ਲੁਸਾਕਾ ਜ਼ਾਂਬੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੱਖਣੀ ਅਫ਼ਰੀਕਾ ਦੇ ਸਭ ਤੋਂ ਤੇਜੀ ਨਾਲ਼ ਵਿਕਾਸ ਕਰ ਰਹੇ ਸ਼ਹਿਰਾਂ ਵਿੱਚੋਂ ਇੱਕ ਹੈ ਜੋ ਕੇਂਦਰੀ ਪਠਾਰ ਦੇ ਦੱਖਣੀ ਹਿੱਸੇ ਵਿੱਚ 1,300 ਮੀਟਰ (4,265 ਫੁੱਟ) ਦੀ ਉਚਾਈ ਉੱਤੇ ਸਥਿੱਤ ਹੈ। 2010 ਵਿੱਚ ਇਸ ਦੀ ਅਬਾਦੀ ਲਗਭਗ 17 ਲੱਖ ਸੀ। ਇਹ ਦੇਸ਼ ਦਾ ਵਪਾਰਕ ਅਤੇ ਰਾਜਨੀਤਕ ਕੇਂਦਰ ਹੈ ਅਤੇ ਦੇਸ਼ ਦੇ ਚਾਰ ਪ੍ਰਮੁੱਖ ਸ਼ਾਹ-ਰਾਹਾਂ (ਚਾਰੋ ਪਾਸੇ ਜਾਂਦੇ ਰਾਹ) ਨਾਲ਼ ਜੁੜਿਆ ਹੋਇਆ ਹੈ। ਅੰਗਰੇਜ਼ੀ ਇਸ ਸ਼ਹਿਰ ਦੀ ਅਧਿਕਾਰਕ ਭਾਸ਼ਾ ਹੈ ਪਰ ਨਿਆਂਜਾ ਅਤੇ ਬੇਂਬਾ ਵੀ ਪ੍ਰਚੱਲਤ ਹਨ।

ਲੁਸਾਕਾ
ਸਮਾਂ ਖੇਤਰਯੂਟੀਸੀ+2
ਲੁਸਾਕਾ ਦਾ ਅਕਾਸ਼ੀ ਦ੍ਰਿਸ਼

ਹਵਾਲੇ ਸੋਧੋ