ਯੂਨੀਕੋਡ (Unicode), ਹਰ ਇੱਕ ਅੱਖਰ ਲਈ ਇੱਕ ਵਿਸ਼ੇਸ਼ ਗਿਣਤੀ ਪ੍ਰਦਾਨ ਕਰਦਾ ਹੈ, ਚਾਹੇ ਕੋਈ ਵੀ ਕੰਪਿਊਟਰ ਪਲੇਟਫਾਰਮ, ਪ੍ਰੋਗਰਾਮ ਅਤੇ ਕੋਈ ਵੀ ਭਾਸ਼ਾ ਹੋਵੇ। ਯੂਨੀਕੋਡ ਸਟੈਂਡਰਡ ਨੂੰ ਐਪਲ, ਐਚ.ਪੀ., ਆਈ.ਬੀ.ਐਮ., ਜਸਟ ਸਿਸਟਮ, ਮਾਇਕਰੋਸਾਫਟ, ਆਰੇਕਲ, ਸੈਪ, ਸੰਨ, ਸਾਈਬੇਸ, ਯੂਨੀਸਿਸ ਵਰਗੀਆਂ ਉਦਯੋਗ ਦੀਆਂ ਪ੍ਰਮੁੱਖ ਕੰਪਨੀਆਂ ਅਤੇ ਕਈ ਹੋਰਨਾਂ ਨੇ ਅਪਣਾਇਆ ਹੈ। ਯੂਨੀਕੋਡ ਦੀ ਲੋੜ ਆਧੁਨਿਕ ਮਾਨਦੰਡਾਂ, ਜਿਵੇਂ ਐਕਸ.ਐਮ.ਐਲ, ਜਾਵਾ, ਐਕਮਾ ਸਕਰਿਪਟ (ਜਾਵਾ ਸਕਰਿਪਟ), ਐਲ.ਡੀ.ਐ.ਪੀ., ਕੋਰਬਾ 3.0, ਡਬਲਿਊ.ਐਮ.ਐਲ ਲਈ ਹੁੰਦੀ ਹੈ ਅਤੇ ਇਹ ਆਈ.ਐਸ.ਓ ਆਈ.ਈ.ਸੀ. 10646 ਨੂੰ ਲਾਗੂ ਕਰਨ ਦਾ ਅਧਿਕਾਰਿਕ ਤਰੀਕਾ ਹੈ। ਇਹ ਕਈ ਸੰਚਾਲਨ ਪ੍ਰਣਾਲੀਆਂ, ਸਾਰੇ ਆਧੁਨਿਕ ਬਰਾਉਜਰਾਂ ਅਤੇ ਕਈ ਹੋਰ ਉਤਪਾਦਾਂ ਵਿੱਚ ਹੁੰਦਾ ਹੈ, ਯੂਨੀਕੋਡ ਸਟੈਂਡਰਡ ਦੀ ਉਤਪਤੀ ਅਤੇ ਇਸ ਦੀਆਂ ਸਹਾਇਕ ਉਪਕਰਨਾਂ ਦੀ ਉਪਲਬਧਤਾ, ਹਾਲ ਹੀ ਦੇ ਅਤਿ ਮਹੱਤਵਪੂਰਣ ਵਿਸ਼ਵਵਿਆਪੀ ਸਾਫਟਵੇਅਰ ਤਕਨੀਕੀ ਰੁਝਾਨਾਂ ਵਿੱਚੋਂ ਹਨ।

ਯੂਨੀਕੋਡ ਨੂੰ ਗਾਹਕ-ਸਰਵਰ ਅਤੇ ਬਹੁ-ਆਯਾਮੀ ਉਪਕਰਨਾਂ ਅਤੇ ਵੈੱਬਸਾਈਟਾਂ ਵਿੱਚ ਸ਼ਾਮਿਲ ਕਰਨ ਨਾਲ, ਪਰੰਪਰਾਗਤ ਉਪਕਰਨਾਂ ਦੇ ਪ੍ਰਯੋਗ ਦੇ ਮੁਕਾਬਲੇ ਖਰਚ ਵਿੱਚ ਬਹੁਤ ਜ਼ਿਆਦਾ ਬਚਤ ਹੁੰਦੀ ਹੈ। ਯੂਨੀਕੋਡ ਵਲੋਂ ਇੱਕ ਅਜਿਹਾ ਇਕੱਲਾ ਸਾਫਟਵੇਅਰ ਉਤਪਾਦ ਅਤੇ ਇਕੱਲਾ ਵੈੱਬਸਾਈਟ ਮਿਲ ਜਾਂਦਾ ਹੈ, ਜਿਸ ਨੂੰ ਰੀ-ਇੰਜੀਨਿਅਰਿੰਗ ਦੇ ਬਿਨਾਂ ਵੱਖ ਵੱਖ ਪਲੇਟਫਾਰਮਾਂ, ਭਾਸ਼ਾਵਾਂ ਅਤੇ ਦੇਸ਼ਾਂ ਵਿੱਚ ਵਰਤਿਆ ਜਾ ਸਕਦਾ ਹੈ।