ਸਤੀਸ਼ ਕੌਲ (ਜਨਮ 8 ਸਤੰਬਰ 1954 - 10 ਅਪ੍ਰੈਲ 2021) ਕਸ਼ਮੀਰੀ[1] ਅਦਾਕਾਰ ਸੀ, ਜੋ ਪੰਜਾਬੀ ਤੇ ਹਿੰਦੀ ਫ਼ਿਲਮਾਂ ਚ ਕੰਮ ਕਰਦਾ ਸੀ। ਉਸ ਨੇ 300 ਤੋਂ ਵੱਧ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਚ ਕੰਮ ਕੀਤਾ ਹੈ ਅਤੇ ਬਾਲੀਵੁੱਡ ਦੇ ਹੋਰਨਾਂ ਦੇ ਇਲਾਵਾ ਦੇਵ ਆਨੰਦ, ਦਲੀਪ ਕੁਮਾਰ, ਸ਼ਾਹਰੁਖ ਖਾਨ ਵਰਗੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ। ਉਸਦੀਆਂ ਮਸ਼ਹੂਰ ਫ਼ਿਲਮਾਂ ਚ ਸੱਸੀ ਪੰਨੂ , ਇਸ਼ਕ ਨਿਮਾਣਾ, ਸੁਹਾਗ ਚੂੜਾ ਅਤੇ ਪਟੋਲਾ ਸ਼ਾਮਲ ਹਨ।[2]

ਸਤੀਸ਼ ਕੌਲ
ਜਨਮ(1954-09-08)8 ਸਤੰਬਰ 1954
ਕਸ਼ਮੀਰ, ਭਾਰਤ
ਮੌਤ10 ਅਪ੍ਰੈਲ 2021(2021-04-10) (ਉਮਰ 66)
ਪੇਸ਼ਾਅਦਾਕਾਰ, ਫ਼ਿਲਮ ਨਿਰਮਾਤਾ

ਸਤੀਸ਼ ਕੌਲ ਨੂੰ ਪੰਜਾਬੀ ਸਿਨੇਮਾ ਚ ਆਪਣੇ ਯੋਗਦਾਨ ਲਈ 'ਉਮਰ ਭਰ ਦੀ ਪ੍ਰਾਪਤੀ' ਪੁਰਸਕਾਰ ਪੀਟੀਸੀ ਪੰਜਾਬੀ ਫਿਲਮ ਅਵਾਰਡ 2011 ਨੂੰ ਮਿਲਿਆ ਹੈ।[3] ਸਤੀਸ਼ ਕੌਲ ਨੂੰ ਅੱਜ ਤੱਕ ਸਭ ਤੋਂ ਸਫਲ ਖੇਤਰੀ ਫ਼ਿਲਮ ਅਦਾਕਾਰਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ। ਕੁਝ ਲੋਕ ਉਸਨੂੰ 'ਪੰਜਾਬੀ ਸਿਨੇਮਾ ਦਾ ਅਮਿਤਾਭ ਬੱਚਨ' ਵੀ ਕਹਿੰਦੇ ਹਨ।

ਹਵਾਲੇ ਸੋਧੋ

  1. Bhagria, Anupam (13 February 2011). "GGNIMT to get city's first Acting School". IndianExpress. Retrieved 19 August 2012.
  2. "Satish Kaul". Punjab Newsline. Archived from the original on 12 ਅਗਸਤ 2012. Retrieved 19 August 2012. {{cite news}}: Unknown parameter |dead-url= ignored (|url-status= suggested) (help)
  3. Punjab, Cine (December 2012). "PTC Punjabi Film Awards 2011". Cine Punjab. Retrieved 13 July 2014.