ਵਿਲੀਅਮ ਕੂਪਰ (/ˈkpər/ KOO-pər; 26 ਨਵੰਬਰ 1731 – 25 ਅਪਰੈਲ 1800)[1] ਨੂੰ ਅਠਾਰਵੀਂ ਸਦੀ ਦਾ ਵੱਡਾ ਅੰਗਰੇਜ਼ ਕਵੀ ਮੰਨਿਆ ਜਾਂਦਾ ਹੈ। ਉਸ ਦੀਆਂ ਕਵਿਤਾਵਾਂ ਆਮ ਆਦਮੀ ਦੇ ਦੁੱਖ ਸੁਖ ਦੀਆਂ ਲਾਸਾਨੀ ਦਸਤਾਵੇਜ਼ਾਂ ਵਿੱਚ ਸ਼ੁਮਾਰ ਕੀਤੀਆਂ ਜਾਂਦੀਆਂ ਹਨ।

ਵਿਲੀਅਮ ਕੂਪਰ
ਵਿਲੀਅਮ ਕੂਪਰ ਪੋਰਟਰੇਟ
ਲੇਮੂਅਲ ਫ੍ਰਾਂਸਿਸ ਐਬਟ, 1792.
ਜਨਮ(1731-11-26)26 ਨਵੰਬਰ 1731
ਬੇਰਕਹੈਮਸਟੈਡ, ਹੇਰਟਫ਼ੋਰਡਸ਼ਾਇਰ, ਇੰਗਲੈਂਡ
ਮੌਤ25 ਅਪ੍ਰੈਲ 1800(1800-04-25) (ਉਮਰ 68)
ਪੂਰਬੀ ਡੇਰੇਹੈਮ, ਨਾਰਫੋਕ, ਇੰਗਲੈਂਡ
ਸਿੱਖਿਆਵੈਸਟਮਿੰਸਟਰ ਸਕੂਲ
ਪੇਸ਼ਾਕਵੀ

ਜ਼ਿੰਦਗੀ ਸੋਧੋ

ਵਿਲੀਅਮ ਕੂਪਰ ਦਾ ਜਨਮ ਬਰਕਹੇਮਸਟਡ (Berkhamsted), ਹਰਟਫੋਰਡਸ਼ਾਇਰ (Hertfordshire), ਇੰਗਲੈਂਡ ਵਿੱਚ ਹੋਇਆ ਸੀ, ਜਿਥੇ ਉਸਦਾ ਪਿਤਾ ਜਾਨ ਕੂਪਰ ਉਥੋਂ ਦੇ ਗਿਰਜਾਘਰ ਦਾ ਰੈਕਟਰ ਸੀ।[2] ਉਸਦੀ ਮਾਂ ਐਨ ਕੂਪਰ ਸੀ। ਉਹ ਅਤੇ ਉਸ ਦਾਭਰਾ ਜਾਨ ਸੱਤ ਬੱਚਿਆਂ ਵਿਚੋਂ ਸਿਰਫ ਦੋ ਸਨ ਜਿਹੜੇ ਬਚਪਨ ਤੋਂ ਪਾਰ ਲੰਘ ਸਕੇ। ਉਸਦੇ ਮਾਂ, ਐਨ ਦੀ 7 ਨਵੰਬਰ 1737 ਨੂੰ ਜਾਨ ਨੂੰ ਜਨਮ ਦੇਣ ਦੇ ਬਾਅਦ ਮੌਤ ਹੋ ਗਈ ਸੀ। ਐਨੀ ਛੋਟੀ ਉਮਰ ਸਮੇਂ ਆਪਣੀ ਮਾਂ ਦੀ ਮੌਤ ਦਾ ਵਿਲੀਅਮ ਤੇ ਡੂੰਘਾ ਅਸਰ ਪਿਆ ਅਤੇ ਇਹੀ ਦੁਖ ਪੰਜਾਹ ਸਾਲ ਬਾਅਦ ਲਿਖੀ ਉਸ ਦੀ ਇੱਕ ਕਵਿਤਾ, "ਮੇਰੇ ਮਾਂ ਦੀ ਤਸਵੀਰ ਦੀ ਵਸੂਲੀ ਤੇ," ਦਾ ਵਿਸ਼ੇ ਸੀ। ਉਹ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਆਪਣੇ ਨਾਨਕੇ ਪਰਿਵਾਰ ਦੇ ਨੇੜੇ ਹੋ ਗਿਆ ਸੀ। ਆਪਣੇ ਮਾਮਾ ਰੌਬਰਟ ਅਤੇ ਉਸ ਦੀ ਪਤਨੀ, ਮਾਮੀ ਹੈਰੀਓ ਦੇ ਉਹ ਖਾਸ ਤੌਰ 'ਤੇ ਨੇੜੇ ਸੀ। ਉਨ੍ਹਾਂ ਨੇ ਹੀ ਨੌਜਵਾਨ ਵਿਲੀਅਮ ਵਿੱਚ ਪੜ੍ਹਨ ਦਾ ਪਿਆਰ ਪੈਦਾ ਕਰਨ ਲਈ ਉਸ ਨੂੰ ਕੁਝ ਰੌਚਿਕ ਕਿਤਾਬਾਂ ਦਿੱਤੀਆਂ।

ਹਵਾਲੇ ਸੋਧੋ

  1. Date of birth is given in New Style (Gregorian calendar). Old Style date is 15 November 1731. (1911 Encyclopædia Britannica
  2. Alumni Oxonienses 1500–1714. Vol. Abannan–Kyte. 1891. pp. 338–365. Retrieved 16 December 2010.