ਅਤੇ ਵਿਅਕਤੀਗਤ ਦੇ ਸੰਬੰਧ ਹਨ।[3]

ਗੁਣ ਸੋਧੋ

ਮੱਧਕਾਲੀ ਫ਼ਲਸਫ਼ਾ ਵਿਸ਼ੇਸ਼ ਤੌਰ ਤੇ ਧਰਮ ਸ਼ਾਸਤਰੀ ਹੈ। ਇਬਨ ਸੀਨਾ ਅਤੇ ਇਬਨ ਰੁਸ਼ਦ ਦੇ ਸੰਭਵ ਅਪਵਾਦ ਹਨ, ਬਾਕੀ ਮੱਧਕਾਲੀ ਵਿਚਾਰਵਾਨਾਂ ਨੇ ਆਪਣੇ ਆਪ ਨੂੰ ਫ਼ਿਲਾਸਫਰ ਹੀ ਨਹੀਂ ਸਮਝਿਆ: ਉਹਨਾਂ ਲਈ, ਫ਼ਿਲਾਸਫ਼ਰ ਪੁਰਾਣੇ ਪੈਗਨ ਲੇਖਕ ਸਨ ਜਿਵੇਂ ਕਿ ਪਲੈਟੋ ਅਤੇ ਅਰਸਤੂ। ਪਰੰਤੂ, ਉਨ੍ਹਾਂ ਦੇ ਧਰਮ-ਸ਼ਾਸਤਰ ਨੇ ਪ੍ਰਾਚੀਨ ਸਿਧਾਂਤਕ ਬੌਧਿਕ ਸਵਾਲਾਂ ਅਤੇ ਸਿਧਾਂਤ ਦੇ ਨੁਕਤਿਆਂ ਦਾ ਹੱਲ ਕਰਨ ਲਈ ਪ੍ਰਾਚੀਨ ਫ਼ਿਲਾਸਫ਼ਰਾਂ ਦੀਆਂ ਵਿਧੀਆਂ ਅਤੇ ਤਰਕਪੂਰਣ ਤਕਨੀਕਾਂ ਨੂੰ ਵਰਤਿਆ।   ਥੌਮਸ ਐਕੂਆਈਨਸ, ਨੇ ਪੀਟਰ ਡੈਮੀਅਨ ਦੇ ਪੂਰਨਿਆਂ ਤੇ ਦਲੀਲ ਦਿੱਤੀ ਕਿ ਫ਼ਲਸਫ਼ਾ ਧਰਮ ਸ਼ਾਸਤਰ (ancilla theologiae) ਦੀ ਦਾਸੀ ਹੈ। : 35 

ਉਨ੍ਹਾਂ ਦੇ ਸਾਰੇ ਕੰਮ ਹੇਠ ਕਾਰਜਸ਼ੀਲ ਸਿਧਾਂਤ ਹਨ:

  • ਸੱਚਾਈ ਨੂੰ ਖੋਜਣ ਲਈ ਤਰਕ, ਵਿਰੋਧਵਿਕਾਸ, ਅਤੇ ਵਿਸ਼ਲੇਸ਼ਣ ਦੀ ਵਰਤੋਂ, ਜਿਸ ਨੂੰ ਰੇਸ਼ੀਓ ਵਜੋਂ ਜਾਣਿਆ ਜਾਂਦਾ ਹੈ;
  • ਪ੍ਰਾਚੀਨ ਫ਼ਿਲਾਸਫ਼ਰਾਂ, ਖਾਸ ਕਰਕੇ ਅਰਸਤੂ ਦੇ ਵਿਚਾਰਾਂ ਦਾ ਆਦਰ ਕਰਨਾ, ਅਤੇ ਉਹਨਾਂ ਦੀ ਅਥਾਰਟੀ (ਔਕਟੋਰੀਤਾਸ) ਦਾ ਸਨਮਾਨ;
  • ਧਾਰਮਿਕ ਸਿੱਖਿਆ ਅਤੇ ਇਲਹਾਮ ਦਾ ਫ਼ਲਸਫ਼ੇ ਦੀ ਸੂਝਬੂਝ ਨਾਲ (ਤਾਲਮੇਲ) ਬਿਠਾਉਣ ਦੀ ਜ਼ਿੰਮੇਵਾਰੀ। : 3–5 

ਇਸ ਸਮੇਂ ਦੇ ਸਭ ਤੋਂ ਵੱਧ ਵਿਆਪਕ ਵਿਚਾਰ-ਵਟਾਂਦਰੇ ਦੇ ਵਿਸ਼ਿਆਂ ਵਿੱਚ ਇੱਕ ਵਿਸ਼ਵਾਸ ਬਨਾਮ ਤਰਕ ਦਾ ਵਿਸ਼ਾ ਸੀ। ਇਬਨ ਸੀਨਾ ਅਤੇ ਇਬਨ ਰੁਸ਼ਦ ਦੋਨੋ ਤਰਕ ਦੇ ਪਾਸੇ ਝੁਕਾ ਰੱਖਦੇ ਸਨ। ਆਗਸਤੀਨ ਨੇ ਕਿਹਾ ਕਿ ਉਹ ਆਪਣੀਆਂ ਦਾਰਸ਼ਨਕ ਜਾਂਚ-ਪੜਤਾਲਾਂ ਨੂੰ ਪਰਮਾਤਮਾ ਦੇ ਅਧਿਕਾਰ ਤੋਂ ਪਰੇ ਜਾਣ ਦੀ ਇਜ਼ਾਜਤ ਨਹੀਂ ਦੇਵੇਗਾ।[4]: 27  ਐਨਸਲੇਮ ਨੇ ਵਿਸ਼ਵਾਸ ਅਤੇ ਇਰਾਦੇ ਦੋਵਾਂ ਲਈ ਆਗਿਆ ਦਿੱਤੇ ਜਾਣ ਦੇ ਇੱਕ ਢੰਗ ਨਾਲ ਵਿਸ਼ਵਾਸ ਤੇ ਅੰਸ਼ਕ ਹਮਲੇ ਦੇ ਤੌਰ ਤੇ ਵੇਖਿਆ, ਅਤੇ ਇਸ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਵਿਸ਼ਵਾਸ/ਤਰਕ ਸਮੱਸਿਆ ਦਾ ਆਗਸਤੀਨੀ ਹੱਲ (1) ਵਿਸ਼ਵਾਸ ਕਰਨਾ, ਅਤੇ ਫਿਰ (2) ਸਮਝਣ ਦੀ ਕੋਸ਼ਿਸ਼ ਕਰਨਾ ਹੈ (fides quaerens intellectum)। 

ਹਵਾਲੇ ਸੋਧੋ

  1. Pasnau, Robert (2010). "Introduction". The Cambridge History of Medieval Philosophy. Cambridge, UK: Cambridge University Press. p. 1. ISBN 978-0-521-76216-8.
  2. Davies, Brian (2004). Aquinas. Continuum International Publishing Group. p. 14.
  3. Gracia, Jorge J. E.; Noone, Timothy B. (2003). A Companion to Philosophy in the Middle Ages. Oxford: Blackwell. ISBN 9780631216728.
  4. Kretzmann, Norman (2002). Stump, Eleonore (ed.). The Cambridge Companion to Augustine. Cambridge, UK: Cambridge University Press. ISBN 9780521650182.