ਸ਼ਕ ਸੰਮਤ ਭਾਰਤੀ ਕਲੰਡਰ ਅਤੇ ਕੰਬੋਡੀਆਈ ਬੁੱਧ ਕਲੰਡਰ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸਦੀ ਸ਼ੁਰੂਆਤ ਸਾਲ 78 ਦੀ ਬਸੰਤ ਦੇ ਆਸਪਾਸ ਹੋਈ ਸੀ। 

ਪੱਛਮੀ ਸਾਮੰਤ ਰੁੱਦਰਸੈਨ ਵੱਲੋਂ ਜਾਰੀ ਕੀਤਾ ਚਾਂਦੀ ਦਾ ਸਿੱਕਾ (200-222) ਜਿਸਦੀ ਪਿਛਲੇ ਪਾਸੇ ਬ੍ਰਾਹਮੀ ਲਿਪੀ ਵਿੱਚ ਸ਼ਕ ਸੰਮਤ 131 ਉੱਕਰਿਆ ਹੋਇਆ ਹੈ।

ਰਾਜਾ ਸਾਲਵਾਨ ਨੂੰ ਸਾਲਵਾਨ ਜਾਂ ਸ਼ਕ ਸੰਮਤ ਦਾ ਜਨਮਦਾਤਾ ਦੱਸਿਆ ਜਾਂਦਾ ਹੈ। ਉਸਨੇ ਸਾਲ 78 ਵਿੱਚ ਉੱਜੈਨ ਦੇ ਰਾਜਾ ਵਿਕ੍ਰਮਾਦਿੱਤ ਨੂੰ ਜੰਗ ਵਿੱਚ ਹਰਾਇਆ ਸੀ ਅਤੇ ਇਸਦੀ ਯਾਦਗਾਰ ਵੱਜੋਂ  ਇਸ ਕਲੰਡਰ ਦੀ ਸ਼ੁਰੂਆਤ ਹੋਈ ਸੀ। 

ਵਿਕ੍ਰਮਾਦਿੱਤ ਉੱਪਰ ਸ਼ਕਾਂ ਦੀ ਜਿੱਤ ਤੋਂ ਬਾਅਦ ਸ਼ਕਾਂ ਨੇ ਪੱਛਮੀ ਸਾਮੰਤੀ ਰਾਜ ਦੀ ਸਥਾਪਨਾ ਕੀਤੀ ਜਿਸਨੇ ਤਿੰਨ ਤੋਂ ਵੱਧ ਸਦੀਆਂ ਤੱਕ ਇਸ ਖੇਤਰ ਉੱਤੇ ਰਾਜ ਕੀਤਾ।[1]

ਹਵਾਲੇ ਸੋਧੋ

  1. "The dynastic art of the Kushans", John Rosenfield, p130