ਵਿਗਿਆਨ ਦੇ ਨਿਯਮ ਜਾਂ ਵਿਗਿਆਨਿਕ ਨਿਯਮ ਉਹ ਕਥਨ ਹੁੰਦੇ ਹਨ ਜੋ ਘਟਨਾਵਾਂ ਦੇ ਦਾਇਰੇ ਨੂੰ ਉਸ ਤਰਾਂ ਦਰਸਾਉਂਦੇ ਜਾਂ ਅਨੁਮਾਨਿਤ ਕਰਦੇ ਹਨ ਜਿਵੇਂ ਉਹ ਕੁਦਰਤ ਵਿੱਚ ਦਿਸਦੀਆਂ ਹਨ। ਸਾਰੇ ਕੁਦਰਤੀ ਵਿਗਿਆਨਿਕ ਵਿਸ਼ਿਆਂ (ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਭੂ-ਵਿਗਿਆਨ, ਖਗੋਲ ਵਿਗਿਆਨ ਆਦਿ) ਵਿੱਚ, ਸ਼ਬਦ “ਨਿਯਮ” ਕਈ ਸ਼੍ਰੇਣੀਆਂ: ਲੱਗਭੱਗ, ਸ਼ੁੱਧ, ਵਿਸ਼ਾਲ ਜਾਂ ਤੰਗ ਥਿਊਰੀਆਂ ਵਿੱਚ ਵਿਭਿੰਨ ਉਪਯੋਗ ਰੱਖਦਾ ਹੈ। ਕਿਸੇ ਵਿਗਿਆਨਿਕ ਨਿਯਮ ਲਈ ਬਰਬਾਰ ਅਰਥਾਂ ਵਾਲਾ ਸ਼ਬਦ ਇੱਕ ‘’ਸਿਧਾਂਤ’’ ਹੈ।

ਵਿਗਿਆਨਿਕ ਨਿਯਮ:

  1. ਇੱਕੋ ਇਕਲੌਤੇ ਕਥਨ ਵਿੱਚ ਪ੍ਰਯੋਗ ਰਾਹੀਂ ਨਿਰਾਧਾਰਿਤ ਕੀਤੇ ਤੱਥਾਂ ਦੇ ਇੱਕ ਵਿਸ਼ਾਲ ਸਮੂਹ ਨੂੰ ਇਕੱਠਾ ਕਰਦੇ ਹਨ।
  2. ਇੱਕ ਜਾਂ ਕਈ ਸਥਨਾਂ ਜਾਂ ਸਮੀਕਰਨ ਦੇ ਰੂਪ ਵਿੱਚ ਗਣਿਤਿਕ ਤੌਰ ਤੇ ਆਮ ਤੌਰ ਤੇ ਫਾਰਮੂਲਾਬੱਧ ਕੀਤੇ ਜਾ ਸਕਦੇ ਹਨ, ਜਾਂ ਘੱਟੋ ਘੱਟ ਇੱਕ ਇਕਲੌਤੇ ਵਾਕ ਵਿੱਚ ਬਿਆਨ ਕੀਤੇ ਜਾ ਸਕਦੇ ਹਨ, ਤਾਂ ਜੋ ਇਸਨੂੰ ਕਿਸੇ ਪ੍ਰਯੋਗ ਦੇ ਨਤੀਜੇ ਨੂੰ ਅਨੁਮਾਨਿਤ ਕਰਨ ਲਈ ਵਰਤਿਆ ਜਾ ਸਕੇ, ਜਿਸ ਵਿੱਚ ਵਾਪਰਨ ਵਾਲੀਆਂ ਪ੍ਰਕ੍ਰਿਆਵਾਂ ਦੀਆਂ ਸ਼ੁਰੂਆਤੀ, ਸੀਮਾਵਾਂ, ਅਤੇ ਹੋਰ ਭੌਤਿਕੀ ਸ਼ਰਤਾਂ ਦਿੱਤੀਆਂ ਹੋਣ।
  3. ਪ੍ਰਯੋਗ-ਸਿੱਧ ਗਵਾਹੀ ਰਾਹੀਂ ਸ਼ਕਤੀਸ਼ਾਲੀ ਤਰੀਕੇ ਨਾਲ ਸਮਰਥਨ ਰੱਖਦੇ ਹਨ- ਇਹ ਉਹ ਵਿਗਿਆਨਿਕ ਜਾਣਕਾਰੀ ਹੁੰਦੇ ਹਨ ਜਿਸ ਨੂੰ ਪ੍ਰਯੋਗਾਂ ਨੇ ਵਾਰ ਵਾਰ ਸਾਬਤ ਕੀਤਾ ਹੁੰਦਾ ਹੈ (ਅਤੇ ਕਦੇ ਵੀ ਝੂਠੇ ਨਹੀਂ ਸਾਬਤ ਕੀਤਾ ਹੁੰਦਾ)। ਜਦੋਂ ਨਵੀਆਂ ਥਿਊਰੀਆਂ ਰਾਹੀਂ ਕੰਮ ਕੀਤਾ ਜਾਂਦਾ ਹੈ ਤਾਂ ਉਹਨਾਂ ਦੀ ਸ਼ੁੱਧਤਾ ਨਹੀਂ ਬਦਲਦੀ, ਸਗੋਂ ਉਪਯੋਗ ਦੀ ਵਿਆਪਕਤਾ ਬਦਲਦੀ ਹੈ, ਕਿਉਂਕਿ ਨਿਯਮ ਨੂੰ ਪ੍ਰਸਤੁਤ ਕਰਨ ਵਾਲੀ ਇਕੁਏਸ਼ਨ (ਜੇਕਰ ਕੋਈ ਹੋਵੇ) ਨਹੀਂ ਬਦਲਦੀ। ਜਿਵੇਂ ਹੋਰ ਵਿਗਿਆਨਿਕ ਗਿਆਨ ਨਾਲ ਹੁੰਦਾ ਹੈ, ਇਹਨਾਂ ਦੀ ਸ਼ੁੱਧ ਨਿਸ਼ਚਿਤਿਤਾ ਨਹੀਂ ਹੁੰਦੀ (ਜਿਵੇਂ ਗਣਿਤਿਕ ਥਿਊਰਮਾਂ ਜਾਂ ਪਛਾਣਾਂ ਰੱਖਦੀਆਂ ਹਨ), ਅਤੇ ਭਵਿੱਖ ਦੇ ਨਿਰੀਖਣਾਂ ਦੁਆਰਾ ਕਿਸੇ ਨਿਯਮ ਨੂੰ ਪਲਟਣ ਦੀ ਹਮੇਸ਼ਾਂ ਸੰਭਾਵਨਾ ਬਣੀ ਰਹਿੰਦੀ ਹੈ।
  4. ਅਕਸਰ ਇੱਕ ਮੁਢਲੇ ਤੌਰ ਤੇ ਨਿਯੰਤ੍ਰਣ ਕਰਨ ਵਾਲੇ ਪ੍ਰਭਾਵ ਦੇ ਤੌਰ ਤੇ ਹਵਾਲੇ ਅਧੀਨ ਆਉਂਦੇ ਹਨ ਨਾ ਕਿ ਪਰਖੇ ਹੋਏ ਤੱਥਾਂ ਦੇ ਇੱਕ ਵਿਵਰਣ ਦੇ ਰੂਪ ਵਿੱਚ, ਉਦਾਹਰਨ ਦੇ ਤੌਰ ਤੇ, “ਗਤੀ ਦੇ ਨਿਯਮਾਂ ਲਈ ਇਹ ਚਾਹੀਦਾ ਹੈ ਕਿ…”

ਨਿਯਮ ਪਰਿਕਲਪਨਾ ਅਤੇ ਸਿੱਧ-ਪ੍ਰਮਾਣਾਂ ਤੋਂ ਵੱਖਰੇ ਹੁੰਦੇ ਹਨ, ਜਿਹਨਾਂ ਨੂੰ ਪ੍ਰਯੋਗਾਂ ਅਤੇ ਪਰਖਾਂ ਰਾਹੀਂ ਪ੍ਰਮਾਣਿਕਤਾ (ਸਾਬਤ ਕਰਨ) ਤੋਂ ਪਹਿਲਾਂ ਅਤੇ ਦੌਰਾਨ ਵਿਗਿਆਨਿਕ ਪ੍ਰਕ੍ਰਿਆਵਾਂ ਸਮੇਂ ਪ੍ਰਸਤਾਵਿਤ ਕੀਤਾ ਜਾਂਦਾ ਹੈ। ਇਹ ਨਿਯਮ ਨਹੀਂ ਹੁੰਦੇ ਕਿਉਂਕਿ ਇਹ ਓਸੇ ਦਰਕੇ ਤੱਕ ਸਾਬਤ ਨਹੀਂ ਕੀਤੇ ਗਏ ਹੁੰਦੇ ਅਤੇ ਹੋ ਸਕਦਾ ਹੈ ਜਰੂਰਤ ਮੁਤਾਬਿਕ ਸਰਵ ਸਧਾਰਨ ਨਾ ਹੋਣ, ਬੇਸ਼ੱਕ ਇਹ ਨਿਯਮਾਂ ਦੇ ਫਾਰਮੂਲਾ ਸੂਤਰੀਕਰਨ ਵਿੱਚ ਪ੍ਰੇਰਣਾ ਬਣਦੇ ਹੋ ਸਕਦੇ ਹੋਣ। ਇੱਕ ਨਿਯਮ ਦੋਹਰਾਏ ਗਏ ਪ੍ਰਯੋਗਾਂ ਤੋਂ ਪ੍ਰਾਪਤ ਕੀਤਾ ਹੋਰ ਜਿਆਦਾ ਠੋਸ ਕੀਤਾ ਹੋਇਆ ਅਤੇ ਰਸਮੀ ਕਥਨ ਹੁੰਦਾ ਹੈ।

ਭਾਵੇਂ ਕਿਸੇ ਵਿਗਿਆਨਿਕ ਨਿਯਮ ਦੀ ਫਿਤਰਤ ਫਿਲਾਸਫੀ ਵਿੱਚ ਇੱਕ ਸਵਾਲ ਹੁੰਦੀ ਹੈ ਅਤੇ ਭਾਵੇਂ ਵਿਗਿਆਨ ਨਿਯਮ ਕੁਦਰਤ ਨੂੰ ਗਣਿਤਿਕ ਤੌਰ ਤੇ ਦਰਸਾਉਂਦੇ ਹਨ। ਫੇਰ ਵੀ ਵਿਗਿਆਨਿਕ ਨਿਯਮ ਵਿਗਿਆਨਿਕ ਵਿਧੀਆਂ ਦੁਆਰਾ ਪ੍ਰਾਪਤ ਕੀਤੇ ਅਮਲੀ ਨਤੀਜੇ ਹੁੰਦੇ ਹਨ: ਉਹ ਨਾ ਤਾਂ ਸੱਚੇ ਵਾਅਦਿਆਂ ਨਾਲ ਲੱਦੇ ਹੁੰਦੇ ਹਨ ਨਾ ਹੀ ਤਾਰਕਿਕ ਸ਼ੁੱਧਤਾਵਾਂ ਦੇ ਕਥਨ ਹੁੰਦੇ ਹਨ।

ਵਿਗਿਆਨ ਦੀ ਇਕਾਈ ਥੀਸਿਸ ਅਨੁਸਾਰ, ਸਾਰੇ ਵਿਗਿਆਨਿਕ ਸਿਧਾਂਤ ਮੂਲ ਰੂਪ ਵਿੱਚ ਭੌਤਿਕ ਵਿਗਿਆਨ ਮਗਰ ਚਲਦੇ ਹਨ। ਨਿਯਮ ਜੋ ਹੋਰ ਵਿਗਿਆਨਾਂ ਵਿੱਚ ਪਾਏ ਜਾਂਦੇ ਹਨ ਅੰਤ ਵਿੱਚ ਭੌਤਿਕੀ ਸਿਧਾਂਤਾਂ ਤੋਂ ਸਮਝੇ ਜਾਂਦੇ ਹਨ। ਅਕਸਰ, ਮੁਢਲੇ ਗਣਿਤਿਕ ਦ੍ਰਿਸ਼ਟੀਕੋਣਾਂ ਤੋਂ, ਬ੍ਰਹਿਮੰਡੀ ਸਥਿਰਾਂਕ ਵਿਗਿਆਨਿਕ ਸਿਧਾਂਤਾਂ ਤੋਂ ਪੈਦਾ ਹੁੰਦਾ ਹੈ।


ਸੁਰੱਖਿਅਤਾ ਨਿਯਮ ਸੋਧੋ

ਸੁਰੱਖਆਤਾ ਅਤੇ ਸਮਰੂਪਤਾ ਸੋਧੋ

ਵਿਗਿਆਨ ਵਿੱਚ ਸਭ ਤੋਂ ਜਿਆਦਾ ਮਹੱਤਵਪੂਰਨ ਨਿਯਮ ਸੁਰੱਖਿਅਤਾ ਨਿਯਮ ਹਨ। ਇਹ ਮੁਢਲੇ ਨਿਯਮ ਸਪੇਸ, ਟਾਈਮ ਅਤੇ ਫੇਜ਼ (ਮੁਢਲੀ ਅਵਸਥਾ) ਦੀ ਹੋਮੋਜੀਅਨਟੀ (ਇੱਕਸਾਰਤਾ) ਤੋਂ ਪਤਾ ਚਲਦੇ ਹਨ, ਯਾਨਿ ਕਿ ਸਮਰੂਪਤਾ ਤੋਂ ਪਤਾ ਚਲਦੇ ਹਨ।


  • ਪੁੰਜ ਦੀ ਸੁਰੱਖਿਅਤਾ ਇਸ ਕਿਸਮ ਦਾ ਸਮਝਿਆ ਜਾਣ ਵਾਲਾ ਪਹਿਲਾ ਨਿਯਮ ਸੀ, ਕਿਉਂਕਿ ਜਿਆਦਾਤਰ ਸੂਖਮ ਪੱਧਰ ਦੀਆਂ ਭੌਤਿਕ ਪ੍ਰਕ੍ਰਿਆਵਾਂ ਵਿੱਚ ਪੁੰਜ ਸ਼ਾਮਿਲ ਹੁੰਦੇ ਹਨ, ਉਦਾਹਰਨ ਦੇ ਤੌਰ ਤੇ, ਭਾਰੀ ਕਣਾਂ ਜਾਂ ਤਰਲ ਪ੍ਰਵਾਹ ਦਾ ਟਕਰਾਓ, ਸਪਸ਼ੱਟ ਵਿਸ਼ਵਾਸ ਦਿਲਾਉਂਦੇ ਹਨ ਕਿ ਪੁੰਜ ਸੁਰੱਖਿਅਤ ਰਹਿੰਦਾ ਹੈ। ਸਾਰੀਆਂ ਰਸਾਇਣਿਕ ਕ੍ਰਿਆਵਾਂ ਲਈ ਪੁੰਜ ਸੁਰੱਖਿਅਤਾ ਸੱਚ ਪਰਖੀ ਗਈ ਹੈ। ਆਮਤੌਰ ਤੇ ਇਹ ਸਿਰਫ ਇੱਕ ਲੱਗਭੱਗਤਾ ਹੀ ਹੈ, ਕਿਉਂਕਿ ਨਿਊਕਲੀਅਰ ਅਤੇ ਕਣ ਭੌਤਿਕ ਵਿਗਿਆਨ ਵਿੱਚ ਰਿਲੇਟੀਵਿਟੀ ਅਤੇ ਪ੍ਰਯੋਗਾਂ ਦੇ ਉਪਯੋਗ ਨਾਲ: ਪੁੰਜ ਨੂੰ ਐਨਰਜੀ ਵਿੱਚ ਅਤੇ ਐਨਰਜੀ ਨੂੰ ਪੁੰਜ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ, ਇਸਲਈ ਪੁੰਜ ਹਮੇਸ਼ਾਂ ਹੀ ਸੁਰੱਖਿਅਤ ਨਹੀਂ ਰੱਖਿਆ ਜਾਂਦਾ, ਪਰ ਪੁੰਜ-ਊਰਜਾ ਦੀ ਹੋਰ ਜਿਆਦਾ ਸਰਵ ਸਧਾਰਨ ਸੁਰੱਖਿਅਤਾ ਦਾ ਇੱਕ ਹਿੱਸਾ ਹੁੰਦਾ ਹੈ।
  • ਬੰਦ ਸੁਤੰਤਰ ਸਿਸਟਮਾਂ ਲਈ ਊਰਜਾ, ਮੋਮੈਂਟਮ ਅਤੇ ਐਂਗੁਲਰ ਮੋਮੈਂਟਮ ਸੁਰੱਖਿਅਤਾ ਨੂੰ ਵਕਤ, ਪਰਿਵਰਤਨ, ਅਤੇ ਰੋਟੇਸ਼ਨ ਵਿੱਚ ਸਮਰੂਪਤਾਵਾਂ ਦੇ ਰੂਪ ਵਿੱਚ ਪਾਇਆ ਜਾ ਸਕਦਾ ਹੈ।
  • ਚਾਰਜ ਦੀ ਸੁਰੱਖਿਅਤਾ ਵੀ ਅਨੁਭਵ ਕੀਤੀ ਗਈ ਸੀ। ਕਿਉਂਕਿ ਚਾਰਜ ਨੂੰ ਕਦੇ ਵੀ ਬਣਦਾ ਜਾਂ ਨਸ਼ਟ ਹੁੰਦਾ ਨਹੀਂ ਦੇਖਿਆ ਗਿਆ ਹੈ, ਅਤੇ ਸਿਰਫ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਸਥਾਨਾਂਤ੍ਰਿਤ ਹੁੰਦਾ ਹੀ ਪਾਇਆ ਗਿਆ ਹੈ।


ਨਿਰੰਤਰਤਾ ਅਤੇ ਤਬਾਦਲਾ ਸੋਧੋ

ਸੁਰੱਖਿਅਤਾ ਨਿਯਮਾਂ ਨੂੰ ਸਰਵ ਸਧਾਰਨ ਨਿਰੰਤਰਤਾ ਸਮੀਕਰਨ ਵਰਤਦੇ ਹੋਏ ਡਿੱਫਰੈਸ਼ੀਅਲ ਰੂਪ ਵਿੱਚ ਇਸਤਰਾਂ ਲਿਖ ਕੇ ਦਰਸਾਇਆ ਜਾ ਸਕਦਾ ਹੈ:

 

ਜਿੱਥੇ ρ ਇੱਕ ਇਕਾਈ ਘਣਫਲ ਵਾਲੀ ਮਾਤਰਾ ਹੈ, J ਉਸ ਮਾਤਰਾ ਦਾ ਫਲਕਸ (ਪ੍ਰਵਾਹ) ਹੈ ( ਮਾਤਰਾ ਵਿੱਚ ਇੱਕ ਇਕਾਈ ਵਕਤ ਅਤੇ ਇਕਾਈ ਖੇਤਰਫਲ ਵਾਲੀ ਤਬਦੀਲੀ ਹੈ) । ਕੁਦਰਤੀ ਗਿਆਨ ਦੇ ਤੌਰ ਤੇ, ਕਿਸੇ ਵੈਕਟਰ ਫੀਲਡ ਦਾ ਡਾਇਵਰਜੰਸ (ਜਿਸ ਨੂੰ ∇• ਲਿਖਿਆ ਜਾਂਦਾ ਹੈ) ਕਿਸੇ ਬਿੰਦੂ ਤੋਂ ਕੇਂਦਰੀ ਦਿਸ਼ਾ ਤੋਂ ਬਾਹਰ ਵੱਲ ਫੈਲਦੇ ਫਲਕਸ (ਪ੍ਰਵਾਹ) ਦਾ ਨਾਪ ਹੁੰਦਾ ਹੈ, ਇਸਲਈ ਇਸਦਾ ਉਲਟਾ ਉਹ ਮੁੱਲ ਹੁੰਦਾ ਹੈ ਜੋ ਇੱਕ ਬਿੰਦੂ ਉੱਤੇ ਢੇਰ ਲੱਗ ਰਿਹਾ ਹੋਵੇ, ਜਿਸ ਕਾਰਨ ਸਪੇਸ ਦੇ ਕਿਸੇ ਖੇਤਰ ਵਿੱਚ ਘਣਤਾ (ਡੈੱਨਸਟੀ) ਦੀ ਤਬਦੀਲੀ ਦਰ ਜਰੂਰ ਹੀ ਕਿਸੇ ਖੇਤਰ ਵਿੱਚੋਂ ਛੱਡੀ ਜਾ ਰਹੀ ਜਾਂ ਖੇਤਰ ਅੰਦਰ ਇਕੱਠੀ ਹੋ ਰਹੀ ਮਾਤਰਾ ਹੋਣੀ ਚਾਹੀਦੀ ਹੈ। ਹੇਠਾਂ ਦਿੱਤੀ ਸਾਰਣੀ ਵਿੱਚ, ਫਲਕਸਾਂ (ਪ੍ਰਵਾਹਾਂ), ਟਰਾਂਸਪੋਰਟ (ਆਵਾਜਾਈ) ਵਿੱਚ ਵਿਭਿੰਨ ਭੌਤਿਕੀ ਮਾਤਰਾਵਾਂ ਲਈ ਪ੍ਰਵਾਹਾਂ, ਅਤੇ ਉਹਨਾਂ ਨਾਲ ਸਬੰਧਤ ਨਿਰੰਤ੍ਰਤਾ ਸਮੀਕਰਨਾਂ ਨੂੰ ਤੁਲਨਾ ਲਈ ਇਕੱਠਾ ਕੀਤਾ ਗਿਆ ਹੈ।

ਭੌਤਿਕ ਵਿਗਿਆਨ, ਸੁਰੱਖਿਅਤ ਮਾਤਰਾ ਸੁਰੱਖਿਅਤ ਮਾਤਰਾ q (q ਦੀ) ਘਣਫਲ ਘਣਤਾ ρ (q ਦਾ) ਫਲਕਸ J ਸਮੀਕਰਨ
ਹਾਈਡ੍ਰੋਡਾਇਨਾਮਿਕਸ, ਤਰਲ
m = ਪੁੰਜ (kg) ρ = ਘਣਫਲ ਪੁੰਜ ਘਣਤਾ (kg m−3) ρ u, ਜਿੱਥੇ

u = ਤਰਲ ਦੀ ਵੈਕਟਰ ਫੀਲਡ (m s−1)

 
ਇਲੈਕਟ੍ਰੋਮੈਗਨੇਟਿਜ਼ਮ, ਇਲੈਕਟ੍ਰਿਕ ਚਾਰਜ q = ਇਲੈਕਟ੍ਰਿਕ ਚਾਰਜ (C) ρ = ਘਣਫਲ ਇਲੈਕਟ੍ਰਿਕ ਚਾਰਜ ਘਣਤਾ (C m−3) J = ਇਲੈਕਟ੍ਰਿਕ ਚਾਰਜ ਘਣਤਾ (A m−2)  
ਥਰਮੋਡਾਇਨਾਮਿਕਸ, ਊਰਜਾ E = ਊਰਜਾ (J) u = ਘਣਫਲ ਊਰਜਾ ਘਣਤਾ (J m−3) q = ਤਾਪ ਫਲਕਸ (W m−2)  
ਕੁਆਂਟਮ ਮਕੈਨਿਕਸ, ਪ੍ਰੋਬੇਬਿਲਟੀ P = (r, t) = ∫|Ψ|2d3r = ਪ੍ਰੋਬੇਬਿਲਟੀ ਵਿਸਥਾਰ ਵੰਡ ρ = ρ(r, t) = |Ψ|2 = ਪ੍ਰੋਬੇਬਿਲਟੀ ਘਣਤਾ ਫੰਕਸ਼ਨ (m−3),

Ψ = ਕੁਆਂਟਮ ਸਿਸਟਮ ਦਾ ਵੇਵਫੰਕਸ਼ਨ

j = ਪ੍ਰੋਬੇਬਿਲਟੀ ਕਰੰਟ/ਫਲਕਸ  

ਹੋਰ ਸਰਵ ਸਧਾਰਨ ਸਮੀਕਰਨਾਂ ਕਨਵੈਕਸ਼ਨ-ਡਿਫਿਊਜ਼ਨ ਸਮੀਕਰਨ (ਸੰਵਹਿਣ-ਪ੍ਰਸਾਰ) ਅਤੇ ਬੋਲਟਜ਼ਮਾੱਨ ਟਰਾਂਸਪੋਰਟ ਸਮੀਕਰਨ ਹਨ, ਜਿਹਨਾਂ ਦੀਆਂ ਜੜਾਂ ਨਿਰੰਤ੍ਰਤਾ ਸਮੀਕਰਨ ਵਿੱਚ ਹਨ।

ਕਲਾਸੀਕਲ ਮਕੈਨਿਕਸ ਦੇ ਨਿਯਮ ਸੋਧੋ

ਘੱਟੋ ਘੱਟ ਕਾਰਜ ਦਾ ਸਿਧਾਂਤ ਸੋਧੋ

ਕਲਾਸੀਕਲ ਮਕੈਨਿਕਸ ਦੇ ਸਾਰੇ ਨਿਯਮ ਜਿਹਨਾਂ ਵਿੱਚ ਨਿਊਟਨ ਦੇ ਨਿਯਮ, ਲਗਰਾਂਜ ਦੀਆਂ ਇਕੁਏਸ਼ਨਾਂ, ਹੈਮਿਲਟਨ ਦੀਆਂ ਇਕੁਏਸ਼ਨਾਂ ਆਦਿ ਸ਼ਾਮਲ ਹਨ, ਇਸ ਬਹੁਤ ਸਰਲ ਸਿਧਾਂਤ ਤੋਂ ਬਣਾਏ ਜਾ ਸਕਦੇ ਹਨ:

 

ਜਿੱਥੇ   ਕਾਰਜ ਹੈ; ਜੋ ਭੌਤਿਕੀ ਸਿਸਟਮ ਦੇ ਲਗਰਾਂਜੀਅਨ

 

ਦਾ ਦੋ ਵਕਤਾਂ t1 ਅਤੇ t2 ਦਰਮਿਆਨ ਇੰਟਗ੍ਰਲ ਹੁੰਦਾ ਹੈ। ਸਿਸਟਮ ਦੀ ਗਤਿਜ਼ (ਕਾਇਨੈਟਿਕ) ਊਰਜਾ T (ਸਿਸਟਮ ਦੀ ਬਣਤਰ ਦੀ ਤਬਦੀਲੀ ਦੀ ਦਰ ਦਾ ਇੱਕ ਫੰਕਸ਼ਨ), ਅਤੇ ਪੁਟੈਂਸ਼ਲ ਐਨਰਜੀ V (ਬਣਤਰ ਦਾ ਇੱਕ ਫੰਕਸ਼ਨ ਅਤੇ ਇਸ ਦੀ ਤਬਦੀਲੀ ਦਰ) ਹੈ। ਅਜ਼ਾਦੀ ਦੀਆਂ N ਡਿਗਰੀਆਂ ਵਾਲੇ ਸਿਸਟਮ ਦੀ ਬਣਤਰ ਸਰਵ ਸਧਾਰਨ ਕੀਤੇ ਹੋਏ ਕੋ-ਆਰਡੀਨੇਟਾਂ q = (q1, q2, ... qN) ਰਾਹੀਂ ਪਰਿਭਾਸ਼ਿਤ ਕੀਤੀ ਜਾਂਦੀ ਹੈ।

ਇਹਨਾਂ ਨਿਰਦੇਸ਼ਾਂਕਾਂ ਪ੍ਰਤਿ ਸਰਵ ਸਧਾਰਨ ਕੀਤਾ ਹੋਇਆ ਇੱਕ ਮੋਮੈਂਟਾ ਕੰਜੂਗੇਟ p = (p1, p2, ..., pN) ਹੁੰਦਾ ਹੈ, ਜਿੱਥੇ:

 

ਐਕਸ਼ਨ ਅਤੇ ਲਗਰਾਂਜੀਅਨ ਦੋਵੇਂ ਹੀ ਸਾਰੇ ਵਕਤਾਂ ਲਈ ਸਿਸਟਮ ਦੀ ਯੰਤਰਾਵਲੀ ਰੱਖਦੇ ਹਨ। ਸ਼ਬਦ “ਰਸਤਾ” ਸਰਲਤਾ ਨਾਲ ਇੱਕ ਕਰਵ (ਵਕਰ) ਵੱਲ ਇਸ਼ਾਰਾ ਕਰਦਾ ਹੈ ਜੋ ਸਿਸਟਮ ਦੁਆਰਾ ਬਣਤਰ ਸਪੇਸ ਵਿੱਚ ਸਰਵ ਸਧਾਰਨ ਕੀਤੇ ਹੋਏ ਨਿਰਦੇਸ਼ਾਂਕਾਂ ਦੀ ਭਾਸ਼ਾ ਵਿੱਚ ਟਰੇਸ ਕੀਤੀ ਜਾਂਦੀ ਹੈ, ਯਾਨਿ ਕਿ ਵਕਤ ਰਾਹੀਂ ਪੈਰਾਮੀਟ੍ਰਾਇਜ਼ ਕੀਤੀ ਜਾਂਦੀ ਕਰਵ q(t) ।

ਐਕਸ਼ਨ ਇੱਕ ਫੰਕਸ਼ਨਲ ਹੁੰਦਾ ਹੈ ਨਾ ਕਿ ਇੱਕ ਫੰਕਸ਼ਨ, ਕਿਉਂਕਿ ਇਹ ਲਗਰਾਂਜੀਅਨ ਉੱਤੇ ਨਿਰਭਰ ਕਰਦਾ ਹੈ, ਅਤੇ ਲਗਰਾਂਜੀਅਨ ਰਸਤੇ q(t) ਉੱਤੇ ਨਿਰਭਰ ਕਰਦਾ ਹੈ, ਇਸਲਈ ਐਕਸ਼ਨ (t1 ਤੋਂ t2 ਤੱਕ ਦੇ ਵਕਤ ਅੰਤਰਾਲ ਵਿੱਚ) ਸਾਰੇ ਵਕਤਾਂ ਲਈ ਰਸਤੇ ਦੀ ਪੂਰੀ ਸ਼ਕਲ ਉੱਤੇ ਨਿਰਭਰ ਕਰਦਾ ਹੈ। ਵਕਤ ਦੇ ਦੋ ਪਲਾਂ ਦਰਮਿਆਨ, ਬਹੁਤ ਸਾਰੇ ਅਨੰਤ ਰਸਤੇ ਹੁੰਦੇ ਹਨ, ਪਰ ਜਿਸ ਰਸਤੇ ਲਈ ਐਕਸ਼ਨ ਇੱਕ ਹੀ ਸਥਾਨ ਉੱਤੇ ਠਹਿਰਿਆ ਹੋਇਆ ਹੁੰਦਾ ਹੈ (ਪਹਿਲੇ ਦਰਜੇ ਤੱਕ) ਉਹੀ ਵਾਸਤਵਿਕ ਰਸਤਾ ਹੁੰਦਾ ਹੈ। ਲਗਰਾਂਜੀਅਨ ਮੁੱਲਾਂ ਦੀ ਸਾਰੀ ਦੀ ਸਾਰੀ ਨਿਰੰਤਰਤਾ ਦੀ ਲੜੀ ਲਈ ਠਹਿਰਿਆ ਹੋਇਆ ਮੁੱਲ ਜੋ ਕਿਸੇ ਰਸਤੇ ਨਾਲ ਸਬੰਧਤ ਹੁੰਦਾ ਹੈ, ਦੀ ਜਰੂਰਤ ਹੁੰਦੀ ਹੈ, ਨਾ ਕਿ ਸਿਰਫ ਲਗਰਾਂਜੀਅਨ ਦੇ ਇੱਕ ਮੁੱਲ ਦੀ । (ਦੂਜੇ ਸ਼ਬਦਾਂ ਵਿੱਚ, ਵੱਧ ਤੋਂ ਵੱਧ ਅਤੇ ਘੱਟ ਤੋਂ ਮੁੱਲ ਆਦਿ ਦੇ ਬਿੰਦੂਆਂ ਨੂੰ ਖੋਜਣ ਲਈ ਸਮੂਕਰਨਾਂ ਹੱਲ ਕਰਨ ਨਾਲੋਂ ਕਿਸੇ ਫੰਕਸ਼ਨ ਨੂੰ ਡਿੱਫਰੈਂਸ਼ੀਏਟ ਕਰਕੇ ਜ਼ੀਰੋ ਤੱਕ ਸੈੱਟ ਕਰਨਾ ਇੰਨਾ ਸਧਾਰਣ ਨਹੀਂ ਹੈ, ਸਗੋਂ ਇਹ ਵਿਚਾਰ ਫੰਕਸ਼ਨ ਦੀ ਸਾਰੀ ਦੀ ਸਾਰੀ ਸ਼ਕਲ ਤੇ ਲਾਗੂ ਕੀਤਾ ਜਾਂਦਾ ਹੈ, ਇਸ ਵਿਧੀ ਉੱਤੇ ਹੋਰ ਵਿਵਰਣ ਪ੍ਰਾਪਤ ਕਰਨ ਲਈ ਤਬਦੀਲੀਆਂ ਦਾ ਕੈਲਕੁਲਸ ਦੇਖੋ)

ਨੋਟ ਕਰੋ ਕਿ L, ਅੰਤਰ ਕਾਰਨ ਸਿਸਟਮ ਦੀ ਕੁੱਲ ਊਰਜਾ ਨਹੀਂ E ਹੁੰਦੀ, ਸਗੋਂ ਜੋੜ ਹੁੰਦਾ ਹੈ।

 

ਹੇਠਾਂ ਕਲਾਸੀਕਲ ਮਕੈਨਿਕਸ ਵੱਲ ਸਧਾਰਣ ਦ੍ਰਿਸ਼ਟੀਕੋਣਾਂ ਨੂੰ ਸਥਾਪਨਾ ਦੇ ਕ੍ਰਮ ਅਨੁਸਾਰ ਸਰਾਂਸ਼ਬੱਧ ਕੀਤਾ ਗਿਆ ਹੈ। ਇਹ ਨਿਊਟਨ ਦੁਆਰਾ ਸਰਲਤਾ ਕਾਰਨ ਵਰਤੇ ਗਏ ਫਾਰਮੂਲਿਆਂ ਸਮਾਨ ਫਾਰਮੂਲਾ ਬਣਤਰਾਂ ਹਨ, ਪਰ ਹੈਮਿਲਟਨ ਅਤੇ ਲਗ੍ਰਾਂਜ ਦੀਆਂ ਇਕੁਏਸ਼ਨਾਂ ਹੋਰ ਜਿਆਦਾ ਆਮ ਹਨ, ਅਤੇ ਉਹਨਾਂ ਦਾ ਦਾਇਰਾ ਢੁਕਵੇਂ ਸੁਧਾਰਾਂ ਨਾਲ ਭੌਤਿਕ ਵਿਗਿਆਨ ਦੀਆਂ ਹੋਰ ਸ਼ਾਖਾਵਾਂ ਵਿੱਚ ਫੈਲਾਇਆ ਜਾ ਸਕਦਾ ਹੈ।

ਗਤੀ ਦੇ ਨਿਯਮ
ਘੱਟੋ ਘੱਟ ਕਾਰਜ ਦਾ ਸਿਧਾਂਤ:

 

ਇਲੁਰ-ਲਗਰਾਂਜ ਸਮੀਕਰਨਾਂ ਇਹ ਹਨ:
 

ਸਰਵ ਸਧਾਰਨ ਕੀਤੇ ਹੋਏ ਮੋਮੈਂਟਮ ਦੀ ਪਰਿਭਾਸ਼ਾ ਵਰਤਦੇ ਹੋਏ, ਸਮਰੂਪਤਾ ਇਹ ਹੁੰਦੀ ਹੈ:

 
ਹੈਮਿਲਟਨ ਦੀਆਂ ਸਮੀਕਰਨਾਂ
 
 

ਸਰਵ ਸਧਾਰਨ ਕੀਤੇ ਹੋਏ ਨਿਰਦੇਸ਼ਾਂਕਾਂ ਅਤੇ ਮੋਮੈਂਟਾ ਦੇ ਇੱਕ ਫੰਕਸ਼ਨ ਦੇ ਤੌਰ ਤੇ ਹੈਮਿਲਟੋਨੀਅਨ ਦੀ ਇਹ ਸਰਵ ਸਧਾਰਨ ਕਿਸਮ ਹੁੰਦੀ ਹੈ:

 
ਹੈਮਿਲਟਨ-ਜੈਕਬੀ ਸਮੀਕਰਨ
 
ਨਿਊਟਨ ਦੇ ਨਿਯਮ

ਨਿਊਟਨ ਦੇ ਗਤੀ ਦੇ ਨਿਯਮ

ਰਿਲੇਟੀਵਿਟੀ ਲਈ ਨਿਮਨ-ਸੀਮਾ ਹੱਲ ਹੁੰਦੇ ਹਨ| ਨਿਊਟੋਨੀਅਨ ਮਕੈਨਿਕਸ ਲਈ ਬਦਲ ਫਾਰਮੂਲੇ ਲਗਰਾਂਜੀਅਨ ਅਤੇ ਹੈਮਿਲਟੋਨੀਅਨ ਮਕੈਨਿਕਸ ਹਨ|

ਨਿਯਮਾਂ ਨੂੰ ਦੋ ਸਮੀਕਰਨਾਂ ਵਿੱਚ ਸਾਰਾਂਸ਼ਬੱਧ ਕੀਤਾ ਜਾ ਸਕਦਾ ਹੈ (ਕਿਉਂਕਿ ਪਹਿਲਾ ਮਾਮਲਾ, ਦੂਜੇ ਮਾਮਲੇ, ਜ਼ੀਰੋ ਨਤੀਜਾ ਐਕਸਲਰੇਸ਼ਨ, ਦਾ ਇੱਕ ਖਾਸ ਮਾਮਲਾ ਹੁੰਦਾ ਹੈ)

 

ਜਿੱਥੇ p = ਵਸਤੂ ਦਾ ਮੋਮੈਂਟਮ, Fij = ਵਸਤੂ i ਉੱਤੇ ਵਸਤੂ j ਦੁਆਰਾ ਫੋਰਸ (ਬਲ), Fij = ਵਸਤੂ j ਉੱਤੇ ਵਸਤੂ i ਦੁਆਰਾ ਬਲ ਹੁੰਦਾ ਹੈ|

ਕਿਸੇ ਗਤੀਸ਼ੀਲ ਸਿਸਟਮ ਲਈ ਦੋ ਸਮੀਕਰਨਾਂ ਇੱਕੋ ਸਮੀਕਰਨ ਵਿੱਚ ਮਿਲਾਈਆਂ ਜਾ ਸਕਦੀਆਂ ਹਨ:

 

in which FE = ਨਤੀਜਨ ਬਾਹਰੀ ਬਲ (ਕਿਸੇ ਸਾਧਨ ਕਾਰਨ ਨਾ ਕਿ ਸਿਸਟਮ ਦੇ ਹਿੱਸੇ ਕਾਰਨ)| ਵਸਤੂ i ਅਪਣੇ ਆਪ ਉੱਤੇ ਬਲ ਨਹੀਂ ਪਾਉਂਦੀ|


ਉੱਪਰਲੇ ਦਰਸਾਓ ਤੋਂ, ਕਲਾਸੀਕਲ ਮਕੈਨਿਕਸ ਵਿੱਚ ਗਤੀ ਦੀ ਕੋਈ ਇਕੁਏਸ਼ਨ ਬਣਾਈ ਜਾ ਸਕਦੀ ਹੈ।

ਮਕੈਨਿਕਸ ਵਿੱਚ ਕੋਰੋਲਰੀਆਂ (ਪੂਰਵ ਸਿੱਧ ਨਤੀਜਨ ਧਾਰਨਾਵਾਂ)


ਤਰਲ ਮਕੈਨਿਕਸ ਵਿੱਚ ਕੋਰੋਲਰੀਆਂ

ਪੁੰਜ, ਊਰਜਾ ਅਤੇ ਮਕੈਨਿਕਸ ਦੇ ਅਕਸਰ ਸੁਰੱਖਿਅਤਾ ਨਿਯਮਾਂ ਅਤੇ ਗਤੀ ਦੇ ਉੱਪਰ ਦਰਸਾਈਆਂ ਕਲਾਸੀਕਲ ਸਮੀਕਰਨਾਂ ਨੂੰ ਵਰਤ ਕੇ ਵਿਭਿੰਨ ਪ੍ਰਸਥਿਤੀਆਂ ਅੰਦਰ ਤਰਲ ਪ੍ਰਵਾਹ ਨੂੰ ਦਰਸਾਉਂਦੀਆਂ ਸਮੀਕਰਨਾਂ ਬਣਾਈਆਂ ਜਾ ਸਕਦੀਆਂ ਹਨ। ਕੁੱਝ ਮੁਢਲੀਆਂ ਉਦਾਹਰਨਾਂ ਹੇਠਾਂ ਲਿਖੀਆਂ ਗਈਆਂ ਹਨ।


ਗਰੈਵੀਟੇਸ਼ਨ ਦੇ ਨਿਯਮ ਅਤੇ ਰਿਲੇਟੀਵਿਟੀ ਸੋਧੋ

ਅਜੋਕੇ ਨਿਯਮ ਸੋਧੋ

ਸਪੈਸ਼ਲ ਰਿਲੇਟੀਵਿਟੀ

ਸਪੈਸ਼ਲ ਰਿਲੇਟੀਵਿਟੀ ਦੇ ਸਵੈ-ਸਿੱਧ ਪ੍ਰਮਾਣ ਅਪਣੇ ਆਪ ਵਿੱਚ “ਨਿਯਮ” ਨਹੀਂ ਹਨ, ਸਗੋਂ ਸਾਪੇਖਿਕ ਗਤੀ ਦੀ ਭਾਸ਼ਾ ਵਿੱਚ ਉਹਨਾਂ ਦੀ ਫਿਤਰਤ ਦੀਆਂ ਧਾਰਨਾਵਾਂ ਹਨ।

ਅਕਸਰ ਦੋ ਨੂੰ “ਭੌਤਿਕ ਵਿਗਿਆਨ ਦੇ ਨਿਯਮ ਸਾਰੀਆਂ ਇਨਰਸ਼ੀਅਲ ਫਰੇਮਾਂ ਵਿੱਚ ਇੱਕ ਸਮਾਨ ਹੁੰਦੇ ਹਨ” ਅਤੇ “ਪ੍ਰਕਾਸ਼ ਦੀ ਗਤੀ ਸਥਿਰਾਂਕ ਹੁੰਦੀ ਹੈ” ਦੇ ਰੂਪ ਵਿੱਚ ਬਿਆਨ ਕੀਤਾ ਜਾਂਦਾ ਹੈ। ਫੇਰ ਵੀ, ਦੂਜ ਕਥਨ ਫਾਲਤੂ ਹੈ, ਕਿਉਂਕਿ ਪ੍ਰਕਾਸ਼ ਦੀ ਸਪੀਡ ਮੈਕਸਵੈੱਲ ਦੀਆਂ ਸਮੀਕਰਨਾਂ ਰਾਹੀਂ ਅਨੁਮਾਨਿਤ ਕੀਤੀ ਜਾਂਦੀ ਹੈ। ਲਾਜ਼ਮੀ ਤੌਰ ਤੇ ਸਿਰਫ ਇੱਕ ਹੀ ਕਥਨ ਹੈ।

ਕਿਹਾ ਗਿਆ ਸਵੈ-ਸਿੱਧ ਪ੍ਰਮਾਣ ਲੌਰੰਟਜ਼ ਪਰਿਵਰਤਨਾਂ ਵੱਲ ਲਿਜਾਂਦਾ ਹੈ- ਜੋ ਇੱਕ ਦੂਜੇ ਦੇ ਸਾਪੇਖਿਕ ਗਤੀਸ਼ੀਲ ਦੋ ਰੈੱਫਰੈਂਸ ਫਰੇਮਾਂ ਦਰਮਿਆਨ ਪਰਿਵਰਤਨ ਨਿਯਮ ਹੈ। ਕਿਸੇ ਵੀ 4-ਵੈਕਟਰ ਲਈ

 

ਇਹ ਕਲਾਸੀਕਲ ਮਕੈਨਿਕਸ ਤੋਂ ਗੈਲੀਲੀਅਨ ਪਰਿਵਰਤਨ ਨਿਯਮ ਦੀ ਜਗਹ ਲੈ ਲੈਂਦਾ ਹੈ। ਲੌਰੰਟਜ਼ ਟਰਾਂਸਫੋਰਮੇਸ਼ਨਾਂ ਪ੍ਰਕਾਸ਼ ਦੀ ਸਪੀਡ c ਤੋਂ ਬਹੁਤ ਜਿਆਦਾ ਘੱਟ ਗਤੀਆਂ ਲਈ ਗੈਲੀਲੀਅਨ ਟਰਾਂਸਫੋਰਮੇਸ਼ਨਾਂ ਨੂੰ ਘਟਾ ਦਿੰਦੀਆਂ ਹਨ।

4-ਵੈਕਟਰਾਂ ਦੇ ਮੈਗਨੀਟੀਊਡ (ਸ਼ੁੱਧ ਮੁੱਲ) ਸਥਿਰ ਰਹਿੰਦੇ ਹਨ- ਪਰ ਸੁਰੱਖਿਅਤ ਨਹੀਂ ਹੁੰਦੇ, ਸਗੋਂ ਸਾਰੀਆਂ ਇਨਰਸ਼ੀਅਲ ਫਰੇਮਾਂ ਲਈ ਇੱਕੋ ਰਹਿੰਦੇ ਹਨ (ਯਾਨਿ ਕੀ ਕਿਸੇ ਇਨਰਸ਼ੀਅਲ ਫਰੇਮ ਵਿੱਚ ਹਰੇਕ ਦਰਸ਼ਕ ਇੱਕੋ ਮੁੱਲ ਨਾਲ ਸਹਿਮਤੀ ਰੱਖੇਗਾ), ਖਾਸ ਤੌਰ ਤੇ, ਜੇਕਰ A ਚਾਰ-ਮੋਮੈਂਟਮ ਹੋਵੇ, ਤਾਂ ਪੁੰਜ-ਊਰਜਾ ਅਤੇ ਮੋਮੈਂਟਮ ਸੁਰੱਖਿਅਤਾ ਲਈ ਪ੍ਰਸਿੱਧ ਸਥਿਰ ਸਮੀਕਰਨਾਂ ਨੂੰ ਮੈਗਨੀਟਿਊਡ ਤੋਂ ਬਣਾਇਆ ਜਾ ਸਕਦਾ ਹੈ।

 

ਜਿਸ ਵਿੱਚ (ਜਿਆਦਾ ਪ੍ਰਸਿੱਧ) ਮਾਸ-ਐਨਰਜੀ ਇਕੁਈਵੇਲੈਂਸ (ਪੁੰਜ-ਊਰਜਾ ਸਮਾਨਤਾ) E = mc2 ਇੱਕ ਵਿਸ਼ੇਸ਼ ਮਾਮਲਾ ਹੁੰਦਾ ਹੈ।

ਜਨਰਲ ਰਿਲੇਟੀਵਿਟੀ

ਜਨਰਲ ਰਿਲੇਟੀਵਿਟੀ ਆਈਨਸਟਾਈਨ ਫੀਲਡ ਇਕੁਏਸ਼ਨਾਂ ਰਾਹੀਂ ਨਿਯੰਤ੍ਰਿਤ ਹੁੰਦੀ ਹੈ, ਜੋ ਗਰੈਵੀਟੇਸ਼ਨਲ ਫੀਲਡ ਸਮਾਨ ਪੁੰਜ-ਊਰਜਾ ਕਾਰਨ ਸਪੇਸਟਾਈਮ ਦਾ ਕਰਵੇਚਰ ਦਰਸਾਉਂਦੀ ਹੈ। ਪੁੰਜ ਵਿਸਥਾਰ ਵੰਡ ਕਾਰਨ ਸਪੇਸ ਦੇ ਰੇਖਾਗਣਿਤ ਦੇ ਲਿਪਟਣ ਲਈ ਇਕੁਏਸ਼ਨ ਹੱਲ ਕਰਨ ਨਾਲ ਮੈਟ੍ਰਿਕ ਟੈਂਸਰ ਮਿਲਦਾ ਹੈ। ਜੀਓਡੈਸਿਕ ਇਕੁਏਸ਼ਨ ਵਰਤਦੇ ਹੋਏ, ਜੀਓਡੈਸਿਕ ਦੇ ਨਾਲ ਨਾਲ ਡਿੱਗ ਰਹੇ ਪੁੰਜਾਂ ਦੀ ਗਤੀ ਦਾ ਹਿਸਾਬ ਲਗਾਇਆ ਜਾ ਸਕਦਾ ਹੈ।


ਗ੍ਰੈਵਿਟੋਮੈਗਨੈਟਿਜ਼ਮ

ਕਿਸੇ ਤੁਲਨਾਤਮਿਕ ਪੱਧਰੇ (ਫਲੈਟ) ਸਪੇਸਟਾਈਮ ਅੰਦਰ ਕਮਜੋਰ ਗਰੈਵੀਟੇਸ਼ਨਲ ਫੀਲਡਾਂ ਕਾਰਨ, ਮੈਕਸਵੈੱਲ ਇਕੁਏਸ਼ਨਾਂ ਦੇ ਸਮਾਨ ਗਰੈਵੀਟੇਸ਼ਨਲ ਇਕੁਏਸ਼ਨਾਂ ਖੋਜੀਆਂ ਜਾ ਸਕਦੀਆਂ ਹਨ; ਜਿਹਨਾਂ ਨੂੰ GEM ਇਕੁਏਸ਼ਨਾਂ ਕਿਹਾ ਜਾਂਦਾ ਹੈ, ਜੋ ਗ੍ਰੈਵਿਟੋਮੈਗਨੈਟਿਜ਼ਮ ਫੀਲਡ ਦੇ ਸਮਾਨ ਵਿਵਰਣ ਨੂੰ ਦਰਸਾਉਣ ਲਈ ਹੁੰਦੀਆਂ ਹਨ। ਇਹਨਾਂ ਨੂੰ ਥਿਊਰੀ ਰਾਹੀਂ ਚੰਗੀ ਤਰਾਂ ਸਥਾਪਿਤ ਕੀਤਾ ਗਿਆ ਹੈ, ਅਤੇ ਪ੍ਰਯੋਗਿਕ ਪਰਖਾਂ ਚੱਲ ਰਹੀ ਖੋਜ ਰਚਦੀਆਂ ਹਨ।

ਆਈਨਸਟਾਈਨ ਫੀਲਡ ਸਮੀਕਰਨਾਂ (EFE):
 

ਜਿੱਥੇ Λ = ਬ੍ਰਹਿਮੰਡੀ ਸਥਿਰਾਂਕ, Rμν = ਰਿੱਚੀ ਕਰਵੇਚਰ ਟੈਂਸਰ, Tμν = ਸਟ੍ਰੈੱਸ-ਐਨਰਜੀ ਟੈਂਸਰ, gμν = ਮੈਟ੍ਰਿਕ ਟੈਂਸਰ ਹੈ

ਜੀਓਡੈਸਿਕ ਸਮੀਕਰਨ:
 

ਜਿੱਥੇ Γ ਇੱਕ ਦੂਜੀ ਕਿਸਮ ਦੇ ਕ੍ਰਿਸਟੌੱਫਲ ਸਿੰਬਲ ਹਨ ਜੋ ਮੈਟ੍ਰਿਕ ਰੱਖਦੇ ਹਨ|

GEM ਸਮੀਕਰਨਾਂ

ਜੇਕਰ g ਗ੍ਰੈਵੀਟੇਸ਼ਨਲ ਫੀਲਡ ਹੋਵੇ ਅਤੇ H ਗ੍ਰੈਵਿਟੋਮੈਗਨੈਟਿਕ ਫੀਲਡ ਹੋਵੇ, ਤਾਂ ਇਹਨਾਂ ਹੱਦਾਂ ਵਿੱਚ ਸਮੀਕਰਨਾਂ ਇਹ ਹਨ:

 
 
 
 

ਜਿੱਥੇ ρ ਪੁੰਜ ਘਣਤਾ ਹੈ ਅਤੇ J ਪੁੰਜ ਕਰੰਟ ਘਣਤਾ ਜਾਂ ਮਾਸ ਫਲਕਸ ਹੈ|

ਇਸਦੇ ਨਾਲ ਹੀ ਗ੍ਰੈਵਿਟੋਮੈਗਨੈਟਿਕ ਲੌਰੰਟਜ਼ ਫੋਰਸ ਹੁੰਦਾ ਹੈ:
 

ਜਿੱਥੇ m ਕਣਾਂ ਦਾ ਰੈਸਟ ਪੁੰਜ ਹੈ ਅਤੇ γ ਨੂੰ ਲੌਰੰਟਜ਼ ਫੈਕਟਰ ਕਿਹਾ ਜਾਂਦਾ ਹੈ|

ਕਲਾਸੀਕਲ ਨਿਯਮ ਸੋਧੋ

ਕੈਪਲਰ ਦੇ ਨਿਯਮ ਭਾਵੇਂ ਮੂਲ ਰੂਪ ਵਿੱਚ ਗ੍ਰਹਿਾਂ ਦਿਆਂ ਨਿਰੀਖਣਾਂ (ਟਾਇਚੋ ਬ੍ਰਾਹਿ ਕਾਰਨ ਵੀ) ਤੋਂ ਖੋਜੇ ਗਏ ਹਨ, ਫੇਰ ਵੀ ਇਹ ਨਿਯਮ ਕਿਸੇ ਵੀ ਕੇਂਦਰੀ ਬਲ ਲਈ ਫਿੱਟ ਬੈਠਦੇ ਹਨ।

ਨਿਊਟਨ ਦੇ ਬ੍ਰਹਿਮੰਡੀ ਗਰੈਵੀਟੇਸ਼ਨ ਦੇ ਨਿਯਮ:

ਦੋ ਬਿੰਦੂ ਪੁੰਜਾਂ ਲਈ:

 

ਘਣਫਲ ‘’V’’ ਵਾਲੀ ਵਸਤੂ ਲਈ, ਸਥਾਨਿਕ ਪੁੰਜ ਘਣਤਾ ρ (r) ਦੀ ਗੈਰ-ਇੱਕਸਾਰ ਪੁੰਜ ਵਿਸਥਾਰ ਵੰਡ ਲਈ, ਇਹ ਇੰਝ ਬਣ ਜਾਂਦੀ ਹੈ:

 
ਗੌੱਸ ਦੇ ਗ੍ਰੈਵਿਟੀ ਦੇ ਨਿਯਮ:

ਨਿਊਟਨ ਦੇ ਨਿਯਮ ਦੇ ਬਰਾਬਰ ਇੱਕ ਕਥਨ ਇਹ ਹੈ:

 
ਕੈਪਲਰ ਦਾ ਪਹਿਲਾ ਨਿਯਮ: ਗ੍ਰਹਿ ਇੱਕ ਅੰਡਾਕਾਰ ਪਥ ਤੇ ਗਤੀ ਕਰਦੇ ਹਨ, ਜਿਸਦਾ ਇੱਕ ਫੋਕੁਸ ਕੇਂਦਰ ਤਾਰਾ ਹੁੰਦਾ ਹੈ
 

ਜਿੱਥੇ

 

ਅਰਧ-ਵੱਡੇ ਧੁਰੇ ‘’a’’ ਅਤੇ ਅਰਧ-ਛੋਟੇ ਧੁਰੇ ‘’b’’ ਦੇ ਅੰਡਾਕਾਰ ਪਥ ਦੀ ਇਸੈਂਟ੍ਰੀਸਿਟੀ (ਕੇਂਦਰੀ ਅਸ਼ੁੱਧਤਾ) ਹੁੰਦੀ ਹੈ ਅਤੇ l ਅਰਧ-ਲੇਟੁਸ ਰੈਕਟੁਮ ਹੁੰਦਾ ਹੈ। ਇਹ ਇਕੁਏਸ਼ਨ ਅਪਣੇ ਆਪ ਵਿੱਚ ਕੋਈ ਭੌਤਿਕੀ ਮੂਲ ਨਹੀਂ ਹੁੰਦੀ; ਸਿਰਫ ਕਿਸੇ ਅੰਡਾਕਾਰ ਦੀ ਪੋਲਰ ਇਕੁਏਸ਼ਨ ਹੁੰਦੀ ਹੈ ਜਿਸ ਵਿੱਚ ਧੁਰੇ (“ਕੋ-ਆਰਡੀਨੇਟ ਸਿਸਟਮ” ਦੇ ਉਰਿਜਨ) ਨੂੰ ਅੰਡਾਕਾਰ ਦੇ ਇੱਕ ਫੋਕੁਸ ਉਤੇ ਸਥਾਨਬੱਧ ਕੀਤਾ ਜਾਂਦਾ ਹੈ, ਜਿੱਥੇ ਚੱਕਰ ਲਗਾ ਰਿਹਾ ਤਾਰਾ ਹੁੰਦਾ ਹੈ।

ਕੈਪਲਰ ਦਾ ਦੂਜਾ ਨਿਯਮ: ਬਰਾਬਰ ਸਮਿਆਂ ਵਿੱਚ ਬਰਾਬਰ ਖੇਤਰਫਲ ਮੱਲਿਆ ਜਾਂਦਾ ਹੈ (ਦੋ ਕੇਂਦਰੀ ਦੂਰੀਆਂ ਅਤੇ ਔਰਬਿਟਲ ਘੇਰੇ ਦੁਆਰਾ ਹੱਦਬੱਧ ਕੀਤਾ ਹੋਇਆ ਖੇਤਰਫਲ):
 

ਜਿੱਥੇ L ਔਰਬਿਟ ਦੇ ਫੋਕੁਸ ਦੁਆਲੇ ‘’m’ ਪੁੰਜ ਵਾਲੇ ਕਣ (ਯਾਨਿ ਕਿ ਗ੍ਰਹਿ) ਦਾ ਔਰਬਿਟਲ ਐਂਗੁਲਰ ਮੋਮੈਂਟਮ ਹੈ,

ਕੈਪਲਰ ਦਾ ਤੀਜਾ ਨਿਯਮ: ਔਰਬਿਟਲ ਵਕਤ ਅਰਸੇ T ਦਾ ਵਰਗ, ਅਰਧ-ਵੱਡੇ ਧੁਰੇ ‘’a’’ ਦੇ ਘਣ ਪ੍ਰਤਿ ਅਨੁਪਾਤ ਵਿੱਚ ਹੁੰਦਾ ਹੈ:
 

ਜਿੱਥੇ M ਕੇਂਦਰੀ ਵਸਤੂ (ਯਾਨਿ ਕਿ ਤਾਰਾ) ਦਾ ਪੁੰਜ ਹੈ

ਥਰਮੋਡਾਇਨਾਮਿਕਸ ਸੋਧੋ

ਥਰਮੋਡਾਇਨਾਮਿਕਸ ਦੇ ਨਿਯਮ
ਥਰਮੋਡਾਇਨਾਮਿਕਸ ਦਾ ਪਹਿਲਾ ਨਿਯਮ: ਕਿਸੇ ਬੰਦ ਸਿਸਟਮ ਵਿੱਚ ਅੰਦਰੂਨੀ ਊਰਜਾ dU, ਸਿਸਟਮ ਰਾਹੀਂ ਸੋਖੇ ਤਾਪ δQ ਅਤੇ ਸਿਸਟਮ ਦੁਆਰਾ ਕੀਤੇ ਕੰਮ δW ਲਈ ਪੂਰੀ ਤਰਾਂ ਜਿਮੇਵਾਰ ਹੁੰਦੀ ਹੈ:
 

ਥਰਮੋਡਾਇਨਾਮਿਕਸ ਦਾ ਦੂਜਾ ਨਿਯਮ: ਇਸ ਨਿਮਯ ਦੇ ਕਈ ਕਥਨ ਹਨ, ਸ਼ਾਇਦ ਸਰਤਮ ਕਥਨ ਇਹ ਹੈ ਕਿ, “ਬੰਦ ਸੁਤੰਤਰ ਸਿਸਟਮਾਂ ਦੀ ਐਨਟ੍ਰੌਪੀ ਕਦੇ ਨਹੀਂ ਘਟਦੀ",

 

ਜਿਸਦਾ ਅਰਥ ਹੈ ਕਿ ਉਲਟਾਉਣਯੋਗ ਤਬਦੀਲੀਆਂ ਜ਼ੀਰੋ ਐਨਟ੍ਰੌਪੀ ਤਬਦੀਲੀ ਰੱਖਦੀਆਂ ਹਨ, ਨਾ ਉਲਟਾਉਣਯੋਗ ਕ੍ਰਿਆਵਾਂ ਪੌਜ਼ੇਟਿਵ, ਅਤੇ ਅਸੰਭਵ ਕ੍ਰਿਆਵਾਂ ਨੈਗੇਟਿਵ ਹੁੰਦੀਆਂ ਹਨ।

ਥਰਮੋਡਾਇਨਾਮਿਕਸ ਦਾ ਜ਼ੀਰੋਥ ਨਿਯਮ:ਜੇਕਰ ਦੋ ਸਿਸਟਮ ਕਿਸੇ ਤੀਜੇ ਸਿਸਟਮ ਨਾਲ ਥਰਮਲ-ਇਕੁਇਲੀਬਰੀਅਮ (ਤਾਪ-ਸੰਤੁਲਨ) ਵਿੱਚ ਹੋਣ, ਤਾਂ ਉਹ ਇੱਕ ਦੂਜੇ ਨਾਲ ਥਰਮਲ-ਇਕੁਇਲੀਬਰੀਅਮ ਵਿੱਚ ਹੁੰਦੇ ਹਨ।
 

ਥਰਮੋਡਾਇਨਾਮਿਕਸ ਦਾ ਤੀਜਾ ਨਿਯਮ:

ਜਿਉਂ ਜਿਉਂ ਕਿਸੇ ਸਿਸਟਮ ਦਾ ਤਾਪਮਾਨ T ਸ਼ੁੱਧ ਜ਼ੀਰੋ ਨੇੜੇ ਪਹੁੰਚਦਾ ਜਾਂਦਾ ਹੈ, ਤਾਂ ਐਨਟ੍ਰੌਪੀ S ਇੱਕ ਘੱਟੋ-ਘੱਟ ਮੁੱਲ C ਨੇੜੇ ਪਹੁੰਚਦੀ ਜਾਂਦੀ ਹੈ: ਜਿਵੇਂ T → 0, S → C.
ਹੋਮੋਜੀਨੀਅਸ ਸਿਸਟਮਾਂ ਲਈ ਪਹਿਲੇ ਅਤੇ ਦੂਜੇ ਨਿਯਮ ਨੂੰ ਮੁਢਲੇ ਥਰਮੋਡਾਇਨਾਮਿਕਸ ਸਬੰਧ ਵਿੱਚ ਮਿਲਾਇਆ ਜਾ ਸਕਦਾ ਹੈ:
 
ਅੰਸਾਗਰ ਰੈਸੀਪ੍ਰੋਕਲ ਸਬੰਧ: ਜਿਸਨੂੰ ਕਦੇ ਕਦੇ ਥਰਮਿਡਾਇਨਾਮਿਕਸ ਦਾ ਚੌਥਾ ਨਿਯਮ ਵੀ ਕਿਹਾ ਜਾਂਦਾ ਹੈ
 ;
 .
ਹੁਣ ਹੋਰ ਅਵਸਥਾ ਦੀਆਂ ਸਮੀਕਰਨਾਂ ਰਾਹੀਂ ਸੁਧਾਰਿਆ ਗਿਆ ਹੈ

ਇਲੈਕਟ੍ਰੋਮੈਗਨਟਿਜ਼ਮ ਸੋਧੋ

ਮੈਕਸਵੈੱਕ ਦੀਆਂ ਸਮੀਕਰਨਾਂ ਇਲੈਕਟ੍ਰਿਕ ਚਾਰਜ ਅਤੇ ਇਲੈਕਟ੍ਰਿਕ ਕਰੰਟ ਵਿਸਥਾਰ ਵੰਡਾਂ ਕਾਰਨ ਇਲੈਕਟ੍ਰਿਕ ਅਤੇ ਮੈਗਨੈਟਿਕ ਫੀਲਡਾਂ ਦੀ ਵਕਤ ਉਤਪਤੀ ਦਿੰਦੀਆਂ ਹਨ। ਫੀਲਡਾ ਦਿੱਤੇ ਹੋਣ ਤੇ, ਫੀਲਡਾਂ ਵਿੱਚ ਚਾਰਜਾਂ ਲਈ ਗਤੀ ਦੀ ਸਮੀਕਰਨ ਲੌਰੰਟਜ਼ ਫੋਰਸ ਨਿਯਮ ਹੁੰਦੀ ਹੈ।

ਮੈਕਸਵੈੱਲ ਦੀਆਂ ਸਮੀਕਰਨਾਂ

ਬਿਜਲੀ ਲਈ ਗੌੱਸ ਦਾ ਨਿਯਮ

 

ਚੁੰਬਕਤਾ ਲਈ ਗੌੱਸ ਦਾ ਨਿਯਮ

 

ਫੈਰਾਡੇਅ ਦਾ ਨਿਯਮ

 

ਅੰਪੀਅਰ ਦਾ ਸਰਕੁਟਲ ਨਿਯਮ (ਮੈਕਸਵੈੱਲ ਸ਼ੋਧ ਸਮੇਤ)

 
ਲੌਰੰਟਜ਼ ਫੋਰਸ ਨਿਯਮ
 
ਕੁਆਂਟਮ ਇਲੈਕਟ੍ਰੋਡਾਇਨਾਮਿਕਸ (QED): ਮੈਕਸਵੈੱਲ ਦੀਆਂ ਇਕੁਏਸ਼ਨਾਂ ਆਮ ਤੌਰ ਤੇ ਰਿਲੇਟੀਵਿਟੀ ਲਈ ਸਹੀ ਅਤੇ ਸਥਿਰ ਹਨ- ਪਰ ਇਹ ਕੁੱਝ ਨਿਰੀਖਣ ਕੀਤਾ ਗਿਆ ਕੁਆਂਟਮ ਘਟਨਾਕ੍ਰਮ ਨਹੀਂ ਅਨੁਮਾਨਿਤ ਕਰਦੀਆਂ ( ਯਾਨਿ ਕਿ ਪ੍ਰਕਾਸ਼ ਇਲੈਕਟ੍ਰੋਮੈਗਨੈਟਿਕ ਤਰੰਗਾਂ ਦੇ ਰੂਪ ਵਿੱਚ ਸੰਚਾਰਿਤ ਹੁੰਦਾ ਹੈ, ਨਾ ਕਿ ਫੋਟੌਨਾਂ ਦੇ ਰੂਪ ਵਿੱਚ) ਇਹਨਾਂ ਨੂੰ QED ਥਿਊਰੀ ਵਿੱਚ ਸ਼ੋਧਿਆ ਗਿਆ ਹੈ।

ਇਹਨਾਂ ਸਮੀਕਰਨਾਂ ਨੂੰ ਮੈਗਨੈਟਿਕ ਮੋਨੋਪੋਲ ਸ਼ਾਮਿਲ ਕਰਨ ਵਾਸਤੇ ਸੁਧਾਰਿਆ ਜਾ ਸਕਦਾ ਹੈ, ਅਤੇ ਇਹ ਸਾਡੇ ਮੋਨੋਪੋਲ ਦੇ ਨਿਰੀਖਣਾਂ ਦੇ ਅਨੁਕੂਲ ਰਹਿੰਦੀਆਂ ਹਨ ਚਾਹੇ ਉਹ ਹੋਣ ਚਾਹੇ ਨਾ ਹੋਣ; ਜੇਕਰ ਉਹ ਨਹੀਂ ਹੁੰਦੇ, ਤਾਂ ਸਰਵ ਸਧਾਰਨ ਕੀਤੀਆਂ ਸਮੀਕਰਨਾਂ ਉੱਪਰ ਦਰਸਾਈਆਂ ਵਿੱਚੋਂ ਕਿਸੇ ਇੱਕ ਤੱਕ ਘਟ ਜਾਂਦੀਆਂ ਹਨ। ਜੇਕਰ ਉਹ ਮੌਜੂਦ ਹੋਣ, ਤਾਂ ਸਮੀਕਰਨਾਂ, ਇਲੈਕਟ੍ਰਿਕ ਅਤੇ ਮੈਗਨੈਟਿਕ ਚਾਰਜਾਂ ਅਤੇ ਕਰੰਟਾਂ ਵਿੱਚ ਪੂਰੀ ਤਰਾਂ ਸਮਰੂਪ ਬਣ ਜਾਂਦੀਆਂ ਹਨ। ਸੱਚਮੁੱਚ, ਇੱਕ ਦੋਹਰਾ ਪਰਿਵਰਤਨ ਹੁੰਦਾ ਹੈ ਜਿੱਥੇ ਇਲੈਕਟ੍ਰਿਕ ਅਤੇ ਮੈਗਨੈਟਿਕ ਚਾਰਜਾਂ ਨੂੰ ਇੱਕ ਦੂਜੇ ਵਿੱਚ ਘੁਮਾਇਆ ਜਾ ਸਕਦਾ ਹੈ, ਅਤੇ ਅਜੇ ਵੀ ਇਹ ਮੈਕਸਵੇੱਲ ਦੀਆਂ ਸਮੀਕਰਨਾਂ ਤੇ ਖਰੇ ਉਤਰਦੇ ਹਨ।

ਪੂਰਵ-ਮੈਕਸਵੈੱਲ ਨਿਯਮ

ਇਹ ਨਿਯਮ ਮੈਕਸਵੈੱਲ ਦੀਆਂ ਸਮੀਕਰਨਾਂ ਦੀ ਖੋਜ ਤੋਂ ਪਹਿਲਾਂ ਫਾਰਮੂਲਾਬੱਧ ਕੀਤੇ ਗਏ ਸਨ। ਇਹ ਮੁਢਲੇ ਨਿਯਮ ਨਹੀਂ ਹਨ, ਕਿਉਂਕਿ ਇਹਨਾਂ ਨੂੰ ਮੈਕਸਵੈੱਲ ਸਮੀਕਰਨਾਂ ਤੋਂ ਬਣਾਇਆ ਜਾ ਸਕਦਾ ਹੈ। ਕੂਲੌਂਬ ਦਾ ਨਿਯਮ ਗੌੱਸ ਦੇ ਨਿਯਮ (ਇਲੈਕਟ੍ਰੋਸਟੇਟਿਕ ਰੂਪ) ਤੋਂ ਬਣਾਇਆ ਜਾ ਸਕਦਾ ਹੈ ਅਤੇ ਬਾਇਓਟ-ਸਵਾਰਟ ਨਿਯਮ ਅੰਪੀਅਰ ਦੇ ਨਿਯਮ (ਮੈਗਨੋਸਟੇਟਿਕ ਰੂਪ) ਤੋਂ ਬਣਾਇਆ ਜਾ ਸਕਦਾ ਹੈ। ਲੈੱਜ਼ ਦਾ ਨਿਯਮ ਅਤੇ ਫੈਰਾਡੇਅ ਦਾ ਨਿਯਮ ਮੈਕਸਵੈੱਲ-ਫੈਰਾਡੇਅ ਸਮੀਕਰਨ ਵਿੱਚ ਮੇਲਿਆ ਜਾ ਸਕਦਾ ਹੈ। ਇਹ ਅਜੇ ਵੀ ਸਰਲ ਹਿਸਾਬ ਕਿਤਾਬ ਲਈ ਬਹੁਤ ਪ੍ਰਭਾਵਸ਼ਾਲੀ ਹਨ।

ਹੋਰ ਨਿਯਮ

ਫੋਟੌਨਿਕਸ ਸੋਧੋ

ਕਲਾਸੀਕਲ ਤੌਰ ਤੇ, ਔਪਟਿਕਸ ਇੱਕ ਪਰਿਵਰਤਨ ਸਬੰਧੀ ਸਿਧਾਂਤ ਉੱਤੇ ਅਧਾਰਿਤ ਹੈ: ਸਪੇਸ ਵਿੱਚ ਪ੍ਰਕਾਸ਼ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਘੱਟੋ-ਘੱਟ ਵਕਤ ਵਿੱਚ ਯਾਤਰਾ ਕਰਦਾ ਹੈ।

ਰੇਖਾਗਣਿਤਿਕ ਔਪਟਿਕਸ ਵਿੱਚ ਨਿਯਮ, ਯੁਕਿਲਡਨ ਰੇਖਾਗਣਿਤ ਵਿੱਚ ਲੱਗਭੱਗਤਾਵਾਂ (ਜਿਵੇਂ ਕਿ ਪੈਰੈਕਸੀਅਲ ਅਪ੍ਰੌਕਸੀਮੇਸ਼ਨ) ਉੱਤੇ ਅਧਾਰਿਤ ਹੁੰਦੇ ਹਨ।).

ਭੌਤਿਕੀ ਔਪਟਿਕਸ ਵਿੱਚ ਨਿਯਮ, ਪਦਾਰਥਾਂ ਦੀਆਂ ਭੌਤਿਕੀ ਵਿਸ਼ੇਸ਼ਤਾਵਾਂ ਉੱਤੇ ਅਧਾਰਿਤ ਹੁੰਦੇ ਹਨ।

ਅਸਲ ਵਿੱਚ, ਪਦਾਰਥ ਦੀਆਂ ਔਪਟੀਕਲ ਵਿਸ਼ੇਸ਼ਤਾਵਾਂ ਮਹੱਤਵਪੂਰਨ ਤੌਰ ਤੇ ਜਿਆਦਾ ਗੁੰਝਲਦਾਰ ਹੁੰਦੀਆਂ ਹਨ ਅਤੇ ਕੁਆਂਟਮ ਮਕੈਨਿਕਸ ਦੀ ਮੰਗ ਕਰਦੀਆਂ ਹਨ।


ਕੁਆਂਟਮ ਮਕੈਨਿਕਸ ਦੇ ਨਿਯਮ ਸੋਧੋ

ਕੁਆਂਟਮ ਮਕੈਨਿਕਸ ਦੀਆਂ ਜੜਾਂ ਸਵੈ-ਸਿੱਧ ਪ੍ਰਮਾਣਾਂ ਵਿੱਚ ਹਨ। ਇਹ ਅਜਿਹੇ ਨਤੀਜਿਆਂ ਵੱਲ ਲਿਜਾਂਦਾ ਹੈ ਜੋ ਆਮਤੌਰ ਤੇ “ਨਿਯਮ” ਨਹੀਂ ਕਹੇ ਜਾਂਦੇ ਹਨ, ਪਰ ਸਾਰੇ ਦੇ ਸਾਰੇ ਕੁਆਂਟਮ ਮਕੈਨਿਕਸ ਵਿੱਚ ਉਹੀ ਰੁਤਬਾ ਕਾਇਮ ਰੱਖਦੇ ਹਨ ਕਿ ਉਹਨਾਂ ਤੋਂ ਸਾਰਾ ਕੁਆਂਟਮ ਮਕੈਨਿਕਸ ਪਤਾ ਚਲਦਾ ਹੈ।

ਇੱਕ ਸਵੈ-ਸਿੱਧ ਪ੍ਰਮਾਣ ਇਹ ਹੈ ਕਿ ਕੋਈ ਕਣ (ਜਾਂ ਬਹੁਤ ਸਾਰੇ ਕਣਾਂ ਦਾ ਕੋਈ ਸਿਸਟਮ) ਕਿਸੇ ਵੇਵਫੰਕਸ਼ਨ ਰਾਹੀਂ ਦਰਸਾਇਆ ਜਾਂਦਾ ਹੈ, ਅਤੇ ਇਹ ਇੱਕ ਕੁਆਂਟਮ ਵੇਵ ਇਕੁਏਸ਼ਨ ਤੇ ਖਰਾ ਉਤਰਦਾ ਹੈ: ਜਿਸਦਾ ਨਾਮ ਹੈ ਸ਼੍ਰੋਡਿੰਜਰ ਇਕੁਏਸ਼ਨ (ਜਿਸਨੂੰ ਗੈਰਸਾਪੇਖਿਕ ਵੇਫ ਇਕੁਏਸ਼ਨ ਜਾਂ ਇੱਕ ਸਾਪੇਖਿਕ ਵੇਵ ਇਕੁਏਸ਼ਨ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ) । ਇਸ ਵੇਵ ਇਕੁਏਸ਼ਨ ਨੂੰ ਹੱਲ ਕਰਨ ਨਾਲ ਸਿਸਟਮ ਦੇ ਵਰਤਾਓ ਦੀ ਵਕਤ ਉਤਪਤੀ ਦਾ ਅਨੁਮਾਨ ਲਗਦਾ ਹੈ, ਜੋ ਕਲਾਸੀਕਲ ਮਕੈਨਿਕਸ ਵਿੱਚ ਨਿਊਟਨ ਦੇ ਨਿਯਮ ਹੱਲ ਕਰਨ ਸਮਾਨ ਹੈ।

ਹੋਰ ਸਵੈ-ਸਿੱਧ ਪ੍ਰਮਾਣ ਭੌਤਿਕੀ ਨਿਰੀਖਣਾਂ ਦਾ ਵਿਚਾਰ ਬਦਲ ਦਿੰਦੇ ਹਨ; ਕੁਆਂਟਮ ਓਪਰੇਟਰ ਵਰਤਦੇ ਹੋਏ;ਕੁੱਝ ਨਾਪ ਵਕਤ ਦੇ ਇੱਕੋ ਪਲ ਵਿੱਚ ਨਹੀਂ ਲਏ ਜਾ ਸਕਦੇ (ਅਨਸਰਟਨਟੀ ਪ੍ਰਿੰਸੀਪਲ), ਕਣ ਮੁਢਲੇ ਤੌਰ ਤੇ ਵੱਖਰੇ ਕਰਨ ਯੋਗ ਨਹੀਂ ਹੁੰਦੇ । ਇੱਕ ਹੋਰ ਸਵੈ-ਸਿੱਧ ਪ੍ਰਮਾਣ; ਜਿਸਨੂੰ ਵੇਵ ਫੰਕਸ਼ਨ ਕੌਲੈਪਸ ਸਵੈ ਸਿੱਧ ਪ੍ਰਮਾਣ ਕਿਹਾ ਜਾਂਦਾ ਹੈ, ਵਿਗਿਆਨ ਵਿੱਚ ਕਿਸੇ ਨਾਪ ਦੇ ਆਮ ਵਿਚਾਰ ਤੋਂ ਉਲਟ ਹੁੰਦਾ ਹੈ।

ਕੁਆਂਟਮ ਮਕੈਨਿਕਸ, ਕੁਆਂਟਮ ਫੀਲਡ ਥਿਊਰੀ

ਸ਼੍ਰੋਡਿੰਜਰ ਇਕੁਏਸ਼ਨ (ਸਰਵ ਸਧਾਰਨ ਰੂਪ): ਕੁਆਂਟਮ ਮਕੈਨੀਕਲ ਸਿਸਟਮ ਦੀ ਵਕਤ ਤੇ ਨਿਰਭਰਤਾ ਦਰਸਾਉਂਦੇ ਹਨ

 

ਅਵਸਥਾ ਸਪੇਸ   ਉੱਤੇ ਵਕਤ t ਅਤੇ ਪੁਜੀਸ਼ਨ r ਉੱਤੇ ਕ੍ਰਿਆ ਕਰਨ ਵਾਲਾ ਇੱਕ ਸੈਲਫ-ਅਡਜੋਆਇੱਟ ਓਪਰੇਟਰ ਹੈਮਿਲਟੋਨੀਅਨ (ਕੁਆਂਟਮ ਮਕੈਨਿਕਸ ਵਿੱਚ) H ਉਸੇ ਤੱਤਕਲੀਨ ਪਲ ਦਾ ਕੁਆਂਟਮ ਅਵਸਥਾ ਵੈਕਟਰ ਹੁੰਦਾ ਹੈ, i ਯੂਨਿਟ ਕਾਲਪਨਿਕ ਨੰਬਰ ਹੈ, ħ = h/2π ਘਟਾਇਆ ਹੋਇਆ ਪਲੈਂਕ ਦਾ ਸਥਿਰਾਂਕ ਹੈ।

ਤਰੰਗ-ਕਣ ਦੋਹਰਾਪਣ


ਪਲੈਂਕ-ਆਈਨਸਟਾਈਨ ਨਿਯਮ: ਫੋਟੌਨਾਂ ਦੀ ਊਰਜਾ, ਪ੍ਰਕਾਸ਼ ਦੀ ਫਰੀਕੁਐਂਸੀ ਦੇ ਅਨੁਪਾਤ ਵਿੱਚ ਹੁੰਦੀ ਹੈ। (ਸਥਿਰਾਂਕ ਪਲੈਂਕ ਦਾ ਕੌਂਸਟੈਂਟ h ਹੁੰਦਾ ਹੈ) ।

 


ਡੀ ਬ੍ਰੋਗਲਾਇ ਵੇਵ ਲੰਬਾਈ: ਇਸਨੇ ਤਰੰਗ-ਕਣ ਦੋਹਰਾਪਣ ਦੀਆਂ ਬੁਨਿਆਦਾਂ ਰੱਖੀਆਂ, ਅਤੇ ਸ਼੍ਰੋਡਿੰਜਰ ਇਕੁਏਸ਼ਨ ਵਿੱਚ ਪ੍ਰਮੁੱਖ ਧਾਰਨਾ ਸੀ।

 


ਹੇਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ: ਪੁਜੀਸ਼ਨ ਵਿੱਚ ਅਨਿਸ਼ਚਿਤਿਤਾ ਅਤੇ ਮੋਮੈਂਟਮ ਵਿੱਚ ਅਨਿਸ਼ਚਿਤਿਤਾ ਦੇ ਗੁਣਨਫਲ ਦਾ ਘੱਟੋ-ਘੱਟ ਮੁੱਲ ਘਟਾਏ ਹੋਏ ਪਲੈਂਕ ਸਥਰਿਾਂਕ ਤੋਂ ਅੱਧਾ ਹੁੰਦਾ ਹੈ, ਇਸੇਤਰਾਂ ਵਕਤ ਅਤੇ ਊਰਜਾ ਲਈ ਵੀ ਹੁੰਦਾ ਹੈ;

 

ਅਨਿਸ਼ਚਿਤਿਤਾ ਸਿਧਾਂਤ ਦਾ ਸਰਵ ਸਧਾਰਨ ਕਰਨ ਔਬਜ਼ਰਵੇਬਲਾਂ ਦੇ ਕਿਸੇ ਜੋੜੇ ਤੱਕ ਕੀਤਾ ਜਸ ਸਕਦਾ ਹੈ

ਵੇਵ ਮਕੈਨਿਕਸ

ਸ਼੍ਰੋਡਿੰਜਰ ਇਕੁਏਸ਼ਨ (ਮੂਲ ਰੂਪ):

 
ਪੌਲੀ ਐਕਸਕਲੂਜ਼ਨ ਸਿਧਾਂਤ: ਕੋਈ ਦੋ ਇੱਕੋ ਜਿਹੇ ਫਰਮੀਔਨ ਇੱਕੋ ਕੁਆਂਟਮ ਅਵਸਥਾ ਨਹੀਂ ਘੇਰ ਸਕਦੇ ਜੋ ਬੋਸੌਨ ਘੇਰ ਸਕਦੇ ਹਨ। ਗਣਿਤਿਕ ਤੌਰ ਤੇ, ਜੇਕਰ ਜੋ ਕਣਾਂ ਨੂੰ ਆਪਸ ਵਿੱਚ ਸਥਾਂਤ੍ਰਿਤ ਕੀਤਾ ਜਾਂਦਾ ਹੈ, ਤਾਂ ਫਰਮੀਔਨਿਕ ਵੇਵ ਫੰਕਸ਼ਨ ਐਂਟੀ-ਸਮਿੱਟਰਿਕ ਹੁੰਦੇ ਹਨ, ਜਦੋਂਕਿ ਬੋਸੌਨਿਕ ਵੇਵ ਫੰਕਸ਼ਨ ਸਮਿੱਰਟਰਿਕ ਹੁੰਦੇ ਹਨ:

 


ਜਿੱਥੇ ri ਕਣ i ਦੀ ਪੁਜੀਸ਼ਨ ਹੈ, ਅਤੇ s ਕਣ ਦਾ ਸਪਿੱਨ ਹੈ। ਭੌਤਿਕੀ ਤੌਰ ਤੇ ਅਜਿਹਾ ਕੋਈ ਤਰੀਕਾ ਨਹੀਂ ਹੁੰਦਾ ਜਿਸ ਨਾਲ ਕਣਾਂ ਦੇ ਰਸਤੇ ਨੂੰ ਰਿਕਾਰਡ ਕੀਤਾ ਜਾ ਸਕੇ, ਗਲਤਫਹਿਮੀ ਤੋਂ ਬਚਣ ਲਈ ਲੇਬਲਾਂ ਦੀ ਵਰਤੋ ਗਣਿਤਿਕ ਤੌਰ ਤੇ ਕੀਤੀ ਜਾਂਦੀ ਹੈ।

ਰੇਡੀਏਸ਼ਨ ਨਿਯਮ ਸੋਧੋ

ਇਲੈਕਟ੍ਰੋਮੈਗਨਟਿਜ਼ਮ, ਥਰਮੋਡਾਇਨਾਮਿਕਸ, ਅਤੇ ਕੁਆਂਟਮ ਮਕੈਨਿਕਸ ਨੂੰ ਐਟਮਾਂ ਅਤੇ ਮੌਲੀਕਿਊਲਾਂ ਉੱਤੇ ਲਾਗੂ ਕਰਦੇ ਹੋਏ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਅਤੇ ਪ੍ਰਕਾਸ਼ ਦੇ ਕੁੱਝ ਨਿਯਮ ਹੇਠਾਂ ਲਿਖੇ ਹਨ।


ਰਸਾਇਣ ਵਿਗਿਆਨ ਦੇ ਨਿਯਮ ਸੋਧੋ

ਰਸਾਇਣਕ ਨਿਯਮ ਕੁਦਰਤ ਦੇ ਉਹ ਨਿਯਮ ਹੁੰਦੇ ਹਨ ਜੋ ਰਸਾਇਣ ਵਿਗਿਆਨ ਨਾਲ ਸਬੰਧਤ ਹੁੰਦੇ ਹਨ। ਇਤਿਹਾਸਿਕ ਤੌਰ ਤੇ, ਨਿਰੀਖਣ ਕਈ ਅਨੁਭਵ-ਸਿੱਧ ਨਿਯਮਾਂ ਵੱਲ ਲਿਜਾਂਦੇ ਹਨ, ਭਾਵੇਂ ਹੁਣ ਇਹ ਗਿਆਤ ਹੋ ਚੁੱਕਾ ਹੈ ਕਿ ਰਸਾਇਣ ਵਿਗਿਆਨ ਦੀਆਂ ਬੁਨਿਆਦਾਂ ਕੁਆਂਟਮ ਮਕੈਨਿਕਸ ਵਿੱਚ ਹਨ।

ਮਾਤ੍ਰਾਤਮਿਕ ਵਿਸ਼ਲੇਸ਼ਣ

ਰਸਾਇਣ ਵਿਗਿਆਨ ਵਿੱਚ ਸਭ ਤੋਂ ਜਿਆਦਾ ਮੁਢਲੀ ਧਾਰਨਾ ਪੁੰਜ ਦੀ ਸੁਰੱਖਿਆ ਦਾ ਨਿਯਮ ਹੈ, ਜੋ ਕਹਿੰਦਾ ਹੈ ਕਿ ਕਿਸੇ ਸਧਰਾਨ ਰਸਾਇਣਕ ਕ੍ਰਿਆ ਦੌਰਾਨ ਪਦਾਰਥ ਦੀ ਮਾਤਰਾ ਵਿੱਚ ਕੋਈ ਵੀ ਪਛਾਣ ਕਰਨ ਯੋਗ ਤਬਦੀਲੀ ਨਹੀਂ ਹੁੰਦੀ । ਅਜੋਕੀ ਭੌਤਿਕ ਵਿਗਿਆਨ ਦਿਖਾਉਂਦੀ ਹੈ ਕਿ ਅਸਲ ਵਿੱਚ ਊਰਜਾ ਹੁੰਦੀ ਹੈ ਜੋ ਸੁਰੱਖਿਅਤ ਰਹਿੰਦੀ ਹੈ, ਅਤੇ ਇਹ ਵੀ ਦਿਖਾਉਂਦੀ ਹੈ ਕਿ ਊਰਜਾ ਅਤੇ ਪੁੰਜ ਸਬੰਧਤ ਹੁੰਦੇ ਹਨ; ਇਹ ਅਜਿਹੀ ਧਾਰਨਾ ਹੈ ਜੋ ਨਿਊਕਲੀਅਰ ਰਸਾਇਣ ਵਿਗਿਆਨ ਵਿੱਚ ਮਹੱਤਵਪੂਰਨ ਬਣ ਜਾਂਦੀ ਹੈ। ਊਰਜਾ ਦੀ ਸੁਰੱਖਿਅਤਾ ਸੰਤੁਲਨ, ਤਾਪ-ਯੰਤਰਾਵਾਲੀ, ਅਤੇ ਗਤੀ-ਯੰਤਰਾਵਲੀ ਦੀ ਮਹੱਤਵਪੂਰਨ ਧਾਰਨਾਵਾਂ ਵੱਲ ਲਿਜਾਂਦੀ ਹੈ।

ਰਸਾਇਣ ਵਿਗਿਆਨ ਦੇ ਅਤਿਰਿਕਤ ਨਿਯਮ ਪੁੰਜ ਦੀ ਸੁਰੱਖਿਆ ਦੇ ਨਿਯਮ ਦਾ ਵਿਵਰਣ ਦਿੰਦੇ ਹਨ। ਜੋਸਫ ਪਰਾਉਸਟ ਦਾ ਡੈਫੀਨਿਟ ਕੰਪੋਜ਼ੀਸ਼ਨ (ਨਿਸ਼ਚਿਤ ਰਚਨਾ) ਦਾ ਨਿਯਮ ਕਹਿੰਦਾ ਹੈ ਕਿ ਸ਼ੁੱਧ ਰਸਾਇਣ ਤੱਤਾਂ ਦੀ ਇੱਕ ਨਿਸ਼ਚਿਤ ਫਾਰਮੂਲਾ ਸੂਤਰੀਕਰਨ ਤੋਂ ਬਣੇ ਹੁੰਦੇ ਹਨ; ਅਸੀਂ ਹੁਣ ਜਾਣਦੇ ਹਾਂ ਕਿ ਇਹਨਾਂ ਤੱਤਾਂ ਦੀ ਬਣਤਰ ਵਿਅਵਸਥਾ ਵੀ ਮਹੱਤਵਪੂਰਨ ਹੈ।

ਡਾਲਟਨ ਦਾ ਬਹੁ ਅਨੁਪਾਤਾਂ ਦਾ ਨਿਯਮ (ਮਲਟੀਪਲ ਪਰਪੋਰਸ਼ਨਾਂ ਦਾ ਨਿਯਮ) ਕਹਿੰਦਾ ਹੈ ਕਿ ਇਹ ਰਸਾਇਣ ਅਪਣੇ ਆਪ ਨੂੰ ਅਜਿਹੇ ਅਨੁਪਾਤਾਂ ਵਿੱਚ ਪੇਸ਼ ਕਰਦੇ ਹਨ ਜੋ ਛੋਟੇ ਸੰਪੂਰਨ ਅੰਕ ਹੁੰਦੇ ਹਨ (ਜਿਵੇਂ, ਪਾਣੀ ਵਿੱਚ ਔਕਸੀਜਨ:ਹਾਈਡ੍ਰੋਜਨ ਲਈ 1:2); ਭਾਵੇਂ ਕਈ ਸਿਸਟਮ (ਜਿਹਨਾਂ ਵਿੱਚ ਬਾਇਓਮੈਕ੍ਰੋਮੌਲੀਕਿਊਲ ਅਤੇ ਮਿਨਰਲ) ਇਹ ਅਨੁਪਾਤ ਵੱਡੇ ਅੰਕ ਮੰਗਣ ਵੱਲ ਜਾਂਦਾ ਹੈ, ਅਤੇ ਵਾਰ ਵਾਰ ਕਿਸੇ ਭਿੰਨ (ਫ੍ਰੈਕਸ਼ਨ) ਦੇ ਤੌਰ ਤੇ ਪੇਸ਼ ਕੀਤੇ ਜਾਂਦੇ ਹਨ।

ਰਸਾਇਣ ਵਿਗਿਆਨ ਦੇ ਹੋਰ ਅਜੋਕੇ ਨਿਯਮ ਊਰਜਾ ਅਤੇ ਇਸਦੇ ਪਰਿਵਰਤਨਾਂ ਦਰਮਿਆਨ ਸਬੰਧ ਪਰਿਭਾਸ਼ਿਤ ਕਰਦੀਆਂ ਹਨ।

ਰੀਐਕਸ਼ਨ ਕਾਇਨੈਟਿਕਸ (ਪ੍ਰਤਿਕ੍ਰਿਆ ਗਤੀ-ਯੰਤ੍ਰਾਵਲੀ) ਅਤੇ ਇਕੁਅਲੀਬ੍ਰੀਆ (ਬਲ ਸੰਤੁਲਨ)
  • ਬਲ-ਸੰਤੁਲਨ ਵਿੱਚ, ਮੌਲੀਕਿਊਲ ਮਿਸ਼ਰਣ ਵਿੱਚ ਮੌਜੂਦ ਹੁੰਦੇ ਹਨ ਜੋ ਬਲ-ਸੰਤੁਲਨ ਦੇ ਵਕਤੀ ਪੈਮਾਨੇ ਉੱਤੇ ਸੰਭਵ ਪਰਿਵਰਤਨਾਂ ਦੁਆਰਾ ਪਰਿਭਾਸ਼ਿਤ ਹੁੰਦਾ ਹੈ, ਅਤੇ ਮੌਲੀਕਿਊਲਾਂ ਦੀ ਅੰਦਰੂਨੀ ਊਰਜਾ ਦੁਆਰਾ ਪਰਿਭਾਸ਼ਿਤ ਇੱਕ ਅਨੁਪਾਤ ਵਿੱਚ ਹੁੰਦੇ ਹਨ- ਜਿੰਨੀ ਘੱਟ ਅੰਦਰੂਨੀ ਊਰਜਾ ਹੁੰਦੀ ਹੈ, ਉੰਨੀ ਜਿਆਦਾ ਮਾਤਰਾ ਵਿੱਚ ਮੌਲੀਕਿਊਲ ਹੁੰਦੇ ਹਨ। ਲੀ ਚੈਟਲੀਅਰ ਦਾ ਸਿਧਾਂਤ ਦੱਸਦਾ ਹੈ ਕਿ ਸਿਸਟਮ ਬਲ-ਸੰਤੁਲਨ ਤੋਂ ਹਾਲਤਾਂ ਵਿੱਚ ਤਬਦੀਲੀਆਂ ਦਾ ਵਿਰੋਧ ਕਰਦਾ ਹੈ, ਯਾਨਿ ਕਿ ਕਿਸੇ ਬਲ-ਸੰਤੁਲਨ ਪ੍ਰਤੀਕ੍ਰਿਆ ਦੀ ਅਵਸਥਾ ਨੂੰ ਬਦਲਣ ਦਾ ਵਿਰੋਧ ਹੁੰਦਾ ਹੈ।
  • ਇੱਕ ਬਣਤਰ ਨੂੰ ਦੂਜੀ ਬਣਤਰ ਵਿੱਚ ਪਰਿਵਰਤਨ ਕਰਨ ਲਈ ਕਿਸੇ ਊਰਜਾ ਬੈਰੀਅਰ ਨੂੰ ਪਾਰ ਕਰਨ ਲਈ ਊਰਜਾ ਇਨਪੁੱਟ ਕਰਨ ਦੀ ਜਰੂਰਤ ਪੈਂਦੀ ਹੈ; ਜੋ ਮੌਲੀਕਿਊਲਾਂ ਦੀ ਅਪਣੇ ਆਪ ਦੀ ਊਰਜਾ ਤੋਂ ਮਿਲ ਸਕਦੀ ਹੈ, ਜਾਂ ਕਿਸੇ ਬਾਹਰੀ ਸੋਮੇ ਤੋਂ ਮਿਲ ਸਕਦੀ ਹੈ ਜੋ ਪਰਿਵਰਤਨਾਂ ਨੂੰ ਆਮ ਤੌਰ ਤੇ ਤੇਜ਼ ਕਰ ਦੇਵੇਗੀ । ਜਿੰਨਾ ਉੱਚਾ ਊਰਜਾ ਬੈਰੀਅਰ ਹੋਵੇਗਾ, ਉੰਨਾ ਹੀ ਧੀਮਾ ਪਰਿਵਰਤਨ ਵਾਪਰਨ ਦੇਵੇਗਾ ।
  • ਇੱਕ ਕਾਲਪਨਿਕ ਮੱਧ, ਜਾਂ ਟਰਾਂਜ਼ੀਸ਼ਨ ਬਣਤਰ ਹੁੰਦੀ ਹੈ, ਜੋ ਊਰਜਾ ਬੈਰੀਅਰ ਦੇ ਸ਼ਿਖਰ ਉੱਤੇ ਬਣਤਰ ਨਾਲ ਜੁੜੀ (ਸਬੰਧਤ) ਹੁੰਦੀ ਹੈ। ਹੈੱਮੰਡ-ਲੇੱਫਲਰ ਪੌਸਟਿਊਲੇਟ ਦੱਸਦਾ ਹੈ ਕਿ ਇਹ ਬਣਤਰ ਓਸ ਪੈਦਾਵਰ ਜਾਂ ਸ਼ੁਰੂਆਤੀ ਪਦਾਰਥ ਨਾਲ ਜਿਅਦਾਤਰ ਮਿਲਦੀ ਜੁਲਦੀ ਹੁੰਦੀ ਹੈ ਜਿਸਦੀ ਅੰਦਰੂਨੀ ਊਰਜਾ, ਊਰਜਾ ਬੈਰੀਅਰ ਦੀ ਓਸ ਊਰਜਾ ਦੇ ਨੇੜੇ ਤੇੜੇ ਹੁੰਦੀ ਹੈ। ਰਸਾਇਣਕ ਪਰਸਪਰ ਕ੍ਰਿਆਵਾਂ ਰਾਹੀਂ ਇਸ ਕਾਲਪਨਿਕ ਮੱਧ ਨੂੰ ਦ੍ਰਿੜ ਕਰਨਾ ਕੈਟਾਲਾਇਸਿਸ (ਉਤਪ੍ਰੇਰਕ) ਪ੍ਰਾਪਤ ਕਰਨ ਦਾ ਇੱਕ ਤਰੀਕਾ ਹੈ।
  • ਸਾਰੀਆਂ ਰਸਾਇਣਕ ਪ੍ਰਕ੍ਰਿਆਵਾਂ ਉਲਟਾਉਣਯੋਗ ਹੁੰਦੀਆਂ ਹਨ (ਮਾਈਕ੍ਰੋਸਕੋਪਿਕ ਰਿਵਰਸੀਬਿਲਟੀ ਦਾ ਨਿਯਮ) ਬੇਸ਼ੱਕ ਕੁੱਝ ਕ੍ਰਿਆਵਾਂ ਦਾ ਅਜਿਹਾ ਊਰਜਾ ਝੁਕਾਓ ਹੁੰਦਾ ਹੈ ਕਿ ਉਹ ਲਾਜ਼ਮੀ ਤੌਰ ਤੇ ਉਲਟਾਉਣਯੋਗ ਨਹੀਂ ਹੁੰਦੀਆਂ ।
  • ਪ੍ਰਕ੍ਰਿਆ ਦਰ ਦਾ ਗਣਿਤਿਕ ਮਾਪਦੰਡ (ਪੈਰਾਮੀਟਰ) ਹੁੰਦਾ ਹੈ ਜਿਸਨੂੰ ਰੇਟ ਕੌਂਸਟੈਂਟ (ਦਰ ਸਥਿਰਾਂਕ) ਕਹਿੰਦੇ ਹਨ। ਅੱਰਿਨੀਅਸ ਇਕੁਏਸ਼ਨ ਰੇਟ ਕੌਂਸਟੈਂਟ ਦੀ ਤਾਪਮਾਨ ਅਤੇ ਕ੍ਰਿਆਸ਼ੀਲਤਾ ਊਰਜਾ ਨਿਰਭਰਤਾ ਦਿੰਦੀ ਹੈ, ਜੋ ਇੱਕ ਅਨੁਭਵ-ਸਿੱਧ ਨਿਯਮ ਹੈ।
ਥਰਮੋਕੈਮਿਸਟਰੀ
ਗੈਸ ਨਿਯਮ
ਰਸਾਇਣਕ ਢੋਆ-ਢੋਆਈ

ਭੂਭੌਤਿਕੀ ਨਿਯਮ ਸੋਧੋ

ਇਹ ਵੀ ਦੇਖੋ ਸੋਧੋ