ਰੌਬਰਟ ਬਰਨਾਰਡ ਆਲਟਮੈਨ (/ˈɔːltmən/; 20 ਫ਼ਰਵਰੀ, 1925 – 20 ਨਵੰਬਰ, 2006) ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ ਅਤੇ ਨਿਰਮਾਤਾ ਸੀ। ਸਭ ਤੋਂ ਵਧੀਆ ਨਿਰਦੇਸ਼ਨ ਲਈ ਉਸਨੂੰ ਪੰਜ ਵਾਰ ਅਕਾਦਮੀ ਅਵਾਰਡਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਹ ਨਵੀਨ ਹਾਲੀਵੁੱਡ ਲਹਿਰ ਦਾ ਇੱਕ ਮਹੱਤਵਪੂਰਨ ਸ਼ਖ਼ਸ ਸੀ। ਜ਼ਿਆਦਾਤਰ ਹਾਲੀਵੁੱਡ ਫ਼ਿਲਮਾਂ ਨਾਲੋਂ ਉਸਦੀ ਸ਼ੈਲੀ ਬਿਲਕੁਲ ਵੱਖ ਸੀ ਜਿਸ ਵਿੱਚ ਬਹੁਤ ਜ਼ਿਆਦਾ ਕੁਦਰਤੀਪਨ ਪਰ ਸ਼ੈਲੀਬੱਧ ਅਤੇ ਵਿਅੰਗਾਤਮਕ ਸੁਹਜ ਸ਼ਾਮਿਲ ਹੁੰਦਾ ਹੈ। ਉਸਨੂੰ ਅਮਰੀਕੀ ਸਿਨੇਮਾ ਦੇ ਸਭ ਤੋਂ ਮਹਾਨ ਅਤੇ ਪ੍ਰਭਾਵਸ਼ਾਲੀ ਫ਼ਿਲਮ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਰੌਬਰਟ ਆਲਟਮੈਨ
ਆਲਟਮੈਨ 1983 ਵਿੱਚ
ਜਨਮ
ਰੌਬਰਟ ਬਰਨਾਰਡ ਆਲਟਮੈਨ

(1925-02-20)ਫਰਵਰੀ 20, 1925
ਕਾਨਸਾਸ ਸ਼ਹਿਰ, ਮਿਸੂਰੀ, ਸੰਯੁਕਤ ਰਾਜ ਅਮਰੀਕਾ
ਮੌਤਨਵੰਬਰ 20, 2006(2006-11-20) (ਉਮਰ 81)
ਲਾਸ ਐਂਜਲਸ, ਸੰਯੁਕਤ ਰਾਜ ਅਮਰੀਕਾ
ਪੇਸ਼ਾਫ਼ਿਲਮਕਾਰ
ਸਰਗਰਮੀ ਦੇ ਸਾਲ1947–2006
ਜੀਵਨ ਸਾਥੀ
ਲਾਵੋਨੇ ਐਲਮਰ
(ਵਿ. 1946⁠–⁠1951)

ਲੌਟਸ ਕੋਰੇਲੀ
(ਵਿ. 1954⁠–⁠1957)

ਕੈਥਰੀਨ ਰੀਡ
(ਵਿ. 1959)
ਬੱਚੇ6

ਨਿਰਦੇਸ਼ਕਾਂ ਵਿੱਚ ਉਸਦੀ ਫ਼ਿਲਮਕਾਰੀ ਦੂਜਿਆਂ ਨਾਲੋਂ ਕਾਫ਼ੀ ਅਲੱਗ ਸੀ। ਉਸਦੇ ਵਿਸ਼ੇ ਬਹੁਤ ਜ਼ਿਆਦਾਤਰ ਸ਼ੈਲੀਆਂ ਨੂੰ ਢਕ ਲੈਂਦੇ ਸਨ ਪਰ ਉਹ ਉਲਟਫੇਰ ਮੋੜਾਂ ਨਾਲ ਵਿਅੰਗ ਅਤੇ ਹਾਸਰਾਸ ਦੇ ਜ਼ਰੀਏ ਆਪਣੇ ਵਿਅਕਤੀਗਤ ਨਜ਼ਰੀਏ ਨੂੰ ਪੇਸ਼ ਕਰਦਾ ਸੀ। ਆਲਟਮੈਨ ਨੂੰ ਉਸਦੀ ਸ਼ੈਲੀ ਅਤੇ ਨਿਰਦੇਸ਼ਨ ਦੇ ਅੰਦਾਜ਼ ਕਰਕੇ ਐਂਟੀ-ਹਾਲੀਵੁੱਡ ਕਿਹਾ ਜਾਂਦਾ ਸੀ। ਹਾਲਾਂਕਿ ਅਦਾਕਾਰ ਉਸਦੇ ਨਿਰਦੇਸ਼ਨ ਵਿੱਚ ਕੰਮ ਕਰਨਾ ਪਸੰਦ ਕਰਦੇ ਸਨ ਕਿਉਂਕਿ ਉਹ ਉਹਨਾਂ ਨੂੰ ਹੋਰ ਵਧੀਆ ਕਰਨ ਲਈ ਵਧਾਵਾ ਦਿੰਦਾ ਸੀ ਤਾਂਕਿ ਉਹਨਾਂ ਦੀ ਆਪਣੀ ਰਚਨਾਤਮਕਤਾ ਸਾਹਮਣੇ ਆ ਸਕੇ।

ਉਹ ਆਪਣੀਆਂ ਫ਼ਿਲਮਾਂ ਲਈ ਅਦਾਕਾਰਾਂ ਦੀਆਂ ਮੰਡਲੀਆਂ ਨਾਲ ਕੰਮ ਕਰਨਾ ਪਸੰਦ ਕਰਦਾ ਸੀ, ਉਸਨੇ ਮਲਟੀਟ੍ਰੈਕ ਰਿਕਾਰਡਿੰਗ ਤਕਨੀਕ ਦਾ ਵਿਕਾਸ ਕੀਤਾ ਜਿਸਦੇ ਜ਼ਰੀਏ ਉਹ ਇੱਕ ਤੋਂ ਵੱਧ ਅਦਾਕਾਰਾਂ ਦੇ ਸੰਵਾਦਾਂ ਨੂੰ ਇੱਕ ਦੂਜੇ ਉੱਪਰ ਟਿਕਾ ਕੇ ਪੇਸ਼ ਕਰਦਾ ਸੀ। ਇਸ ਨਾਲ ਦਰਸ਼ਕ ਨੂੰ ਵਧੇਰੇ ਕੁਦਰਤੀ, ਵਧੇਰੇ ਗਤੀਸ਼ੀਲ ਅਤੇ ਵਧੇਰੇ ਗੁੰਢਲਦਾਰ ਤਜਰਬਾ ਮਿਲਦਾ ਸੀ। ਉਸਨੇ ਮੋਬਾਇਲ ਕੈਮਰੇ ਦੇ ਕੰਮ ਅਤੇ ਜ਼ੂਮ ਕਰਨ ਵਾਲੇ ਲੈਂਸਾ ਦਾ ਇਸਤੇਮਾਲ ਕੀਤਾ ਤਾਂਕਿ ਸਕ੍ਰੀਨ ਉੱਪਰ ਹੋ ਰਹੀਆਂ ਗਤੀਵਿਧੀਆਂ ਨੂੰ ਵਧੇਰੇ ਗੌਰ ਨਾਲ ਵੇਖ ਸਕੇ। ਸਮੀਖਿਅਕ ਪੌਲੀਨ ਕੇਲ ਨੇ ਉਸਦੇ ਨਿਰਦੇਸ਼ਨ ਦੇ ਬਾਰੇ ਵਿੱਚ ਕਿਹਾ ਸੀ ਕਿ ਉਹ ਫ਼ਿਲਮ ਨੂੰ ਕੁਝ ਵੀ ਨਾ ਹੋਣ ਤੇ ਵੀ ਸ਼ਾਨਦਾਰ ਬਣਾ ਦਿੰਦਾ ਸੀ।[1]

ਉਸਦੀਆਂ ਫ਼ਿਲਮਾਂ ਮੁੱਖ ਤੌਰ ਤੇ ਰਾਜਨੀਤਿਕ, ਵਿਚਾਰਧਾਰਕ ਅਤੇ ਵਿਅਕਤੀਗਤ ਵਿਸ਼ਿਆਂ ਨਾਲ ਸਬੰਧ ਰੱਖਦੀਆਂ ਹਨ, ਅਤੇ ਅਾਲਟਮੈਨ "ਆਪਣੀ ਕਲਾਤਮਕ ਦ੍ਰਿਸ਼ਟੀਕੋਣ ਨਾਲ ਸਮਝੌਤਾ ਕਰਨ ਨਾ ਕਰਨ ਕਰਕੇ" ਜਾਣਿਆ ਜਾਂਦਾ ਹੈ।[2] ਉਸਨੂੰ ਐਂਟੀ-ਹਾਲੀਵੁੱਡ ਇਸ ਕਰਕੇ ਕਿਹਾ ਜਾਣ ਲੱਗਾ ਕਿਉਂਕਿ ਉਹ ਦੂਜਿਆਂ ਉੱਪਰ ਪੈਣ ਵਾਲੇ ਸਮਾਜਿਕ ਦਬਾਅ ਨੂੰ ਨਕਾਰਦਾ ਰਿਹਾ ਸੀ, ਜਿਸ ਨਾਲ ਉਸਨੂੰ ਆਪਣੀਆਂ ਫ਼ਿਲਮਾਂ ਵਿਖਾਉਣ ਵਿੱਚ ਮੁਸ਼ਕਿਲ ਵੀ ਪੇਸ਼ ਆਈ। ਹਾਲਾਂਕਿ ਉਸਨੇ ਇਹ ਕਿਹਾ ਸੀ ਕਿ ਇੱਕ ਆਜ਼ਾਦ ਫ਼ਿਲਮਕਾਰ ਦੇ ਤੌਰ ਤੇ ਉਸਨੂੰ ਬਹੁਤ ਘੱਟ ਨੁਕਸਾਨ ਹੋਇਆ ਹੈ:

ਮੈਂ ਨਹੀਂ ਲੱਗਦਾ ਕਿ ਕੋਈ ਫ਼ਿਲਮਕਾਰ ਜ਼ਿੰਦਾ ਹੈ ਜਾਂ ਕੋਈ ਰਿਹਾ ਹੈ ਜਿਸ ਵਿੱਚ ਮੇਰੇ ਨਾਲੋਂ ਵੱਧ ਉਤਸ਼ਾਹ ਹੋਵੇ। ਮੇਰੇ ਕੋਲੋ ਪ੍ਰੋਜੈਕਟਾਂ ਦੀ ਕੋਈ ਘਾਟ ਨਹੀਂ ਰਹੀ ਹੈ ਅਤੇ ਹਰੇਕ ਪ੍ਰੋਜੈਕਟ ਮੇਰੀ ਆਪਣੀ ਮਰਜ਼ੀ ਨਾਲ ਹੁੰਦਾ ਸੀ। ਤਾਂ ਮੈਨੂੰ ਨਹੀਂ ਪਤਾ ਕਿ ਇਸ ਤੋਂ ਵਧੀਆ ਕੀ ਹੋ ਸਕਦਾ ਹੈ। ਮੈਂ ਮੁਗ਼ਲ ਨਹੀਂ ਬਣਿਆ ਅਤੇ ਮੈਂ ਕੋਈ ਕਿਲ੍ਹੇ ਨਹੀਂ ਬਣਾਏ ਅਤੇ ਨਾ ਹੀ ਮੈਂ ਕੋਈ ਜ਼ਿਆਦਾ ਪੈਸਾ ਵੀ ਨਹੀਂ ਕਮਾਇਆ, ਪਰ ਉਸ ਮੈਂ ਉਹ ਕੰਮ ਕਰਨ ਵਿੱਚ ਸਫ਼ਲ ਹੋਇਆ ਹਾਂ ਜੋ ਮੈਂ ਕਰਨਾ ਚਾਹੁੰਦਾ ਸੀ ਅਤੇ ਮੈਂ ਬਹੁਤ ਸਾਰਾ ਕੰਮ ਕੀਤਾ ਹੈ।[3]

2006 ਵਿੱਚ ਅਕੈਡਮੀ ਔਫ਼ ਮੋਸ਼ਨ ਪਿਕਚਰ ਆਰਟਸ ਅੈਂਡ ਸਾਇੰਸਿਸ ਨੇ ਐਟਮੈਨ ਦੇ ਕੰਮ ਦੀ ਸ਼ੈਲੀ ਨੂੰ ਅਕੈਡਮੀ ਆਨਰੇਰੀ ਅਵਾਰਡ ਨਾਲ ਸਨਮਾਨਿਤ ਕੀਤਾ ਸੀ। ਉਸਨੇ 7 ਨਾਮਜ਼ਦਗੀਆਂ ਦੇ ਬਾਵਜੂਦ ਵੀ ਕੋਈ ਔਸਕਰ ਨਹੀਂ ਜਿੱਤਿਆ। ਉਸਦੀਆਂ ਫ਼ਿਲਮਾਂ ਮੈਸ਼ (1970) ਮਕਕੈਬੇ ਐਂਡ ਮਿਸਿਜ਼ ਮਿਲਰ (1971) ਅਤੇ ਨਾਸ਼ਵਿਲਾ (1975) ਨੂੰ ਸੰਯੁਕਤ ਰਾਜ ਦੀ ਨੈਸ਼ਨਲ ਫ਼ਿਲਮ ਰਜਿਸਟਰੀ ਦੁਆਰਾ ਸਾਂਭ ਕੇ ਰੱਖਿਆ ਗਿਆ ਹੈ। ਆਲਟਮੈਨ ਉਹਨਾਂ ਕੁਝ ਫ਼ਿਲਮਕਾਰਾਂ ਵਿੱਚੋਂ ਇੱਕ ਹੈ ਜਿਹਨਾਂ ਨੇ ਬਰਲਿਨ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ ਵਿਖੇ ਗੋਲਡਨ ਬੇਅਰ ਅਵਾਰਡ, ਵੈਨਿਸ ਫ਼ਿਲਮ ਫ਼ੈਸਟੀਵਲ ਵਿਖੇ ਗੋਲਡਨ ਲਾਇਨ ਅਵਾਰਡ ਅਤੇ ਕਾਨ੍ਹਸ ਫ਼ਿਲਮ ਫ਼ੈਸਟੀਵਲ ਵਿਖੇ ਪਾਲਮੇ ਦਿਓਰ ਅਵਾਰਡ ਜਿੱਤੇ ਹਨ।


ਹਵਾਲੇ ਸੋਧੋ

  1. John Wakeman, ed. World Film Directors – Vol. 2, H.W. Wilson Co., N.Y. (1988) pp. 29–39
  2. Hillstrom, Laurie Collier. ed. International Dictionary of Films and Filmmakers – vol. 2, St. James Press (1997) pp. 12–17
  3. Stevens, George Jr. Conversations at the American Film Institute with the Great Moviemakers, Random House (2012) pp. 3–16