ਸਤਹੀ ਕਸ਼ਮਕੱਸ਼ ਇੱਕ ਖਿਚ ਹੈ ਜੋ ਸਤਹ ਉੱਪਰਲੇ ਕਿਨਾਰਿਆਂ ਵੱਲ ਤੇ ਹੇਠਾਂ ਵੱਲ ਹੁੰਦੀ ਹੈ। ਇਸ ਤਰਾਂ ਲਗਦਾ ਹੈ ਜਿਵੇਂ ਤਰਲ ਪਦਾਰਥਾਂ ਦੀ ਇੱਕ ਚਮੜੀ ਹੁੰਦੀ ਹੈ। ਸਤਹ ਉੱਪਰਲੇ ਕਣ ਇੱਕ ਦੂਜੇ ਨਾਲ ਵੀ ਜੁੜੇ ਹੁੰਦੇ ਹਨ ਤੇ ਹੇਠਲਿਆਂ ਕਣਾਂ ਨਾਲ ਵੀ ਜੁੜੇ ਹੁੰਦੇ ਹਨ। ਪਾਣੀ ਤੁਪਕਿਆਂ ਦੀ ਸਕਲ ਬਣਾਉਂਦਾ ਹੈ ਕਿਉਂਕੇ ਸਤਹੀ ਕਸ਼ਮਕੱਸ਼ ਉਸ ਨੂੰ ਚਾਰੇ ਪਾਸਿਉਂ ਖਿੱਚਦੀ ਹੈ। ਤਰਲ ਪਦਾਰਥਾਂ ਦੇ ਕਣ ਆਪਣੇ ਇਰਦ ਗਿਰਦ ਦੇ ਤਰਲ ਤੱਤਾਂ ਨਾਲ ਜੁੜੇ ਹੁੰਦੇ ਹਨ। ਜਿਹੜੇ ਸਤਹ ਤੇ ਹੁੰਦੇ ਹਨ ਉਹ ਇਸੇ ਕਰ ਕੇ ਉੱਪਰ ਨੂੰ ਧੱਕੇ ਜਾਂਦੇ ਕਿ ਉਹਨਾਂ ਉੱਪਰ ਹੋਰ ਮਾਲੀਕਿਊਲ ਨਹੀਂ ਹੁੰਦੇ। ਉਹ ਹਵਾ ਨਾਲੋਂ ਤਰਲ ਪਦਰਾਥਾਂ ਦੇ ਕਣਾਂ ਨਾਲ ਜ਼ਿਆਦਾ ਜੁੜੇ ਹੋਏ ਹੁੰਦੇ ਹਨ।

ਸਤਹੀ ਕਸ਼ਮਕੱਸ਼
ਦਰੱਖਤਾਂ ਦੇ ਪੱਤਿਆਂ ਉੱਪਰ ਤਰੇਲ ਜਾਂ ਮੀਂਹ ਦੇ ਤੁਪਕੇ ਇਸ ਕਰ ਕੇ ਬਣ ਜਾਂਦੇ ਹਨ ਕਿਉਂਕੇ ਸਤਹਿ ਕਸ਼ਮਕੱਸ਼ ਪਾਣੀ ਦੇ ਸਾਰੇ ਤੱਤਾਂ ਨੂੰ ਆਪਸ ਵਿੱਚ ਖਿੱਚਦੀ ਹੈ।
ਸਤਹੀ ਕਸ਼ਮਕੱਸ਼ ਦੇ ਨਤੀਜੇ ਵਜੋਂ ਤਰਲ ਪਦਾਰਥਾਂ ਦੀ ਸਤਹ ਇੱਕ ਲਚਕੀਲੀ ਜਾਂ ਖਿਚੀ ਹੋਈ ਚਮੜੀ ਦੀ ਤਰ੍ਹਾਂ ਬਣ ਜਾਂਦੀ ਹੈ ਜੋ ਆਪਣੇ ਉੱਪਰ ਹਲਕੀਆਂ ਚੀਜਾਂ ਨੂੰ ਚੁੱਕ ਸਕਦੀ ਹੈ ਜਿਵੇਂ ਕਿ ਗਰਦਾ ਤੇ ਛੋਟੇ ਕੀੜੇ ਮਕੌੜੇ। ਝੀਲ ਦੇ ਪਾਣੀ ਉੱਪਰ ਮੱਕੜੀ ਪਾਣੀ ਦੀ ਸਤਹ ਉੱਪਰ ਤੈਰਦੀ ਰਹਿੰਦੀ ਹੈ ਕਿਉਂਕੇ ਉਹ ਏਨੀ ਭਾਰੀ ਨਹੀਂ ਹੁੰਦੀ ਕਿ ਪਾਣੀ ਦੀ ਲਚਕੀਲੀ ਚਮੜੀ ਵਰਗੀ ਸਤਹੀ ਕਸ਼ਮਕੱਸ਼ ਨੂੰ ਤੋੜ ਸਕੇ।

ਸਾਰਣੀ ਸੋਧੋ

ਵੱਖ ਵੱਖ ਪਦਾਰਥਾਂ ਦੀ ਵੱਖ ਵੱਖ ਤਾਪਮਾਨ ਤੇ ਸਤਹੀ ਕਸ਼ਮਕੱਸ਼ mN/m (ਮਿਲੀ ਨਿਉਟਨ ਪਰ ਮੀਟਰ)[1]
ਤਰਲ ਤਾਪਮਾਨ °C ਸਤਹੀ ਕਸ਼ਮਕੱਸ
ਐਸਟਿਕ ਤੇਜ਼ਾਬ 20 27.60
ਐਸਟਿਕ ਤੇਜ਼ਾਬ (40.1%) + ਪਾਣੀ 30 40.68
ਐਸਟਿਕ ਤੇਜ਼ਾਬ (10.0%) + ਪਾਣੀ 30 54.56
ਐਸੀਟੋਨ 20 23.70
ਡਾਈ ਈਥਾਈਲ ਈਥਰ 20 17.00
ਅਲਕੋਹਲ 20 22.27
ਅਲਕੋਹਲ (40%) + ਪਾਣੀ 25 29.63
ਅਲਕੋਹਲ (11.1%) + ਪਾਣੀ 25 46.03
ਗਰਿਸਰੋਲ 20 63.00
ਹੈਕਸੇਨ 20 18.40
ਲੂਣ ਦਾ ਤਿਜ਼ਾਬ 17.7 M ਪਾਣੀ 'ਚ ਘੋਲ 20 65.95
ਆਈਸੋਪ੍ਰੋਪੇਨੋਲ 20 21.70
ਤਰਲ ਹੀਲੀਅਮ −273 [2] 0.37
ਤਰਲ ਨਾਈਟਰੋਜਨ −196 8.85
ਪਾਰਾ 15 487.00
ਮੀਥੇਨੋਲ 20 22.60
ਔਕਟੇਨ 20 21.80
ਸੋਡੀਅਮ ਕਲੋਰਾਈਡ ਦਾ ਪਾਣੀ ਵਿੱਚ ਘੋਲ 6.0M 20 82.55
ਸੁਕਰੋਜ਼ (55%) + ਪਾਣੀ 20 76.45
ਪਾਣੀ 0 75.64
ਪਾਣੀ 25 71.97
ਪਾਣੀ 50 67.91
ਪਾਣੀ 100 58.85
ਟੋਲੁਏਨ 25 27.73

ਹਵਾਲੇ ਸੋਧੋ

  1. Lange's Handbook of Chemistry (1967) 10th ed. pp 1661–1665 ISBN 0-07-016190-9 (11th ed.)
  2. On the Surface Tension of Liquid Helium II