ਸ਼ਾਹਨਾਮਾ (ਫਾਰਸੀ: شاهنامه, ਬਾਦਸਾਹਾਂ ਬਾਰੇ ਕਿਤਾਬ) ਫਾਰਸੀ ਭਾਸ਼ਾ ਦਾ ਇੱਕ ਮਹਾਂਕਾਵਿ ਹੈ ਜਿਸਦੇ ਲੇਖਕ ਫਿਰਦੌਸੀ ਹਨ। ਇਸ ਵਿੱਚ ਈਰਾਨ ਉੱਤੇ ਅਰਬੀ ਫਤਹਿ (636) ਦੇ ਪਹਿਲਾਂ ਦੇ ਬਾਦਸ਼ਾਹਾਂ ਦਾ ਚਰਿਤਰ ਲਿਖਿਆ ਗਿਆ ਹੈ। ਇਹ ਇਰਾਨ ਅਤੇ ਉਸ ਨਾਲ ਸੰਬੰਧਿਤ ਸਮਾਜਾਂ ਦਾ 60,000 ਬੰਦਾਂ ਤੇ ਅਧਾਰਿਤ ਰਾਸ਼ਟਰੀ ਮਹਾਂਕਾਵਿ ਹੈ।[1] ਖੁਰਾਸਾਨ ਦੇ ਮਹਿਮੂਦ ਗਜਨੀ ਦੇ ਦਰਬਾਰ ਵਿੱਚ ਪੇਸ਼ ਇਸ ਕਿਤਾਬ ਨੂੰ ਫਿਰਦੌਸੀ ਨੇ 30-35 ਸਾਲ ਦੀ ਮਿਹਨਤ ਦੇ ਨਾਲ (977 ਤੋਂ 1010 ਦੌਰਾਨ) ਤਿਆਰ ਕੀਤਾ ਸੀ। ਇਸ ਵਿੱਚ ਮੁਖ ਤੌਰ ਤੇ ਦੋਹੇ ਹਨ, ਜੋ ਦੋ ਮੁੱਖ ਭਾਗਾਂ ਵਿੱਚ ਵੰਡੇ ਹੋਏ ਹਨ:- ਮਿਥਕੀ ਅਤੇ ਇਤਿਹਾਸਿਕ ਇਰਾਨੀ ਬਾਦਸ਼ਾਹਾਂ ਬਾਰੇ ਬਿਰਤਾਂਤ।

ਸੋਲਹਵੀਂ ਸਦੀ ਦੀ ਇੱਕ ਕਲਾਕ੍ਰਿਤੀ, ਜਿਸ ਵਿੱਚ ਸ਼ਾਹਨਾਮਾ ਦੇ ਇੱਕ ਦ੍ਰਿਸ਼ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਸ਼ਾਹ ਸੁਲੈਮਾਨ ਨੂੰ ਵਖਾਇਆ ਗਿਆ ਹੈ।

ਇਹ ਲਿਖਤ ਫ਼ਾਰਸੀ ਸਭਿਆਚਾਰ ਵਿੱਚ ਕੇਂਦਰੀ ਮਹੱਤਵ ਦੀ ਧਾਰਨੀ ਹੈ ਅਤੇ ਇਸਨੂੰ ਇੱਕ ਸਾਹਿਤਕ ਸ਼ਾਹਕਾਰ ਮੰਨਿਆ ਜਾਂਦਾ ਹੈ, ਅਤੇ ਅਜੋਕੇ ਇਰਾਨ, ਅਫ਼ਗਾਨਿਸਤਾਨ ਅਤੇ ਤਾਜ਼ਿਕਸਤਾਨ ਦੇ ਨਸਲੀ-ਰਾਸ਼ਟਰੀ ਸੱਭਿਆਚਾਰਕ ਪਛਾਣ ਦੀ ਨਿਸ਼ਾਨਦੇਹੀ ਹੈ।[2]

ਸ਼ਾਹਨਾਮਾ ਦਾ ਮੁੱਖ ਥੀਮ ਇਰਾਨ ਦੀ ਪ੍ਰਾਚੀਨ ਸਮੇਂ ਤੋਂ ਚੜ੍ਹਤ ਨੂੰ ਉਜਾਗਰ ਕਰਨਾ ਹੈ। ਫਿਰਦੌਸੀ ਨੇ ਇਸ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ।

ਮਿਥਿਹਾਸਕ ਯੁੱਗ ਸੋਧੋ

ਸ਼ਾਹਨਾਮਾ ਦਾ ਇਹ ਪਹਿਲਾ ਭਾਗ ਮੁਕਾਬਲਤਨ ਛੋਟਾ ਹੈ, ਲਗਪਗ 2,100 ਸ਼ੇਅਰ ਹਨ ਜਾਂ ਸਾਰੀ ਕਿਤਾਬ ਦਾ ਚਾਰ ਫੀਸਦੀ ਹਿੱਸਾ। ਇਹ ਸਾਦਗੀ, ਭਵਿੱਖਬਾਣੀ, ਅਤੇ ਇੱਕ ਇਤਿਹਾਸਕ ਰਚਨਾ ਵਾਲੀ ਫੁਰਤੀ ਨਾਲ ਘਟਨਾਵਾਂ ਦਾ ਵਰਨਨ ਹੈ। ਪਹਿਲਾਂ ਖੁਦਾ ਦੀ ਸਿਫਤ ਸਲਾਹ ਅਤੇ ਫਿਰ ਸ੍ਰਿਸ਼ਟੀ ਦੇ ਆਰੰਭ ਬਾਰੇ ਜਾਣ ਪਛਾਣ ਦਿੱਤੀ ਹੈ ਅਤੇ ਇਸ ਯੁੱਗ ਦੇ ਪਹਿਲੇ ਆਦਮੀ ਅਤੇ ਪਹਿਲੇ ਬਾਦਸ਼ਾਹ ਕੈਊਮਰਸ ਦੀ ਕਹਾਣੀ ਹੈ। ਫਿਰ ਉਸ ਦੇ ਪੋਤਰੇ ਹੈਸੰਗ ਦੁਆਰਾ ਅਚਾਨਕ ਅੱਗ ਦੀ ਖੋਜ ਅਤੇ ਉਸਦੀ ਉਸਤਤ ਵਿੱਚ ਜਸ਼ਨ ਏ ਸਦਾ ਸਥਾਪਿਤ ਕਰਨਾ, ਅਤੇ ਤਹਿਮੂਰਸ, ਜਮਸ਼ੀਦ ਅਤੇ ਜ਼ਹਾਕ, ਕਾਵਾ, ਫ਼ੇਰੇਇਦੁਨ ਅਤੇ ਉਸ ਦੇ ਤਿੰਨ ਪੁੱਤਰਾਂ ਸਲੈਮ, ਤੂਰ, ਅਤੇ ਇਰਾਜ, ਅਤੇ ਉਸ ਦੇ ਪੋਤੇ ਮਨੂਚੇਹਰ ਆਦਿ ਦੇ ਬਿਰਤਾਂਤ ਸ਼ਾਮਲ ਹਨ।

ਸੂਰਮਿਆਂ ਦਾ ਯੁੱਗ ਸੋਧੋ

ਦੂਸਰੇ ਭਾਗ ਵਿੱਚ ਮੁੱਖ ਯੋਧਿਆਂ, ਪਹਿਲਵਾਨਾਂ ਅਤੇ ਹੋਰ ਸੂਰਬੀਰਾਂ ਦੀਆਂ ਵਿਸ਼ਵ ਪ੍ਰਸਿੱਧ ਪ੍ਰਾਪਤੀਆਂ ਦਾ ਵਰਨਣ ਕੀਤਾ ਗਿਆ ਹੈ। ਸ਼ਾਹਨਾਮਾ ਦਾ ਲਗਭਗ ਦੋ-ਤਿਹਾਈ ਹਿੱਸਾ, ਸੂਰਮਿਆਂ ਦਾ ਯੁੱਗ ਨੂੰ ਸਮਰਪਿਤ ਹੈ। ਇਸ ਵਿੱਚ ਮਨੂਚੇਹਰ ਦੇ ਰਾਜ ਤੋਂ ਲੈ ਕੇ ਸਿਕੰਦਰ ਮਹਾਨ ਦੀ ਜਿੱਤ ਤੱਕ ਦਾ ਵਰਣਨ ਹੈ। ਇਸ ਅਰਸੇ ਦੀ ਮੁੱਖ ਵਿਸ਼ੇਸ਼ਤਾ ਸਾਕਾ ਜਾਂ ਸਿਸਤਾਨੀ ਸੂਰਮਿਆਂ ਵਲੋਂ ਨਿਭਾਈ ਪ੍ਰਮੁੱਖ ਭੂਮਿਕਾ ਹੈ ਜੋ ਫ਼ਾਰਸੀ ਸਾਮਰਾਜ ਦੀ ਰੀੜ੍ਹ ਦੀ ਹੱਡੀ ਦੇ ਤੌਰ ਤੇ ਪੇਸ਼ ਹੁੰਦੇ ਹਨ।

ਹਵਾਲੇ ਸੋਧੋ

  1. "A thousand years of Firdawsi's Shahnama is celebrated". Archived from the original on 2013-08-05. Retrieved 2013-01-07. {{cite web}}: Unknown parameter |dead-url= ignored (help)
  2. Ashraf, Ahmad (30 March 2012). "Iranian Identity iii. Medieval Islamic Period". Encyclopædia Iranica. Retrieved April 2010. {{cite web}}: Check date values in: |accessdate= (help)