ਸਬਾਲਟਰਨ ਅਧਿਐਨ ਗਰੁੱਪ (ਐੱਸ ਐੱਸ ਜੀ) ਜਾਂ ਸਬਾਲਟਰਨ ਅਧਿਐਨ ਸਮੂਹ ਦਖਣ ਏਸ਼ੀਆਈ ਵਿਦਵਾਨਾਂ ਦਾ ਇੱਕ ਗਰੁੱਪ ਹੈ ਜੋ ਦਖਣ ਏਸ਼ੀਆ ਦੇ ਸਮਾਜਾਂ ਨੂੰ ਵਿਸ਼ੇਸ਼ ਫ਼ੋਕਸ ਵਿੱਚ ਰੱਖ ਕੇ, ਆਮ ਅਰਥਾਂ ਵਿੱਚ ਵਿਕਾਸਸ਼ੀਲ ਦੁਨੀਆ ਦੇ ਹਵਾਲੇ ਨਾਲ ਉੱਤਰਬਸਤੀਵਾਦੀ ਅਤੇ ਉੱਤਰ-ਸਾਮਰਾਜੀ ਸਮਾਜਾਂ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਉਂਦਾ ਹੈ। ਸਬਾਲਟਰਨ ਅਧਿਐਨ ਦੀ ਵਰਤੋਂ ਬਹੁਤ ਵਾਰ ਵਿਆਪਕ ਤੌਰ ਤੇ ਉਨ੍ਹਾਂ ਦੂਸਰੇ ਲੋਕਾਂ ਲਈ ਵੀ ਕਰ ਲਈ ਜਾਂਦੀ ਹੈ ਜਿਹੜੇ ਉਨ੍ਹਾਂ ਦੇ ਬਹੁਤ ਸਾਰੇ ਵਿਚਾਰਾਂ ਨਾਲ ਸਹਿਮਤ ਹਨ। ਉਨ੍ਹਾਂ ਦੀ ਮੂਲਵਾਦ-ਵਿਰੋਧੀ ਪਹੁੰਚ[1] ਲੋਕਾਂ ਦੇ ਇਤਹਾਸ ਦੀ ਪਹੁੰਚ ਹੈ ਜਿਸਦਾ ਫ਼ੋਕਸ ਇਲੀਟ ਹਲਕਿਆਂ ਦੀ ਬਜਾਏ, ਮੁੱਖ ਤੌਰ ਤੇ ਥੱਲੇ ਦੇ ਪਧਰ ਤੇ ਅਵਾਮ ਵਿੱਚ ਵਾਪਰਦੀਆਂ ਘਟਨਾਵਾਂ ਅਤੇ ਪ੍ਰਕਿਰਿਆਵਾਂ ਹਨ।

ਸਬਾਲਟਰਨ ਦੀ ਪਰਿਭਾਸ਼ਾ ਸੋਧੋ

ਇਸ ਸੰਦਰਭ ਵਿੱਚ ਸਬਾਲਟਰਨ ਦਾ ਸੰਕੇਤ ਇਤਾਲਵੀ ਮਾਰਕਸਵਾਦੀ ਵਿਦਵਾਨ ਅੰਤੋਨੀਓ ਗਰਾਮਸ਼ੀ (1891–1937) ਦੀ ਰਚਨਾ ਪ੍ਰਿਜਨ ਨੋਟਬੁਕਸ ਵਿੱਚ ਇਸ ਪਦ ਦੀ ਪੇਸ਼ ਕੀਤੀ ਵਿਆਖਿਆ ਵੱਲ ਹੈ।[2] ਉਸਨੇ ਸਬਾਲਟਰਨ ਪਦ ਦਾ ਪ੍ਰਯੋਗ ਨਸਲ, ਵਰਗ, ਲਿੰਗ, ਲਿੰਗਕ ਰੁਚੀ, ਨਸਲੀਅਤ, ਜਾਂ ਧਰਮ ਦੇ ਪਹਿਲੂ ਤੋਂ ਸਮਾਜ ਦੇ ਗੌਣ ਸਮਝੇ ਜਾਂਦੇ- ਦਲਿਤ, ਪੀੜਤ ਅਤੇ ਪਿਸੇ ਹੋਏ ਲੋਕਾਂ ਲਈ ਕੀਤਾ ਹੈ।

ਹਵਾਲੇ ਸੋਧੋ

  1. Atabaki, Touraj (2003). Beyond Essentialism: Who Writes Whose Past in the Middle East and Central Asia? Inaugural lecture, 13 December 2002 (PDF). Amsterdam.
  2. Selections from the Prison Notebooks of Antonio Gramsci,Ed-Q. Hoare & G. N. Smith, 1973 page-53